ਸਿਹਤ ਨੂੰ ਫਿੱਟ ਰੱਖਣ ਲਈ ਸਾਨੂੰ ਆਪਣੀ ਡਾਇਟ ਵਿਚ ਕੁਝ ਸੁਪਰਫੂਡਸ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਛੋਲੇ ਵੀ ਇਨ੍ਹਾਂ ਸੁਪਰਫੂਡ ਵਿਚੋਂ ਇਕ ਹੈ। ਇਸ ਵਿਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਕੈਲਸ਼ੀਅਮ, ਆਇਰਨ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ ਜੋ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਬਹੁਤ ਮਦਦ ਕਰਦੇ ਹਨ। ਛੋਲਿਆਂ ਨੂੰ ਕਈ ਲੋਕ ਸਬਜ਼ੀ, ਦਾਲ, ਸਲਾਦ, ਸਪਰਾਊਟਸ ਦੇ ਤੌਰ ‘ਤੇ ਖਾਧੇ ਹਨ। ਛੋਲਿਆਂ ਨੂੰ ਭੁੰਨ ਕੇ ਖਾਣ ਨਲ ਫਾਇਦਾ ਹੋਰ ਜ਼ਿਆਦਾ ਹੁੰਦਾ ਹੈ। ਕਈ ਲੋਕਾਂ ਨੂੰ ਭੁਣੇ ਹੋਏ ਛੋਲੇ ਇੰਨੇ ਜ਼ਿਆਦਾ ਪਸੰਦ ਹੁੰਦੇ ਹਨ ਕਿ ਉਹ ਆਪਣੇ ਨਾਲ ਭੁੰਨੇ ਹੋਏ ਛੋਲਿਆਂ ਦਾ ਪੈਕੇਟ ਹਮੇਸ਼ਾ ਨਾਲ ਰੱਖਦੇ ਹਨ। ਤੁਸੀਂ ਵੀ ਜੇਕਰ ਰੋਜ਼ ਭੁੰਨੇ ਹੋਏ ਛੋਲੇ ਖਾਧੇ ਹੋ ਤਾਂ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੋ ਸਕਦੇ ਹਨ।
ਸ਼ੂਗਰ ਲੈਵਲ
ਡਾਇਬਟੀਜ਼ ਦੇ ਰੋਗੀਆਂ ਨੂੰ ਭੁੰਨੇ ਹੋਏ ਛੋਲੇ ਡਾਇਟ ਵਿਚ ਸ਼ਾਮਲ ਜ਼ਰੂਰ ਕਰਨੇ ਚਾਹੀਦੇ ਹਨ। ਛੋਲੇ ਖੂਨ ਵਿਚ ਗੁਲੂਕੋਜ਼ ਨੂੰ ਸੋਕ ਲੈਂਦੇ ਹਨ ਜਿਸ ਨਾਲ ਸਰੀਰ ਵਿਚ ਸ਼ੂਗਰ ਲੈਵਲ ਕੰਟਰੋਲ ਰਹਿੰਦਾ ਹੈ। ਸ਼ੂਗਰ ਕੰਟਰੋਲ ਕਰਨ ਲਈ ਰੋਜ਼ ਇਕ ਮੁੱਠੀ ਛੋਲੇ ਜ਼ਰੂਰ ਖਾਓ।
ਕਬਜ਼ ‘ਚ ਰਾਹਤ
ਜੇਕਰ ਤੁਹਾਡਾ ਵੀ ਪੇਟ ਸਾਫ ਨਹੀਂ ਹੁੰਦਾ ਤੇ ਕਬਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹੋ ਤਾਂ ਛੋਲੇ ਕਿਸੇ ਦਵਾਈ ਤੋਂ ਘੱਟ ਨਹੀਂ ਹੈ। ਭੁੰਨੇ ਹੋਏ ਛੋਲਿਆਂ ਵਿਚ ਭਰਪੂਰ ਮਾਤਰਾ ਵਿਚ ਫਾਈਬਰ ਹੁੰਦਾ ਹੈ ਜੋ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ। ਕਬਜ਼ ਤੋਂ ਛੁਟਕਾਰਾ ਪਾਉਣ ਲਈ ਰੋਜ਼ 1 ਮੁੱਠੀ ਭਰ ਛੋਲੇ ਖਾਣਾ ਸ਼ੁਰੂ ਕਰ ਦਿਓ।
ਖੂਨ ਦੀ ਕਮੀ
ਭੁੰਨੇ ਹੋਏ ਛੋਲਿਆਂ ਵਿਚ ਭਰਪੂਰ ਮਾਤਰਾ ਵਿਚ ਆਇਰਨ ਪਾਇਆ ਜਾਂਦਾ ਹੈ। ਤੁਹਾਡੇ ਸਰੀਰ ਵਿਚ ਜੇਕਰ ਖੂਨ ਦੀ ਕਮੀ ਹੈ ਤਾਂ ਰੋਜ਼ 1 ਮੁੱਠੀ ਛੋਲੇ ਜ਼ਰੂਰ ਖਾਓ। ਇਸ ਦੇ ਸੇਵਨ ਨਾਲ ਹੇਮੋਗਲੋਬਿਨ ਦਾ ਲੈਵਲ ਵਧਦਾ ਹੈ ਤੇ ਐਨੀਮੀਆ ਦੀ ਬੀਮਾਰੀ ਵੀ ਦੂਰ ਹੁੰਦੀ ਹੈ।
ਭਾਰ ਘਟਾਉਣ ਵਿਚ ਮਦਦਗਾਰ
ਭੁੰਨੇ ਹੋਏ ਛੋਲਿਆਂ ਵਿਚ ਫਾਈਬਰ ਕਾਫੀ ਮਾਤਰਾ ਵਿਚ ਪਾਇਆ ਜਾਂਦਾ ਹੈ। ਛੋਲੇ ਖਾਣ ਨਾਲ ਭੁੱਖ ਜ਼ਿਆਦਾ ਨਹੀਂ ਲੱਗਦੀ ਤੇ ਤੁਸੀਂ ਓਵਰਈਟਿੰਗ ਤੋਂ ਬਚ ਜਾਂਦੇ ਹੋ। ਇਸ ਨਾਲ ਤੁਹਾਡਾ ਭਾਰ ਜ਼ਿਆਦਾ ਨਹੀਂ ਵਧਦਾ ਹੈ। ਤੁਸੀਂ ਵੀ ਆਪਣਾ ਮੋਟਾਪਾ ਘਟਾਉਣਾ ਚਾਹੁੰਦੇ ਹੋ ਤਾਂ ਭੁੰਨੇ ਹੋਏ ਛੋਲੇ ਡਾਇਟ ਵਿਚ ਜ਼ਰੂਰ ਸ਼ਾਮਲ ਕਰੋ।
ਇਮਿਊਨਿਟੀ ਹੁੰਦੀ ਹੈ ਮਜ਼ਬੂਤ
ਸਰਦੀਆਂ ਦੇ ਮੌਸਮ ਵਿਚ ਅਕਸਰ ਸਰਦੀ, ਬੁਖਾਰ, ਜ਼ੁਕਾਮ ਵਰਗੀਆਂ ਮੌਸਮੀ ਬੀਮਾਰੀਆਂ ਪ੍ਰੇਸ਼ਾਨ ਕਰਦੀਆਂ ਹਨ। ਇਨ੍ਹਾਂ ਬੀਮਾਰੀਆਂ ਤੋਂ ਦੂਰ ਰਹਿਣ ਲਈ ਰੋਜ਼ ਡਾਇਟ ਵਿਚ 1 ਮੁੱਠੀ ਭੁੰਨੇ ਹੋਏ ਛੋਲੇ ਜ਼ਰੂਰ ਸ਼ਾਮਲ ਕਰਨੇ ਚਾਹੀਦੇ ਹਨ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”