PCOD PCOS home remedies: PCOD ਅਤੇ PCOS ਔਰਤਾਂ ‘ਚ ਹੋਣ ਵਾਲੀ ਇੱਕ ਆਮ ਸਮੱਸਿਆ ਹੈ। ਇਕ ਰਿਸਰਚ ਅਨੁਸਾਰ ਦੁਨੀਆ ਭਰ ‘ਚ ਲਗਭਗ 10 ਮਿਲੀਅਨ ਔਰਤਾਂ ਇਨ੍ਹਾਂ ਤੋਂ ਪੀੜਤ ਹਨ। ਭਾਰਤ ਦੀ ਗੱਲ ਕਰੀਏ ਤਾਂ ਲਗਭਗ 20-25% ਔਰਤਾਂ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੀਆਂ ਹਨ। ਇਸ ਦਾ ਕਾਰਨ ਗਲਤ ਖਾਣ-ਪੀਣ, ਲਾਈਫਸਟਾਈਲ ਅਤੇ ਤਣਾਅ ਮੰਨਿਆ ਗਿਆ ਹੈ।
ਸਭ ਤੋਂ ਪਹਿਲਾਂ ਜਾਣਦੇ ਹਾਂ PCOD, PCOS ਬਾਰੇ: PCOS ‘ਚ ਔਰਤ ਦੀ ਇੱਕ ਜਾਂ ਦੋਵੇਂ ਓਵਰੀਆਂ ‘ਚ ਛੋਟੇ-ਛੋਟੇ ਸਿਸਟ ਬਣਨੇ ਸ਼ੁਰੂ ਹੋ ਜਾਂਦੇ ਹਨ ਜੋ ਹਾਰਮੋਨਸ ‘ਚ ਗੜਬੜੀ ਹੋਣ ਦਾ ਕਾਰਨ ਬਣਦੇ ਹਨ। ਇਸ ਕਾਰਨ ਪੀਰੀਅਡਜ਼ ਚੱਕਰ ਵਿਗੜਨਾ ਲੱਗਦਾ ਹੈ ਜਿਸ ਕਾਰਨ ਔਰਤਾਂ ਨੂੰ ਮਾਂ ਬਣਨ ‘ਚ ਵੀ ਦਿੱਕਤ ਆ ਸਕਦੀ ਹੈ। ਦੂਜੇ ਪਾਸੇ PCOD ਦੀ ਬਿਮਾਰੀ ‘ਚ ਵੀ ਔਰਤ ਦੇ ਸਰੀਰ ‘ਚ ਫੀਮੇਲ ਹਾਰਮੋਨ ਘੱਟ ਬਣਨ ਲੱਗਦੇ ਹਨ। ਪਰ, ਇਹ ਸਮੱਸਿਆ ਠੀਕ ਨਾ ਹੋਣ ‘ਤੇ ਅੱਗੇ ਚੱਲਕੇ PCOS ਯਾਨੀ ਓਵਰੀ ਸਿੰਡਰੋਮ ਬਣ ਜਾਂਦੀ ਹੈ। ਇਸ ਬੀਮਾਰੀ ‘ਚ ਔਰਤਾਂ ਦੇ ਸਰੀਰ ‘ਤੇ ਅਣਚਾਹੇ ਵਾਲ ਤੇਜ਼ੀ ਨਾਲ ਉੱਗਣ ਲੱਗਦੇ ਹਨ ਪਰ PCOS ‘ਚ ਵਾਲ ਝੜਨ ਦੀ ਸਮੱਸਿਆ ਹੁੰਦੀ ਹੈ। ਮਾਹਿਰਾਂ ਅਨੁਸਾਰ PCOS ਜ਼ਿਆਦਾ ਗੰਭੀਰ ਹੈ ਕਿਉਂਕਿ ਇਸ ਬਿਮਾਰੀ ‘ਚ ਔਰਤਾਂ ਦੇ ਓਵਰੀ ‘ਚ ਬਹੁਤ ਸਾਰੇ ਸਿਸਟ ਬਣਨ ਲੱਗਦੇ ਹਨ। ਅਜਿਹੇ ‘ਚ ਜੇਕਰ ਤੁਸੀਂ ਵੀ ਇਸ ਤੋਂ ਪਰੇਸ਼ਾਨ ਹੋ ਤਾਂ ਦਵਾਈ ਦਾ ਸੇਵਨ ਕਰਨ ਦੀ ਬਜਾਏ ਕੁਝ ਘਰੇਲੂ ਨੁਸਖਿਆਂ ਨੂੰ ਅਪਣਾ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਦਾਲਚੀਨੀ: ਤੁਸੀਂ PCOD ਜਾਂ PCOS ਵਰਗੀਆਂ ਬਿਮਾਰੀਆਂ ਤੋਂ ਬਚਣ ਲਈ ਦਾਲਚੀਨੀ ਦਾ ਸੇਵਨ ਕਰ ਸਕਦੇ ਹੋ। ਇਸ ਦੇ ਲਈ 1 ਗਲਾਸ ਗੁਣਗੁਣੇ ਪਾਣੀ ‘ਚ 1 ਚੱਮਚ ਦਾਲਚੀਨੀ ਪਾਊਡਰ ਮਿਲਾ ਕੇ ਪੀਓ। ਇਸ ਨਾਲ ਤੁਹਾਨੂੰ PCOD ਜਾਂ PCOS ਦੀ ਬਿਮਾਰੀ ਨੂੰ ਕੰਟਰੋਲ ਕਰਨ ‘ਚ ਮਦਦ ਮਿਲੇਗੀ। ਇਕ ਰਿਸਰਚ ਅਨੁਸਾਰ ਦਾਲਚੀਨੀ ਸਰੀਰ ‘ਚ ਇਨਸੁਲਿਨ ਲੈਵਲ ਨੂੰ ਘੱਟ ਕਰਨ ‘ਚ ਵੀ ਮਦਦ ਕਰਦੀ ਹੈ। ਇਸ ਤੋਂ ਇਲਾਵਾ ਇਸ ਦਾ ਸੇਵਨ ਕਰਨ ਨਾਲ ਸਰੀਰ ‘ਤੇ ਜਮ੍ਹਾ ਐਕਸਟ੍ਰਾ ਫੈਟ ਤੇਜ਼ੀ ਨਾਲ ਘੱਟ ਹੋਵੇਗਾ। ਅਜਿਹੇ ‘ਚ ਭਾਰ ਘੱਟ ਹੋ ਕੇ ਬਾਡੀ ਸ਼ੇਪ ‘ਚ ਆਵੇਗੀ।
ਪੁਦੀਨੇ ਦੇ ਪੱਤੇ: ਤੁਸੀਂ PCOS ਅਤੇ PCOD ਨੂੰ ਕੰਟਰੋਲ ਕਰਨ ਲਈ ਪੁਦੀਨੇ ਦੇ ਪੱਤਿਆਂ ਦਾ ਸੇਵਨ ਕਰ ਸਕਦੇ ਹੋ। ਇਸ ਦੇ ਲਈ 1 ਗਲਾਸ ਪਾਣੀ ਨੂੰ ਗਰਮ ਕਰੋ। ਇਸ ਤੋਂ ਬਾਅਦ ਇਸ ‘ਚ 7-8 ਪੁਦੀਨੇ ਦੇ ਪੱਤੇ ਪਾ ਕੇ ਘੱਟ ਸੇਕ ‘ਤੇ ਕਰੀਬ 10 ਮਿੰਟ ਤੱਕ ਉਬਾਲੋ। ਤਿਆਰ ਪਾਣੀ ਨੂੰ ਛਾਣ ਕੇ ਪੀਓ। ਇਸ ਨੁਸਖ਼ੇ ਨੂੰ ਲਗਾਤਾਰ ਅਪਣਾਉਣ ਨਾਲ ਕੁੱਝ ਹਫ਼ਤਿਆਂ ‘ਚ ਹੀ ਸਰੀਰ ‘ਚ ਟੈਸਟੋਸਟ੍ਰੋਨ ਹਾਰਮੋਨ ਦਾ ਲੈਵਲ ਘੱਟ ਹੋ ਸਕਦਾ ਹੈ। ਇਸ ਨਾਲ ਸਰੀਰ ‘ਚ ਵਾਧੂ ਵਾਲਾਂ ਨੂੰ ਵਧਣ ਤੋਂ ਵੀ ਰੋਕਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਪੁਦੀਨੇ ਦਾ ਸੇਵਨ ਕਰਨ ਨਾਲ ਸਰੀਰ ਨੂੰ ਠੰਡਕ ਮਹਿਸੂਸ ਹੋਵੇਗੀ।
ਹਰਬਲ ਟੀ ਅਤੇ ਜੂਸ: ਦਿਨ ‘ਚ 1-2 ਕੱਪ ਗ੍ਰੀਨ ਜਾਂ ਬਲੈਕ ਟੀ ਪੀਓ। ਇਸ ਨਾਲ ਤੁਹਾਨੂੰ ਰਾਹਤ ਮਿਲ ਸਕਦੀ ਹੈ। ਇਸ ਤੋਂ ਇਲਾਵਾ ਇਸ ਦੇ ਲਈ ਆਂਵਲਾ ਐਲੋਵੇਰਾ ਦਾ ਜੂਸ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ।
ਫਾਈਬਰ ਨਾਲ ਭਰਪੂਰ ਚੀਜ਼ਾਂ: ਇਸ ਤੋਂ ਇਲਾਵਾ ਇਨ੍ਹਾਂ ਸਮੱਸਿਆਵਾਂ ਨੂੰ ਕੰਟਰੋਲ ਕਰਨ ਲਈ ਹਰੀਆਂ ਪੱਤੇਦਾਰ ਸਬਜ਼ੀਆਂ, ਫਲ ਅਤੇ ਸਾਬਤ ਅਨਾਜ ਅਤੇ ਦਾਲਾਂ ਆਦਿ ਫਾਈਬਰ ਨਾਲ ਭਰਪੂਰ ਚੀਜ਼ਾਂ ਖਾਓ।
ਪ੍ਰੋਟੀਨ ਭਰਪੂਰ ਨਾਲ ਚੀਜ਼ਾਂ: ਮਾਹਿਰਾਂ ਅਨੁਸਾਰ ਚਿਕਨ, ਆਂਡਾ, ਮੱਛੀ ਆਦਿ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਖਾਣ ਨਾਲ ਨਾਲ ਵੀ ਲਾਭ ਮਿਲ ਸਕਦਾ ਹੈ।
ਦੇਸੀ ਮਸਾਲੇ ਖਾਓ: ਭੋਜਨ ‘ਚ ਅਦਰਕ, ਹਲਦੀ, ਕਾਲੀ ਮਿਰਚ, ਤੇਜ਼ਪੱਤਾ, ਸੌਂਫ, ਅਜਵਾਇਣ, ਜੀਰਾ, ਧਨੀਆ, ਚੱਕਰਫੂਲ, ਲੌਂਗ, ਦਾਲਚੀਨੀ ਆਦਿ ਦੇਸੀ ਮਸਾਲੇ ਸ਼ਾਮਲ ਕਰੋ।
ਮੇਥੀ: ਪੋਲੀਸਿਸਟਿਕ ਓਵਰੀ ਸਿੰਡਰੋਮ ਤੋਂ ਪੀੜਤ ਵਾਲੀਆਂ ਔਰਤਾਂ ਨੂੰ ਤੇਜ਼ੀ ਨਾਲ ਭਾਰ ਵਧਣ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਇਸ ਤੋਂ ਬਚਣ ਲਈ ਮੇਥੀ ਦਾ ਸੇਵਨ ਕਰਨਾ ਬੈਸਟ ਆਪਸ਼ਨ ਹੈ। ਮੇਥੀ ਬਾਡੀ ‘ਚ ਗਲੂਕੋਜ਼ ਦੇ ਮੈਟਾਬੋਲਿਜ਼ਮ ਨੂੰ ਵਧਾਵਾ ਦਿੰਦੀ ਹੈ। ਇਸ ਨਾਲ ਇਨਸੁਲਿਨ ਲੈਵਲ ਘੱਟ ਕਰਨ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਤੁਹਾਨੂੰ ਆਰਾਮ ਮਿਲ ਸਕਦਾ ਹੈ।
ਯੋਗਾ ਦਾ ਸਹਾਰਾ: ਫਿੱਟ ਐਂਡ ਫਾਈਨ ਰਹਿਣ ਲਈ ਰੋਜ਼ਾਨਾ 30 ਮਿੰਟ ਯੋਗਾ, ਕਸਰਤ, ਸੈਰ ਆਦਿ ਕਰੋ। ਤੁਸੀਂ ਸੇਤੂ ਬੰਧਾ, ਬਾਲਾਸਨ, ਸਰਵਾਂਗਾਸਨ, ਸੂਰਜ ਨਮਸਕਾਰ, ਭੁਜੰਗਾਸਨ, ਨੌਕਾਸਨ, ਕਪਾਲਭਾਤੀ, ਸ਼ਵਾਸਨ, ਕੋਨਾਸਨ ਆਦਿ ਯੋਗਾਸਨ ਚੰਗੇ ਮੰਨੇ ਜਾਂਦੇ ਹਨ। ਪਰ ਫਿਰ ਵੀ ਇਨ੍ਹਾਂ ਨੂੰ ਕਰਨ ਤੋਂ ਪਹਿਲਾਂ ਇੱਕ ਵਾਰ ਡਾਕਟਰ ਨਾਲ ਸਲਾਹ ਕਰੋ।