Mango health benefits: ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਇਸ ਮੌਸਮ ਦੇ ਫਲ ਬਾਜ਼ਾਰਾਂ ‘ਚ ਆਉਣੇ ਸ਼ੁਰੂ ਹੋ ਗਏ ਹਨ। ਇਸ ਲਈ ਅਸੀਂ ਗੱਲ ਕਰਦੇ ਹਾਂ ਫਲਾਂ ਦੇ ਰਾਜੇ ਅੰਬ ਦੀ, ਜਿਸ ਨੂੰ ਭਾਰਤ ਦੇ ਲੋਕ ਬਹੁਤ ਪਸੰਦ ਕਰਦੇ ਹਨ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇਸ ਫਲ ਨੂੰ ਬਹੁਤ ਹੀ ਮਜ਼ੇ ਨਾਲ ਖਾਧਾ ਜਾਂਦਾ ਹੈ। ਹਰ ਕਿਸੇ ਵਲੋਂ ਪਸੰਦ ਕੀਤੇ ਜਾਣ ਕਾਰਨ ਇਸ ਨੂੰ ਫਲਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ। ਕੱਚੇ ਅੰਬ ਦਾ ਅਚਾਰ ਬਣਾ ਕੇ ਇਸ ਦੀ ਵਰਤੋਂ ਘਰਾਂ ‘ਚ ਭੋਜਨ ਦੇ ਨਾਲ ਕੀਤੀ ਜਾਂਦੀ ਹੈ।
ਕਿਵੇਂ ਬਣਿਆ ਅੰਬ ਤੋਂ ਮੈਂਗੋ: ਅੰਬ ਦਾ ਫਲ ਬਹੁਤ ਪੁਰਾਣਾ ਹੈ ਇਸ ਕਾਰਨ ਲੋਕ ਇਸ ਨੂੰ ਵੱਖ-ਵੱਖ ਨਾਵਾਂ ਨਾਲ ਜਾਣਦੇ ਹਨ। ਜਿਵੇਂ ਪੁਰਤਗਾਲ ਦੇ ਲੋਕ ਅੰਬ ਨੂੰ ਮੰਗਾ ਦੇ ਨਾਂ ਨਾਲ ਬੁਲਾਉਂਦੇ ਹਨ। ਇਸੇ ਕਾਰਨ ਇਸ ਫਲ ਦਾ ਨਾਂ ਮੈਂਗੋ ਰੱਖਿਆ ਗਿਆ, ਮਲਿਆਲਮ ਭਾਸ਼ਾ ‘ਚ ਵੀ ਅੰਬ ਨੂੰ ਮੈਂਗਾ ਕਿਹਾ ਜਾਂਦਾ ਹੈ। ਲੋਕ ਦੂਜੇ ਫਲਾਂ ਦੇ ਮੁਕਾਬਲੇ ਅੰਬ ਨੂੰ ਬਹੁਤ ਪਸੰਦ ਕਰਦੇ ਹਨ। ਇਸਦਾ ਕਾਰਨ ਹੈ ਸਵਾਦ ਅਤੇ ਇਸ ਦੇ ਪੌਸ਼ਟਿਕ ਤੱਤ।
ਆਓ ਜਾਣਦੇ ਹਾਂ ਅੰਬ ਦੇ ਸਾਨੂੰ ਕੀ-ਕੀ ਫਾਇਦੇ ਹਨ
ਕੈਂਸਰ ਤੋਂ ਕਰਦਾ ਹੈ ਬਚਾਅ: ਅੰਬ ‘ਚ ਕਈ ਅਜਿਹੇ ਪੋਸ਼ਕ ਤੱਤ ਹੁੰਦੇ ਹਨ ਜੋ ਸਾਡੇ ਸਰੀਰ ‘ਚ ਹੋਣ ਵਾਲੀਆਂ ਕਈ ਬੀਮਾਰੀਆਂ ਨੂੰ ਦੂਰ ਕਰਦੇ ਹਨ। ਅੰਬ ਸਰੀਰ ਨੂੰ ਕੈਂਸਰ ਵਰਗੀਆਂ ਜਾਨਲੇਵਾ ਬੀਮਾਰੀਆਂ ਤੋਂ ਬਚਾਉਣ ਦਾ ਕੰਮ ਵੀ ਕਰਦਾ ਹੈ।
ਇਮਿਊਨਿਟੀ ਵਧਾਉਣ ‘ਚ ਮਦਦਗਾਰ: ਜੋ ਲੋਕ ਅੰਬ ਖਾਣ ਦੇ ਸ਼ੌਕੀਨ ਹਨ ਜਾਂ ਦਿਨ ‘ਚ ਇਕ ਵਾਰ ਅੰਬ ਜ਼ਰੂਰ ਖਾਂਦੇ ਹਨ। ਉਨ੍ਹਾਂ ਦੀ ਇਮਿਊਨਿਟੀ ਹੋਰ ਲੋਕਾਂ ਦੇ ਮੁਕਾਬਲੇ ਬਹੁਤ ਵਧੀਆ ਹੁੰਦੀ ਹੈ।
ਕੋਲੈਸਟ੍ਰੋਲ ਬਰਕਰਾਰ: ਅੰਬ ਸਾਡੇ ਸਰੀਰ ਦੇ ਕੋਲੈਸਟ੍ਰੋਲ ਨੂੰ ਠੀਕ ਰੱਖਦਾ ਹੈ। ਅੰਬ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤ ਚੰਗੇ ਕੋਲੈਸਟ੍ਰੋਲ ਨੂੰ ਬਣਾਉਂਦੇ ਹਨ ਅਤੇ ਖਰਾਬ ਕੋਲੈਸਟ੍ਰੋਲ ਨੂੰ ਬਾਹਰ ਕੱਢਦੇ ਹਨ। ਮੋਟਾਪਾ ਖਤਮ ਹੁੰਦਾ ਹੈ ਅਤੇ ਸਾਡੇ ਸਰੀਰ ਦਾ ਭਾਰ ਵੀ ਕੰਟਰੋਲ ‘ਚ ਰਹਿੰਦਾ ਹੈ।
ਅੱਖਾਂ ਠੀਕ ਰੱਖੋ: ਅੰਬ ਅੱਖਾਂ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ ਦੇ ਪੋਸ਼ਕ ਤੱਤਾਂ ‘ਚ ਵਿਟਾਮਿਨ ਏ ਵੀ ਹੁੰਦਾ ਹੈ, ਜਿਸ ਨਾਲ ਅੱਖਾਂ ਨੂੰ ਠੀਕ ਅਤੇ ਚਮਕਦਾਰ ਹੁੰਦੀਆਂ ਹਨ।
ਕਬਜ਼ ਤੋਂ ਰਾਹਤ: ਜਿਨ੍ਹਾਂ ਲੋਕਾਂ ਨੂੰ ਕਬਜ਼ ਦੀ ਸਮੱਸਿਆ ਹੁੰਦੀ ਹੈ। ਉਨ੍ਹਾਂ ਨੂੰ ਅੰਬ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਕਿਉਂਕਿ ਅੰਬ ‘ਚ ਬਹੁਤ ਜ਼ਿਆਦਾ ਫਾਈਬਰ ਹੁੰਦਾ ਹੈ। ਜੋ ਸਾਡੀ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ। ਇਹ ਕਬਜ਼ ਦੀ ਸਮੱਸਿਆ ਨੂੰ ਵੀ ਠੀਕ ਕਰਦਾ ਹੈ।