Manicure Pedicure tips: ਸੁੰਦਰ ਚਿਹਰੇ ਦੇ ਨਾਲ ਹੱਥਾਂ ਅਤੇ ਪੈਰਾਂ ਦਾ ਸੁੰਦਰ ਹੋਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਪਰ ਸਾਫਟ ਹੱਥਾਂ-ਪੈਰਾਂ ਅਤੇ ਚਮਕਦਾਰ ਨਹੁੰਆਂ ਲਈ ਹਰ ਰੋਜ਼ ਪਾਰਲਰ ਜਾਣਾ ਸੰਭਵ ਨਹੀਂ ਹੈ। ਵੈਸੇ ਵੀ ਕੈਮੀਕਲ ਨਾਲ ਭਰੀਆਂ ਚੀਜ਼ਾਂ ਦੀ ਵਰਤੋਂ ਨਾਲ ਫ਼ਾਇਦਾ ਹੋਣ ਦੇ ਬਜਾਏ ਨੁਕਸਾਨ ਹੋਣ ਲੱਗਦਾ ਹੈ। ਅਜਿਹੇ ‘ਚ ਤੁਸੀਂ ਘਰ ਵਿਚ ਹੀ ਮੈਨੀਕਿਓਰ ਅਤੇ ਪੈਡੀਕਿਓਰ ਕਰ ਸਕਦੇ ਹੋ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਕੁਦਰਤੀ ਤਰੀਕੇ ਅਤੇ ਬਿਨ੍ਹਾਂ ਪੈਸੇ ਗੁਆਏ ਮੈਨੀਕਿਓਰ ਅਤੇ ਪੈਡੀਕਿਓਰ ਕੀਤਾ ਜਾ ਸਕਦਾ ਹੈ। ਤਾਂ ਆਓ ਜਾਣਦੇ ਹਾਂ ਘਰ ਵਿਚ ਮੈਨੀਕਿਓਰ ਅਤੇ ਪੈਡੀਕਿਓਰ ਕਰਨ ਦਾ ਤਰੀਕਾ।
ਮੈਨੀਕਿਓਰ ਕਰਨ ਲਈ ਸਮਾਨ
- ਨੇਲ ਪੇਂਟ ਰੀਮੂਵਰ
- ਨੇਲਕਟਰ
- ਕਾਟਨ
- ਟੱਬ ਜਾਂ ਬਾਲਟੀ
- ਸ਼ੈਂਪੂ
- ਗੁਣਗੁਣਾ ਪਾਣੀ
- moisturizer ਕਰੀਮ
- 2 ਚੱਮਚ ਜੈਤੂਨ ਦਾ ਤੇਲ
- 1 ਚੱਮਚ ਖੰਡ
- ਤੌਲੀਆ
ਕਿਵੇਂ ਕਰੀਏ ਮੈਨੀਕਿਓਰ ?
- ਪਹਿਲੇ ਸਟੈਪ ‘ਚ ਕਾਟਨ ਦੀ ਮਦਦ ਨਾਲ ਹੱਥਾਂ ਦੇ ਨਹੁੰ ਨੂੰ ਸਾਫ਼ ਕਰਕੇ ਫਾਈਲਰ ਨਾਲ ਉਨ੍ਹਾਂ ਦੀ ਸ਼ੇਪ ਬਣਾਓ।
- ਫਿਰ ਟੱਬ ‘ਚ ਗੁਣਗੁਣਾ ਪਾਣੀ ਅਤੇ ਥੋੜ੍ਹਾ ਜਿਹਾ ਸ਼ੈਂਪੂ ਮਿਲਾ ਕੇ ਉਸ ‘ਚ ਆਪਣੇ ਹੱਥਾਂ ਨੂੰ ਕੁਝ ਦੇਰ ਲਈ ਭਿਓ ਦਿਓ। ਹੁਣ ਹੱਥਾਂ ਨੂੰ ਪਾਣੀ ਵਿੱਚੋਂ ਬਾਹਰ ਕੱਢ ਕੇ ਤੌਲੀਏ ਨਾਲ ਸਾਫ਼ ਕਰੋ।
- ਤੀਜੇ ਸਟੈਪ ‘ਚ ਖੰਡ ਅਤੇ ਜੈਤੂਨ ਦੇ ਤੇਲ ਮਿਲਾਕੇ ਹੱਥਾਂ ‘ਤੇ 10 ਮਿੰਟ ਲਈ ਸਕਰੱਬ ਕਰੋ। ਫਿਰ ਹੱਥਾਂ ਨੂੰ ਗਰਮ ਪਾਣੀ ਨਾਲ ਧੋ ਲਓ। ਹੁਣ ਜੈਤੂਨ ਦੇ ਤੇਲ ਨਾਲ ਹੱਥਾਂ ਦੀ ਮਾਲਸ਼ ਕਰੋ। ਇਸ ਨਾਲ ਹੱਥ ਨਰਮ ਹੋਣਗੇ।
- ਆਖ਼ਿਰੀ ਸਟੈਪ ‘ਚ ਨਹੁੰ ‘ਤੇ ਆਪਣੀ ਮਨਪਸੰਦ ਦੀ ਨੇਲ ਪਾਲਿਸ਼ ਲਗਾਓ।
ਘਰ ਵਿੱਚ ਪੈਡੀਕਿਓਰ ਕਰਨ ਦੀ ਸਮੱਗਰੀ
- ਨੇਲ ਪੇਂਟ ਰੀਮੂਵਰ
- ਕਾਟਨ
- ਨੇਲ ਕਟਰ
- ਨੇਲ ਫਾਈਲਰ
- ਤੌਲੀਆ
- ਪਿਊਮਿਕ ਸਟੋਨ
- ਨੇਲ ਬਰੱਸ਼
- ਸਕਰੱਬ ਕਰਨ ਵਾਲਾ ਬਰੱਸ਼
- ਸ਼ਹਿਦ
- moisturizer ਕਰੀਮ
- ਨਿੰਬੂ ਕੱਟਿਆ ਹੋਇਆ
- ਗੇਂਦੇ ਦਾ ਫੁੱਲ
- ਹਰਬਲ ਸ਼ੈਂਪੂ
- ਟੱਬ ਅਤੇ ਗੁਣਗੁਣਾ ਪਾਣੀ
ਕਿਵੇਂ ਕਰੀਏ ਪੈਡੀਕਿਓਰ ?
- ਸਭ ਤੋਂ ਪਹਿਲਾਂ ਪੈਰਾਂ ਦੇ ਨਹੁੰ ਨੂੰ ਸਾਫ਼ ਕਰੋ ਅਤੇ ਫਿਰ ਉਨ੍ਹਾਂ ਨੂੰ ਨੇਲ ਫਾਈਲਰ ਨਾਲ ਸ਼ੇਪ ਦਿਓ।
- ਹੁਣ ਟੱਬ ‘ਚ ਗੁਣਗੁਣਾ ਪਾਣੀ ਪਾ ਕੇ ਉਸ ‘ਚ ਨਿੰਬੂ ਦੇ ਸਲਾਈਸ ਅਤੇ ਗੁਲਾਬ ਜਾਂ ਗੇਂਦੇ ਦੇ ਫੁੱਲ ਦੀਆਂ ਕਲੀਆਂ ਪਾਓ। ਫਿਰ ਆਪਣੇ ਪੈਰਾਂ ਨੂੰ ਉਸ ਵਿਚ 10-15 ਮਿੰਟ ਲਈ ਰੱਖੋ। ਜਦੋਂ ਪੈਰਾਂ ਦੀ ਸਕਿਨ ਨਰਮ ਹੋ ਜਾਵੇ ਤਾਂ ਬਰੱਸ਼ ਨਾਲ ਨਹੁੰਆਂ ਨੂੰ ਸਾਫ਼ ਕਰੋ। ਅੱਡੀਆਂ ਨੂੰ ਸਾਫ ਕਰਨ ਲਈ ਪਿਊਮਿਕ ਸਟੋਨ ਦੀ ਵਰਤੋਂ ਕਰੋ ਅਤੇ ਸਾਰੀ ਡੈੱਡ ਸਕਿਨ ਕੱਢ ਦਿਓ।
- ਹੁਣ ਨਿੰਬੂ ਦੇ ਸਲਾਈਸ ਨੂੰ ਆਪਣੇ ਪੈਰਾਂ ‘ਤੇ ਹਲਕੇ ਹੱਥਾਂ ਨਾਲ ਲਗਾਓ। ਫਿਰ ਗੁਣਗੁਣੇ ਪਾਣੀ ਨਾਲ ਆਪਣੇ ਪੈਰਾਂ ਨੂੰ ਧੋ ਲਓ।
- 2 ਚੱਮਚ ਸ਼ਹਿਦ ‘ਚ ਥੋੜ੍ਹੀ ਜਿਹੀ moisturizer ਕਰੀਮ ਨੂੰ ਮਿਲਾ ਕੇ ਸਕਰੱਬ ਕਰੋ। ਕੁਝ ਦੇਰ ਸਕ੍ਰਬ ਕਰਨ ਤੋਂ ਬਾਅਦ ਪੈਰਾਂ ਨੂੰ ਗੁਣਗੁਣੇ ਪਾਣੀ ਨਾਲ ਸਾਫ਼ ਕਰੋ।
- ਆਖਰੀ ਸਟੈਪ ‘ਚ ਪੈਰਾਂ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਤੌਲੀਏ ਨਾਲ ਪੂੰਝੋ। ਪੈਰਾਂ ਨੂੰ ਚੰਗੀ ਤਰ੍ਹਾਂ ਸੁਕਾਉਣ ਤੋਂ ਬਾਅਦ ਕਰੀਮ ਲਗਾਓ।