Pregnancy weight gain tips: ਪ੍ਰੇਗਨੈਂਟ ਔਰਤਾਂ ਲਈ ਬਹੁਤ ਨਾਜ਼ੁਕ ਸਮਾਂ ਹੁੰਦਾ ਹੈ। ਇਸ ਦੌਰਾਨ ਔਰਤਾਂ ਦੇ ਮਨ ‘ਚ ਕਈ ਤਰ੍ਹਾਂ ਦੇ ਸਵਾਲ ਵੀ ਆਉਂਦੇ ਹਨ। ਸਰੀਰ ‘ਚ ਕਈ ਬਦਲਾਅ ਵੀ ਹੁੰਦੇ ਹਨ। ਇਹਨਾਂ ਤਬਦੀਲੀਆਂ ‘ਚੋਂ ਇੱਕ ਹੈ ਭਾਰ ਵਧਣਾ। ਪ੍ਰੇਗਨੈਂਟ ਔਰਤਾਂ ਦਾ ਭਾਰ ਵਧਣਾ ਆਮ ਗੱਲ ਹੈ ਪਰ ਅਕਸਰ ਔਰਤਾਂ ਦੇ ਮਨ ‘ਚ ਇਹ ਸਵਾਲ ਆਉਂਦਾ ਹੈ ਕਿ ਕੀ ਭਾਰ ਵਧਣਾ ਸਹੀ ਹੈ? ਕੀ ਡਿਲੀਵਰੀ ‘ਚ ਭਾਰ ਵਧਣ ਨਾਲ ਕੋਈ ਸਮੱਸਿਆ ਹੋਵੇਗੀ? ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਪ੍ਰੈਗਨੈਂਸੀ ਦੌਰਾਨ ਭਾਰ ਵਧਣਾ ਕਿੰਨਾ ਆਮ ਹੈ।
ਕਿਉਂ ਵਧਦਾ ਹੈ ਪ੍ਰੇਗਨੈਂਟ ਔਰਤਾਂ ਦਾ ਭਾਰ: ਪ੍ਰੈਗਨੈਂਸੀ ਦੌਰਾਨ ਔਰਤਾਂ ਦਾ ਭਾਰ ਵਧਦਾ ਹੈ ਕਿਉਂਕਿ ਉਨ੍ਹਾਂ ਦੇ ਭਾਰ ‘ਚ ਬੱਚੇ ਦਾ ਭਾਰ ਵੀ ਸ਼ਾਮਲ ਹੁੰਦਾ ਹੈ। ਜੇਕਰ ਗਰਭ ‘ਚ ਜੁੜਵਾਂ ਬੱਚੇ ਹੋਣ ਤਾਂ ਭਾਰ ਘੱਟੋ-ਘੱਟ 15 ਤੋਂ 20 ਕਿਲੋ ਤੱਕ ਵਧ ਸਕਦਾ ਹੈ। ਇਸ ਤੋਂ ਇਲਾਵਾ ਭਾਰ ਵਧਣ ਦੇ ਕਈ ਕਾਰਨ ਹਨ ਜਿਵੇਂ ਕਿ ਛਾਤੀ ਦਾ ਆਕਾਰ ਵਧਣਾ, ਬੱਚੇਦਾਨੀ ਦਾ ਆਕਾਰ ਵਧਣਾ ਅਤੇ ਸਰੀਰ ‘ਚ ਜ਼ਿਆਦਾ ਤਰਲ ਪਦਾਰਥ ਬਣ ਜਾਣਾ ਵੀ ਭਾਰ ਵਧਣ ਦਾ ਕਾਰਨ ਬਣ ਸਕਦਾ ਹੈ।
ਇਸ ਸਮੇਂ ਸ਼ੁਰੂ ਹੋ ਜਾਂਦਾ ਹੈ ਭਾਰ ਵਧਣਾ: ਪ੍ਰੈਗਨੈਂਸੀ ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਔਰਤਾਂ ਦਾ ਭਾਰ ਸਾਧਾਰਨ ਹੁੰਦਾ ਹੈ। ਪਰ ਮਾਹਿਰਾਂ ਅਨੁਸਾਰ ਹਰ ਹਫ਼ਤੇ ਔਰਤਾਂ ਦਾ ਭਾਰ 1 ਕਿਲੋ ਵਧ ਸਕਦਾ ਹੈ।
ਕਿੰਨਾ ਵਧਦਾ ਹੈ ਭਾਰ: ਮਾਹਿਰਾਂ ਅਨੁਸਾਰ ਪ੍ਰੇਗਨੈਂਟ ਔਰਤਾਂ ਦਾ ਭਾਰ ਘੱਟ ਤੋਂ ਘੱਟ 12 ਤੋਂ 16 ਕਿਲੋ ਤੱਕ ਵਧਦਾ ਹੈ। ਇਸ ਤੋਂ ਇਲਾਵਾ ਜਿਹੜੀਆਂ ਔਰਤਾਂ ਦਾ ਭਾਰ ਪ੍ਰੈਗਨੈਂਸੀ ਤੋਂ ਪਹਿਲਾਂ ਜ਼ਿਆਦਾ ਹੁੰਦਾ ਹੈ ਉਨ੍ਹਾਂ ਦਾ ਭਾਰ ਪ੍ਰੈਗਨੈਂਸੀ ਦੌਰਾਨ ਘੱਟੋ-ਘੱਟ 16 ਕਿਲੋ ਤੱਕ ਵਧ ਸਕਦਾ ਹੈ। ਜੇਕਰ ਔਰਤ ਦਾ ਸਰੀਰ ਸਿਹਤਮੰਦ ਹੈ ਤਾਂ ਭਾਰ ਘੱਟੋ-ਘੱਟ 12 ਕਿਲੋ ਵਧ ਸਕਦਾ ਹੈ।
ਕੀ ਭਾਰ ਜ਼ਿਆਦਾ ਵਧਣ ਨਾਲ ਹੁੰਦੀ ਹੈ ਸਮੱਸਿਆ: ਜੇਕਰ ਪ੍ਰੇਗਨੈਂਟ ਔਰਤਾਂ ਦਾ ਭਾਰ ਉਨ੍ਹਾਂ ਦੇ ਸਾਧਾਰਨ ਤੋਂ ਜ਼ਿਆਦਾ ਵਧ ਰਿਹਾ ਹੈ ਤਾਂ ਮਾਂ ਅਤੇ ਬੱਚੇ ਦੋਵਾਂ ਲਈ ਸਮੱਸਿਆ ਹੋ ਸਕਦੀ ਹੈ। ਜ਼ਿਆਦਾ ਭਾਰ ਕਾਰਨ ਪ੍ਰੇਗਨੈਂਟ ਔਰਤਾਂ ਨੂੰ ਸੀ-ਸੈਕਸ਼ਨ ਪ੍ਰੈਗਨੈਂਸੀ ਦੌਰਾਨ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ ਜ਼ਿਆਦਾ ਭਾਰ ਕਾਰਨ ਬੱਚੇ ਨੂੰ ਭਵਿੱਖ ‘ਚ ਮੋਟਾਪੇ ਅਤੇ ਹੋਰ ਸਿਹਤ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।