raw garlic health benefits: ਲਸਣ ਨਾ ਸਿਰਫ਼ ਖਾਣੇ ਦਾ ਸਵਾਦ ਵਧਾਉਂਦਾ ਹੈ ਸਗੋਂ ਸਰੀਰ ਨੂੰ ਕਈ ਫਾਇਦੇ ਵੀ ਦਿੰਦਾ ਹੈ। ਵਿਟਾਮਿਨ B1, B6 ਅਤੇ C ਤੋਂ ਇਲਾਵਾ ਲਸਣ ‘ਚ ਮੈਂਗਨੀਜ਼, ਕੈਲਸ਼ੀਅਮ, ਕਾਪਰ, ਸੇਲੇਨਿਅਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ ਇਸ ਲਈ ਇਹ ਤੁਹਾਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦਾ ਹੈ। ਦਿਲ ਦੀ ਦੇਖਭਾਲ ਕਰਨ ਦੇ ਨਾਲ-ਨਾਲ ਇਹ ਸ਼ੂਗਰ ਨੂੰ ਵੀ ਕੰਟਰੋਲ ਕਰਦਾ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਰੋਜ਼ ਖਾਲੀ ਪੇਟ ਲਸਣ ਖਾਣ ਦੇ ਕੀ-ਕੀ ਫਾਇਦੇ ਹੁੰਦੇ ਹਨ।
ਇਮਿਊਨਿਟੀ ਮਜ਼ਬੂਤ: ਕੱਚਾ ਲਸਣ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ ਜੋ ਸਰੀਰ ਦੀ ਇਮਿਊਨਿਟੀ ਨੂੰ ਵਧਾਉਣ ‘ਚ ਮਦਦ ਕਰਦਾ ਹੈ।
ਕੋਲੇਸਟ੍ਰੋਲ ਕੰਟਰੋਲ: ਲਸਣ ਕੋਲੈਸਟ੍ਰੋਲ ਨੂੰ ਵੀ ਕੰਟਰੋਲ ਕਰਦਾ ਹੈ। ਰੋਜ਼ਾਨਾ ਸਵੇਰੇ ਕੋਸੇ ਪਾਣੀ ਦੇ ਨਾਲ ਲਸਣ ਦੀਆਂ ਦੋ ਕਲੀਆਂ ਖਾਣ ਨਾਲ ਕੋਲੈਸਟ੍ਰੋਲ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਗੈਸ-ਕਬਜ਼ ਤੋਂ ਰਾਹਤ: ਸਵੇਰੇ 1 ਗਲਾਸ ਪਾਣੀ ਦੇ ਨਾਲ ਲਸਣ ਦੀਆਂ ਸਿਰਫ ਦੋ ਕਲੀਆਂ ਖਾਣ ਨਾਲ ਤੁਹਾਡਾ ਪੇਟ ਦਿਨ ਭਰ ਠੀਕ ਰਹੇਗਾ ਅਤੇ ਤੁਹਾਨੂੰ ਗੈਸ ਅਤੇ ਕਬਜ਼ ਦੀ ਸਮੱਸਿਆ ਨਹੀਂ ਹੋਵੇਗੀ। ਇਸ ਤੋਂ ਇਲਾਵਾ ਲਸਣ ਪੇਟ ਦੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ‘ਚ ਮਦਦ ਕਰ ਸਕਦਾ ਹੈ।
ਬਲੱਡ ਪ੍ਰੈਸ਼ਰ ਕੰਟਰੋਲ: ਜੇਕਰ ਤੁਸੀਂ ਰੋਜ਼ਾਨਾ ਸਵੇਰੇ ਇੱਕ ਗਲਾਸ ਕੋਸੇ ਪਾਣੀ ਦੇ ਨਾਲ ਲਸਣ ਦੀਆਂ ਕੁਝ ਕਲੀਆਂ ਖਾਂਦੇ ਹੋ ਤਾਂ ਇਹ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ।
ਮੋਟਾਪਾ ਦੂਰ ਕਰੇ: ਜੇਕਰ ਤੁਸੀਂ ਮੋਟਾਪੇ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਲਸਣ ਦਾ ਸੇਵਨ ਕਰਨਾ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਇਸ ਸਭ ਤੋਂ ਇਲਾਵਾ ਲਸਣ ਦੀ ਸਹੀ ਵਰਤੋਂ ਤੁਹਾਨੂੰ ਦਾਗ-ਧੱਬੇ, ਝੁਰੜੀਆਂ, ਮੁਹਾਸੇ, ਐਕਜਿਮਾ ਜਾਂ ਵਾਲਾਂ ਦੇ ਝੜਨ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ‘ਚ ਮਦਦ ਕਰਦੀ ਹੈ।
ਪਿੰਪਲਸ ਤੋਂ ਛੁਟਕਾਰਾ: ਜੇਕਰ ਤੁਹਾਡੇ ਚਿਹਰੇ ‘ਤੇ ਬਹੁਤ ਜ਼ਿਆਦਾ ਮੁਹਾਸੇ ਹਨ ਤਾਂ ਲਸਣ ਦੇ ਨਾਲ ਸਿਰਕਾ ਮਿਲਾ ਕੇ ਲਗਾਓ। ਇਸ ਤੋਂ ਇਲਾਵਾ ਰੋਜ਼ਾਨਾ ਠੰਡੇ ਪਾਣੀ ਨਾਲ ਲਸਣ ਦੀ 1 ਕਲੀ ਖਾਣ ਨਾਲ ਵੀ ਸੁੰਦਰਤਾ ਸੰਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ।
ਝੁਰੜੀਆਂ ਤੋਂ ਛੁਟਕਾਰਾ: ਰੋਜ਼ਾਨਾ ਸਵੇਰੇ ਖਾਲੀ ਪੇਟ ਲਸਣ ਦੀ 1 ਕਲੀ ਸ਼ਹਿਦ ਅਤੇ ਨਿੰਬੂ ਦੇ ਨਾਲ ਖਾਓ। ਇਹ ਤੁਹਾਡੀ ਸਕਿਨ ਨੂੰ ਡੀਟੌਕਸ ਕਰੇਗਾ ਅਤੇ ਝੁਰੜੀਆਂ ਵਰਗੀਆਂ ਐਂਟੀ-ਏਜਿੰਗ ਸਮੱਸਿਆਵਾਂ ਨੂੰ ਤੁਹਾਡੇ ਤੋਂ ਦੂਰ ਰੱਖੇਗਾ।
ਡੈਂਡਰਫ ਦੀ ਸਮੱਸਿਆ ਹੋਵੇਗੀ ਦੂਰ: ਲਸਣ ਦੀਆਂ ਕੁੱਝ ਕਲੀਆਂ ਨੂੰ ਪੀਸ ਲਓ ਅਤੇ ਇਸ ‘ਚ 1 ਚਮਚ ਸ਼ਹਿਦ ਮਿਲਾਓ। ਫਿਰ ਇਸ ਮਿਸ਼ਰਣ ਨਾਲ ਸਕੈਲਪ ‘ਤੇ ਮਸਾਜ ਕਰੋ ਅਤੇ 15 ਮਿੰਟ ਬਾਅਦ ਧੋ ਲਓ। ਹਫ਼ਤੇ ‘ਚ ਦੋ ਵਾਰ ਇਸ ਪੇਸਟ ਦੀ ਵਰਤੋਂ ਕਰਨ ਨਾਲ ਡੈਂਡਰਫ ਦੀ ਸਮੱਸਿਆ ਦੂਰ ਹੋ ਜਾਵੇਗੀ।