Navratri health care tips: ਨਵਰਾਤਰੀ ਦੌਰਾਨ ਮਾਂ ਨੂੰ ਖੁਸ਼ ਕਰਨ ਲਈ ਸ਼ਰਧਾਲੂ ਆਪਣੀ ਸ਼ਰਧਾ ਅਨੁਸਾਰ ਵਰਤ ਰੱਖਦੇ ਹਨ। ਨੌਂ ਦਿਨ ਵਰਤ ਰੱਖ ਕੇ ਮਾਂ ਦੁਰਗਾ ਦੀ ਪੂਜਾ ਕਰਦੇ ਹਨ। ਇਸ ਦੌਰਾਨ ਕੁਝ ਸ਼ਰਧਾਲੂ ਫਲ ਖਾਂਦੇ ਹਨ ਅਤੇ ਕਈ ਨੌਂ ਦਿਨ ਸਿਰਫ਼ ਪਾਣੀ ਹੀ ਪੀਂਦੇ ਹਨ। ਮੈਡੀਕਲ ਅਨੁਸਾਰ ਵਰਤ ਰੱਖਣਾ ਸਹੀ ਮੰਨਿਆ ਜਾਂਦਾ ਹੈ। ਇਸ ਨਾਲ ਤੁਹਾਡੀ ਬਾਡੀ ਦਾ ਮੇਟਾਬੋਲਿਜ਼ਮ ਲੈਵਲ ਵੀ ਕੰਟਰੋਲ ‘ਚ ਰਹਿੰਦਾ ਹੈ। ਪਰ ਨੌਂ ਦਿਨਾਂ ਤੱਕ ਕੁਝ ਨਾ ਖਾਣ ਨਾਲ ਤੁਹਾਡੀ ਸਿਹਤ ‘ਤੇ ਮਾੜਾ ਅਸਰ ਪੈ ਸਕਦਾ ਹੈ। ਇਸ ਲਈ ਜੇਕਰ ਤੁਸੀਂ ਕੁਝ ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਹਾਡੀ ਸਿਹਤ ‘ਤੇ ਬਿਲਕੁਲ ਵੀ ਅਸਰ ਨਹੀਂ ਪਵੇਗਾ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਨਵਰਾਤਰੀ ਦੇ ਵਰਤ ਦੌਰਾਨ ਆਪਣੇ ਆਪ ਨੂੰ ਸਿਹਤਮੰਦ ਕਿਵੇਂ ਰੱਖ ਸਕਦੇ ਹੋ।
ਮੈਂਟਲੀ ਰਹੋ ਹੈਲਥੀ: ਨਵਰਾਤਰੀ ਵਰਤ ਦੌਰਾਨ ਆਪਣੇ ਆਪ ਨੂੰ ਸਿਹਤਮੰਦ ਰੱਖਣਾ ਤੁਹਾਡੇ ਲਈ ਜ਼ਰੂਰੀ ਹੈ। ਜੇਕਰ ਤੁਸੀਂ ਇਸ ਸਮੇਂ ਦੌਰਾਨ ਚੰਗੀ ਡਾਇਟ ਦੀ ਪਾਲਣਾ ਕਰਦੇ ਹੋ ਤਾਂ ਵਰਤ ਰੱਖਣਾ ਤੁਹਾਡੀ ਸਿਹਤ ਲਈ ਵੀ ਫਾਇਦੇਮੰਦ ਹੋਵੇਗਾ। ਮਾਹਿਰਾਂ ਅਨੁਸਾਰ ਇਸ ਸਮੇਂ ਦੌਰਾਨ ਜ਼ਿਆਦਾ ਫੈਟ ਵਾਲੀਆਂ ਚੀਜ਼ਾਂ ਦਾ ਸੇਵਨ ਨਾ ਕਰੋ ਅਤੇ ਖਾਣ-ਪੀਣ ਨੂੰ ਪੂਰੀ ਤਰ੍ਹਾਂ ਘੱਟ ਨਾ ਕਰੋ। ਇਸ ਨਾਲ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ।
ਵਜ਼ਨ ਘੱਟ ਕਰੇ: ਨਵਰਾਤਰੀ ਦੇ ਵਰਤ ਦੌਰਾਨ ਤੁਸੀਂ ਆਪਣੇ ਭਾਰ ਨੂੰ ਕੰਟਰੋਲ ਕਰ ਸਕਦੇ ਹੋ। ਫਾਸਟ ‘ਚ ਹਾਈ ਕੈਲੋਰੀ ਵਾਲੀਆਂ ਚੀਜ਼ਾਂ ਦਾ ਸੇਵਨ ਨਾ ਕਰਕੇ ਆਪਣੇ ਭਾਰ ਨੂੰ ਕੰਟਰੋਲ ਕਰ ਸਕਦੇ ਹੋ। ਵਰਤ ਦੇ ਦੌਰਾਨ ਤੁਸੀਂ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਤੁਹਾਡਾ ਪਾਚਨ ਤੰਤਰ ਵੀ ਠੀਕ ਰਹੇਗਾ ਅਤੇ ਇਸ ‘ਚ ਮੌਜੂਦ ਵਿਟਾਮਿਨ ਤੁਹਾਡੀ ਸਿਹਤ ਨੂੰ ਠੀਕ ਰੱਖਣ ‘ਚ ਮਦਦ ਕਰਦੇ ਹਨ। ਫਲ ਖਾਣ ਨਾਲ ਤੁਹਾਡੇ ਕੋਲੈਸਟ੍ਰੋਲ ਲੈਵਲ ਵੀ ਘੱਟ ਹੋਵੇਗਾ।
ਬੈਲੇਂਸ ਡਾਇਟ ਦਾ ਵੀ ਰੱਖੋ ਧਿਆਨ: ਵਰਤ ‘ਚ ਤੁਹਾਨੂੰ ਆਪਣੇ ਆਪ ਨੂੰ ਪੂਰੀ ਤਰ੍ਹਾਂ ਤੰਦਰੁਸਤ ਰੱਖਣ ਲਈ ਸੰਤੁਲਿਤ ਡਾਇਟ ਲੈਣੀ ਚਾਹੀਦੀ ਹੈ। ਆਪਣੇ ਸਰੀਰ ਦੇ ਹਿਸਾਬ ਨਾਲ ਪੂਰੀ ਡਾਇਟ ਲਓ। ਵਰਤ ਸ਼ੁਰੂ ਕਰਨ ਤੋਂ ਪਹਿਲਾਂ, ਇੱਕ ਜਾਂ ਦੋ ਦਿਨ ਲਈ ਹਲਕਾ ਭੋਜਨ ਲਓ। ਤੁਸੀਂ ਡਿਨਰ ‘ਚ ਫਲ, ਪਤਲੀ ਖਿਚੜੀ ਜਾਂ ਦਲੀਆ ਦਾ ਸੇਵਨ ਕਰ ਸਕਦੇ ਹੋ। ਕੇਲੇ ਅਤੇ ਆਲੂ ਤੋਂ ਬਣੇ ਚਿਪਸ ਘੱਟ ਖਾਓ। ਟੋਨਡ ਮਿਲਕ ਨਾਲ ਪਤਲੀ ਖੀਰ ਬਣਾ ਕੇ ਖਾਓ। ਇਸ ਨਾਲ ਤੁਹਾਡਾ ਵਜ਼ਨ ਕੰਟਰੋਲ ‘ਚ ਰਹੇਗਾ। ਜ਼ਿਆਦਾ ਤਲੇ ਹੋਏ ਭੋਜਨ ਨਾ ਖਾਓ। ਆਟੇ ਦੀ ਪੂਰੀ ਦੀ ਬਜਾਏ ਰੋਟੀ ਖਾਓ। ਫਲ ਅਤੇ ਡ੍ਰਾਈ ਫਰੂਟਸ ਖਾਓ।
ਥੋੜ੍ਹਾ-ਥੋੜ੍ਹਾ ਭੋਜਨ ਖਾਂਦੇ ਰਹੋ: ਦਿਨ ਭਰ ਆਪਣੇ ਆਪ ਨੂੰ ਐਨਰਜੀ ਨਾਲ ਭਰਪੂਰ ਰੱਖਣ ਲਈ ਤੁਸੀਂ ਥੋੜ੍ਹਾ-ਥੋੜ੍ਹਾ ਖਾਣਾ ਖਾਂਦੇ ਰਹੇ। ਥੋੜ੍ਹੀ ਦੇਰ ਬਾਅਦ ਫਲ, ਜੂਸ ਖਾਂਦੇ ਰਹੋ। ਸਭ ਕੁਝ ਇੱਕੋ ਵਾਰ ਨਾ ਖਾਓ। ਇਸ ਨਾਲ ਤੁਹਾਡੇ ਪਾਚਨ ਤੰਤਰ ਨੂੰ ਨੁਕਸਾਨ ਹੋ ਸਕਦਾ ਹੈ।
ਨਾ ਕਰੋ ਹੈਵੀ ਵਰਕਆਊਟ: ਵਰਤ ਦੇ ਦੌਰਾਨ ਤੁਹਾਨੂੰ ਹੈਵੀ ਵਰਕਆਊਟ ਨਹੀਂ ਕਰਨਾ ਚਾਹੀਦਾ। ਜੇਕਰ ਤੁਸੀਂ ਵਰਤ ਰੱਖਿਆ ਹੈ ਤਾਂ ਜਿੰਮ ਨਾ ਜਾਓ, ਘਰ ਰਹਿ ਕੇ ਹੀ ਹਲਕੀ ਕਸਰਤ ਕਰੋ। ਜ਼ਿਆਦਾ ਹੈਵੀ ਵਰਕਆਉਟ ਸਰੀਰ ਨੂੰ ਹੋਰ ਵੀ ਕਮਜ਼ੋਰ ਕਰ ਸਕਦਾ ਹੈ। ਤੁਹਾਨੂੰ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਘਰ ‘ਚ ਰਹਿ ਕੇ ਹੀ ਯੋਗਾ ਕਰੋ।