Men Sperm Count reasons: ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਰੋਜ਼ਾਨਾ ਦੀਆਂ ਕੁਝ ਬੁਰੀਆਂ ਆਦਤਾਂ ਤੁਹਾਡੇ ਸਪਰਮ ਕਾਉਂਟ ‘ਤੇ ਬੁਰਾ ਅਸਰ ਪਾ ਸਕਦੀਆਂ ਹਨ। ਬਹੁਤ ਜ਼ਿਆਦਾ ਤਣਾਅ, ਗਲਤ ਖਾਣ-ਪੀਣ ਅਤੇ ਗਲਤ ਰੁਟੀਨ ਕਾਰਨ ਤੁਹਾਡੀ ਜਣਨ ਸ਼ਕਤੀ ਪ੍ਰਭਾਵਿਤ ਹੋ ਸਕਦੀ ਹੈ। ਜੇਕਰ ਤੁਹਾਡੀ ਸੈਕਸ ਡਰਾਈਵ ‘ਚ ਕੋਈ ਸਮੱਸਿਆ ਹੋ ਰਹੀ ਹੈ ਤਾਂ ਇਸ ਦਾ ਕਾਰਨ ਇਹ ਆਦਤਾਂ ਵੀ ਹੋ ਸਕਦੀਆਂ ਹਨ। ਇੱਥੇ ਤੁਹਾਡੀਆਂ ਕੁਝ ਆਦਤਾਂ ਬਾਰੇ ਦੱਸਦੇ ਹਾਂ ਜਿਸ ਕਾਰਨ ਤੁਹਾਡਾ ਸਪਰਮ ਕਾਊਂਟ ਘੱਟ ਹੋਣ ਲੱਗਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਆਦਤਾਂ ਬਾਰੇ-
ਜ਼ਿਆਦਾ ਤਣਾਅ ਲੈਣਾ: ਪੁਰਸ਼ਾਂ ‘ਚ ਤਣਾਅ ਕਾਰਨ ਵੀ ਸਪਰਮ ਕਾਊਂਟ ਘੱਟ ਹੋ ਸਕਦਾ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੇ ਅਨੁਸਾਰ ਪੁਰਸ਼ਾਂ ‘ਚ ਚਿੰਤਾ ਅਤੇ ਤਣਾਅ ਦੇ ਕਾਰਨ ਉਨ੍ਹਾਂ ਦੇ ਵੀਰਜ ਦੀ ਮਾਤਰਾ ਅਤੇ ਸਪਰਮ ਦੀ ਗੁਣਵੱਤਾ ਘੱਟ ਹੋ ਜਾਂਦੀ ਹੈ। ਇਸ ਲਈ ਅੱਜ ਤੋਂ ਹੀ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ ਅਤੇ ਤਣਾਅ ਤੋਂ ਦੂਰ ਰਹੋ।
ਕਸਰਤ ਨਾ ਕਰਨਾ: ਕਸਰਤ ਦੀ ਕਮੀ ਕਾਰਨ ਤੁਹਾਨੂੰ ਮੋਟਾਪੇ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਮੋਟਾਪੇ ਕਾਰਨ ਤੁਹਾਡੇ ਸਪਰਮ ਦੀ ਗਤੀਸ਼ੀਲਤਾ ਹੌਲੀ ਹੋ ਜਾਂਦੀ ਹੈ, ਜਿਸ ਦਾ ਸਿੱਧਾ ਅਸਰ ਤੁਹਾਡੀ ਪ੍ਰਜਨਨ ਸ਼ਕਤੀ ‘ਤੇ ਪੈਂਦਾ ਹੈ। ਇੱਕ ਲੇਖ ਦੇ ਅਨੁਸਾਰ ਮੋਟਾਪਾ ਕਾਰਨ ਤੁਹਾਡਾ ਸਪਰਮ ਕਾਊਂਟ ਘੱਟ ਹੋ ਜਾਂਦਾ ਹੈ। ਇਸੇ ਲਈ ਅੱਜ ਤੁਸੀਂ ਇੱਕ ਥਾਂ ਬੈਠਣ ਦੀ ਆਦਤ ਛੱਡ ਦਿਓ। ਇਹ ਤੁਹਾਡੇ ਮੈਟਾਬੋਲਿਜ਼ਮ ਨੂੰ ਹੌਲੀ ਕਰਦਾ ਹੈ ਅਤੇ ਤੁਹਾਡਾ ਭਾਰ ਵਧਾਉਂਦਾ ਹੈ। ਸਰੀਰਕ ਤੌਰ ‘ਤੇ ਐਕਟਿਵ ਰਹਿਣਾ ਪੁਰਸ਼ਾਂ ਦੀ ਸਿਹਤ ਲਈ ਬਹੁਤ ਮਹੱਤਵਪੂਰਨ ਹੈ।
ਮੋਬਾਈਲ ਨੂੰ ਪੇਂਟ ਦੀ ਜੇਬ ‘ਚ ਨਾ ਰੱਖੋ: ਜੀ ਹਾਂ, ਤੁਸੀਂ ਬਿਲਕੁਲ ਸਹੀ ਪੜ੍ਹਿਆ ਹੈ। ਇੱਕ ਅਧਿਐਨ ਅਨੁਸਾਰ ਕਿ ਜਿਹੜੇ ਪੁਰਸ਼ ਆਪਣੇ ਮੋਬਾਈਲ ਫੋਨ ਨੂੰ ਆਪਣੀਆਂ ਅਗਲੀਆਂ ਜੇਬਾਂ ‘ਚ ਰੱਖਦੇ ਹਨ ਉਨ੍ਹਾਂ ‘ਚ ਸਪਰਮ ਕਾਊਂਟ ਦੀ ਗਿਣਤੀ ਘੱਟ ਹੁੰਦੀ ਹੈ। ਅਧਿਐਨ ਅਨੁਸਾਰ ਮੋਬਾਈਲ ਫੋਨ ਤੋਂ ਨਿਕਲਣ ਵਾਲੀ ਰੇਂਜ ਦਾ ਸਪਰਮ ‘ਤੇ ਬੁਰਾ ਅਸਰ ਪੈਂਦਾ ਹੈ। ਪੁਰਸ਼ਾਂ ਦੇ ਨਾਲ-ਨਾਲ ਔਰਤਾਂ ਨੂੰ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀਆਂ ਜੇਬਾਂ ‘ਚ ਮੋਬਾਈਲ ਫ਼ੋਨ ਨਾ ਰੱਖਣ।
ਸ਼ਰਾਬ ਪੀਣ ਦੀ ਆਦਤ: ਡਰੱਗਜ਼, ਸ਼ਰਾਬ ਅਤੇ ਤੰਬਾਕੂ ਦਾ ਲੰਬੇ ਸਮੇਂ ਤੱਕ ਸੇਵਨ ਮਰਦਾਂ ਦੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਤੁਹਾਡੀਆਂ ਇਨ੍ਹਾਂ ਆਦਤਾਂ ਦੇ ਕਾਰਨ ਤੁਹਾਨੂੰ ਗੰਭੀਰ ਬਿਮਾਰੀਆਂ ਵੀ ਹੋ ਸਕਦੀਆਂ ਹਨ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਜ਼ਿਆਦਾ ਸ਼ਰਾਬ ਪੀਣ ਨਾਲ ਟੈਸਟੋਸਟੀਰੋਨ ਦੇ ਉਤਪਾਦਨ ‘ਤੇ ਬੁਰਾ ਅਸਰ ਪੈਂਦਾ ਹੈ। ਟੈਸਟੋਸਟੀਰੋਨ ਸੈਕਸ ਡਰਾਈਵ ਨੂੰ ਵਧਾਉਣ ‘ਚ ਮਦਦ ਕਰਦਾ ਹੈ ਅਤੇ ਇਸ ਦੀ ਕਮੀ ਨਾਲ ਸਰੀਰ ‘ਚ ਕੁਝ ਬਦਲਾਅ ਆਉਂਦੇ ਹਨ। ਤੁਹਾਡੀਆਂ ਇਨ੍ਹਾਂ ਆਦਤਾਂ ਦੇ ਕਾਰਨ ਤੁਹਾਡੇ ਸਪਰਮ ਕਾਊਂਟ ‘ਤੇ ਵੀ ਇਸਦਾ ਅਸਰ ਦੇਖਿਆ ਜਾ ਸਕਦਾ ਹੈ।
ਬਾਹਰ ਦਾ ਭੋਜਨ ਖਾਣ ਦੀ ਆਦਤ: ਜੰਕ ਫੂਡ ਦਾ ਸੇਵਨ ਕਰਨ ਨਾਲ ਤੁਹਾਡੇ ਸਪਰਮ ਕਾਊਂਟ ਘੱਟ ਹੋ ਸਕਦੇ ਹਨ। ਜ਼ਿਆਦਾਤਰ ਬਾਹਰ ਦਾ ਭੋਜਨ ਜਿਵੇਂ ਕਿ ਪੀਜ਼ਾ, ਚਿਪਸ, ਪ੍ਰੋਸੈਸਡ ਅਤੇ ਰੈੱਡ ਮੀਟ, ਸਨੈਕਸ, ਰਿਫਾਇੰਡ ਸੀਰੀਅਲ, ਐਨਰਜੀ ਡਰਿੰਕਸ ਅਤੇ ਮਿਠਾਈਆਂ ‘ਚ ਮਿਰਚ-ਮਸਾਲੇ, ਚੀਨੀ, ਜ਼ਿਆਦਾ ਤੇਲ ਅਤੇ ਮੈਦੇ ਯੁਕਤ ਜ਼ਿਆਦਾ ਮਾਤਰਾ ‘ਚ ਹੁੰਦਾ ਹੈ ਜੋ ਤੁਹਾਡੇ ਸਪਰਮ ਨੂੰ ਪ੍ਰਭਾਵਿਤ ਕਰਦੇ ਹਨ। ਇਸ ਲਈ ਘਰ ਦਾ ਬਣਿਆ ਖਾਣਾ ਖਾਣ ਦੀ ਆਦਤ ਬਣਾਓ। ਇਹ ਤੁਹਾਨੂੰ ਸਿਹਤਮੰਦ ਅਤੇ ਫਿੱਟ ਰੱਖੇਗਾ।
ਰਾਤ ਨੂੰ ਦੇਰ ਨਾਲ ਸੌਣ ਦੀ ਆਦਤ: ਰਾਤ ਨੂੰ ਦੇਰ ਨਾਲ ਸੌਣ ਕਾਰਨ ਤੁਹਾਨੂੰ ਤਣਾਅ ਅਤੇ ਮੋਟਾਪੇ ਦੀ ਸਮੱਸਿਆ ਹੁੰਦੀ ਹੈ ਜਿਸ ਨਾਲ ਤੁਹਾਡੇ ਸਪਰਮ ਕਾਊਂਟ ਘੱਟ ਹੋ ਸਕਦਾ ਹੈ। ਨਾਲ ਹੀ ਰਾਤ ਨੂੰ ਜਾਗਣ ਦਾ ਸਿੱਧਾ ਅਸਰ ਤੁਹਾਡੀਆਂ ਅੱਖਾਂ ਅਤੇ ਦਿਮਾਗ ‘ਤੇ ਪੈਂਦਾ ਹੈ, ਜੋ ਤੁਹਾਡੀ ਸਿਹਤ ਲਈ ਬਿਲਕੁਲ ਵੀ ਠੀਕ ਨਹੀਂ ਹੈ। ਦੇਰ ਰਾਤ ਤੱਕ ਜਾਗਣ ਦੀ ਆਦਤ ਕਾਰਨ ਤੁਹਾਡੀ ਇਮਿਊਨਿਟੀ ਕਮਜ਼ੋਰ ਹੋ ਸਕਦੀ ਹੈ ਜਿਸ ਨਾਲ ਤੁਹਾਡੇ ਸਪਰਮ ਪ੍ਰਭਾਵਿਤ ਹੋ ਸਕਦੇ ਹਨ।
ਸਰੀਰ ‘ਚ ਵਿਟਾਮਿਨ ਦੀ ਕਮੀ: ਕੁਝ ਵਿਟਾਮਿਨਾਂ ਦੀ ਕਮੀ ਤੁਹਾਡੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ ਹੈ ਪਰ ਕੁਝ ਵਿਟਾਮਿਨ ਅਜਿਹੇ ਹਨ ਜੋ ਤੁਹਾਡੀ ਪ੍ਰਜਨਨ ਸ਼ਕਤੀ ਲਈ ਮਹੱਤਵਪੂਰਨ ਹੁੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਵਿਟਾਮਿਨ ਡੀ ਦੀ ਕਮੀ ਦੇ ਕਾਰਨ ਤੁਹਾਡੀ ਪ੍ਰਜਨਨ ਸ਼ਕਤੀ ‘ਤੇ ਬੁਰਾ ਅਸਰ ਪੈ ਸਕਦਾ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੇ ਅਨੁਸਾਰ ਵਿਟਾਮਿਨ ਡੀ ਦੀ ਕਮੀ ਵਾਲੇ ਪੁਰਸ਼ਾਂ ‘ਚ ਸਪਰਮ ਕਾਊਂਟ ਘੱਟ ਦੇਖਣ ਨੂੰ ਮਿਲਦੇ ਹਨ। ਨਾਲ ਹੀ ਉਨ੍ਹਾਂ ਦੀ ਕਮੀ ਸਪਰਮ ਦੀ ਗਤੀਸ਼ੀਲਤਾ ਨੂੰ ਹੌਲੀ ਹੁੰਦੀ ਹੈ।
ਦੇਰ ਰਾਤ ਤੱਕ ਜਾਗਣਾ, ਘਰ ਦਾ ਤਾਜ਼ਾ ਭੋਜਨ ਨਾ ਖਾਣਾ, ਸ਼ਰਾਬ ਅਤੇ ਸਮੋਕਿੰਗ ਜ਼ਿਆਦਾ ਕਰਨਾ, ਇਹ ਆਮ ਆਦਤਾਂ ਪੁਰਸ਼ਾਂ ਦੇ ਸਪਰਮ ਕਾਊਂਟ ਨੂੰ ਘੱਟ ਕਰ ਸਕਦੀ ਹੈ। ਇਸ ਲਈ ਅੱਜ ਹੀ ਇਨ੍ਹਾਂ ਆਦਤਾਂ ਨੂੰ ਬਦਲੋ ਅਤੇ ਹੈਲਥੀ ਲਾਈਫਸਟਾਈਲ ਅਪਣਾਓ।