Monsoon kids health care: ਬੱਚੇ ਦੀ ਸਿਹਤ ਮਾਪਿਆਂ ਦੀ ਪਹਿਲੀ ਚਿੰਤਾ ਹੁੰਦੀ ਹੈ। ਗਰਭ ‘ਚ ਪਲਦੇ ਸਮੇਂ ਤੋਂ ਲੈ ਕੇ ਉਸ ਦੇ ਜਨਮ ਤੋਂ ਬਾਅਦ ਤੱਕ ਬੱਚੇ ਦਾ ਧਿਆਨ ਕਿਵੇਂ ਰੱਖਿਆ ਜਾਵੇ, ਮਾਤਾ-ਪਿਤਾ ਅਕਸਰ ਇਨ੍ਹਾਂ ਚੀਜ਼ਾਂ ਨੂੰ ਸੋਚਦੇ ਹਨ। ਬੱਚਿਆਂ ਨੂੰ ਅਜਿਹਾ ਕੀ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਦੀ ਸਿਹਤ ਵਿਗੜ ਨਾ ਜਾਵੇ ਉਨ੍ਹਾਂ ਦੀ ਪਰਵਰਿਸ਼ ਕਿਵੇਂ ਕੀਤੀ ਜਾਵੇ। ਮਾਪੇ ਸਾਰਾ ਦਿਨ ਇਹੀ ਸੋਚਦੇ ਰਹਿੰਦੇ ਹਨ। ਖਾਸ ਕਰਕੇ ਬਦਲਦੇ ਮੌਸਮ ਦੇ ਨਾਲ ਮਾਪਿਆਂ ਦੀ ਚਿੰਤਾ ਹੋਰ ਵੀ ਵੱਧ ਜਾਂਦੀ ਹੈ। ਇਸ ਦੌਰਾਨ ਵਾਇਰਲ ਰੋਗ ਬੱਚੇ ਨੂੰ ਬਹੁਤ ਜਲਦੀ ਘੇਰ ਲੈਂਦੇ ਹਨ। ਇਸ ਸਮੇਂ ਦੌਰਾਨ ਤੁਸੀਂ ਕੁਝ ਗੱਲਾਂ ਦਾ ਖਾਸ ਧਿਆਨ ਰੱਖ ਕੇ ਬੱਚੇ ਦੀ ਦੇਖਭਾਲ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਡ੍ਰਾਈ ਫਰੂਟਸ ਖਾਓ: ਮੌਨਸੂਨ ਦੇ ਮੌਸਮ ‘ਚ ਬੱਚੇ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਡ੍ਰਾਈ ਫਰੂਟਸ ਵੀ ਜ਼ਰੂਰ ਖਿਲਾਓ। ਤੁਸੀਂ ਉਨ੍ਹਾਂ ਨੂੰ ਸਵੇਰੇ ਸੁੱਕੇ ਮੇਵੇ ਦੇ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਬੱਚੇ ਨੂੰ ਭਿੱਜੇ ਹੋਏ ਬਦਾਮ, ਅਖਰੋਟ ਅਤੇ ਹੋਰ ਸੁੱਕੇ ਮੇਵੇ ਵੀ ਦੇ ਸਕਦੇ ਹੋ। ਤੁਸੀਂ ਸਵੇਰੇ ਬੱਚਿਆਂ ਨੂੰ ਤਾਜ਼ੇ ਫਲ ਵੀ ਦੇ ਸਕਦੇ ਹੋ। ਸਵੇਰੇ ਸੁੱਕੇ ਮੇਵੇ, ਫਲ ਅਤੇ ਨਟਸ ਤੁਹਾਡੇ ਬੱਚੇ ਨੂੰ ਦਿਨ ਭਰ ਐਨਰਜ਼ੀ ਨਾਲ ਭਰਪੂਰ ਰੱਖਣਗੇ। ਸੁੱਕੇ ਮੇਵਿਆਂ ‘ਚ ਐਂਟੀਆਕਸੀਡੈਂਟ, ਆਇਰਨ ਅਤੇ ਪ੍ਰੋਟੀਨ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ ਜੋ ਬੱਚੇ ਦੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦੇ ਹਨ।
ਆਂਵਲਾ ਖੁਆਓ: ਆਂਵਲੇ ‘ਚ ਵਿਟਾਮਿਨ-ਸੀ, ਕੈਲਸ਼ੀਅਮ, ਪ੍ਰੋਟੀਨ, ਕਾਰਬੋਹਾਈਡ੍ਰੇਟ, ਫਾਸਫੋਰਸ ਵਰਗੇ ਪੋਸ਼ਕ ਤੱਤ ਕਾਫੀ ਮਾਤਰਾ ‘ਚ ਪਾਏ ਜਾਂਦੇ ਹਨ। ਇਹ ਸਾਰੇ ਪੋਸ਼ਕ ਤੱਤ ਬੱਚੇ ਦੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਆਂਵਲੇ ‘ਚ ਪਾਇਆ ਜਾਣ ਵਾਲਾ ਵਿਟਾਮਿਨ-ਸੀ ਵੀ ਇੰਫੈਕਸ਼ਨ ਨਾਲ ਲੜਨ ‘ਚ ਤੁਹਾਡੀ ਮਦਦ ਕਰਦਾ ਹੈ। ਤੁਸੀਂ ਬੱਚੇ ਨੂੰ ਆਂਵਲਾ ਜੈਮ, ਸ਼ਰਬਤ ਅਤੇ ਅਚਾਰ ਖੁਆ ਸਕਦੇ ਹੋ।
ਘਰ ਦਾ ਭੋਜਨ ਦਿਓ: ਅੱਜ-ਕੱਲ੍ਹ ਦੇ ਬੱਚੇ ਘਰੇਲੂ ਭੋਜਨ ਨਾਲੋਂ ਜੰਕ ਫੂਡ ਖਾਣਾ ਜ਼ਿਆਦਾ ਪਸੰਦ ਕਰਦੇ ਹਨ। ਪਰ ਮੌਨਸੂਨ ਦੇ ਮੌਸਮ ‘ਚ ਜੰਕ ਫੂਡ ਖਾਣ ਨਾਲ ਬੱਚੇ ਬਿਮਾਰ ਹੋ ਸਕਦੇ ਹਨ। ਇਸ ਲਈ ਇਸ ਮੌਸਮ ‘ਚ ਹਮੇਸ਼ਾ ਬੱਚੇ ਲਈ ਘਰ ਦਾ ਬਣਿਆ ਖਾਣਾ ਹੀ ਖਾਣਾ ਚਾਹੀਦਾ ਹੈ। ਜੇਕਰ ਬੱਚਾ ਕੈਚੱਪ ਖਾਣ ਦੀ ਜ਼ਿੱਦ ਕਰਦਾ ਹੈ ਤਾਂ ਤੁਸੀਂ ਘਰ ‘ਚ ਟਮਾਟਰ ਦੀ ਚਟਨੀ ਬਣਾ ਕੇ ਦੇ ਸਕਦੇ ਹੋ। ਇਸ ਤੋਂ ਇਲਾਵਾ ਬੱਚੇ ਨੂੰ ਬਾਹਰ ਦਾ ਪੀਜ਼ਾ, ਬਰਗਰ ਵੀ ਨਾ ਖਾਣ ਦਿਓ। ਤੁਸੀਂ ਉਨ੍ਹਾਂ ਨੂੰ ਘਰ ‘ਚ ਪਕਾਇਆ ਹੋਇਆ ਤਾਜ਼ਾ ਭੋਜਨ ਖਿਲਾਓ।
ਖੇਡਣਾ ਵੀ ਜ਼ਰੂਰੀ: ਬਰਸਾਤ ਦੇ ਮੌਸਮ ‘ਚ ਮਾਪੇ ਬੱਚਿਆਂ ਨੂੰ ਬਾਹਰ ਖੇਡਣ ਨਹੀਂ ਦਿੰਦੇ। ਕਿਉਂਕਿ ਇਸ ਮੌਸਮ ‘ਚ ਇੰਫੈਕਸ਼ਨ ਵਧਣ ਦਾ ਖਤਰਾ ਰਹਿੰਦਾ ਹੈ। ਜੇ ਤੁਸੀਂ ਬੱਚੇ ਨੂੰ ਬਾਹਰ ਨਹੀਂ ਭੇਜਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਨੂੰ ਘਰ ‘ਚ ਕੁਝ ਸਰੀਰਕ ਗਤੀਵਿਧੀਆਂ ਕਰਵਾ ਸਕਦੇ ਹੋ। ਮਾਹਿਰਾਂ ਅਨੁਸਾਰ ਬੱਚਿਆਂ ਨੂੰ ਦਿਨ ‘ਚ ਘੱਟੋ-ਘੱਟ 90 ਮਿੰਟ ਜ਼ਰੂਰ ਖੇਡਣਾ ਚਾਹੀਦਾ ਹੈ।