Pregnancy Test Kit uses: ਅੱਜ ਦੇ ਸਮੇਂ ‘ਚ ਪ੍ਰੈਗਨੈਂਸੀ ਦਾ ਟੈਸਟ ਕਰਨਾ ਔਖਾ ਨਹੀਂ ਹੈ, ਸ਼ੁਰੂਆਤੀ ਟੈਸਟ ਤਾਂ ਘਰ ‘ਚ ਹੀ ਕਿੱਟ ਰਾਹੀਂ ਕੀਤਾ ਜਾ ਸਕਦਾ ਹੈ। ਪ੍ਰੈਗਨੈਂਸੀ ਕਿੱਟ ਦੀ ਮਦਦ ਨਾਲ ਤੁਸੀਂ ਕੁਝ ਹੀ ਮਿੰਟਾਂ ‘ਚ ਪਤਾ ਲਗਾ ਸਕਦੇ ਹੋ ਕਿ ਤੁਸੀਂ ਪ੍ਰੇਗਨੈਂਟ ਹੋ ਜਾਂ ਨਹੀਂ, ਪਰ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਪ੍ਰੈਗਨੈਂਸੀ ਕਿੱਟ ਦੀ ਵਰਤੋਂ ਦੋ ਵਾਰ ਕਰ ਸਕਦੇ ਹੋ ਜਾਂ ਨਹੀਂ। ਇਸ ਲਈ ਆਓ ਅੱਜ ਜਾਣਦੇ ਹਾਂ ਕਿ ਪ੍ਰੈਗਨੈਂਸੀ ਕਿੱਟ ਨੂੰ ਦੁਬਾਰਾ ਵਰਤਿਆ ਜਾ ਸਕਦਾ ਹੈ ਜਾਂ ਨਹੀਂ।
ਕੀ ਪ੍ਰੈਗਨੈਂਸੀ ਕਿੱਟ ਨੂੰ ਦੁਬਾਰਾ ਵਰਤ ਸਕਦੇ ਹੋ: ਹਾਂ, ਤੁਸੀਂ ਪ੍ਰੈਗਨੈਂਸੀ ਕਿੱਟ ਦੀ ਦੁਬਾਰਾ ਵਰਤੋਂ ਕਰ ਸਕਦੇ ਹੋ ਪਰ ਇਹ ਕਹਿਣਾ ਮੁਸ਼ਕਲ ਹੈ ਕਿ ਇਸ ਨਾਲ ਸਹੀ ਨਤੀਜੇ ਮਿਲਣਗੇ। ਪ੍ਰੈਗਨੈਂਸੀ ਕਿੱਟ ਬਹੁਤ ਸੈਂਸੀਟਿਵ ਹੁੰਦੀ ਹੈ, ਇੱਕ ਵਾਰ ਜੇ ਤੁਸੀਂ ਇਸਦੀ ਵਰਤੋਂ ਕਰ ਲਈ ਹੈ ਤਾਂ ਦੁਬਾਰਾ ਯੂਜ਼ ਕਰਨ ‘ਤੇ ਸਹੀ ਨਤੀਜਾ ਆਵੇਗਾ ਜਾਂ ਨਹੀਂ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਵੈਸੇ ਤਾਂ ਸਹੀ ਤਰੀਕਾ ਇਹ ਹੈ ਕਿ ਕਿੱਟ ਦੀ ਵਰਤੋਂ ਸਿਰਫ ਇਕ ਵਾਰ ਕਰੋ। ਤੁਹਾਨੂੰ ਕਿੱਟ ਦੀ ਵਰਤੋਂ ਇਕ ਤੋਂ ਵੱਧ ਵਾਰ ਨਹੀਂ ਕਰਨੀ ਚਾਹੀਦੀ। ਟੈਸਟ ਲਈ ਕੈਮੀਕਲ ਰਿਐਕਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਲਈ ਦੁਬਾਰਾ ਸਹੀ ਰਿਐਕਸ਼ਨ ਹੀ ਆਵੇ ਅਜਿਹਾ ਜ਼ਰੂਰੀ ਨਹੀਂ ਹੈ।
ਸਹੀ ਰਿਜ਼ਲਟ ਲਈ ਟੈਸਟ ਕਦੋਂ ਕਰਨਾ ਚਾਹੀਦਾ: ਜੇਕਰ ਤੁਸੀਂ ਸਹੀ ਰਿਜ਼ਲਟ ਚਾਹੁੰਦੇ ਹੋ, ਤਾਂ ਤੁਸੀਂ ਪੀਰੀਅਡਜ਼ ਦੇ 5 ਤੋਂ 6 ਦਿਨਾਂ ਬਾਅਦ ਟੈਸਟ ਕਰੋ। ਜੇਕਰ ਤੁਹਾਡਾ ਪੀਰੀਅਡਜ ਸਾਈਕਲ ਅਨਿਯਮਿਤ ਰਹਿੰਦਾ ਹੈ ਤਾਂ ਤੁਹਾਨੂੰ 35 ਤੋਂ 40 ਦਿਨਾਂ ਬਾਅਦ ਟੈਸਟ ਕਰਵਾਉਣਾ ਚਾਹੀਦਾ ਹੈ। ਤੁਹਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਹੋਵੇਗਾ ਕਿ ਇਸ ਦੌਰਾਨ ਤੁਹਾਡਾ ਹਾਈਡਰੇਸ਼ਨ ਲੈਵਲ ਚੰਗਾ ਰਹੇ ਅਤੇ ਤੁਸੀਂ ਹੈਲਥੀ ਡਾਇਟ ਫੋਲੋ ਕਰ ਰਹੇ ਹੋ। ਪ੍ਰੈਗਨੈਂਸੀ ਟੈਸਟ ਕਿੱਟ ਨਾਲ ਟੈਸਟ ਕਰਨ ਦਾ ਬੈਸਟ ਸਮਾਂ ਸਵੇਰ ਦਾ ਹੁੰਦਾ ਹੈ ਕਿਉਂਕਿ ਇਸ ਸਮੇਂ ਦੌਰਾਨ hCG ਲੈਵਲ ਬਾਕੀ ਦਿਨ ਦੇ ਮੁਕਾਬਲੇ ਜ਼ਿਆਦਾ ਰਹਿੰਦਾ ਹੈ।
ਕਿਹੜੀ ਕਿੱਟ ਦੀ ਵਰਤੋਂ ਨਹੀਂ ਕਰਨੀ ਚਾਹੀਦੀ ?
- ਜੇਕਰ ਪ੍ਰੈਗਨੈਂਸੀ ਕਿੱਟ ‘ਚ ਧਾਰੀਆਂ ਗਾਇਬ ਹੋ ਰਹੀਆਂ ਹਨ ਤਾਂ ਇਸਦਾ ਮਤਲਬ ਹੈ ਕਿ ਤੁਹਾਨੂੰ ਕਿੱਟ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
- ਜੇ ਕਿੱਟ ਐਕਸਪਾਇਰ ਹੋ ਗਈ ਹੈ ਤਾਂ ਵੀ ਤੁਹਾਨੂੰ ਇਸਦੀ ਵਰਤੋਂ ਨਹੀਂ ਕਰਨੀ ਚਾਹੀਦੀ।
- ਜੇ ਕਿੱਟ ਨੂੰ ਲੰਬੇ ਸਮੇਂ ਤੋਂ ਬਾਹਰ ਰੱਖਿਆ ਹੋਵੇ ਜਾਂ ਇਸ ‘ਤੇ ਧੂੜ ਲੱਗ ਗਈ ਹੋਵੇ ਤਾਂ ਵੀ ਤੁਹਾਨੂੰ ਪ੍ਰੈਗਨੈਂਸੀ ਕਿੱਟ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਦੂਜੇ ਟੈਸਟ ‘ਚ ਰਿਜ਼ਲਟ ਪੋਜ਼ੀਟਿਵ ਆਉਣ ‘ਤੇ ਕੀ ਕਰੀਏ: ਇੱਕ ਹੀ ਟੈਸਟ ਕਿੱਟ ਤੋਂ ਦੂਜੀ ਵਾਰ ਟੈਸਟ ਕਰਨ ‘ਤੇ ਰਿਜ਼ਲਟ ਪੋਜ਼ੀਟਿਵ ਆਉਂਦਾ ਹੈ ਤਾਂ ਇਹ ਗਲਤ ਨਤੀਜਾ ਵੀ ਹੋ ਸਕਦਾ ਹੈ। ਕਈ ਵਾਰ ਰਿਯੂਜ ਕਰਨ ਕਾਰਨ ਕਿੱਟ ਦੀ ਡਾਈ ਖਤਮ ਹੋ ਜਾਂਦੀ ਹੈ ਜਿਸ ਕਾਰਨ ਰਿਜ਼ਲਟ ਪੋਜ਼ੀਟਿਵ ਨਜ਼ਰ ਆਉਂਦਾ ਹੈ। ਤੁਹਾਨੂੰ ਪੁਸ਼ਟੀ ਕਰਨ ਲਈ ਨਵੀਂ ਕਿੱਟ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਇਸ ਤੋਂ ਇਲਾਵਾ ਡਾਕਟਰ ਦੀ ਸਲਾਹ ‘ਤੇ ਅਲਟਰਾਸਾਊਂਡ ਜਾਂ ਹੋਰ ਟੈਸਟ ਕਰਵਾਉਣੇ ਚਾਹੀਦੇ ਹਨ।
ਪ੍ਰੈਗਨੈਂਸੀ ਟੈਸਟ ਕਿੱਟ ਦੀ ਵਰਤੋਂ ਕਦੋਂ ਕਰਨੀ ਚਾਹੀਦੀ: ਪ੍ਰੈਗਨੈਂਸੀ ਟੈਸਟ ਕਿੱਟ ‘ਚ ਯੂਰਿਨ ਦੀਆਂ ਕੁਝ ਬੂੰਦਾਂ ਪਾ ਕੇ ਟੈਸਟ ਕੀਤਾ ਜਾਂਦਾ ਹੈ ਕਿ ਔਰਤ ਪ੍ਰੇਗਨੈਂਟ ਹੈ ਜਾਂ ਨਹੀਂ, ਇਹ ਟੈਸਟ ਕਿੱਟਾਂ ਮੈਡੀਕਲ ਦੁਕਾਨ ‘ਤੇ ਆਸਾਨੀ ਨਾਲ ਉਪਲਬਧ ਹਨ। ਇਸ ਟੈਸਟ ‘ਚ ਸਿਰਫ 5 ਮਿੰਟ ਲੱਗਦੇ ਹਨ ਜ਼ਿਆਦਾਤਰ ਮਾਮਲਿਆਂ ‘ਚ ਕਿੱਟ ਸਹੀ ਨਤੀਜੇ ਦਿੰਦੀ ਹੈ ਪਰ ਤੁਹਾਨੂੰ ਡਾਕਟਰ ਦੇ ਸੰਪਰਕ ‘ਚ ਵੀ ਰਹਿਣਾ ਚਾਹੀਦਾ ਹੈ। ਜੇ ਤੁਸੀਂ ਪੀਰੀਅਡਜ਼ ਮਿਸ ਕਰ ਦਿੰਦੇ ਹੋ ਤਾਂ ਤੁਹਾਨੂੰ ਪ੍ਰੈਗਨੈਂਸੀ ਟੈਸਟ ਕਿੱਟ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਤੁਹਾਡੇ ਸਰੀਰ ‘ਚ ACG ਹਾਰਮੋਨ ਮੌਜੂਦ ਹੋਵੇਗਾ ਤਾਂ ਹੀ ਤੁਹਾਡਾ ਨਤੀਜਾ ਪੋਜ਼ੀਟਿਵ ਆਵੇਗਾ। ਜੇਕਰ ਤੁਹਾਡੇ ਪੀਰੀਅਡਜ ਮਿਸ ਹੋ ਗਏ ਹਨ ਤਾਂ ਤੁਹਾਨੂੰ ਪ੍ਰੈਗਨੈਂਸੀ ਟੈਸਟ ਕਿੱਟ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਪੁਸ਼ਟੀ ਲਈ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਕੋਸ਼ਿਸ਼ ਕਰੋ ਕਿ ਤੁਸੀਂ ਇੱਕ ਕਿੱਟ ਨੂੰ ਸਿਰਫ ਇੱਕ ਵਾਰ ਹੀ ਯੂਜ਼ ਕਰੋ, ਦੁਬਾਰਾ ਵੀ ਪ੍ਰੈਗਨੈਂਸੀ ਕਿੱਟ ਨੂੰ ਵਰਤਿਆ ਜਾ ਸਕਦਾ ਹੈ ਪਰ ਇਸਦੇ ਨਤੀਜੇ ਬਿਲਕੁਲ ਸਹੀ ਹੋਣਗੇ ਇਹ ਜ਼ਰੂਰੀ ਨਹੀਂ ਹੋਵੇਗਾ।