Monsoon Hair care tips: ਲੰਬੇ, ਸੁੰਦਰ ਅਤੇ ਸ਼ਾਇਨੀ ਵਾਲ ਕਿਸੇ ਵੀ ਔਰਤ ਦੀ ਖੂਬਸੂਰਤੀ ਨੂੰ ਵਧਾ ਸਕਦੇ ਹਨ ਪਰ ਬਦਲਦੇ ਮੌਸਮ ਦਾ ਅਸਰ ਸਕਿਨ ਦੇ ਨਾਲ-ਨਾਲ ਵਾਲਾਂ ‘ਤੇ ਵੀ ਪੈਂਦਾ ਹੈ। ਅਜਿਹੇ ‘ਚ ਵਾਲ ਬਹੁਤ ਜ਼ਿਆਦਾ ਚਿਪਚਿਪਾ ਅਤੇ ਆਇਲੀ ਹੋ ਜਾਂਦੇ ਹਨ ਜੋ ਬਹੁਤ ਖਰਾਬ ਲੱਗਦੇ ਹਨ ਅਤੇ ਤੁਸੀਂ ਇਸ ਨਾਲ ਕੋਈ ਹੇਅਰ ਸਟਾਈਲ ਨਹੀਂ ਬਣਾ ਸਕਦੇ ਹੋ ਵਾਲਾਂ ‘ਚੋਂ ਵੀ ਅਜੀਬ ਜਿਹੀ ਬਦਬੂ ਆਉਣ ਲੱਗਦੀ ਹੈ। ਇਸ ਤੋਂ ਇਲਾਵਾ ਸਟਿੱਕੀ ਵਾਲ, ਮੁਹਾਸੇ, ਡੈਂਡਰਫ ਅਤੇ ਵਾਲ ਝੜਨ ਦਾ ਕਾਰਨ ਵੀ ਬਣਦੇ ਹਨ।
ਅਜਿਹਾ ਗਰਮੀਆਂ ‘ਚ ਆਇਲ ਗਲੈਂਡਸ ਦੇ ਜ਼ਿਆਦਾ ਐਕਟਿਵ ਹੋਣ ਕਾਰਨ ਹੁੰਦਾ ਹੈ। ਸਿਰ ਦੀ ਸਕਿਨ ‘ਤੇ ਸੀਬਮ ਜਮ੍ਹਾ ਹੋਣ ਕਾਰਨ ਵਾਲ ਚਿਪਚਿਪੇ ਹੋ ਜਾਂਦੇ ਹਨ। ਹਾਰਮੋਨ ਬਦਲਾਅ ਅਤੇ ਤਣਾਅ ਵੀ ਵਾਲਾਂ ਦੇ ਚਿਪਚਿਪੇ ਹੋਣ ਦਾ ਕਾਰਨ ਹਨ। ਹਾਲਾਂਕਿ ਔਰਤਾਂ ਵਾਲਾਂ ਦੀ ਚਿਪਚਿਪਾਪਨ ਨੂੰ ਦੂਰ ਕਰਨ ਲਈ ਚੰਗੇ ਸ਼ੈਂਪੂ ਅਤੇ ਹੇਅਰ ਪ੍ਰੋਡਕਟਸ ਦੀ ਵਰਤੋਂ ਕਰਦੀਆਂ ਹਨ ਪਰ ਕੁਝ ਸਮੇਂ ਬਾਅਦ ਤੇਲ ਵਾਪਸ ਆ ਜਾਂਦਾ ਹੈ। ਜੇਕਰ ਤੁਸੀਂ ਇਨ੍ਹਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਨੁਸਖੇ ਅਪਣਾਉਣੇ ਪੈਣਗੇ।
ਵਾਲਾਂ ਨੂੰ ਵਾਰ-ਵਾਰ ਹੱਥ ਨਾ ਲਗਾਓ: ਅਕਸਰ ਕੁੜੀਆਂ ਵਾਰ-ਵਾਰ ਵਾਲਾਂ ਨੂੰ ਛੂਹਦੀਆਂ ਹਨ ਜਿਸ ਕਾਰਨ ਉਨ੍ਹਾਂ ਦੇ ਹੱਥਾਂ ਦਾ ਤੇਲ ਵਾਲਾਂ ‘ਚ ਫਸ ਜਾਂਦਾ ਹੈ ਅਤੇ ਵਾਲ ਚਿਪਕ ਜਾਂਦੇ ਹਨ ਇਸ ਲਈ ਆਪਣੇ ਵਾਲਾਂ ਨੂੰ ਵਾਰ-ਵਾਰ ਛੂਹਣਾ ਬੰਦ ਕਰ ਦਿਓ। ਇਸ ਤੋਂ ਇਲਾਵਾ ਵਾਲਾਂ ‘ਚ ਸਿਰਫ਼ ਸਾਫ਼ ਕੰਘੀ ਦੀ ਵਰਤੋਂ ਕਰੋ ਅਤੇ ਹਫ਼ਤੇ ‘ਚ ਘੱਟੋ-ਘੱਟ ਇਕ ਵਾਰ ਕੰਘੀ ਧੋਣ ਦੀ ਆਦਤ ਬਣਾਓ।
ਸਹੀ ਸ਼ੈਂਪੂ ਚੁਣੋ: ਗਰਮੀਆਂ ‘ਚ ਵਾਲ ਜਲਦੀ ਚਿਪਕ ਜਾਂਦੇ ਹਨ ਇਸ ਲਈ ਤੁਹਾਨੂੰ ਹਫ਼ਤੇ ‘ਚ ਘੱਟੋ-ਘੱਟ 3 ਵਾਰ ਆਪਣੇ ਵਾਲ ਧੋਣੇ ਚਾਹੀਦੇ ਹਨ ਅਤੇ ਮਾਇਸਚਰਾਈਜ਼ਰ-ਮੁਕਤ ਸ਼ੈਂਪੂ ਦੀ ਵਰਤੋਂ ਕਰਨੀ ਚਾਹੀਦੀ ਹੈ, ਤਾਂ ਜੋ ਤੁਹਾਡੇ ਵਾਲ ਜਲਦੀ ਆਇਲੀ ਨਾ ਹੋਣ। ਇਸ ਤੋਂ ਇਲਾਵਾ ਵਾਲਾਂ ਨੂੰ ਹਮੇਸ਼ਾ ਠੰਡੇ ਪਾਣੀ ਨਾਲ ਧੋਵੋ ਅਤੇ ਕੰਡੀਸ਼ਨਰ ਨੂੰ ਨਜ਼ਰਅੰਦਾਜ਼ ਕਰੋ।
ਵਾਲਾਂ ਨੂੰ ਕਵਰ ਕਰੋ: ਗਰਮੀਆਂ ‘ਚ ਵਾਲਾਂ ਨੂੰ ਧੁੱਪ ਅਤੇ ਇਸ ਦੀ ਗਰਮੀ ਤੋਂ ਬਚਾਉਣ ਲਈ ਘਰ ਤੋਂ ਬਾਹਰ ਨਿਕਲਦੇ ਸਮੇਂ ਸਕਾਰਫ਼ ਜਾਂ ਛੱਤਰੀ ਦੀ ਵਰਤੋਂ ਕਰੋ। ਧੂੜ-ਮਿੱਟੀ ਕਾਰਨ ਵਾਲ ਗੰਦੇ ਅਤੇ ਆਇਲੀ ਹੋ ਜਾਂਦੇ ਹਨ ਅਜਿਹਾ ਕਰਨ ਨਾਲ ਤੁਸੀਂ ਸੁਰੱਖਿਅਤ ਰਹੋਗੇ।
ਡਾਇਟ ‘ਚ ਪ੍ਰੋਟੀਨ ਸ਼ਾਮਿਲ ਕਰੋ: ਵਾਲਾਂ ਨੂੰ ਸਿਹਤਮੰਦ ਅਤੇ ਮਜ਼ਬੂਤ ਬਣਾਉਣ ਲਈ ਪ੍ਰੋਟੀਨ ਨਾਲ ਭਰਪੂਰ ਡਾਇਟ ਲਓ ਕਿਉਂਕਿ ਪ੍ਰੋਟੀਨ ਦੀ ਕਮੀ ਕਾਰਨ ਵਾਲ ਬੇਜਾਨ ਅਤੇ ਆਇਲੀ ਹੋ ਜਾਂਦੇ ਹਨ। ਆਪਣੀ ਡਾਇਟ ‘ਚ ਮੱਛੀ, ਆਂਡੇ, ਸੋਇਆਬੀਨ, ਦਾਲਾਂ ਅਤੇ ਹਰੀਆਂ ਸਬਜ਼ੀਆਂ ਨੂੰ ਲੋੜੀਂਦੀ ਮਾਤਰਾ ‘ਚ ਸ਼ਾਮਲ ਕਰੋ ਅਤੇ ਸਰੀਰ ਨੂੰ ਹਾਈਡਰੇਟ ਰੱਖਣ ਲਈ ਦਿਨ ‘ਚ ਖੂਬ ਪਾਣੀ ਪੀਓ।