Men summer health problems: ਦੇਸ਼ ਦੇ ਕਈ ਸੂਬਿਆਂ ‘ਚ ਮਾਰਚ ‘ਚ ਹੀ ਗਰਮੀ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਜਿੱਥੇ ਇੱਕ ਪਾਸੇ ਗਰਮੀ ਆਪਣੇ ਰੰਗ ਦਿਖਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਇੱਕ ਅਧਿਐਨ ਨੇ ਮਰਦਾਂ ਦੀ ਚਿੰਤਾ ਵਧਾ ਦਿੱਤੀ ਹੈ। ਅਧਿਐਨ ਦੇ ਅਨੁਸਾਰ, ਗਰਮੀਆਂ ਦੀ ਰਾਤ ਦਾ ਤਾਪਮਾਨ ਵਧਣ ਨਾਲ ਦਿਲ ਨਾਲ ਸਬੰਧਤ ਬਿਮਾਰੀਆਂ ਤੋਂ ਮੌਤ ਦਾ ਖ਼ਤਰਾ ਲਗਭਗ 4 ਪ੍ਰਤੀਸ਼ਤ ਵੱਧ ਜਾਂਦਾ ਹੈ। ਇਸ ਮੌਸਮ ‘ਚ ਦਿਲ ਦੇ ਰੋਗੀਆਂ ਨੂੰ ਜ਼ਿਆਦਾ ਮਿਹਨਤ ਕਰਨ ਤੋਂ ਬਚਣਾ ਚਾਹੀਦਾ ਹੈ।
ਕੀ ਹੈ ਕਾਰਨ: ਅਧਿਐਨ ਮੁਤਾਬਕ ਤਾਪਮਾਨ ਵਧਣ ਨਾਲ ਔਰਤਾਂ ‘ਤੇ ਕੋਈ ਅਸਰ ਨਹੀਂ ਪਵੇਗਾ, ਇਸ ਨਾਲ ਸਿਰਫ ਮਰਦਾਂ ਨੂੰ ਹੀ ਖ਼ਤਰਾ ਹੈ। BMJ ਓਪਨ ‘ਚ ਪ੍ਰਕਾਸ਼ਿਤ ਨਵੀਂ ਖੋਜ ‘ਚ ਦੱਸਿਆ ਗਿਆ ਹੈ ਕਿ ਪਿਛਲੇ ਕੁਝ ਸਾਲਾਂ ‘ਚ ਵਧਦੇ ਤਾਪਮਾਨ ਕਾਰਨ ਦਿਲ ਨਾਲ ਜੁੜੀਆਂ ਬੀਮਾਰੀਆਂ ‘ਚ ਬਹੁਤ ਵਾਧਾ ਹੋਇਆ ਹੈ। ਦਰਅਸਲ ਗਰਮੀ ਕਾਰਨ ਸਰੀਰ ਦੇ ਮੈਟਾਬੋਲਿਜ਼ਮ ਨੂੰ ਸਰੀਰ ਦਾ ਤਾਪਮਾਨ ਨੂੰ ਸਾਧਾਰਨ ਤਾਪਮਾਨ ‘ਤੇ ਸਥਿਰ ਰੱਖਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ, ਜਿਸ ਨਾਲ ਦਿਲ ‘ਤੇ ਬੋਝ ਵੱਧ ਜਾਂਦਾ ਹੈ। ਇਸ ਕਾਰਨ ਦਿਲ ਨਾਲ ਸਬੰਧਤ ਬੀਮਾਰੀਆਂ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ।
ਔਰਤਾਂ ਨੂੰ ਕੋਈ ਖਤਰਾ ਨਹੀਂ ਹੈ: ਅਧਿਐਨ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਹ ਖਤਰਾ ਸਿਰਫ 60 ਤੋਂ 65 ਸਾਲ ਦੀ ਉਮਰ ਦੇ ਪੁਰਸ਼ਾਂ ਨੂੰ ਪ੍ਰਭਾਵਿਤ ਕਰਦਾ ਹੈ। ਮਹਿਲਾਵਾਂ ‘ਤੇ ਇਸਦਾ ਕੋਈ ਅਸਰ ਨਹੀਂ ਪੈਂਦਾ। ਯੂਕੇ ‘ਚ ਪਿਛਲੇ 15 ਸਾਲਾਂ ‘ਚ ਦਿਲ ਦੀ ਬਿਮਾਰੀ ਨਾਲ ਹੋਈਆਂ 40,000 ਮੌਤਾਂ ਦੇ ਅਧਿਐਨ ਤੋਂ ਇਹ ਸਿੱਟਾ ਸਾਹਮਣੇ ਆਇਆ ਹੈ। ਟੋਰਾਂਟੋ ਯੂਨੀਵਰਸਿਟੀ ਦੀ ਇੱਕ ਟੀਮ ਨੇ 2001 ਤੋਂ 2015 ਦਰਮਿਆਨ ਜੂਨ-ਜੁਲਾਈ ‘ਚ ਦਿਲ ਦੀਆਂ ਬਿਮਾਰੀਆਂ ਨਾਲ ਹੋਈਆਂ ਮੌਤਾਂ ਬਾਰੇ ਅੰਕੜੇ ਇਕੱਠੇ ਕੀਤੇ।
ਗਰਮੀਆਂ ‘ਚ ਆਪਣੇ ਦਿਲ ਦਾ ਰੱਖੋ ਖਿਆਲ
- ਸਰੀਰ ‘ਚ ਪਾਣੀ ਦਾ ਸੰਤੁਲਨ ਬਣਾਈ ਰੱਖਣ ਲਈ ਪੀਂਦੇ ਰਹੋ ਪਾਣੀ।
- ਕਸਰਤ ਤੋਂ ਬਾਅਦ ਪਾਣੀ ਪੀਣਾ ਬਹੁਤ ਜ਼ਰੂਰੀ।
- ਚਾਹ-ਕੌਫੀ ਦੀ ਥਾਂ ਪੀਓ ਲੱਸੀ ਅਤੇ ਫਲਾਂ ਦਾ ਜੂਸ।
- ਗਰਮੀਆਂ ਦੇ ਮੌਸਮ ‘ਚ ਨਮਕ ਦਾ ਸੇਵਨ ਘੱਟ ਕਰੋ।
- ਭੋਜਨ ‘ਚ ਰਸੀਲੇ ਫਲ ਅਤੇ ਸਬਜ਼ੀਆਂ ਸ਼ਾਮਲ ਕਰੋ।
- ਦੁਪਹਿਰ ਨੂੰ ਘਰ ਤੋਂ ਬਾਹਰ ਨਿਕਲਣ ਤੋਂ ਬਚੋ।
- ਆਪਣੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਦੇ ਰਹੋ
ਦਿਲ ਦੀਆਂ ਬਿਮਾਰੀਆਂ ਕਾਰਨ ਹੋਈ 39,912 ਲੋਕਾਂ ਦੀ ਮੌਤ: ਨਤੀਜਿਆਂ ਅਨੁਸਾਰ, 2001 ਤੋਂ 2015 ਦੇ ਵਿਚਕਾਰ, ਇੰਗਲੈਂਡ ਅਤੇ ਵੇਲਜ਼ ‘ਚ ਦਿਲ ਦੀਆਂ ਬਿਮਾਰੀਆਂ ਨਾਲ ਕੁੱਲ 39,912 ਲੋਕਾਂ ਦੀ ਮੌਤ ਹੋਈ। ਇਹਨਾਂ ਸਥਾਨਾਂ ‘ਚ ਤਾਪਮਾਨ ‘ਚ ਇੱਕ ਡਿਗਰੀ ਦੇ ਵਾਧੇ ਨਾਲ 60-64 ਸਾਲ ਦੀ ਉਮਰ ਦੇ ਲੋਕਾਂ ‘ਚ ਦਿਲ ਦੀ ਬਿਮਾਰੀ ਤੋਂ ਮੌਤ ਦਾ 3.1 ਪ੍ਰਤੀਸ਼ਤ ਵੱਧ ਖ਼ਤਰਾ ਹੁੰਦਾ ਹੈ। ਕਿੰਗ ਕਾਉਂਟੀ ‘ਚ 1 ਡਿਗਰੀ ਸੈਲਸੀਅਸ ਤਾਪਮਾਨ ਵਧਣ ਕਾਰਨ 65 ਸਾਲ ਅਤੇ ਇਸਤੋਂ ਘੱਟ ਉਮਰ ਦੇ ਮਰਦਾਂ ‘ਚ ਦਿਲ ਦੀ ਬਿਮਾਰੀ ਤੋਂ ਮੌਤ ਦਾ ਖ਼ਤਰਾ 4.8 ਪ੍ਰਤੀਸ਼ਤ ਸੀ।
65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਈ ਖਤਰਾ ਨਹੀਂ: ਅਧਿਐਨ ‘ਚ 65 ਸਾਲ ਤੋਂ ਵੱਧ ਉਮਰ ਦੇ ਪੁਰਸ਼ਾਂ ‘ਚ ਰਾਤ ਨੂੰ ਗਰਮੀ ਕਾਰਨ ਮੌਤ ਦਾ ਰਿਸਕ ਨਹੀਂ ਪਾਇਆ ਗਿਆ। ਉੱਥੇ ਹੀ 60 ਤੋਂ 65 ਸਾਲ ਦੀ ਉਮਰ ਦੀਆਂ ਔਰਤਾਂ ‘ਚ ਇਹ ਸਮੱਸਿਆ ਨਹੀਂ ਦੇਖੀ ਗਈ। ਅਜਿਹੇ ‘ਚ ਖੋਜਕਰਤਾ ਹੁਣ ਔਰਤਾਂ ‘ਤੇ ਇਸ ਖਤਰੇ ਦਾ ਵੱਖਰੇ ਤੌਰ ‘ਤੇ ਅਧਿਐਨ ਕਰਨ ‘ਤੇ ਵਿਚਾਰ ਕਰ ਰਹੇ ਹਨ।