Liver health symptoms: ਸਰੀਰ ਦੇ ਮਹੱਤਵਪੂਰਨ ਅੰਗਾਂ ‘ਚੋਂ ਇੱਕ ਲੀਵਰ ਵੀ ਹੈ। ਦੂਜੇ ਅੰਗਾਂ ਦੀ ਤਰ੍ਹਾਂ ਲੀਵਰ ਨੂੰ ਵੀ ਸਿਹਤਮੰਦ ਰੱਖਣਾ ਜ਼ਰੂਰੀ ਹੈ। ਖ਼ਰਾਬ ਲਾਈਫਸਟਾਈਲ ਅਤੇ ਗਲਤ ਖਾਣ-ਪੀਣ ਦੇ ਕਾਰਨ ਫੈਟੀ ਲਿਵਰ ਦੀ ਸਮੱਸਿਆ ਹੋ ਸਕਦੀ ਹੈ। ਇਸ ਸਮੱਸਿਆ ‘ਚ ਲੀਵਰ ਦਾ ਆਕਾਰ ਲਗਾਤਾਰ ਵਧਦਾ ਜਾਂਦਾ ਹੈ। ਫੈਟੀ ਲੀਵਰ ਤੋਂ ਪੀੜਤ ਵਿਅਕਤੀ ਦੀ ਪਾਚਨ ਸ਼ਕਤੀ ਵੀ ਕਮਜ਼ੋਰ ਹੋ ਜਾਂਦੀ ਹੈ। ਇਹ ਸਮੱਸਿਆ ਲੀਵਰ ਨੂੰ ਇੰਨਾ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ ਕਿ ਲੀਵਰ ਹੌਲੀ-ਹੌਲੀ ਖਰਾਬ ਹੋਣ ਲੱਗਦਾ ਹੈ। ਅਜਿਹੇ ‘ਚ ਲੀਵਰ ਟਰਾਂਸਪਲਾਂਟ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ। ਇਹ ਸੰਕੇਤ ਤੁਹਾਡੇ ਸਰੀਰ ‘ਚ 75% ਲੀਵਰ ਦੇ ਨੁਕਸਾਨ ‘ਚ ਦੇਖੇ ਜਾ ਸਕਦੇ ਹਨ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
75% ਲੀਵਰ ਖ਼ਰਾਬ ਹੋਣ ਦੇ ਸੰਕੇਤ
- ਸਰੀਰ ‘ਚ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਹੋਣਾ
- ਭੋਜਨ ਨੂੰ ਹਜ਼ਮ ਕਰਨ ਦੀ ਸਮਰੱਥਾ ‘ਚ ਕਮੀ
- ਵਜ਼ਨ ਦਾ ਘੱਟ ਹੋਣਾ
- ਪੇਟ ‘ਚ ਦਰਦ ਰਹਿਣਾ
- ਪੇਟ ਦੇ ਉਪਰਲੇ ਸੱਜੇ ਪਾਸੇ ‘ਚ ਸੋਜ ਹੋਣਾ
- ਮਤਲੀ ਹੋਣਾ
ਕਿਸ ਸਮੇਂ ਦਿੱਖਦੇ ਹਨ ਲੱਛਣ: ਮਾਹਿਰਾਂ ਅਨੁਸਾਰ ਫੈਟੀ ਲੀਵਰ ਦੇ ਸ਼ੁਰੂਆਤ ‘ਚ ਕੋਈ ਲੱਛਣ ਨਹੀਂ ਦਿੱਖਦੇ ਪਰ ਜਦੋਂ ਤੁਹਾਡਾ ਲੀਵਰ 75% ਤੱਕ ਖਰਾਬ ਹੋ ਜਾਂਦਾ ਹੈ ਤਾਂ ਸਰੀਰ ‘ਚ ਕੁਝ ਲੱਛਣ ਦਿਖਾਈ ਦੇਣ ਲੱਗ ਪੈਂਦੇ ਹਨ। ਜਿਵੇਂ-ਜਿਵੇਂ ਸਮੱਸਿਆ ਵਧਦੀ ਜਾਂਦੀ ਹੈ ਲੱਛਣ ਜ਼ਿਆਦਾ ਹੁੰਦੇ ਜਾਂਦੇ ਹਨ। ਇਸ ਕਾਰਨ ਮਰੀਜ਼ ਨੂੰ ਫੈਟੀ ਲਿਵਰ ਦੀ ਸਮੱਸਿਆ ਬਾਰੇ ਉਦੋਂ ਪਤਾ ਲੱਗਦਾ ਹੈ ਜਦੋਂ ਉਸ ਦਾ ਲੀਵਰ 75% ਤੱਕ ਖਰਾਬ ਹੋ ਜਾਂਦਾ ਹੈ।
ਜ਼ਿਆਦਾਤਰ ਇਸ ਉਮਰ ‘ਚ ਚੱਲਦਾ ਹੈ ਬੀਮਾਰੀ ਦਾ ਪਤਾ: ਫੈਟੀ ਲੀਵਰ ਦੀ ਸਮੱਸਿਆ ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਬਿਜ਼ੀ ਲਾਈਫਸਟਾਈਲ ਕਾਰਨ ਹੁੰਦੀ ਹੈ। ਜੇਕਰ ਤੁਸੀਂ ਲੱਛਣ ਦੇਖਦੇ ਹੋ ਤਾਂ ਕਿਰਪਾ ਕਰਕੇ ਡਾਕਟਰ ਨਾਲ ਸੰਪਰਕ ਕਰੋ ਅਤੇ ਇਸਦਾ ਪੂਰਾ ਇਲਾਜ ਕਰਵਾਓ। ਬਿਮਾਰੀ ਦੇ ਜ਼ਿਆਦਾਤਰ ਲੱਛਣ 40-60 ਸਾਲ ਦੀ ਉਮਰ ‘ਚ ਦਿੱਖਦੇ ਹਨ।
ਐਡਵਾਂਸ ਸਮੱਸਿਆ ਤੋਂ ਵੀ ਪ੍ਰੇਸ਼ਾਨ ਹਨ ਕਈ ਲੋਕ: ਜਦੋਂ ਤੱਕ ਲੋਕਾਂ ਨੂੰ ਫੈਟੀ ਲਿਵਰ ਦੀ ਸਮੱਸਿਆ ਦਾ ਪਤਾ ਲੱਗ ਜਾਂਦਾ ਹੈ ਲੋਕ ਇਸ ਬਿਮਾਰੀ ਦੇ ਐਡਵਾਂਸ ਲੈਵਲ ਤੱਕ ਪਹੁੰਚ ਜਾਂਦੇ ਹਨ। ਇਸ ਕਾਰਨ ਮਰੀਜ਼ ਦਾ ਇਲਾਜ ਵੀ ਔਖਾ ਹੋ ਜਾਂਦਾ ਹੈ ਅਤੇ ਖਾਣਾ ਨਾ ਪਚਣ ਕਾਰਨ ਇਹ ਸਮੱਸਿਆ ਵੱਡੀ ਹੋ ਜਾਂਦੀ ਹੈ ਜਿਸ ਕਾਰਨ ਮਰੀਜ਼ ਦਾ ਜਿਊਣਾ ਮੁਸ਼ਕਲ ਹੋ ਜਾਂਦਾ ਹੈ।