ਗਲਤ ਖਾਣ-ਪੀਣ ਦੀਆਂ ਆਦਤਾਂ ਤੇ ਅਨਿਯਮਿਤ ਰੁਟੀਨ ਕਾਰਨ ਅੱਜ-ਕੱਲ੍ਹ ਸ਼ੂਗਰ ਦੀ ਸਮੱਸਿਆ ਆਮ ਹੋ ਗਈ ਹੈ। ਹਰ ਘਰ ਵਿਚ ਤੁਹਾਨੂੰ ਇਕ ਨਾ ਇਕ ਸ਼ੂਗਰ ਦਾ ਮਰੀਜ਼ ਤਾਂ ਦੇਖਣ ਨੂੰ ਮਿਲ ਹੀ ਜਾਵੇਗਾ। ਡਾਇਬਟੀਜ਼ ਨੂੰ ਲਾਈਫਸਟਾਈਲ ਸਬੰਧੀ ਬੀਮਾਰੀ ਕਿਹਾ ਜਾਂਦਾ ਹੈ ਯਾਨੀ ਗਲਤ ਖਾਣ-ਪੀਣ ਤੇ ਜੀਵਨਸ਼ੈਲੀ ਇਸ ਦੇ ਪਿੱਛੇ ਦੀ ਵੱਡੀ ਵਜ੍ਹਾ ਹੁੰਦੇ ਹਨ।ਸ਼ੂਗਰ ਦੇ ਸ਼ੁਰੂਆਤੀ ਲੱਛਣ ਪਛਾਨਣਾ ਆਸਾਨ ਨਹੀਂ ਹੈ, ਇਸ ਲਈ ਇਸ ਨੂੰ ਸਾਈਲੈਂਟ ਕਿਲਰ ਵੀ ਕਿਹਾ ਜਾਂਦਾ ਹੈ। ਸ਼ੂਗਰ ਦਾ ਅਸਰ ਸਰੀਰ ਦੇ ਕਈ ਹਿੱਸਿਆਂ ‘ਤੇ ਵੀ ਪੈਂਦਾ ਹੈ। ਇਸ ਲਈ ਇਸ ਦੇ ਕਈ ਲੱਛਣਾਂ ਵਿਚੋਂ ਇਕ ਇਨ੍ਹਾਂ ਹਿੱਸਿਆਂ ਵਿਚ ਦਰਦ ਹੋਣਾ ਵੀ ਹੈ। ਜੇਕਰ ਤੁਹਾਨੂੰ ਅਚਾਨਕ ਬਿਨਾਂ ਕਿਸੇ ਵਜ੍ਹਾ ਦੇ ਇਨ੍ਹਾਂ ਅੰਗਾਂ ਵਿਚ ਦਰਦ ਮਹਿਸੂਸ ਹੋ ਰਿਹਾ ਹੈ ਤਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਇਹ ਡਾਇਬਟੀਜ਼ ਦੇ ਲੱਛਣ ਹੋ ਸਕਦੇ ਹਨ
ਜੋੜਾਂ ਦਾ ਦਰਦ ਹੈ ਸ਼ੂਗਰ ਦਾ ਸੰਕੇਤ
ਜੇਕਰ ਤੁਹਾਨੂੰ ਅਚਾਨਕ ਤੋਂ ਬਿਨਾਂ ਕਿਸੇ ਵਜ੍ਹਾ ਤੋਂ ਜੋੜਾਂ ਦਾ ਦਰਦ ਮਹਿਸੂਸ ਹੋ ਰਿਹਾ ਹੈ ਤਾਂ ਇਹ ਸ਼ੂਗਰ ਦਾ ਸੰਕੇਤ ਹੋ ਸਕਦਾ ਹੈ। ਮਾਹਿਰਾਂ ਦੀ ਮੰਨੀਏ ਤਾਂ ਸ਼ੂਗਰ ਲੈਵਲ ਵਧਣ ਨਾਲ ਮਾਸਪੇਸ਼ੀਆਂ, ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ ਤੇ ਜੋੜਾਂ ਵਿਚ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਇਲਾਵਾ ਜੁਆਇੰਟਸ ਦੇ ਮੂਵਮੈਂਟ ਵਿਚ ਵੀ ਦਿੱਕਤ ਆਉਣ ਲੱਗਦੀ ਹੈ ਤੇ ਨਾਲ ਹੀ ਜੁਆਇੰਟਸ ਸਵੈਲਿੰਗ ਵਰਗੀ ਸਮੱਸਿਆ ਵੀ ਬਣੀ ਰਹਿੰਦੀ ਹੈ। ਜੇਕਰ ਤੁਹਾਨੂੰ ਕਈ ਦਿਨਾਂ ਤੋਂ ਅਜਿਹੀ ਸਮੱਸਿਆ ਹੋ ਰਹੀ ਹੈ ਤਾਂ ਤੁਹਾਨੂੰ ਤੁਰੰਤ ਆਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਮੋਢਿਆਂ ਵਿਚ ਦਰਦ ਨੂੰ ਨਾ ਕਰੋ ਨਜ਼ਰਅੰਦਾਜ਼
ਬਿਨਾਂ ਕੋਈ ਫਿਜ਼ੀਕਲ ਐਕਟੀਵਿਟੀ ਜਾਂ ਫਿਰ ਕਿਸਕੇ ਹੋਰ ਵਜ੍ਹਾ ਦੇ ਜੇਕਰ ਤੁਹਾਡੇ ਮੋਢਿਆਂ ਵਿਚ ਦਰਦ ਮਹਿਸੂਸ ਹੋ ਰਿਹਾ ਹੈ ਤਾਂ ਤੁਹਾਨੂੰ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ। ਇਹ ਡਾਇਬਟੀਜ਼ ਦਾ ਆਮ ਲੱਛਣ ਹੈ ਜਿਸ ਨੂੰ ਫਰੋਜਨ ਸ਼ੋਲਡਰ ਵੀ ਕਿਹਾ ਜਾਂਦਾ ਹੈ। ਦਰਅਸਲ ਸ਼ੂਗਰ ਲੈਵਲ ਵਧਣ ਕਾਰਨ ਬਲੱਡ ਸਰਕੂਲੇਸ਼ਨ ਚੰਗੀ ਤਰ੍ਹਾਂ ਨਹੀਂ ਹੁੰਦਾ ਜਿਸ ਕਾਰਨ ਮੋਢਿਆਂ ਵਿਚ ਵੀ ਤਕਲੀਫ ਹੁੰਦੀ ਹੈ।
ਹੱਥਾਂ ਦਾ ਸੁੰਨ ਪੈਣਾ ਤੇ ਦਰਦ ਹੋਣਾ
ਸ਼ੂਗਰ ਲੈਵਲ ਵਧਣ ਨਾਲ ਹੱਥਾਂ ‘ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲਦਾ ਹੈ। ਇਸ ਵਿਚ ਹੱਥਾਂ ਦਾ ਸੁੰਨ ਹੋਣਾ, ਉਂਗਲੀਆਂ ਵਿਚ ਸੋਜਿਸ਼ ਤੇ ਦਰਦ, ਹੱਥ ਹਿਲਾਉਣ ਵਿਚ ਦਰਦ ਦਾ ਸਾਹਮਣਾ ਕਰਨਾ ਤੇ ਹੱਥਾਂ ਦੀ ਸਕਿਨ ਦਾ ਸਖਤ ਹੋਣਾ ਵੀ ਸ਼ਾਮਲ ਹੈ। ਜੇਕਰ ਤੁਹਾਨੂੰ ਵੀ ਅਚਾਨਕ ਆਪਣੇ ਹੱਥ ਵਿਚ ਕੋਈ ਵੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਤਾਂ ਤੁਹਾਨੂੰ ਆਪਣੇ ਡਾਕਟਰ ਦੀ ਸਲਾਹ ਤੁਰੰਤ ਲੈਣੀ ਚਾਹੀਦੀ ਹੈ।
ਪੈਰਾਂ ਵਿਚ ਤੇਜ਼ ਦਰਦ ਮਹਿਸੂਸ ਹੋਣਾ
ਡਾਇਬਟੀਜ਼ ਦੇ ਬਹੁਤ ਆਮ ਲੱਛਣਾਂ ਵਿਚੋਂ ਇਕ ਪੈਰਾਂ ਵਿਚ ਦਰਦ ਵੀ ਹੈ। ਜੇਕਰ ਕਈ ਦਿਨਾਂ ਤੋਂ ਤੁਹਾਡੇ ਪੈਰਾਂ ਵਿਚ ਦਰਦ ਜਾਂ ਜਲਨ ਵਰਗੀ ਕੋਈ ਸਮੱਸਿਆ ਬਣੀ ਹੋਈ ਹੈ ਤਾਂ ਤੁਹਾਨੂੰ ਆਪਣੇ ਡਾਕਟਰ ਦੀ ਸਲਾਹ ਨਾਲ ਡਾਇਬਟੀਜ਼ ਦਾ ਚੈਕਅੱਪ ਜ਼ਰੂਰ ਕਰਾਉਣਾ ਚਾਹੀਦਾ ਹੈ। ਸ਼ੂਗਰ ਵਧਣ ਦੀ ਵਜ੍ਹਾ ਨਾਲ ਮਰੀਜ਼ ਦੀਆਂ ਨਸਾਂ ਪਤਲੀਆਂ ਹੋਣ ਲੱਗਦੀਆਂ ਹਨ ਜਿਸ ਦੀ ਵਜ੍ਹਾ ਤੋਂ ਬਲੱਡ ਸਰਕੁਲੇਸ਼ਨ ਪ੍ਰਭਾਵਿਤ ਹੁੰਦਾ ਹੈ। ਇਸ ਕਾਰਨ ਪੈਰਾਂ ਵਿਚ ਵੀ ਬਲੱਡ ਫਲੋਅ ਸਹੀ ਨਹੀਂ ਹੁੰਦਾ ਜਿਸ ਕਾਰਨ ਦਰਦ ਤੇ ਜਲਨ ਵਰਗੀ ਸਮੱਸਿਆ ਹੁੰਦੀ ਹੈ।
ਮਸੂੜਿਆਂ ਵਿਚ ਵੀ ਦਿਖਦੇ ਹਨ ਡਾਇਬਟੀਜ਼ ਦੇ ਲੱਛਣ
ਸ਼ੂਗਰ ਲੈਵਲ ਵਧਣ ਦੇ ਲੱਛਣ ਮਸੂੜਿਆਂ ਵਿਚ ਵੀ ਦਿਖਾਈ ਦਿੰਦੇ ਹਨ। ਜੇਕਰ ਤੁਹਾਨੂੰ ਅਚਾਨਕ ਮਸੂੜਿਆਂ ਵਿਚ ਦਰਦ, ਖੂਨ ਵਹਿਣਾ, ਛਿਲਣਾ ਜਾਂ ਕਮਜ਼ੋਰ ਪੈਣਾ ਵਰਗੇ ਲੱਛਣ ਦਿਖਾਈ ਦੇ ਰਹੇ ਹਨ ਤਾਂ ਤੁਹਾਨੂੰ ਆਪਣੇ ਡਾਕਟਰ ਨਾਲ ਗੱਲ ਜ਼ਰੂਰ ਕਰਨੀ ਚਾਹੀਦੀ ਹੈ। ਇਸ ਨਾਲ ਮਸੂੜਿਆਂ ਵਿਚ ਵੀ ਖੂਨ ਦਾ ਪ੍ਰਵਾਹ ਘੱਟ ਹੁੰਦਾ ਹੈ ਤੇ ਬੈਕਟੀਰੀਆ ਵੀ ਤੇਜ਼ੀ ਨਾਲ ਵਧਦਾ ਹੈ।
ਵੀਡੀਓ ਲਈ ਕਲਿੱਕ ਕਰੋ -: