ਸਰਦੀਆਂ ਵਿਚ ਲੋਕ ਅਕਸਰ ਆਪਣੀ ਡਾਇਟ ਵਿਚ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰਨਾ ਪਸੰਦ ਕਰਦੇ ਹਨ ਜਿਨ੍ਹਾਂ ਦੀ ਤਾਸੀਰ ਖਾਣ ਵਿਚ ਗਰਮ ਹੁੰਦੀ ਹੈ। ਅਜਿਹੀਆਂ ਹੀ ਸਿਹਤਮੰਦ ਚੀਜ਼ਾਂ ਵਿਚ ਖਜੂਰ ਵੀ ਹੈ। ਖਜੂਰ ਨੂੰ ਉਸ ਦੇ ਹੀਲਿੰਗ ਗੁਣਾਂ ਲਈ ਜਾਣਿਆ ਜਾਂਦਾ ਹੈ। ਇਸ ਨੂੰ ਡਾਇਟ ਵਿਚ ਸ਼ਾਮਲ ਕਰਨ ਨਾਲ ਵਿਅਕਤੀ ਕਈ ਰੋਗਾਂ ਤੋਂ ਦੂਰ ਰਹਿਣ ਦੇ ਨਾਲ-ਨਾਲ ਊਰਜਾਵਾਨ ਵੀ ਮਹਿਸੂਸ ਕਰਦਾ ਹੈ। ਖਜੂਰ ਵਿਚ ਆਇਰਨ, ਕੈਲਸ਼ੀਅਮ, ਮਿਨਰਲ, ਫਾਸਫੋਰਸ, ਅਮਿਨੋ ਐਸਿਡ ਵਰਗੇ ਪੌਸ਼ਕ ਤੱਤ ਪਾਏ ਜਾਂਦੇ ਹਨ। ਜੋ ਸਰਦੀ ਜੁਕਾਨ ਤੋਂ ਲੈ ਕੇ ਕਬਜ਼ ਤੇ ਅਨੀਮੀਆ ਵਰਗੀਆਂ ਸਮੱਸਿਆਵਾਂ ਵਿਚ ਵੀ ਰਾਹਤ ਦੇਣ ਦਾ ਕੰਮ ਕਰਦੇ ਹਨ।
ਖਜੂਰ ਖਾਣ ਦੇ ਫਾਇਦੇ
ਸਰਦੀ-ਜ਼ੁਕਾਮ ਵਿਚ ਰਾਹਤ
ਖਜੂਰ ਦੀ ਤਾਸੀਰ ਗਰਮ ਹੁੰਦੀ ਹੈ। ਸਰਦੀਆਂ ਵਿਚ ਖਜੂਰ ਦਾ ਰੈਗੂਲਰ ਸੇਵਨ ਵਿਅਕਤੀ ਨੂੰ ਸਰਦੀ-ਜੁਕਾਮ ਦੀ ਸਮੱਸਿਆ ਤੋਂ ਦੂਰ ਰੱਖਦਾ ਹੈ। ਠੰਡ ਵਿਚ ਸਰਦੀ-ਜੁਕਾਮ ਹੋਣਾ ਆਮ ਗੱਲ ਹੈ। ਅਜਿਹੇ ਵਿਚ ਰੋਜ਼ਾਨਾ ਦੁੱਧ ਵਿਚ 2-3 ਖਜੂਰ ਮਿਲਾ ਕੇ ਪੀਣ ਨਾਲ ਸਰਦੀ-ਜੁਕਾਮ ਵਿਚ ਰਾਹਤ ਮਿਲਦੀ ਹੈ।
ਅਨੀਮੀਆ ਦੀ ਸਮੱਸਿਆ ਕਰੇ ਦੂਰ
ਖਜੂਰ ਦਾ ਸੇਵਨ ਕਰਨ ਨਾਲ ਹੀਮੋਗਲੋਬਿਨ ਦਾ ਲੈਵਲ ਆਸਾਨੀ ਨਾਲ ਵਧਾਇਆ ਜਾ ਸਕਦਾ ਹੈ ਜਿਹੜੇ ਲੋਕਾਂ ਦੇ ਸਰੀਰ ਵਿਚ ਆਇਰਨ ਦੀ ਕਮੀ ਹੁੰਦੀ ਹੈ, ਉਨ੍ਹਾਂ ਨੂੰ ਰੈਗੂਲਰ ਖਜੂਰ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਕਬਜ਼
ਖਜੂਰ ਦਾ ਸੇਵਨ ਕਰਨ ਨਾਲ ਪਾਚਣ ਤੰਤਰ ਦਰੁਸਤ ਰਹਿੰਦਾ ਹੈ ਜਿਸ ਨਾਲ ਵਿਅਕਤੀ ਨੂੰ ਕਬਜ਼ ਦੀ ਸ਼ਿਕਾਇਤ ਨਹੀਂ ਹੁੰਦੀ ਹੈ। ਖਜੂਰ ਵਿਚ ਕਾਫੀ ਮਾਤਰਾ ਵਿਚ ਫਾਈਬਰ ਪਾਇਆ ਜਾਂਦਾ ਹੈ ਜੋ ਕਬਜ਼ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਦੇ ਨਾਲ ਨਾਲ ਪੇਟ ਵਿਚ ਮਰੋੜ ਤੇ ਦਸਤ ਨੂੰ ਠੀਕ ਕਰਨ ਵਿਚ ਮਦਦ ਕਰਦਾ ਹੈ।
ਹੱਡੀਆਂ ਦੀ ਸਿਹਤ
ਸਰਦੀਆਂ ਵਿਚ ਗੋਡਿਆਂ ਦਾ ਦਰਦ ਕਾਫੀ ਵੱਧ ਜਾਂਦਾ ਹੈ। ਅਜਿਹੇ ਵਿਚ ਰੋਜ਼ਾਨਾ ਖਜੂਰ ਦਾ ਸੇਵਨ ਕਰਨ ਨਾਲ ਇਸ ਸਮੱਸਿਆ ਵਿਚ ਕੁਝ ਹੱਦ ਤੱਕ ਫਾਇਦਾ ਮਿਲ ਸਕਦਾ ਹੈ। ਖਜੂਰ ਵਿਚ ਕਾਫੀ ਮਾਤਰਾ ਵਿਚ ਸੇਲੇਨੀਅਮ, ਮੈਂਗਨੀਜ, ਕਾਪਰ ਤੇ ਮੈਗਨੀਸ਼ੀਅਮ ਮੌਜੂਦ ਹੁੰਦੇ ਹਨ।ਇਹ ਸਾਰੇ ਪੋਸ਼ਕ ਤੱਤ ਹੱਡੀਆਂ ਨੂੰ ਸਿਹਤਮੰਦ ਬਣਾਏ ਰੱਖਣ ਤੇ ਆਸਟੀਯੋਪੋਰੀਸਿਸ ਵਰਗੀਆਂ ਬੀਮਾਰੀਆਂ ਨੂੰ ਰੋਕਣ ਲਈ ਜ਼ਰੂਰੀ ਮੰਨੇ ਜਾਂਦੇ ਹਨ।
ਪ੍ਰੋਟੀਨ ਨਾਲ ਭਰਪੂਰ
ਖਜੂਰ ਵਿਚ ਪ੍ਰੋਟੀਨ ਕਾਫੀ ਮਾਤਾਰ ਵਿਚ ਮੌਜੂਦ ਹੁੰਦਾ ਹੈ ਜੋ ਸਾਡੀਆਂ ਮਾਸਪੇਸ਼ੀਆ ਨੂੰ ਮਜ਼ਬੂਤ ਬਣਾਏ ਰੱਖਣ ਵਿਚ ਮਦਦ ਕਰ ਸਕਦਾ ਹੈ। ਕਈ ਵਾਰ ਜਿਮ ਲਵਰ ਵੀ ਨੈਚੁਰਲ ਪ੍ਰੋਟੀਨ ਤੇ ਮਿਠਾਸ ਹਾਸਲ ਕਰਨ ਲਈ ਖਜੂਰ ਨੂੰ ਆਪਣੀ ਡਾਇਟ ਵਿਚ ਸ਼ਾਮਲ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”