ਸਰਦੀ ਦੇ ਮੌਸਮ ਵਿਚ ਬੱਚਿਆਂ ਵਿਚ ਜ਼ੁਕਾਮ, ਖਾਂਸੀ ਤੇ ਕਫ ਦੀ ਸਮੱਸਿਆ ਆਮ ਹੈ।ਵਧਦੀ ਠੰਡ ਵਿਚ ਸਦੀ ਦੇ ਲੱਗ ਜਾਣ ਨਾਲ ਬੱਚੇ ਪ੍ਰੇਸ਼ਾਨ ਹੋ ਜਾਂਦੇ ਹਨ। ਉਂਝ ਤਾਂ ਡਾਕਟਰ ਦੀ ਸਲਾਹ ਲੈਣ ਦੇ ਬਾਅਦ ਤੁਸੀਂ ਕਈ ਦਵਾਈਆਂ ਦਾ ਇਸਤੇਮਾਲ ਵੀ ਕਰ ਸਕਦੇ ਹੋ। ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਨਾਲ ਨਿਪਟਣ ਲਈ ਦਾਦੀ-ਨਾਨੀ ਦੇ ਨੁਸਖੇ ਹੀ ਕਾਫੀ ਸਨ।
ਬੱਚਿਆਂ ਨੂੰ ਖਾਸੀ ਹੋਣ ‘ਤੇ ਉਹ ਬਹੁਤ ਪ੍ਰੇਸ਼ਾਨ ਹੋ ਜਾਂਦੇ ਹਨ। ਅਜਿਹੇ ਵਿਚ ਕਫ ਸੀਰਪ ਪਿਲਾਉਣਾ ਠੀਕ ਨਹੀਂ ਹੁੰਦਾ। ਜੇਕਰ ਤੁਸੀਂ ਘਰ ਦਾ ਕੋਈ ਨੁਸਖਾ ਲੱਭ ਰਹੇ ਹੋ ਤਾਂ ਬੱਚੇ ਦੀ ਖਾਸੀ ਵਿਚ ਰਾਹਤ ਪਹੁੰਚਾ ਸਕਦਾ ਹੈ। ਪਾਨ ਦੇ ਪੱਤੇ ਨੂੰ ਸੁੱਕੀ ਖਾਸੀ ਵਿਚ ਇਸਤੇਮਾਲ ਕਰਨ ਵਿਚ ਕਾਫੀ ਰਾਹਤ ਮਿਲਦੀ ਹੈ। ਪਾਨ ਦੇ ਪੱਤੇ ਵਿਚ ਕਈ ਤਰ੍ਹਾਂ ਦੇ ਪੌਸ਼ਕ ਤੱਤ ਹੁੰਦੇ ਹਨ। ਪਾਨ ਦੇ ਪੱਤੇ ਫੇਫੜਿਆਂ ਨੂੰ ਹੈਲਦੀ ਰੱਖਣ ਵਿਚ ਮਦਦ ਕਰਦੇ ਹਨ। ਜੇਕਰ ਸੁੱਕੀ ਖਾਸੀ ਕਾਫੀ ਦਿਨਾਂ ਤੋਂ ਪ੍ਰੇਸ਼ਾਨ ਕਰ ਰਹੀ ਹੈ ਤਾਂ ਪਾਨ ਦੇ ਪੱਤਿਆਂ ਨਾਲ ਰਾਹਤ ਮਿਲ ਸਕਦੀ ਹੈ।
ਸੁੱਕੀ ਖਾਸੀ ਵਿਚ ਪਾਨ ਦੇ ਪੱਤਿਆਂ ਨੂੰ ਇੰਝ ਕਰੋ ਇਸਤੇਮਾਲ
ਜੇਕਰ ਬੱਚੇ ਜਾਂ ਵੱਡੇ ਨੂੰ ਸੁੱਕੀ ਖਾਂਸੀ ਪ੍ਰੇਸ਼ਾਨ ਕਰ ਰਹੀ ਹੈ ਤਾਂ ਪਾਨ ਦੇ ਪੱਤਿਆਂ ਨੂੰ ਇਸ ਤਰ੍ਹਾਂ ਖਾਓ। ਸਭ ਤੋਂ ਪਹਿਲਾਂ ਛੋਟੇ ਡੰਠਲ ਵਾਲੇ ਪਾਨ ਦੇ ਪੱਤਿਆਂ ਨੂੰ ਲਓ ਤੇ ਇਸ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲਓ। ਫਿਰ ਇਨ੍ਹਾਂ ਪੱਤਿਆਂ ਨੂੰ ਲੋਹੇ ਦੀ ਕੜਾਈ ਵਿਚ ਡਰਾਈ ਰੋਸਟ ਕਰ ਲਓ ਜਿਸ ਨਾਲ ਇਹ ਬਿਲਕੁਲ ਕਾਲਾ ਹੋ ਜਾਵੇਗਾ। ਹੁਣ ਇਸ ਡਰਾਈ ਰੋਸਟ ਪਾਨ ਦੇ ਪੱਤਿਆਂ ਨੂੰ ਪਾਊਡਰ ਬਣਾ ਕੇ ਰੱਖ ਲਓ। ਥੋੜ੍ਹੇ ਜਿਹੇ ਸ਼ਹਿਦ ਦੇ ਨਾਲ ਮਿਲਾ ਕੇ ਇਸ ਪਾਨਦੇ ਪੱਤੇ ਨੂੰ ਖਾਣ ਨਾਲ ਖਾਸੀ ਤੇ ਬਲਗਮ ਨੂੰ ਕੱਢਣ ਵਿਚ ਰਾਹਤ ਮਿਲਦੀ ਹੈ।
ਪਾਨ ਦੇ ਪੱਤੇ ਨੂੰ ਪੀਸ ਕੇ ਉਸ ਦਾ ਰਸ ਕੱਢ ਲਓ। ਫਿਰ ਇਸ ਰਸ ਵਿਚ ਸ਼ਹਿਦ ਮਿਲਾਓ ਤੇ ਖਾਓ। ਕੁਝ ਦਿਨਾਂ ਦੇ ਇਸਤੇਮਾਲ ਦੇ ਬਾਅਦ ਹੀ ਸੁੱਕੀ ਖਾਂਸੀ ਵਿਚ ਰਾਹਤ ਮਿਲ ਜਾਵੇਗੀ।