Sciatica pain home remedies: ਸਰੀਰ ‘ਚ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਹੁੰਦੀਆਂ ਹਨ ਜਿਨ੍ਹਾਂ ‘ਚੋਂ ਇੱਕ ਹੈ ਸਾਇਟਿਕਾ ਦਾ ਦਰਦ। ਇਹ ਦਰਦ ਨਸਾਂ ਦੀ ਸਮੱਸਿਆ ਕਾਰਨ ਹੁੰਦਾ ਹੈ। ਸਾਇਟਿਕਾ ਦੇ ਦਰਦ ਕਾਰਨ ਪਿੱਠ ਤੋਂ ਲੈ ਕੇ ਲੱਤਾਂ ‘ਚ ਬਹੁਤ ਜ਼ਿਆਦਾ ਦਰਦ ਅਤੇ ਸੁੰਨ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਦਰਦ ਕਾਰਨ ਸਰੀਰ ਦਾ ਹੇਠਲਾ ਹਿੱਸਾ ਵੀ ਬੇਕਾਰ ਹੋ ਜਾਂਦਾ ਹੈ। ਇਹ ਸਮੱਸਿਆ ਜ਼ਿਆਦਾਤਰ ਬਜ਼ੁਰਗ ਲੋਕਾਂ ‘ਚ ਹੁੰਦੀ ਹੈ। ਖਰਾਬ ਲਾਈਫਸਟਾਈਲ, ਭਾਰੀ ਭਾਰ ਚੁੱਕਣਾ, ਸਮੋਕਿੰਗ, ਮੋਟਾਪਾ ਵਰਗੀਆਂ ਸਮੱਸਿਆਵਾਂ ਵੀ ਇਸ ਦਰਦ ਦਾ ਕਾਰਨ ਬਣ ਸਕਦੀਆਂ ਹਨ। ਕਈ ਲੋਕ ਇਸ ਦਰਦ ਦੇ ਲੱਛਣਾਂ ਨੂੰ ਨਹੀਂ ਪਛਾਣ ਪਾਉਂਦੇ ਜਿਸ ਕਾਰਨ ਇਹ ਸਮੱਸਿਆ ਹੋਰ ਵੀ ਵੱਧ ਸਕਦੀ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਸਾਇਟਿਕਾ ਦੇ ਦਰਦ ਦੇ ਲੱਛਣ ਅਤੇ ਦਰਦ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖੇ।
ਇਹ ਹੁੰਦੇ ਹਨ ਲੱਛਣ: ਮਾਹਿਰਾਂ ਅਨੁਸਾਰ ਸਾਇਟਿਕਾ ਦੇ ਦਰਦ ਨਾਲ ਤੁਹਾਡੀ ਪਿੱਠ, ਕਮਰ, ਲੱਤਾਂ ‘ਚ ਦਰਦ ਹੋ ਸਕਦਾ ਹੈ। ਇਸ ਕਾਰਨ ਤੁਹਾਡੀ ਕਮਰ ਤੋਂ ਲੈ ਕੇ ਪੈਰਾਂ ਤੱਕ ਝਰਨਾਹਟ ਮਹਿਸੂਸ ਕੀਤੀ ਜਾ ਸਕਦੀ ਹੈ। ਪੈਰਾਂ ਦਾ ਬੇਜਾਨ ਮਹਿਸੂਸ ਹੋਣਾ, ਪੈਰਾਂ ਦੀਆਂ ਉਂਗਲਾਂ ‘ਚ ਦਰਦ ਵਰਗੇ ਲੱਛਣ ਦੇਖੇ ਜਾ ਸਕਦੇ ਹਨ।
ਦਰਦ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖ਼ੇ
ਲਸਣ ਦਾ ਦੁੱਧ: ਲਸਣ ‘ਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਦਰਦ ਕਾਰਨ ਹੋਣ ਵਾਲੀ ਸੋਜ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ। ਲਸਣ ਦਾ ਦੁੱਧ ਬਣਾਉਣ ਲਈ ਲਸਣ ਨੂੰ ਦੁੱਧ ਅਤੇ ਪਾਣੀ ‘ਚ ਮਿਲਾਕੇ ਉਬਾਲੋ। ਜਿਵੇਂ ਹੀ ਦੁੱਧ ਗਰਮ ਹੋ ਜਾਂਦਾ ਹੈ ਸੁਆਦ ਲਈ ਸ਼ਹਿਦ ਪਾਓ। ਦਿਨ ‘ਚ ਦੋ ਵਾਰ ਇਸ ਦੁੱਧ ਦਾ ਸੇਵਨ ਕਰੋ ਤੁਹਾਨੂੰ ਦਰਦ ਤੋਂ ਬਹੁਤ ਆਰਾਮ ਮਿਲੇਗਾ।
ਅਦਰਕ: ਅਦਰਕ ‘ਚ ਕਈ ਔਸ਼ਧੀ ਗੁਣ ਵੀ ਹੁੰਦੇ ਹਨ। ਤੁਸੀਂ ਇਸ ਦੀ ਵਰਤੋਂ ਸਾਈਟਿਕਾ ਦੇ ਦਰਦ ਤੋਂ ਰਾਹਤ ਪਾਉਣ ਲਈ ਕਰ ਸਕਦੇ ਹੋ। ਅਦਰਕ ਤੋਂ ਤੇਲ ਤਿਆਰ ਕਰੋ ਅਤੇ ਇਸ ‘ਚ ਜੈਤੂਨ ਦਾ ਤੇਲ ਮਿਲਾ ਕੇ ਦਰਦ ਵਾਲੀ ਥਾਂ ‘ਤੇ ਲਗਾਓ ਤੁਹਾਨੂੰ ਬਹੁਤ ਆਰਾਮ ਮਿਲੇਗਾ।
ਹਲਦੀ: ਹਲਦੀ ‘ਚ ਐਂਟੀਸੈਪਟਿਕ ਗੁਣ ਹੁੰਦੇ ਹਨ। ਇਹ ਸਾਇਏਟਿਕ ਨਰਵ ਦੀ ਸੱਟ ਦੀ ਸਮੱਸਿਆ ਨੂੰ ਦੂਰ ਕਰਨ ‘ਚ ਵੀ ਮਦਦ ਕਰਦਾ ਹੈ। ਹਲਦੀ ਦੀ ਵਰਤੋਂ ਕਰਨ ਲਈ ਤੁਸੀਂ ਤਿਲ ਦੇ ਤੇਲ ‘ਚ ਹਲਦੀ ਦਾ ਪੇਸਟ ਮਿਲਾ ਲਓ। ਦਰਦ ਵਾਲੀ ਥਾਂ ‘ਤੇ ਪੇਸਟ ਲਗਾਓ। ਤੁਹਾਨੂੰ ਦਰਦ ਤੋਂ ਬਹੁਤ ਰਾਹਤ ਮਿਲੇਗੀ।
ਐਲੋਵੇਰਾ: ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਐਲੋਵੇਰਾ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤ ਦਰਦ ਅਤੇ ਸੋਜ ਨੂੰ ਘੱਟ ਕਰਨ ‘ਚ ਮਦਦ ਕਰਨਗੇ। ਦਰਦ ਵਾਲੀ ਥਾਂ ‘ਤੇ ਐਲੋਵੇਰਾ ਜੈੱਲ ਲਗਾਓ। ਇਸ ਨਾਲ ਤੁਹਾਨੂੰ ਦਰਦ ਤੋਂ ਬਹੁਤ ਰਾਹਤ ਮਿਲੇਗੀ।
ਅਜਵਾਇਣ ਦਾ ਜੂਸ: ਅਜਵਾਇਣ ‘ਚ ਵਿਟਾਮਿਨ-ਸੀ ਅਤੇ ਵਿਟਾਮਿਨ-ਈ ਬਹੁਤ ਚੰਗੀ ਮਾਤਰਾ ‘ਚ ਪਾਇਆ ਜਾਂਦਾ ਹੈ। ਇਸ ਨੂੰ ਦਰਦ ‘ਚ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਅਜਵਾਈਨ ਦਾ ਪਾਣੀ ਤਿਆਰ ਕਰੋ। ਇਸ ‘ਚ ਸ਼ਹਿਦ ਅਤੇ ਜੂਸ ਮਿਲਾਓ। ਦਿਨ ‘ਚ ਦੋ ਵਾਰ ਜੂਸ ਦਾ ਸੇਵਨ ਕਰੋ ਤੁਹਾਨੂੰ ਦਰਦ ਤੋਂ ਬਹੁਤ ਆਰਾਮ ਮਿਲੇਗਾ।