Red Poha health benefits: ਸਾਡੇ ‘ਚੋਂ ਜ਼ਿਆਦਾਤਰ ਲੋਕ ਨਾਸ਼ਤੇ ‘ਚ ਪੋਹਾ ਖਾਣਾ ਪਸੰਦ ਕਰਦੇ ਹਨ। ਪੋਹਾ ਪੌਸ਼ਟਿਕ ਤੱਤਾਂ ਨਾਲ ਭਰਪੂਰ ਫ਼ੂਡ ਹੈ ਜੋ ਤੁਹਾਨੂੰ ਕਈ ਸਿਹਤ ਲਾਭ ਦਿੰਦਾ ਹੈ। ਇਸ ਦੇ ਨਾਲ ਹੀ ਇਹ ਕਈ ਗੰਭੀਰ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਨ ‘ਚ ਵੀ ਮਦਦ ਕਰਦਾ ਹੈ। ਇਹ ਬਣਾਉਣਾ ਆਸਾਨ ਹੈ ਅਤੇ ਬਹੁਤ ਜਲਦੀ ਤਿਆਰ ਹੋ ਜਾਂਦਾ ਹੈ। ਪਰ ਕੀ ਤੁਸੀਂ ਕਦੇ ਲਾਲ ਪੋਹੇ ਦਾ ਸੇਵਨ ਕੀਤਾ ਹੈ? ਰੈਗੂਲਰ ਪੋਹੇ ਦੀ ਤਰ੍ਹਾਂ ਲਾਲ ਪੋਹਾ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਕੁਝ ਮਾਮਲਿਆਂ ‘ਚ ਇਹ ਸਫੇਦ ਪੋਹੇ ਤੋਂ ਵੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਲਾਲ ਪੋਹਾ ਲਾਲ ਚੌਲਾਂ ਤੋਂ ਬਣਾਇਆ ਜਾਂਦਾ ਹੈ। ਮੌਜੂਦਾ ਸਮੇਂ ‘ਚ ਲਾਲ ਪੋਹੇ ਦਾ ਸੇਵਨ ਲੋਕਾਂ ‘ਚ ਕਾਫੀ ਮਸ਼ਹੂਰ ਹੋ ਰਿਹਾ ਹੈ। ਇੱਥੋਂ ਤੱਕ ਕਿ ਇਹ ਉਨ੍ਹਾਂ ਲੋਕਾਂ ਦਾ ਪਸੰਦੀਦਾ ਭੋਜਨ ਬਣ ਰਿਹਾ ਹੈ ਜੋ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਲਾਲ ਪੋਹਾ ਫਾਈਬਰ, ਵਿਟਾਮਿਨ ਬੀ, ਅਤੇ ਕੈਲਸ਼ੀਅਮ, ਜ਼ਿੰਕ, ਆਇਰਨ, ਮੈਂਗਨੀਜ਼ ਅਤੇ ਮੈਗਨੀਸ਼ੀਅਮ ਵਰਗੇ ਖਣਿਜਾਂ ਦੇ ਨਾਲ-ਨਾਲ ਹੋਰ ਬਹੁਤ ਸਾਰੇ ਜ਼ਰੂਰੀ ਪੌਸ਼ਟਿਕ ਤੱਤਾਂ ਦਾ ਇੱਕ ਵਧੀਆ ਸਰੋਤ ਹੈ, ਜੋ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਲਾਲ ਪੋਹਾ ਖਾਣ ਦੇ 5 ਫਾਇਦੇ ਦੱਸਦੇ ਹਾਂ।
ਲਾਲ ਪੋਹਾ ਖਾਣ ਦੇ 5 ਫਾਇਦੇ
ਸਕਿਨ ਲਈ ਫਾਇਦੇਮੰਦ: ਲਾਲ ਪੋਹੇ ‘ਚ ਕਈ ਅਜਿਹੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਕਿਨ ਨੂੰ ਸਿਹਤਮੰਦ ਰੱਖਣ ਲਈ ਬਹੁਤ ਜ਼ਰੂਰੀ ਹਨ। ਲਾਲ ਪੋਹਾ ਐਂਟੀਆਕਸੀਡੈਂਟ ਜਿਵੇਂ ਐਂਥੋਸਾਇਨਿਨ ਅਤੇ ਹੋਰ ਜ਼ਰੂਰੀ ਵਿਟਾਮਿਨ ਅਤੇ ਮਿਨਰਲ ਨਾਲ ਭਰਪੂਰ ਹੁੰਦਾ ਹੈ। ਜਿਸ ਕਾਰਨ ਇਹ ਫ੍ਰੀ ਰੈਡੀਕਲਸ ਨਾਲ ਲੜਨ ‘ਚ ਮਦਦ ਕਰਦਾ ਹੈ। ਇਹ ਸਰੀਰ ‘ਚ ਰੈੱਡ ਸੈੱਲ ਦੇ ਉਤਪਾਦਨ ‘ਚ ਵੀ ਮਦਦਗਾਰ ਹੈ। ਇਸ ਤੋਂ ਇਲਾਵਾ ਇਹ ਚਿਹਰੇ ‘ਤੇ ਝੁਰੜੀਆਂ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਲਾਲ ਪੋਹੇ ਦਾ ਸੇਵਨ ਤੁਹਾਨੂੰ ਸਾਫ਼, ਚਮਕਦਾਰ ਅਤੇ ਕੋਮਲ ਸਕਿਨ ਪਾਉਣ ‘ਚ ਮਦਦ ਮਿਲ ਸਕਦੀ ਹੈ।
ਪਾਚਨ ਨੂੰ ਬਣਾਉਂਦਾ ਹੈ ਮਜ਼ਬੂਤ: ਲਾਲ ਪੋਹਾ ਪ੍ਰੋਬਾਇਓਟਿਕ ਦਾ ਕੰਮ ਕਰਦਾ ਹੈ। ਇਸ ‘ਚ ਪ੍ਰੋਬਾਇਓਟਿਕ ਬੈਕਟੀਰੀਆ ਹੁੰਦੇ ਹਨ ਜੋ ਪਾਚਨ ਨੂੰ ਵਧੀਆ ਬਣਾਉਣ ‘ਚ ਮਦਦ ਕਰਦੇ ਹਨ। ਇਹ ਫਾਈਬਰ ਦਾ ਵੀ ਵਧੀਆ ਸਰੋਤ ਹੈ ਜੋ ਤੁਹਾਡੇ ਪਾਚਨ ਤੰਤਰ ਨੂੰ ਮਜ਼ਬੂਤ ਕਰਨ ਲਈ ਜਾਣਿਆ ਜਾਂਦਾ ਹੈ। ਇਹ ਪੇਟ ਨਾਲ ਸਬੰਧਤ ਸਮੱਸਿਆਵਾਂ ਜਿਵੇਂ ਪੇਟ ‘ਚ ਗੈਸ, ਬਲੋਟਿੰਗ, ਕਬਜ਼ ਆਦਿ ਤੋਂ ਛੁਟਕਾਰਾ ਦਿਵਾਉਣ ‘ਚ ਵੀ ਮਦਦ ਕਰਦਾ ਹੈ। ਲਾਲ ਪੋਹਾ ਪਚਣ ‘ਚ ਵੀ ਬਹੁਤ ਆਸਾਨ ਹੁੰਦਾ ਹੈ ਨਾਲ ਹੀ ਇਹ ਦਸਤ ਦੀ ਸਮੱਸਿਆ ਤੋਂ ਵੀ ਰਾਹਤ ਦਿੰਦਾ ਹੈ।
ਬਲੱਡ ਸ਼ੂਗਰ ਲੈਵਲ ਕੰਟਰੋਲ: ਲਾਲ ਪੋਹੇ ਦਾ ਗਲਾਈਸੈਮਿਕ ਇੰਡੈਕਸ ਬਹੁਤ ਘੱਟ ਹੁੰਦਾ ਹੈ। ਜਿਸਦਾ ਮਤਲਬ ਹੈ ਕਿ ਇਹ ਪਾਚਨ ਕਿਰਿਆ ‘ਚ ਜਲਦੀ ਨਹੀਂ ਟੁੱਟਦਾ ਅਤੇ ਗਲੂਕੋਜ਼ ‘ਚ ਨਹੀਂ ਬਦਲਦਾ। ਜਿਸ ਕਾਰਨ ਇਹ ਬਲੱਡ ਸ਼ੂਗਰ ‘ਚ ਵਾਧਾ ਨਹੀਂ ਕਰਦਾ। ਇਸ ਦੇ ਨਾਲ ਹੀ ਲਾਲ ਪੋਹੇ ‘ਚ ਕਈ ਜ਼ਰੂਰੀ ਪੌਸ਼ਟਿਕ ਤੱਤ ਵੀ ਮੌਜੂਦ ਹੁੰਦੇ ਹਨ ਜਿਵੇਂ ਕਿ ਮੈਂਗਨੀਜ਼ ਅਤੇ ਐਂਟੀਆਕਸੀਡੈਂਟ। ਇਹ ਭਾਰ ਘਟਾਉਣ ‘ਚ ਵੀ ਮਦਦਗਾਰ ਹੈ ਜੋ ਕਿ ਡਾਇਬੀਟੀਜ਼ ਦੇ ਜੋਖਮ ਦੇ ਕਾਰਕਾਂ ‘ਚੋਂ ਇੱਕ ਹੈ। ਲਾਲ ਪੋਹੇ ‘ਚ ਹੈਲਥੀ ਕਾਰਬਜ਼ ਹੁੰਦੇ ਹਨ। ਇਹ ਸੁਆਦੀ ਭੋਜਨ ਤੁਹਾਨੂੰ ਲੰਬੇ ਸਮੇਂ ਤੱਕ ਐਂਰਜੈਟਿਕ ਮਹਿਸੂਸ ਕਰਵਾਉਂਦਾ ਹੈ।
ਹੱਡੀਆਂ ਅਤੇ ਦੰਦਾਂ ਨੂੰ ਕਰੇ ਮਜ਼ਬੂਤ: ਲਾਲ ਪੋਹਾ ਕੈਲਸ਼ੀਅਮ ਦਾ ਵਧੀਆ ਸਰੋਤ ਹੈ। ਇਸ ਤੋਂ ਇਲਾਵਾ ਇਸ ‘ਚ ਮੈਗਨੀਸ਼ੀਅਮ ਵੀ ਮੌਜੂਦ ਹੁੰਦਾ ਹੈ। ਜਿਸ ਕਾਰਨ ਇਹ ਤੁਹਾਡੀਆਂ ਹੱਡੀਆਂ ਅਤੇ ਦੰਦਾਂ ਲਈ ਵਧੀਆ ਭੋਜਨ ਬਣ ਜਾਂਦਾ ਹੈ। ਪੋਹੇ ‘ਚ ਮੌਜੂਦ ਪੋਸ਼ਕ ਤੱਤ ਤੁਹਾਡੀਆਂ ਹੱਡੀਆਂ ਅਤੇ ਦੰਦਾਂ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੇ ਹਨ। ਇੱਥੋਂ ਤੱਕ ਕਿ ਲਾਲ ਪੋਹੇ ਦਾ ਸੇਵਨ ਕਰਨ ਨਾਲ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਜੋੜਾਂ ਦੇ ਦਰਦ, ਗਠੀਆ ਅਤੇ ਓਸਟੀਓਪੋਰੋਸਿਸ ‘ਚ ਵੀ ਫਾਇਦਾ ਹੁੰਦਾ ਹੈ।
ਭਾਰ ਪ੍ਰਬੰਧਨ ‘ਚ ਮਦਦਗਾਰ: ਲਾਲ ਪੋਹੇ ਦਾ ਸੇਵਨ ਉਨ੍ਹਾਂ ਲੋਕਾਂ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ ਜੋ ਸਰੀਰ ਦੇ ਹੈਲਥੀ ਭਾਰ ਨੂੰ ਬਣਾਈ ਰੱਖਣ ਜਾਂ ਪ੍ਰਬੰਧਨ ਦੀ ਕੋਸ਼ਿਸ਼ ਕਰ ਰਹੇ ਹਨ। ਲਾਲ ਪੋਹਾ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਹ ਫਾਈਬਰ ਦਾ ਵਧੀਆ ਸਰੋਤ ਹੈ। ਇਸ ‘ਚ ਘੁਲਣਸ਼ੀਲ ਅਤੇ ਅਘੁਲਣਸ਼ੀਲ ਦੋਵੇਂ ਫਾਈਬਰ ਹੁੰਦੇ ਹਨ। ਫਾਈਬਰ ਨਾਲ ਭਰਪੂਰ ਭੋਜਨ ਖਾਣ ਨਾਲ ਤੁਹਾਨੂੰ ਭੁੱਖ ਘੱਟ ਲੱਗਦੀ ਹੈ। ਇਸ ਨਾਲ ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਲਾਲ ਪੋਹੇ ਦਾ ਸੇਵਨ ਵੀ ਭਾਰ ਘਟਾਉਣ ‘ਚ ਮਦਦ ਕਰਦਾ ਹੈ।
ਲਾਲ ਪੋਹੇ ਦਾ ਸੇਵਨ ਕਰਨ ਨਾਲ ਤੁਹਾਨੂੰ ਕਈ ਸਿਹਤ ਲਾਭ ਮਿਲ ਸਕਦੇ ਹਨ। ਤੁਸੀਂ ਇਸਨੂੰ ਨਾਸ਼ਤੇ ‘ਚ ਜਾਂ ਦਿਨ ਦੇ ਦੋ ਵੱਡੇ ਭੋਜਨਾਂ ਦੇ ਵਿਚਕਾਰ ਇੱਕ ਸਨੈਕ ਦੇ ਰੂਪ ‘ਚ ਵੀ ਖਾ ਸਕਦੇ ਹੋ। ਵਜ਼ਨ ਘਟਾਉਣ ਵਾਲੇ ਲੋਕਾਂ ਲਈ ਇਹ ਇੱਕ ਆਦਰਸ਼ ਫ਼ੂਡ ਹੈ।