Oily Skin Face Pack: ਗਰਮੀਆਂ ਦੀ ਧੂੜ, ਮਿੱਟੀ ਅਤੇ ਪ੍ਰਦੂਸ਼ਣ ਚਿਹਰੇ ਦੀ ਚਮਕ ਨੂੰ ਖੋਹ ਲੈਂਦਾ ਹੈ। ਸਕਿਨ ਬੇਜਾਨ, ਆਇਲੀ ਅਤੇ ਡ੍ਰਾਈ ਹੋਣ ਲੱਗ ਜਾਂਦੀ ਹੈ। ਚਿਹਰੇ ਦੀ ਚਮਕ ਵੀ ਹੌਲੀ-ਹੌਲੀ ਜਾਣ ਲੱਗਦੀ ਹੈ। ਆਇਲੀ ਸਕਿਨ ‘ਤੇ ਮੁਹਾਸੇ, ਬਲੈਕਹੈੱਡਸ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਸਕਿਨ ਸੀਬਮ ਪ੍ਰੋਡਕਸ਼ਨ ਦੇ ਕਾਰਨ ਸਕਿਨ ਆਇਲੀ ਦਿਖਾਈ ਦੇਣ ਲੱਗਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕੁਝ ਅਜਿਹੇ ਪੈਕ ਜਿਨ੍ਹਾਂ ਦੀ ਵਰਤੋਂ ਤੁਸੀਂ ਆਇਲੀ ਸਕਿਨ ‘ਤੇ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਆਂਡੇ ਅਤੇ ਨਿੰਬੂ ਦੇ ਫੇਸ ਪੈਕ ਦੀ ਵਰਤੋਂ ਕਰੋ: ਆਇਲੀ ਸਕਿਨ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਆਂਡੇ ਅਤੇ ਨਿੰਬੂ ਨਾਲ ਬਣੇ ਫੇਸ ਪੈਕ ਨੂੰ ਟ੍ਰਾਈ ਕਰ ਸਕਦੇ ਹੋ। ਆਂਡੇ ਦਾ ਸਫ਼ੈਦ ਹਿੱਸਾ ਤੁਹਾਡੀ ਸਕਿਨ ਦੇ ਪੋਰਸ ਨੂੰ ਕੱਸਣ ਦਾ ਕੰਮ ਕਰਦਾ ਹੈ। ਉੱਥੇ ਹੀ ਦੂਜੇ ਪਾਸੇ ਨਿੰਬੂ ‘ਚ ਪਾਏ ਜਾਣ ਵਾਲੇ ਬਲੀਚਿੰਗ ਅਤੇ ਐਂਟੀਬੈਕਟੀਰੀਅਲ ਗੁਣ ਤੁਹਾਡੇ ਚਿਹਰੇ ਤੋਂ ਤੇਲ ਨੂੰ ਸੋਖ ਲੈਣਗੇ।
ਕਿਵੇਂ ਕਰੀਏ ਵਰਤੋਂ ?
- ਸਭ ਤੋਂ ਪਹਿਲਾਂ ਆਂਡਾ ਤੋੜ ਲਓ ਅਤੇ ਇਸ ਦੇ ਸਫੇਦ ਹਿੱਸੇ ‘ਚ ਨਿੰਬੂ ਦਾ ਰਸ ਮਿਲਾਓ।
- ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ।
- ਫਿਰ 20-25 ਮਿੰਟਾਂ ਲਈ ਚਿਹਰੇ ‘ਤੇ ਲਗਾਓ ਅਤੇ ਸਾਦੇ ਪਾਣੀ ਨਾਲ ਚਿਹਰਾ ਧੋ ਲਓ।
ਮੁਲਤਾਨੀ ਮਿੱਟੀ, ਸ਼ਹਿਦ ਅਤੇ ਦਹੀਂ ਦਾ ਫੇਸ ਪੈਕ ਲਗਾਓ: ਮੁਲਤਾਨੀ ਮਿੱਟੀ ਤੁਹਾਡੇ ਚਿਹਰੇ ਤੋਂ ਐਕਸਟ੍ਰਾ ਆਇਲ ਦੇ ਲੈਵਲ ਨੂੰ ਰੋਕਣ ‘ਚ ਮਦਦ ਕਰੇਗੀ। ਇਸ ਨਾਲ ਤੁਹਾਡੇ ਚਿਹਰੇ ਦੇ ਪੋਰਸ ਵੀ ਬੰਦ ਹੋ ਜਾਣਗੇ। ਦਹੀਂ ‘ਚ ਪਾਏ ਜਾਣ ਵਾਲੇ ਐਂਟੀਬੈਕਟੀਰੀਅਲ ਅਤੇ ਐਂਟੀਮਾਈਕ੍ਰੋਬਾਇਲ ਗੁਣ ਸਕਿਨ ‘ਚੋਂ ਤੇਲ ਕੱਢਣ ‘ਚ ਮਦਦਗਾਰ ਹੁੰਦੇ ਹਨ। ਸ਼ਹਿਦ ਇਕ ਕੁਦਰਤੀ ਮਾਇਸਚਰਾਈਜ਼ਰ ਹੈ ਜੋ ਸਕਿਨ ਨੂੰ ਮਾਇਸਚਰਾਈਜ਼ ਕਰਨ ਦਾ ਕੰਮ ਕਰੇਗਾ।
ਕਿਵੇਂ ਕਰੀਏ ਵਰਤੋਂ ?
ਸਭ ਤੋਂ ਪਹਿਲਾਂ ਮੁਲਤਾਨੀ ਮਿੱਟੀ ‘ਚ ਸ਼ਹਿਦ ਮਿਲਾਓ।
ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਪੇਸਟ ਨੂੰ ਮੁਲਾਇਮ ਬਣਾਉਣ ਲਈ ਥੋੜ੍ਹਾ ਜਿਹਾ ਦਹੀਂ ਪਾਓ।
ਪੇਸਟ ਨੂੰ ਮਿਕਸ ਕਰਕੇ ਫਿਰ ਆਪਣੇ ਚਿਹਰੇ ‘ਤੇ ਲਗਾਓ।
15 ਮਿੰਟ ਬਾਅਦ ਆਪਣਾ ਚਿਹਰਾ ਧੋ ਲਓ।
ਸੇਬ ਸਾਈਡਰ ਸਿਰਕੇ ਦੀ ਵਰਤੋਂ ਕਰੋ: ਚਿਹਰੇ ਤੋਂ ਤੇਲ ਹਟਾਉਣ ਲਈ ਤੁਸੀਂ ਐਪਲ ਸਾਈਡਰ ਵਿਨੇਗਰ ਦੀ ਵਰਤੋਂ ਕਰ ਸਕਦੇ ਹੋ। ਇਹ ਇੱਕ ਕਿਸਮ ਦੀ ਕੁਦਰਤੀ ਟੋਨਰ ਹੁੰਦਾ ਹੈ। ਇਹ ਤੁਹਾਡੇ ਚਿਹਰੇ ਨੂੰ ਹੋਰ ਚਮਕਦਾਰ ਬਣਾਉਂਦਾ ਹੈ। ਇਹ ਚਿਹਰੇ ਦੀਆਂ ਫਾਈਨ ਲਾਈਨਾਂ ਅਤੇ ਆਇਲੀ ਸਕਿਨ ਨੂੰ ਵੀ ਠੀਕ ਕਰਦਾ ਹੈ। ਤੁਸੀਂ ਇਸਨੂੰ ਟੋਨਰ ਦੇ ਤੌਰ ‘ਤੇ ਵਰਤ ਸਕਦੇ ਹੋ।
ਕਿਵੇਂ ਕਰੀਏ ਵਰਤੋਂ ?
- ਤੁਸੀਂ 2 ਚੱਮਚ ਐਪਲ ਸਾਈਡ ਵਿਨੇਗਰ ਲੈ ਕੇ ਪਾਣੀ ‘ਚ ਘੋਲ ਲਓ।
- ਫਿਰ ਕੋਟਨ ਦੀ ਮਦਦ ਨਾਲ ਤੁਸੀਂ ਇਸ ਨੂੰ ਆਪਣੀ ਸਕਿਨ ‘ਤੇ ਲਗਾਓ।
- 15 ਮਿੰਟ ਬਾਅਦ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਲਓ।
ਹਲਦੀ ਅਤੇ ਵੇਸਣ ਦਾ ਫੇਸ ਪੈਕ: ਵੇਸਣ ਅਤੇ ਹਲਦੀ ਦੀ ਵਰਤੋਂ ਕਰਨ ਨਾਲ ਸਕਿਨ ‘ਚੋਂ ਆਇਲ ਅਤੇ ਟੈਨਿੰਗ ਦੋਵੇਂ ਚੀਜ਼ਾਂ ਖਤਮ ਹੁੰਦੀਆਂ ਹਨ। ਇਸ ਨਾਲ ਤੁਹਾਡੇ ਚਿਹਰੇ ਦੀ ਆਇਲੀਨੈੱਸ ਅਤੇ ਮੁਹਾਸੇ ਤੋਂ ਰਾਹਤ ਮਿਲੇਗੀ। ਇਹ ਪੈਕ ਚਿਹਰੇ ਦੀ ਸਫਾਈ ਲਈ ਵੀ ਬਹੁਤ ਫਾਇਦੇਮੰਦ ਹੈ। ਤੁਸੀਂ ਇਸ ਨੂੰ ਸਕਰਬ ਦੇ ਤੌਰ ‘ਤੇ ਇਸਤੇਮਾਲ ਕਰ ਸਕਦੇ ਹੋ।
ਕਿਵੇਂ ਬਣਾਈਏ ਫੇਸ ਪੈਕ ?
- ਤੁਸੀਂ 2 ਚੱਮਚ ਹਲਦੀ ਲਓ ਅਤੇ ਇਸ ‘ਚ ਵੇਸਣ ਮਿਲਾ ਲਓ।
- ਪੇਸਟ ‘ਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਗਾੜ੍ਹਾ ਮਿਸ਼ਰਣ ਬਣਾ ਲਓ।
- ਫਿਰ 15 ਮਿੰਟ ਲਈ ਆਪਣੇ ਚਿਹਰੇ ‘ਤੇ ਲਗਾਓ।
- ਨਿਰਧਾਰਤ ਸਮੇਂ ਤੋਂ ਬਾਅਦ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਲਓ।