Patharchatta health benefits: ਗਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਅੱਜ-ਕੱਲ੍ਹ ਕਈ ਬੀਮਾਰੀਆਂ ਹੋ ਰਹੀਆਂ ਹਨ। ਜਿਨ੍ਹਾਂ ‘ਚੋਂ ਪੱਥਰੀ, ਸ਼ੂਗਰ, ਥਾਇਰਾਈਡ ਆਮ ਸਮੱਸਿਆਵਾਂ ਹਨ। ਬਹੁਤ ਸਾਰੇ ਲੋਕ ਇਨ੍ਹਾਂ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਹਨ। ਤੁਸੀਂ ਨਾ ਸਿਰਫ਼ ਦਵਾਈਆਂ ਨਾਲ ਸਗੋਂ ਆਯੁਰਵੈਦਿਕ ਇਲਾਜ ਰਾਹੀਂ ਵੀ ਇਨ੍ਹਾਂ ਤੋਂ ਰਾਹਤ ਪਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਆਯੁਰਵੈਦਿਕ ਪੌਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਕਈ ਔਸ਼ਧੀ ਗੁਣਾਂ ਨਾਲ ਭਰਪੂਰ ਹੈ। ਇਸ ਦੇ ਆਯੁਰਵੈਦਿਕ ਗੁਣਾਂ ਕਾਰਨ ਇਸ ਨੂੰ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ। ਪੱਥਰਚੱਟ ਇੱਕ ਆਯੁਰਵੈਦਿਕ ਪੌਦਾ ਹੈ। ਇਸਨੂੰ ਏਅਰਪਲਾਂਟ, ਕੈਥੇਡ੍ਰਲ ਬੇਲਜ਼, ਲਾਈਫ ਪਲਾਂਟ ਅਤੇ ਮੈਜਿਕ ਲੀਫ ਵਰਗੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਇਸ ਦੇ ਫਾਇਦਿਆਂ ਬਾਰੇ…
ਆਯੁਰਵੇਦ ‘ਚ ਕਿਹਾ ਜਾਂਦਾ ਹੈ ਭਸਮਪਥਰੀ: ਆਯੁਰਵੇਦ ‘ਚ ਪੱਥਰਚੱਟ ਨੂੰ ਹੋਰ ਕਈ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦੀ ਵਰਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਆਯੁਰਵੇਦ ‘ਚ ਇਸ ਨੂੰ ਭਸਮਪਥਰੀ, ਪਾਸ਼ਨਭੇਦ ਅਤੇ ਪਨਪੁਟੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਮੈਡੀਕਲ ਸਾਇੰਸ ‘ਚ ਇਸ ਨੂੰ bryophyllum pinnatum ਕਿਹਾ ਜਾਂਦਾ ਹੈ। ਪੱਥਰਚੱਟ ਪੌਦੇ ਦੇ ਪੱਤਿਆਂ ਦਾ ਸਵਾਦ ਖੱਟਾ ਅਤੇ ਨਮਕੀਨ ਹੁੰਦਾ ਹੈ।
ਪੱਥਰੀ ਅਤੇ ਪੇਟ ਦਰਦ ਤੋਂ ਦਿਵਾਏ ਰਾਹਤ: ਜੇਕਰ ਤੁਸੀਂ ਪੱਥਰੀ ਵਰਗੀ ਗੰਭੀਰ ਬੀਮਾਰੀ ਤੋਂ ਪੀੜਤ ਹੋ ਤਾਂ ਪੱਥਰਚਟ ਦਾ ਪੌਦਾ ਤੁਹਾਡੇ ਲਈ ਰਾਮਬਾਣ ਸਾਬਤ ਹੋ ਸਕਦਾ ਹੈ। ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਪੱਥਰੀ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ। ਰੋਜ਼ਾਨਾ ਸਵੇਰੇ ਖਾਲੀ ਪੇਟ ਇਸ ਦੇ ਪੱਤਿਆਂ ਦਾ ਸੇਵਨ ਕਰੋ। ਤੁਹਾਨੂੰ ਪੱਥਰੀ ਤੋਂ ਰਾਹਤ ਮਿਲੇਗੀ। ਇਸ ਤੋਂ ਇਲਾਵਾ ਪੱਥਰਚੱਟ ਦੇ ਪੱਤਿਆਂ ਦਾ ਰਸ ਕੱਢ ਕੇ ਸੋਂਠ ਦਾ ਚੂਰਨ ਮਿਲਾਕੇ ਪੀਓ। ਇਸ ਨਾਲ ਤੁਹਾਨੂੰ ਪੇਟ ਦਰਦ ਤੋਂ ਵੀ ਰਾਹਤ ਮਿਲੇਗੀ। ਪੱਥਰਚੱਟ ਦਾ ਜੂਸ ਪੇਟ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ‘ਚ ਵੀ ਮਦਦ ਕਰਦਾ ਹੈ।
ਕਿਡਨੀ ਦੀ ਸਮੱਸਿਆ ਲਈ: ਪਿਸ਼ਾਬ ਸਬੰਧੀ ਸਮੱਸਿਆਵਾਂ ਲਈ ਵੀ ਪੱਥਰਚੱਟ ਸਦੀਆਂ ਤੋਂ ਵਰਤਿਆ ਜਾਂਦਾ ਰਿਹਾ ਹੈ। ਤੁਸੀਂ ਪੱਥਰਚੱਟ ਦਾ ਕਾੜ੍ਹਾ ਬਣਾ ਕੇ ਪੀਓ। ਇਸ ਨਾਲ ਯੂਰਿਨ ‘ਚ ਜਲਣ, ਰੁੱਕ-ਰੁੱਕ ਕੇ ਯੂਰਿਨ ਆਉਣ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲੇਗੀ। ਬਵਾਸੀਰ ਦੀ ਸਮੱਸਿਆ ਲਈ ਵੀ ਪੱਥਰਚੱਟ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।
ਵੈਜਾਇਨਾ ਇੰਫੈਕਸ਼ਨ ਨੂੰ ਕਰੇ ਠੀਕ: ਔਰਤਾਂ ਨੂੰ ਵੈਜਾਇਨਾ ਇੰਫੈਕਸ਼ਨ ਵਰਗੀ ਖਤਰਨਾਕ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ‘ਚ ਔਰਤਾਂ ਨੂੰ ਪ੍ਰਾਈਵੇਟ ਏਰੀਏ ‘ਚ ਖਾਜ, ਜਲਣ, ਵੈਜਾਇਨਾ ਡਿਸਚਾਰਜ ਹੁੰਦਾ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਵੀ ਪੱਥਰਚੱਟ ਵੀ ਬਹੁਤ ਫਾਇਦੇਮੰਦ ਹੈ। ਪੱਥਰਚੱਟ ਦੇ ਪੱਤਿਆਂ ਨੂੰ ਉਬਾਲ ਕੇ ਪੀਓ। ਜੇਕਰ ਤੁਹਾਨੂੰ ਇਸ ਦਾ ਸਵਾਦ ਚੰਗਾ ਨਾ ਲੱਗੇ ਤਾਂ ਤੁਸੀਂ ਕਾੜ੍ਹੇ ‘ਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਵੀ ਪੀ ਸਕਦੇ ਹੋ।
ਸੋਜ਼ ਅਤੇ ਜ਼ਖ਼ਮਾਂ ਲਈ ਫਾਇਦੇਮੰਦ: ਜੇਕਰ ਤੁਹਾਡੀ ਸਕਿਨ ‘ਤੇ ਕਿਸੇ ਤਰ੍ਹਾਂ ਦੀ ਸੋਜ ਜਾਂ ਜ਼ਖ਼ਮ ਹੈ ਤਾਂ ਤੁਸੀਂ ਉਸ ਲਈ ਪੱਥਰਚੱਟ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਪੱਥਰਚੱਟ ਦੇ ਪੱਤਿਆਂ ਨੂੰ ਚੰਗੀ ਤਰ੍ਹਾਂ ਪੀਸ ਲਓ। ਫਿਰ ਇਨ੍ਹਾਂ ਪੱਤਿਆਂ ਦਾ ਪੇਸਟ ਬਣਾ ਕੇ ਸੰਕਰਮਿਤ ਥਾਂ ‘ਤੇ ਲਗਾਓ। ਇਹ ਤੁਹਾਡੇ ਜ਼ਖ਼ਮ ਅਤੇ ਸੋਜ ਨੂੰ ਘਟਾਉਣ ‘ਚ ਵੀ ਮਦਦ ਕਰੇਗਾ। ਇਸ ਤੋਂ ਇਲਾਵਾ ਤੁਸੀਂ ਇਸ ਪੇਸਟ ਨਾਲ ਸਰੀਰ ਦੇ ਰੈਸ਼ੇਜ ਅਤੇ ਖਾਰਸ਼ ਨੂੰ ਵੀ ਦੂਰ ਕਰ ਸਕਦੇ ਹੋ।
ਖੂਨੀ ਦਸਤ ਲਈ ਲਾਭਦਾਇਕ: ਇਹ ਉਨ੍ਹਾਂ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਜਿਨ੍ਹਾਂ ਨੂੰ ਖੂਨੀ ਦਸਤ ਹੁੰਦੇ ਹਨ। ਖੂਨੀ ਦਸਤ ਤੋਂ ਰਾਹਤ ਪਾਉਣ ਲਈ ਪੱਥਰਚੱਟ ਦੇ ਪੱਤਿਆਂ ਦਾ ਰਸ ਕੱਢ ਲਓ ਫਿਰ ਉਸ ‘ਚ ਇਕ ਚੁਟਕੀ ਪੀਸਿਆ ਹੋਇਆ ਜੀਰਾ ਪਾਊਡਰ ਅਤੇ ਅੱਧਾ ਚਮਚ ਦੇਸੀ ਘਿਓ ਮਿਲਾ ਲਓ। ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾਓ। ਫਿਰ ਤੁਸੀਂ ਇਸ ਮਿਸ਼ਰਣ ਦਾ ਦਿਨ ‘ਚ ਦੋ ਵਾਰ ਸੇਵਨ ਕਰ ਸਕਦੇ ਹੋ। ਪੱਥਰਚੱਟ ਦੇ ਮਿਸ਼ਰਣ ਨਾਲ ਤੁਹਾਨੂੰ ਖੂਨੀ ਦਸਤ ਤੋਂ ਰਾਹਤ ਮਿਲੇਗੀ।