ਫਟਕੜੀ ਦਾ ਇਸਤੇਮਾਲ ਕਈ ਨਾਵਾਂ ਵਿਚ ਕੀਤਾ ਜਾਂਦਾ ਹੈ। ਹਾਲਾਂਕਿ ਪੁਰਾਣੇ ਲੋਕ ਸ਼ੇਵ ਕਰਨ ਦੇ ਬਾਅਦ ਚਿਹਰੇ ‘ਤੇ ਫਟਕੜੀ ਸਕਿਨ ਤੋਂ ਲੈ ਕੇ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਅਸਰਦਾਰ ਸਾਬਤ ਹੁੰਦੀ ਹੈ। ਇਸ ਦੀ ਵਜ੍ਹਾ ਹੈ ਫਟਕੜੀ ਵਿਚ ਪਾਏ ਜਾਣ ਵਾਲੇ ਐਂਟੀ ਬੈਕਟੀਰੀਅਲ, ਐਂਟੀ ਫੰਗਲ ਤੇ ਐਂਟੀ ਬਾਇਓਟਿਕਸ ਗੁਣ। ਜੋ ਵਾਲਾਂ, ਸਕਿਨ ਤੇ ਕਈ ਹੋਰ ਪ੍ਰੇਸ਼ਾਨੀਆਂ ਨੂੰ ਦੂਰ ਕਰਦੇ ਹਨ। ਜੇਕਰ ਫਟਕੜੀ ਵਿਚ ਨਿੰਬੂ ਦਾ ਰਸ ਮਿਲਾ ਲਓ ਤਾਂ ਇਸ ਦੇ ਗੁਣ ਕਈ ਗੁਣਾ ਹੋਰ ਵਧ ਜਾਂਦੇ ਹਨ।
ਡੈੱਡ ਸਕਿਨ ਹਟਾਉਣ ਵਿਚ ਅਸਰਦਾਰ
ਸਰਦੀਆਂ ਵਿਚ ਚਿਹਰੇ ‘ਤੇ ਡੈੱਡ ਸਕਿਨ ਜਮ੍ਹਾ ਹੋ ਜਾਂਦੀ ਹੈ। ਡ੍ਰਾਈਨੈੱਸ ਵਧਣ ਕਾਰਨ ਚਿਹਰੇ ਤੋਂ ਪਰਤ ਵਰਗੀ ਨਿਕਲਣ ਲੱਗਦੀ ਹੈ। ਇਸ ਲਈ ਤੁਸੀਂ ਫਟਕੜੀ ਤੇ ਨਿੰਬੂ ਦਾ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਸਕਿਨ ਦੇ ਡੈੱਡ ਸੈੱਲਸ ਨੂੰ ਹਟਾਉਣ ਵਿਚ ਮਦਦ ਮਿਲਦੀ ਹੈ। ਫਟਕੜੀ ਤੇ ਨਿੰਬੂ ਦਾ ਰਸ ਮਿਲਾ ਕੇ ਲਗਾਉਣ ਨਾਲ ਸਕਿਨ ਡੀਪ ਕਲੀਨ ਹੋ ਜਾਂਦੀ ਹੈ। ਹੌਲੀ-ਹੌਲੀ ਮਸਾਜ ਕਰਨ ਨਾਲ ਚਿਹਰੇ ‘ਤੇ ਚਮਕ ਆ ਜਾਵੇਗੀ।
ਦਾਗ-ਧੱਬ ਹੋ ਜਾਣਗੇ ਦੂਰ
ਜੇਕਰ ਚਿਹਰੇ ‘ਤੇ ਬਹੁਤ ਦਾਗ-ਧੱਬੇ ਹੋ ਰਹੇ ਹਨ ਤਾਂ ਇਸ ਲਈ ਫਟਕੜੀ ਤੇ ਨਿੰਬੂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਕੀਲ ਮੁਹਾਂਸਿਆਂ ਦੀ ਸਮੱਸਿਆ ਘੱਟ ਹੋ ਸਕਦੀ ਹੈ ਤੇ ਪੁਰਾਣੇ ਦਾਗ ਵੀ ਸਾਫ ਹੋਣ ਲੱਗਣਗੇ। ਫਟਕੜੀ ਵਿਚ ਨਿੰਬੂ ਮਿਲਾ ਕੇ ਹਲਕੇ ਹੱਥ ਨਾਲ ਚਿਹਰੇ ਦੀ ਮਾਲਿਸ਼ ਕਰੋ, ਇਸ ਨਾਲ ਰੰਗਤ ਵਿਚ ਵੀ ਸੁਧਾਰ ਆਏਗਾ।
ਵਾਲਾਂ ਵਿਚ ਚਮਕ ਆਏਗੀ
ਵਾਲਾਂ ਨੂੰ ਮੁਲਾਇਮ ਤੇ ਸਿਲਕੀ ਬਣਾਉਣ ਲਈ ਵੀ ਫਟਕੜੀ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਫਟਕੜੀ ਤੇ ਨਿੰਬੂ ਮਿਲਾ ਕੇ ਲਗਾਉਣ ਨਾਲ ਵਾਲਾਂ ਵਿਚ ਚਮਕ ਆਉਣ ਲੱਗਦੀ ਹੈ। ਨਾਲ ਹੀ ਇਸ ਨਾਲ ਸਫੈਦ ਵਾਲਾਂ ਦੀ ਸਮੱਸਿਆ ਵੀ ਘੱਟ ਹੋ ਸਕਦੀ ਹੈ।
ਡੈਂਡ੍ਰਫ ਤੋਂ ਮਿਲੇਗਾ ਛੁਟਕਾਰਾ
ਫਟਕੜੀ ਤੇ ਨਿੰਬੂ ਦਾ ਇਸਤੇਮਾਲ ਵਾਲਾਂ ‘ਤੇ ਫਾਇਦੇਮੰਦ ਸਾਬਤ ਹੁੰਦਾ ਹੈ। ਇਸ ਨਾਲ ਡੈਂਡ੍ਰਫ ਵੀ ਦੂਰ ਕੀਤਾ ਜਾ ਸਕਦਾ ਹੈ। ਫਟਕੜੀ ਵਿਚ ਪਾਏ ਜਾਣ ਵਾਲੇ ਐਂਟੀ ਫੰਗਲ, ਐਂਟੀ ਬੈਕਟੀਰੀਅਲ ਗੁਣ ਡੈਂਡ੍ਰਫ ਨੂੰ ਘੱਟ ਕਰਦੇ ਹਨ। ਇਸ ਨਾਲ ਸਕੈਲਪ ‘ਤੇ ਹੋਣ ਵਾਲੇ ਬੈਕਟੀਰੀਅਲ ਇੰਫੈਕਸ਼ਨ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।
ਝੁਰੜੀਆਂ ਹੋ ਸਕਦੀਆਂ ਹਨ ਘੱਟ
ਚਿਹਰੇ ‘ਤੇ ਫਟਕੜੀ ਤੇ ਨਿੰਬੂ ਮਿਲਾ ਕੇ ਲਗਾਉਣ ਨਾਲ ਝੁਰੜੀਆਂ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਨਾਲ ਸਕਿਨ ਟਾਈਟ ਹੁੰਦੀ ਹੈ ਤੇ ਪੋਰਸ ਘੱਟ ਹੁੰਦੇ ਹਨ। ਤੁਸੀਂ ਇਸ ਨੂੰ ਪੈਕ ਦੀ ਤਰ੍ਹਾਂ ਚਿਹਰੇ ‘ਤੇ ਕੁਝ ਦੇਰ ਲਗਾ ਕੇ ਰੱਖ ਸਕਦੇ ਹੋ
ਵੀਡੀਓ ਲਈ ਕਲਿੱਕ ਕਰੋ -: