ਝੜਦੇ ਵਾਲ ਕਿਸੇ ਵੀ ਇਨਸਾਨ ਦੀ ਟੈਨਸ਼ਨ ਨੂੰ ਵਧਾ ਸਕਦਾ ਹੈ। ਦੂਜੇ ਪਾਸੇ ਮੀਂਹ ਦੇ ਮੌਸਮ ਵਿਚ ਝੜਦੇ ਵਾਲਾਂ ਦੀ ਸਮੱਸਿਆ ਵਧ ਜਾਂਦੀ ਹੈ। ਇਸ ਨੂੰ ਘੱਟ ਕਰਨ ਲਈ ਘਰੇਲੂ ਉਪਾਅ ਦੀ ਮਦਦ ਲਈ ਜਾ ਸਕਦੀ ਹੈ। ਪਿਆਜ਼ ਦਾ ਰਸ ਵਾਲਾਂ ਵਿਚ ਲਗਾਉਣ ਨਾਲ ਇਸ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ।
ਪਿਆਜ਼ ਦੇ ਰਸ ਵਿਚ ਸਲਫਰ ਪਾਇਆ ਜਾਂਦਾ ਹੈ ਜੋ ਕਿ ਕੋਲੇਜਨ ਨੂੰ ਵਧਾਉਣ ਵਿਚ ਮਦਦ ਕਰਦਾ ਹੈ। ਕੋਲੇਜਨ ਵਧਣ ਨਾਲ ਕੋਸ਼ਿਕਾਵਾਂ ਦਾ ਉਤਪਾਦਨ ਹੁੰਦਾ ਹੈ ਜੋ ਕਿ ਵਾਲਾਂ ਦੇ ਵਿਕਾਸ ਵਿਚ ਮਦਦ ਕਰਦਾ ਹੈ। ਪਿਆਜ਼ ਦਾ ਰਸ ਵਾਲਾਂ ਨੂੰ ਤੇਜ਼ ਧੁੱਪ ਤੋਂ ਵੀ ਬਚਾਉਂਦਾ ਹੈ।
ਇਸ ਤਰ੍ਹਾਂ ਲਗਾਓ ਪਿਆਜ਼ ਦਾ ਰਸ
ਵਾਲਾਂ ਵਿਚ ਪਿਆਜ਼ ਦਾ ਰਸ ਲਗਾਉਣ ਲਈ ਸਭ ਤੋਂ ਪਹਿਲਾਂ ਇਕ ਪਿਆਜ਼ ਨੂੰ ਚੰਗੀ ਤਰ੍ਹਾਂ ਸਾਫ ਕਰ ਲਓ। ਇਸ ਦੇ ਬਾਅਦ ਪਿਆਜ ਨੂੰ ਕੱਦੂਕੱਸ ਕਰ ਲਓ। ਹੁਣ ਪਿਆਜ ਦਾ ਰਸ ਕੱਢ ਲਓ।ਹੁਣ ਇਸ ਰਸ ਵਿਚ ਨਾਰੀਅਲ ਤੇਲ ਮਿਲਾ ਲਓ। ਉਂਗਲੀਆਂ ਦੀ ਮਦਦ ਨਾਲ ਪਿਆਜ਼ ਦੇ ਰਸ ਨੂੰ ਵਾਲਾਂ ਵਿਚ ਲਗਾਓ। 5 ਤੋਂ 10 ਮਿੰਟਾਂ ਤੱਕ ਹਲਕੇ ਹੱਥਾਂ ਨਾਲ ਸਕੈਲਪ ਦੀ ਮਸਾਜ ਕਰੋ। 30 ਤੋਂ 40 ਮਿੰਟ ਬਾਅਦ ਵਾਲਾਂ ਨੂੰ ਧੋ ਲਓ। ਹਫਤੇ ਵਿਚ 2 ਵਾਰ ਤੁਸੀਂ ਵਾਲਾਂ ਵਿਚ ਪਿਆਜ਼ ਦਾ ਰਸ ਲਗਾ ਸਕਦੇ ਹੋ।
ਇਹ ਧਿਆਨ ਰੱਖੋ ਕਿ ਪਿਆਜ਼ ਦਾ ਰਸ ਲਗਾਉਂਦੇ ਸਮੇਂ ਤੁਹਾਡੇ ਵਾਲ ਸਾਫ ਤੇ ਸੁੱਕੇ ਹੋਣ ਤਾਂ ਜੋ ਰਸ ਚੰਗੀ ਤਰ੍ਹਾਂ ਲੱਗ ਸਕੇ। ਪਿਆਜ ਦੇ ਰਸ ਨੂੰ ਸਿੱਧੇ ਆਪਣੇ ਸਕੈਲਪ ‘ਤੇ ਲਗਾਉਣ ਲਈ ਕਾਟਨ ਬਾਲ ਦਾ ਇਸਤੇਮਾਲ ਕਰੋ। ਆਪਣੇ ਸਕੈਲਪ ‘ਤੇ ਆਪਣੀਆਂ ਉਂਗਲੀਆਂ ਨਾਲ ਹੌਲੀ-ਹੌਲੀ ਮਾਲਸ਼ ਕਰੋ। ਰਸ ਨੂੰ ਘੱਟੋ-ਘੱਟ 30 ਮਿੰਟ ਤੱਕ ਲੱਗਾ ਰਹਿਣ ਦਿਓ ਤਾਂ ਜੋ ਚੰਗਾ ਰਿਜ਼ਲਟ ਮਿਲੇ। ਤੁਸੀਂ ਇਸ ਨੂੰ ਰਾਤ ਭਰ ਵੀ ਲੱਗਾ ਰਹਿਣ ਦੇ ਸਕਦੇ ਹੋ। ਪਿਆਜ਼ ਦੀ ਗੰਧ ਨੂੰ ਦੂਰ ਕਰਨ ਲਈ ਆਪਣੇ ਵਾਲਾਂ ਨੂੰ ਹਲਕੇ ਸ਼ੈਂਪੂ ਨਾਲ ਧੋਵੋ। ਵਾਲਾਂ ਨੂੰ ਮੁਲਾਇਮ ਬਣਾਏ ਰੱਖਣ ਲਈ ਕੰਡੀਸ਼ਨਰ ਦਾ ਇਸਤੇਮਾਲ ਕਰੋ।
ਵੀਡੀਓ ਲਈ ਕਲਿੱਕ ਕਰੋ -:
























