Pregnancy tiredness fruit tips: ਪ੍ਰੈਗਨੈਂਸੀ ਦੌਰਾਨ ਇੱਕ ਔਰਤ ਦੇ ਸਰੀਰ ‘ਚ ਕਈ ਬਦਲਾਅ ਆਉਂਦੇ ਹਨ ਅਤੇ ਉਨ੍ਹਾਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਜੇਕਰ ਤੁਸੀਂ ਪ੍ਰੈਗਨੈਂਸੀ ਦੌਰਾਨ ਥਕਾਵਟ ਅਤੇ ਸਰੀਰ ‘ਚ ਕਮਜ਼ੋਰੀ ਮਹਿਸੂਸ ਕਰ ਰਹੇ ਹੋ ਤਾਂ ਤੁਹਾਨੂੰ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ। ਸਰੀਰ ‘ਚ ਤਾਕਤ ਵਧਾਉਣ ਲਈ ਫਲਾਂ ਦਾ ਸੇਵਨ ਇੱਕ ਵਧੀਆ ਆਪਸ਼ਨ ਮੰਨਿਆ ਜਾਂਦਾ ਹੈ। ਇੱਕ ਗੱਲ ਦਾ ਖਾਸ ਧਿਆਨ ਰੱਖੋ ਕਿ ਫਲਾਂ ਦਾ ਜੂਸ ਪੀਣ ਦੀ ਬਜਾਏ ਫਲ ਖਾਓ। ਫਲਾਂ ‘ਚ ਮੌਜੂਦ ਫਾਈਬਰ ਤੁਹਾਡੇ ਸਰੀਰ ਲਈ ਫਾਇਦੇਮੰਦ ਹੁੰਦਾ ਹੈ ਜੂਸ ਇੱਕ ਕਿਸਮ ਸ਼ੂਗਰ ਹੈ। ਨਾਲ ਹੀ ਕਦੇ ਵੀ ਫਲਾਂ ਨੂੰ ਮਿਲਾ ਕੇ ਨਾ ਖਾਓ, ਇੱਕ ਸਮੇਂ ‘ਚ ਸਿਰਫ਼ ਇੱਕ ਹੀ ਫਲ ਖਾਣਾ ਚਾਹੀਦਾ ਹੈ। ਆਓ ਤੁਹਾਨੂੰ 5 ਅਜਿਹੇ ਫਲਾਂ ਬਾਰੇ ਦੱਸਦੇ ਹਾਂ, ਜਿਨ੍ਹਾਂ ਦਾ ਸੇਵਨ ਕਰਨ ਨਾਲ ਤੁਸੀਂ ਪ੍ਰੈਗਨੈਂਸੀ ਦੌਰਾਨ ਥਕਾਵਟ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
ਅਨਾਰ: ਭਰਪੂਰ ਐਨਰਜ਼ੀ ਲਈ ਤੁਸੀਂ ਅਨਾਰ ਦਾ ਸੇਵਨ ਕਰ ਸਕਦੇ ਹੋ। ਇਸ ‘ਚ ਵਿਟਾਮਿਨ ਕੇ, ਪ੍ਰੋਟੀਨ, ਕੈਲਸ਼ੀਅਮ, ਆਇਰਨ ਦੀ ਚੰਗੀ ਮਾਤਰਾ ਹੁੰਦੀ ਹੈ। ਪ੍ਰੈਗਨੈਂਸੀ ‘ਚ ਹੱਡੀਆਂ ਦੇ ਨੁਕਸਾਨ ਦੀ ਸਮੱਸਿਆ ਵੀ ਹੁੰਦੀ ਹੈ ਜਿਸ ਕਾਰਨ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਅਜਿਹੇ ‘ਚ ਇਸ ਦਾ ਸੇਵਨ ਮਜ਼ਬੂਤ ਹੱਡੀਆਂ ਲਈ ਵੀ ਫਾਇਦੇਮੰਦ ਹੋਵੇਗਾ।
ਕੀਵੀ: ਕੀਵੀ ‘ਚ ਵਿਟਾਮਿਨ ਸੀ, ਈ, ਏ, ਫੋਲਿਕ ਐਸਿਡ ਵਰਗੇ ਤੱਤ ਪਾਏ ਜਾਂਦੇ ਹਨ। ਪ੍ਰੈਗਨੈਂਸੀ ਦੌਰਾਨ ਇਸ ਨੂੰ ਖਾਣ ਨਾਲ ਘਬਰਾਹਟ ਵਰਗੀ ਸਮੱਸਿਆ ਵੀ ਦੂਰ ਹੁੰਦੀ ਹੈ। ਕੀਵੀ ਤੋਂ ਇਲਾਵਾ ਤੁਸੀਂ ਚੀਕੂ, ਖੁਰਮਾਨੀ ਆਦਿ ਦਾ ਸੇਵਨ ਕਰ ਸਕਦੇ ਹੋ, ਇਨ੍ਹਾਂ ‘ਚ ਪੋਸ਼ਕ ਤੱਤ ਵੀ ਭਰਪੂਰ ਮਾਤਰਾ ‘ਚ ਹੁੰਦੇ ਹਨ। ਇਨ੍ਹਾਂ ਦਾ ਸੇਵਨ ਕਰਨ ਨਾਲ ਤੁਸੀਂ ਪ੍ਰੈਗਨੈਂਸੀ ‘ਚ ਅਨੀਮੀਆ ਦੀ ਸ਼ਿਕਾਇਤ ਤੋਂ ਵੀ ਬਚ ਸਕਦੇ ਹੋ।
ਸੇਬ: ਪ੍ਰੇਗਨੈਂਟ ਔਰਤਾਂ ਨੂੰ ਸੇਬ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਨਾਲ ਪ੍ਰੈਗਨੈਂਸੀ ਦੌਰਾਨ ਸ਼ੂਗਰ ਲੈਵਲ ਠੀਕ ਰਹਿੰਦਾ ਹੈ। ਸੇਬ ‘ਚ CoQ10, ਮੈਗਨੀਸ਼ੀਅਮ ਪਾਇਆ ਜਾਂਦਾ ਹੈ, ਜਿਸ ਨਾਲ ਸਰੀਰ ਨੂੰ ਐਨਰਜ਼ੀ ਮਿਲਦੀ ਹੈ। ਇਸ ਤੋਂ ਇਲਾਵਾ ਤੁਸੀਂ ਕੇਲਾ, ਬਲੂਬੇਰੀ, ਸਟ੍ਰਾਬੇਰੀ ਦਾ ਸੇਵਨ ਵੀ ਕਰ ਸਕਦੇ ਹੋ।
ਐਵੋਕਾਡੋ: ਪ੍ਰੈਗਨੈਂਸੀ ਦੌਰਾਨ ਨਾਸ਼ਪਾਤੀ ਦਾ ਸੇਵਨ ਨਾ ਸਿਰਫ ਥਕਾਵਟ ਤੋਂ ਰਾਹਤ ਦਿੰਦਾ ਹੈ, ਸਗੋਂ ਕਬਜ਼ ਦੀ ਸਮੱਸਿਆ ਤੋਂ ਵੀ ਰਾਹਤ ਦਿੰਦਾ ਹੈ। ਇਸ ‘ਚ ਫਾਈਬਰ, ਫੋਲੇਟ, ਪੋਟਾਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ। ਐਵੋਕਾਡੋ ਵੀ ਖਾਓ। ਐਵੋਕਾਡੋ ‘ਚ ਫਾਈਬਰ, ਕਾਪਰ, ਵਿਟਾਮਿਨ ਬੀ ਹੁੰਦਾ ਹੈ, ਜੋ ਥਕਾਵਟ ਅਤੇ ਲੱਤਾਂ ‘ਚ ਕ੍ਰੈਮਪਸ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ।
ਸੰਤਰਾ: ਸੰਤਰੇ ‘ਚ CoQ10, ਮੈਗਨੀਸ਼ੀਅਮ, ਪੋਟਾਸ਼ੀਅਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਸੰਤਰੇ ਤੋਂ ਇਲਾਵਾ ਤੁਹਾਨੂੰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਜਿਸ ‘ਚ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਮੌਜੂਦ ਹੋਵੇ। ਜਿਵੇਂ ਕਿ ਸੌਗੀ, ਨਿੰਬੂ, ਖਜੂਰ, ਆਦਿ।
ਨੋਟ: ਪ੍ਰੈਗਨੈਂਸੀ ਦੌਰਾਨ ਕੇਵਲ ਤਾਜ਼ੇ ਫਲਾਂ ਦਾ ਸੇਵਨ ਕਰੋ ਤਾਂ ਜੋ ਮਾਂ ਅਤੇ ਬੱਚੇ ਦੀ ਸਿਹਤ ਚੰਗੀ ਬਣੀ ਰਹੇ।