PCOD PCOS health tips: PCOD ਅਤੇ PCOS ਅੱਜ ਔਰਤਾਂ ਦੇ ਜੀਵਨ ‘ਚ ਸਭ ਤੋਂ ਵੱਡੀ ਬਿਮਾਰੀ ਹੈ। ਇਸ ਕਾਰਨ ਨਾ ਤਾਂ ਪੀਰੀਅਡਜ਼ ਠੀਕ ਤਰ੍ਹਾਂ ਨਾਲ ਆਉਂਦੇ ਹਨ ਅਤੇ ਨਾ ਹੀ ਪ੍ਰੈਗਨੈਂਸੀ ਕੰਸੀਵ ਹੋ ਪਾਉਂਦੀ ਹੈ। ਅੱਜ 5 ‘ਚੋਂ 2 ਔਰਤਾਂ ਇਸ ਬਿਮਾਰੀ ਨਾਲ ਜੂਝ ਰਹੀਆਂ ਹਨ ਹਾਲਾਂਕਿ ਇਸਦੇ ਲੱਛਣ ਹਰ ਔਰਤ ‘ਚ ਵੱਖ-ਵੱਖ ਹੁੰਦੇ ਹਨ ਜਿਵੇਂ ਕਿ:
- ਕਿਸੇ ਦੇ ਚਿਹਰੇ ਅਤੇ ਸਰੀਰ ‘ਤੇ ਜ਼ਿਆਦਾ ਵਾਲ ਆਉਣੇ ਸ਼ੁਰੂ ਹੋ ਜਾਂਦੇ ਹਨ, ਕਿਸੇ ਦੇ ਵਾਲ ਜ਼ਿਆਦਾ ਝੜਨ ਲੱਗਦੇ ਹਨ।
- ਸਰੀਰ ‘ਚ ਸੁਸਤੀ ਮਹਿਸੂਸ ਹੁੰਦੀ ਹੈ। ਪਿੰਪਲਸ ਹੋਣ ਲੱਗਦੇ ਹਨ ਅਤੇ ਸੁਭਾਅ ‘ਚ ਚਿੜਚਿੜਾਪਨ ਆਉਣ ਲੱਗਦਾ ਹੈ।
- ਪੀਰੀਅਡਸ ਸਮੇਂ ‘ਤੇ ਨਹੀਂ ਆਉਂਦੇ, ਦਰਦ ਹੁੰਦਾ ਹੈ ਅਤੇ ਨਾ ਦੇ ਬਰਾਬਰ ਬਲੀਡਿੰਗ ਹੁੰਦੀ ਹੈ।
- ਕੁਝ ਔਰਤਾਂ ਦਾ ਭਾਰ ਘਟਣਾ ਸ਼ੁਰੂ ਹੋ ਜਾਂਦਾ ਹੈ ਅਤੇ ਕੁਝ ਬਹੁਤ ਜ਼ਿਆਦਾ ਵਧ ਜਾਂਦੀਆਂ ਹਨ।

ਪੋਲੀਸਿਸਟਿਕ ਓਵਰੀ ਸਿੰਡਰੋਮ ਕੀ ਹੈ: ਇਸ ਬਿਮਾਰੀ ‘ਚ ਅੰਡਕੋਸ਼ ‘ਚ ਛੋਟੇ-ਛੋਟੇ ਸਿਸਟ ਹੋ ਜਾਂਦੇ ਹਨ। ਇਹ ਜ਼ਿਆਦਾ ਹਾਨੀਕਾਰਕ ਤਾਂ ਨਹੀਂ ਹੁੰਦੇ ਪਰ ਇਹ ਔਰਤਾਂ ਦੇ ਸਰੀਰ ‘ਚ ਹਾਰਮੋਨਲ ਵਿਗਾੜ ਪੈਦਾ ਕਰਦੇ ਹਨ, ਜਿਸ ਕਾਰਨ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਹੋਣ ਲੱਗਦੀਆਂ ਹਨ।

ਆਯੁਰਵੇਦ ‘ਚ ਇਸਦਾ ਪੱਕਾ ਇਲਾਜ ਹੈ !
- ਕਈ ਔਰਤਾਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਉਹ ਦਵਾਈ ਲੈਂਦੀਆਂ ਹਨ, ਉਨ੍ਹਾਂ ਨੂੰ ਬਿਮਾਰੀ ਤੋਂ ਛੁਟਕਾਰਾ ਮਿਲਦਾ ਹੈ ਪਰ ਦਵਾਈ ਛੱਡਣ ਤੋਂ ਬਾਅਦ ਇਹ ਬਿਮਾਰੀ ਦੁਬਾਰਾ ਪੈਦਾ ਹੋ ਜਾਂਦੀ ਹੈ। ਕਿਉਂਕਿ ਇਹ ਬਿਮਾਰੀ ਲਾਈਫਸਟਾਈਲ ਨਾਲ ਸਬੰਧਤ ਹੈ ਇਸ ਲਈ ਆਪਣੀ ਡਾਇਟ ਅਤੇ ਲਾਈਫਸਟਾਈਲ ‘ਚ ਸੰਤੁਲਨ ਰੱਖਣਾ ਜ਼ਰੂਰੀ ਹੈ ਇਸ ਦੀ ਮਦਦ ਨਾਲ ਤੁਸੀਂ ਇਸ ਬਿਮਾਰੀ ਨੂੰ ਹਮੇਸ਼ਾ ਲਈ ਜੜ੍ਹ ਤੋਂ ਖਤਮ ਕਰ ਸਕਦੇ ਹੋ। ਉਦਾਹਰਣ ਦੇ ਲਈ ਆਯੁਰਵੇਦ ਦੇ ਅਨੁਸਾਰ ਆਪਣੀ ਡਾਇਟ ‘ਚ ਕੁਝ ਖਾਸ ਤੱਤਾਂ ਨੂੰ ਸ਼ਾਮਲ ਕਰੋ।
- ਕਰੇਲੇ ਦਾ ਜੂਸ, ਕਰੇਲੇ ਦੀ ਸਬਜ਼ੀ ਖਾਓ।
- ਆਂਵਲਾ ਖਾਓ। ਇਸ ਦਾ ਸੇਵਨ ਆਂਵਲੇ ਦੇ ਜੂਸ, ਮੁਰੱਬੇ ਅਤੇ ਅਚਾਰ ਦੇ ਰੂਪ ‘ਚ ਕੀਤਾ ਜਾ ਸਕਦਾ ਹੈ। ਇਹ ਬਲੱਡ ਸ਼ੂਗਰ ਨੂੰ ਕੰਟਰੋਲ ‘ਚ ਰੱਖਦਾ ਹੈ।
- ਮੇਥੀ ਦੇ ਪੱਤੇ ਅਤੇ ਤੁਲਸੀ ਵੀ ਇੰਸੁਲਿਨ ਲੈਵਲ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ। ਦਰਅਸਲ, PCOS ਦੇ ਮਰੀਜ਼ਾਂ ‘ਚ ਇੰਸੁਲਿਨ ਲੈਵਲ ਹਾਈ ਹੁੰਦਾ ਹੈ।
- ਜੇਕਰ ਮਿੱਠੇ ਦੀ ਕਰੇਵਿੰਗ ਹੈ ਤਾਂ ਨਿੰਬੂ ਪਾਣੀ ‘ਚ ਇਕ ਚੱਮਚ ਸ਼ਹਿਦ ਮਿਲਾਕੇ ਪੀਓ, ਇਸ ਨਾਲ ਮਿੱਠੇ ਦੀ ਕਰੇਵਿੰਗ ਘੱਟ ਹੋਵੇਗੀ ਅਤੇ ਭਾਰ ਵੀ ਕੰਟਰੋਲ ‘ਚ ਰਹੇਗਾ।

ਲਾਈਫਸਟਾਈਲ ‘ਚ ਇਹ ਬਦਲਾਅ ਕਰਨੇ ਵੀ ਜ਼ਰੂਰੀ ?
- ਹੈਲਥੀ ਅਤੇ ਸਮੇਂ ਸਿਰ ਸੰਤੁਲਿਤ ਡਾਇਟ ਇਸ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਦਾ ਪਹਿਲਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਨਾਸ਼ਤਾ ਨਾ ਛੱਡੋ ਅਤੇ ਸਮੇਂ ਸਿਰ ਕਰੋ।
- ਸੈਰ ਅਤੇ ਯੋਗਾ ਕਰੋ। ਜਿਮ ਜਾਓ ਪਰ ਪਹਿਲਾਂ ਹਲਕੀ ਕਸਰਤ ਨਾਲ ਸ਼ੁਰੂਆਤ ਕਰੋ। ਹੌਲੀ-ਹੌਲੀ ਵਰਕਆਊਟ ਵਧਾਓ। ਖਾਸ ਤੌਰ ‘ਤੇ ਪੇਟ ਦੇ ਹੇਠਲੇ ਹਿੱਸੇ ਦੀਆਂ ਕਸਰਤਾਂ ਵੱਲ ਧਿਆਨ ਦਿਓ ਤਾਂ ਕਿ ਪੇਟ ਦਾ ਫੈਟ ਘੱਟ ਜਾਵੇ।
- PCOD ਅਤੇ PCOS ਤੋਂ ਪੀੜਤ ਔਰਤਾਂ ‘ਚ ਇੱਕ ਸਮੱਸਿਆ ਇਹ ਹੈ ਕਿ ਉਨ੍ਹਾਂ ਦਾ ਭਾਰ ਜਲਦੀ ਘੱਟ ਨਹੀਂ ਹੋ ਪਾਉਂਦਾ। ਹਾਲਾਂਕਿ ਇਸ ਨੂੰ ਲੈ ਕੇ ਉਦਾਸ ਨਾ ਹੋਵੋ ਕੁਝ ਸਮੇਂ ਬਾਅਦ ਤੁਹਾਨੂੰ ਇਸ ਦੇ ਸੰਕੇਤ ਵੀ ਦਿਖਣ ਲੱਗ ਜਾਣਗੇ।
- ਹੈਲਥੀ ਖਾਓ। ਪੁੰਗਰਦੇ ਅਨਾਜ, ਬ੍ਰਾਊਨ ਰਾਈਸ, ਫਲ ਅਤੇ ਸਬਜ਼ੀਆਂ ਲਓ।
- ਮਿੱਠੇ, ਤਲੇ ਹੋਏ, ਜ਼ਿਆਦਾ ਕੈਲੋਰੀ ਵਾਲੇ ਅਤੇ ਜੰਕ ਫੂਡ ਖਾਣ ਤੋਂ ਪਰਹੇਜ਼ ਕਰੋ। ਜੇਕਰ ਮਿੱਠਾ ਖਾਣ ਦਾ ਮਨ ਕਰੇ ਤਾਂ ਸੇਬ ਖਾਓ।
- ਦੁੱਧ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਘੱਟ ਤੋਂ ਘੱਟ ਕਰੋ।

ਓਵੂਲੇਸ਼ਨ ਨੂੰ ਕਰੋ ਠੀਕ: ਪੀਸੀਓਐਸ ਤੁਹਾਡੇ ਓਵੂਲੇਸ਼ਨ ਚੱਕਰ ਨੂੰ ਹੀ ਪ੍ਰਭਾਵਿਤ ਕਰਦਾ ਹੈ ਜਿਸ ਨਾਲ ਪੀਰੀਅਡਜ ਅਤੇ ਪ੍ਰੈਗਨੈਂਸੀ ਦੋਵਾਂ ‘ਚ ਮੁਸ਼ਕਲ ਖੜੀ ਕਰਦਾ ਹੈ। ਕੇਵਲ ਇੱਕ ਸਥਿਰ ਓਵੂਲੇਸ਼ਨ ਹੀ ਇਸ ਬਿਮਾਰੀ ਨੂੰ ਕੰਟਰੋਲ ‘ਚ ਰੱਖੇਗਾ। ਆਰਟੀਫਿਸ਼ੀਅਲ ਸ਼ੂਗਰ ਵਾਲੇ ਭੋਜਨ ਨਾ ਖਾਓ। ਜੇਕਰ ਤੁਸੀਂ ਪੀਰੀਅਡਸ ਤੋਂ ਬਚਣ ਲਈ ਗੋਲੀਆਂ ਜਾਂ ਗਰਭ ਨਿਰੋਧਕ ਗੋਲੀਆਂ ਲੈਂਦੇ ਹੋ ਤਾਂ ਇਨ੍ਹਾਂ ਦਾ ਸੇਵਨ ਬਿਲਕੁਲ ਵੀ ਨਾ ਕਰੋ। ਯਾਦ ਰੱਖੋ ਕਿ ਇਹ ਬਿਮਾਰੀ ਤੁਹਾਡੇ ਲਾਈਫਸਟਾਈਲ ਨਾਲ ਸਬੰਧਤ ਹੈ ਇਸ ਨੂੰ ਹੈਲਥੀ ਲਾਈਫਸਟਾਈਲ ਦੀ ਮਦਦ ਨਾਲ ਜੜ੍ਹ ਤੋਂ ਖਤਮ ਕੀਤਾ ਜਾ ਸਕਦਾ ਹੈ।






















