Navratri Special healthy food: ਨਵਰਾਤਰੀ ਦੇ ਪਵਿੱਤਰ ਤਿਉਹਾਰ ‘ਤੇ ਸ਼ਰਧਾਲੂ ਦੇਵੀ ਦੁਰਗਾ ਨੂੰ ਖੁਸ਼ ਕਰਨ ਲਈ ਨੌਂ ਦਿਨ ਵਰਤ ਰੱਖਦੇ ਹਨ। ਪਰ ਵਰਤ ਰੱਖਣ ਦੌਰਾਨ ਤੁਹਾਡਾ ਸਰੀਰ ਕਮਜ਼ੋਰ ਹੋ ਸਕਦਾ ਹੈ। ਇਸ ਲਈ ਵਰਤ ਦੇ ਦੌਰਾਨ ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਤੁਹਾਨੂੰ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਤਾਂ ਜੋ ਨਵਰਾਤਰੀ ਵਰਤ ਦੌਰਾਨ ਤੁਹਾਡਾ ਸਰੀਰ ਤੰਦਰੁਸਤ ਰਹੇ। ਸਰੀਰਕ ਐਨਰਜੀ ਬਰਕਰਾਰ ਰੱਖਣ ਲਈ ਤੁਸੀਂ ਇਨ੍ਹਾਂ ਸਾਧਾਰਨ ਟਿਪਸ ਨੂੰ ਅਪਣਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
- ਨਿਯਮਤ ਤੌਰ ‘ਤੇ ਸੁੱਕੇ ਮੇਵੇ ਖਾਓ ਜਿਵੇਂ: ਬਦਾਮ, ਅਖਰੋਟ, ਕਿਸ਼ਮਿਸ਼, ਮੂੰਗਫਲੀ ਆਦਿ।
- ਵੱਧ ਤੋਂ ਵੱਧ ਫਲ ਅਤੇ ਸਬਜ਼ੀਆਂ ਸ਼ਾਮਲ ਕਰੋ।
- ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਜਿਵੇਂ ਦੁੱਧ, ਦਹੀਂ, ਪਨੀਰ, ਲੱਸੀ ਆਦਿ ਖਾਓ। ਇਨ੍ਹਾਂ ਤੋਂ ਪ੍ਰੋਟੀਨ ਦੀ ਲੋੜੀਂਦੀ ਮਾਤਰਾ ਪ੍ਰਾਪਤ ਹੋਵੇਗੀ।
- ਹਾਈਡਰੇਟ ਰੱਖਣ ਲਈ ਜ਼ਿਆਦਾ ਪਾਣੀ ਪੀਓ।
- ਵਰਤ ਵਾਲੇ ਅਨਾਜ ਜਿਵੇਂ ਕਿ ਸਾਬੂਦਾਣਾ, ਸਮਕ ਚੌਲ, ਸਿੰਘਾੜਾ ਆਦਿ ਨੂੰ ਖਿਚੜੀ, ਰੋਟੀ ਜਾਂ ਚਿੱਲੇ ਦੇ ਰੂਪ ‘ਚ ਡਾਇਟ ਸ਼ਾਮਲ ਕਰੋ ਤਾਂ ਜੋ ਸਰੀਰਕ ਐਨਰਜ਼ੀ ਬਣੀ ਰਹੇ।
- ਆਪਣੀ ਡਾਇਟ ‘ਚ ਫਲਾਂ ਦੀ ਸਮੂਦੀ/ਸ਼ੇਕ ਜਾਂ ਫਲਾਂ ਦਾ ਦੁੱਧ ਸ਼ਾਮਲ ਕਰੋ।
- ਵਰਤ ਦੇ ਦੌਰਾਨ ਹਾਈ ਕਾਰਬੋਹਾਈਡਰੇਟ ਵਾਲੇ ਭੋਜਨ ਜਿਵੇਂ: ਆਲੂ, ਸ਼ਕਰਕੰਦੀ, ਕਚਾਲੂ, ਕੇਲਾ ਆਦਿ ਸ਼ਾਮਲ ਕਰੋ ਤਾਂ ਜੋ ਸਰੀਰ ਨੂੰ ਲੋੜੀਂਦੀ ਐਨਰਜ਼ੀ ਮਿਲ ਸਕੇ।
- ਊਰਜਾ ਭਰਪੂਰ ਡਾਇਟ ‘ਚ ਸ਼ਾਮਲ ਕਰੋ। ਜਿਵੇਂ ਕਿ ਫਰੂਟ ਯੋਗਰਟ (ਸੁੱਕੇ ਮੇਵੇ ਅਤੇ ਬੀਜ ਸ਼ਾਮਲ ਕਰੋ। ਸਾਬੂਦਾਣਾ ਖਿਚੜੀ ਬਣਾਉਂਦੇ ਸਮੇਂ ਮੂੰਗਫਲੀ ਆਦਿ ਸ਼ਾਮਲ ਕਰੋ ਇਹ ਪੋਸ਼ਣ ਅਤੇ ਊਰਜਾ ਦੋਵਾਂ ਨੂੰ ਵਧਾਉਂਦਾ ਹੈ।
- ਹਾਈ ਊਰਜਾ ਵਾਲੇ ਭੋਜਨ ਜਿਵੇਂ ਕਿ ਖਜੂਰ, ਅੰਜੀਰ, ਹਲਵਾ ਆਦਿ ਦਾ ਸੇਵਨ ਕੀਤਾ ਜਾ ਸਕਦਾ ਹੈ। ਲੱਡੂ, ਖਜੂਰਾਂ ਤੋਂ ਬਣੀ ਅੰਜੀਰ ਬਰਫੀ ਅਤੇ ਸੁੱਕੇ ਮੇਵੇ ਊਰਜਾ ਦਾ ਸਰੋਤ ਹਨ।