ਤੁਸੀਂ ਹੁਣ ਤੱਕ ਹਰੇ ਐਲੋਵੇਰਾ ਦੇ ਫਾਇਦਿਆਂ ਬਾਰੇ ਬਹੁਤ ਸੁਣਿਆ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋਏ ਕਿ ਰੈੱਡ ਐਲੋਵੇਰਾ ਉਸ ਤੋਂ ਵੀ ਵੱਧ ਗੁਣਕਾਰੀ ਹੁੰਦਾ ਹੈ। ਗਰਮ ਤੇ ਖੁਸ਼ਕ ਇਲਾਕਿਆਂ ਵਿਚ ਪਾਇਆ ਜਾਣ ਵਾਲਾ ਇਹ ਲਾਲ ਰੰਗ ਦਾ ਪੌਦਾ ਆਪਣੇ ਔਸ਼ਧੀ ਗੁਣਾ ਕਾਰਨ ‘ਐਲੋਵੇਰਾ ਦਾ ਰਾਜਾ’ ਕਹਾਉਂਦਾ ਹੈ।
ਲਾਲ ਐਲੋਵੇਰਾ ਵਿਟਾਮਿਨ ਏ, ਵਿਟਾਮਿਨ ਸੀ ਤੇ ਈ, ਬੀ12 ਤੇ ਫੋਲਿਕ ਐਸਿਡ ਵਰਗੇ ਐਂਟੀ ਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਇਹ ਆਕਸੀਡੈਂਟਸ ਸਰੀਰ ਨੂੰ ਫ੍ਰੀ ਰੈਡੀਕਲਸ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੇ ਹਨ ਤੇ ਸੈੱਲਸ ਨੂੰ ਹੈਲਦੀ ਰੱਖਣ ਵਿਚ ਮਦਦ ਕਰਦੇ ਹਨ।
ਦਿਲ ਦੀ ਸਿਹਤ ਦਾ ਰੱਖਿਅਕ
ਰੈੱਡ ਐਲੋਵੇਰਾ ਵਿਚ ਪਾਏ ਜਾਣ ਵਾਲੇ ਸੈਪੋਨਿਨ ਤੇ ਸਟੋਰੇਲ ਦਿਲ ਨੂੰ ਸੁਰੱਖਿਆ ਦਿੰਦੇ ਹਨ।
ਦਰਦ ਰੋਕੂ
ਇਸ ਵਿਚ ਮੌਜੂਦ ਸੈਲਿਸਿਲਿਕ ਐਸਿਡ ਤੇ ਪਾਲੀਸੇਕੇਰਾਈਡਸ ਮਾਸਪੇਸ਼ੀਆਂ ਨੂੰ ਆਰਾਮ ਦਿੰਦੇ ਹਨ ਤੇ ਸੋਜਿਸ਼ ਘੱਟ ਕਰਦੇ ਹਨ। ਸਿਰ ਦਰਦ ਤੇ ਮਾਈਗ੍ਰੇਨ ਵਿਚ ਵੀ ਲਾਭਕਾਰੀ ਮੰਨਿਆ ਜਾਂਦਾ ਹੈ।
ਸਕਿਨ ਲਈ ਵਰਦਾਨ
ਲਾਲ ਐਲੋਵੇਰਾ ਦੀ ਹਾਈ ਕੰਸਟ੍ਰੈਸ਼ਨ ਵਾਲੇ ਜੈੱਲ ਦਾ ਇਸਤੇਮਾਲ ਖੁਸ਼ਕ ਸਕਿਨ, ਝੁਰੜੀਆਂ ਤੇ ਮੁਹਾਸਿਆਂ ਲਈ ਕੀਤਾ ਜਾਂਦਾ ਹੈ। ਨੈਸ਼ਨਲ ਐਕਜ਼ਿਮਾ ਐਸੋਸੀਏਸ਼ਨ ਮੁਤਾਬਕ ਇਸ ਦੇ ਐਂਟੀ ਇੰਫਲੇਮੇਟਰੀ ਗੁਣ ਐਗਜ਼ਿਮਾ ਨੂੰ ਵੀ ਸ਼ਾਂਤ ਕਰ ਸਕਦੇ ਹਨ। ਇਸ ਤੋਂ ਇਲਾਵਾ ਇਹ ਜਲਨ, ਜ਼ਖਮ, ਸੋਰਾਇਸਿਸ, ਕੀੜੇ ਦੇ ਕੱਟਣ ਤੇ ਸਕੈਲਪ ਹੈਲਥ ਲਈ ਵੀ ਫਾਇਦੇਮੰਦ ਹੈ।ਇਸ ਵਿਚ ਮੌਜੂਦ ਕੋਲੇਜਨ ਚਮੜੀ ਨੂੰ ਜਵਾਂ ਬਣਾਉਂਦਾ ਹੈ।
ਸ਼ੂਗਰ ਕੰਟਰੋਲ
ਪ੍ਰੀ-ਡਾਇਬਟੀਜ ਵਿਚ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿਚ ਮਦਦਗਾਰ ਹੈ। ਅਧਿਐਨ ਦੱਸਦੇ ਹਨ ਕਿਇਸ ਦਾ ਸੇਵਨ ਸੀਮਤ ਤੌਰ ਤੋਂ ਟਾਈਪ-2 ਡਾਇਬਟੀਜ਼ ਵਿਚ ਵੀ ਫਾਇਦੇਮੰਦ ਹੋ ਸਕਦਾ ਹੈ।
ਲਾਲ ਐਲੋਵੇਰਾ ਵਾਕਈ ਵਿਚ ਆਪਣੇ ਹਰੇ ਸਰੂਪ ਤੋਂ ਕਿਤੇ ਜ਼ਿਆਦਾ ਤਾਕਤਵਰ ਤੇ ਫਾਇਦੇਮੰਦ ਹੈ। ਇਸ ਦੀ ਖੇਤੀ ਸੀਮਤ ਹੋਣ ਕਾਰਨ ਇਹ ਥੋੜ੍ਹਾ ਮਹਿੰਗਾ ਜ਼ਰੂਰ ਹੈ ਪਰ ਇਸਦੇ ਕਈ ਫਾਇਦਿਆਂ ਨੂੰ ਦੇਖਦੇ ਹੋਏ ਇਸ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਬਦਲ ਵਜੋਂ ਜ਼ਰੂਰ ਅਜਮਾਇਆ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ –