Skin and Hair tips: ਖੂਬਸੂਰਤ ਚਿਹਰਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਪਰ ਅੱਜਕਲ ਬਿਊਟੀ ਪ੍ਰੋਡਕਟਸ ਚਿਹਰੇ ਦੀ ਖੂਬਸੂਰਤੀ ਨੂੰ ਖੋਹ ਰਹੇ ਹਨ। ਰੰਗਤ ਵੀ ਦਿਨੋ-ਦਿਨ ਫਿੱਕੀ ਪੈਂਦੀ ਜਾ ਰਹੀ ਹੈ। ਪਾਰਲਰ ਜਾ ਕੇ ਵੀ ਚਿਹਰੇ ‘ਤੇ ਗਲੋਂ ਨਹੀਂ ਆ ਪਾਉਂਦਾ। ਇਸ ਲਈ ਆਓ ਅੱਜ ਜਾਣਦੇ ਹਾਂ ਕੁਝ ਅਜਿਹੇ ਤਰੀਕੇ ਬਾਰੇ ਜੋ ਤੁਹਾਡੀ ਸੁੰਦਰਤਾ ਨੂੰ ਵਧਾਉਣ ‘ਚ ਤੁਹਾਡੀ ਮਦਦ ਕਰਨਗੇ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਕੈਸਟਰ ਆਇਲ ਦੀ ਕਰੋ ਵਰਤੋਂ: ਗਿਰਦੀਆਂ ਪਲਕਾਂ ਨੂੰ ਝੜਨ ਤੋਂ ਰੋਕਣ ਲਈ ਕੈਸਟਰ ਆਇਲ ਦੀ ਵਰਤੋਂ ਬਹੁਤ ਫਾਇਦੇਮੰਦ ਹੈ।
ਸਾਵਲੀ ਸਕਿਨ ਦੀ ਨਿਖ਼ਾਰੇ ਰੰਗਤ: ਸਾਵਲੀ ਸਕਿਨ ਨੂੰ ਨਿਖਾਰਨ ਲਈ ਵੇਸਣ ‘ਚ ਥੋੜ੍ਹਾ ਜਿਹਾ ਕੱਚਾ ਦੁੱਧ ਅਤੇ ਹਲਦੀ ਪਾਊਡਰ ਮਿਲਾ ਕੇ ਪੇਸਟ ਬਣਾ ਲਓ ਅਤੇ ਨਿਯਮਿਤ ਰੂਪ ਨਾਲ ਚਿਹਰੇ ‘ਤੇ ਇਸ ਦੀ ਵਰਤੋਂ ਕਰੋ।
ਝੁਰੜੀਆਂ ਹੋਣਗੀਆਂ ਦੂਰ: ਝੁਰੜੀਆਂ ਨੂੰ ਦੂਰ ਕਰਨ ਲਈ ਸ਼ਹਿਦ ‘ਚ ਬਦਾਮ ਪੀਸ ਕੇ ਮਿਲਾਓ ਫਿਰ ਇਸ ਪੇਸਟ ਨੂੰ 15 ਮਿੰਟਾਂ ਲਈ ਚਿਹਰੇ ‘ਤੇ ਲੱਗਾ ਰਹਿਣ ਦਿਓ।
ਰੁੱਖੇ ਵੱਲ ਹੋਣਗੇ ਸੌਫਟ: ਜੇਕਰ ਵਾਲਾਂ ‘ਚ ਡੈਂਡਰਫ ਦੀ ਸਮੱਸਿਆ ਹੋ ਗਈ ਹੈ ਤਾਂ ਵਾਲਾਂ ‘ਚ ਜੈਤੂਨ ਦੇ ਤੇਲ ਨੂੰ ਹਲਕਾ ਗੁਣਗੁਣਾ ਕਰਕੇ ਉਸ ‘ਚ 3-4 ਬੂੰਦਾਂ ਨਿੰਬੂ ਦਾ ਰਸ ਮਿਲਾ ਕੇ ਵਾਲਾਂ ‘ਚ ਲਗਾਓ। ਇਸ ਦੀ ਵਰਤੋਂ ਕਰਨ ਨਾਲ ਡੈਂਡਰਫ ਦੀ ਸਮੱਸਿਆ ਦੂਰ ਹੋ ਜਾਵੇਗੀ।
ਮੁਹਾਸਿਆਂ ਦੇ ਦਾਗ਼ ਦੂਰ ਕਰਨ ਲਈ: ਮੁਹਾਸੇ ਦੇ ਦਾਗ-ਧੱਬੇ ਦੂਰ ਕਰਨ ਲਈ ਚੌਲਾਂ ਦੇ ਦਰਦਰੇ ਆਟੇ ‘ਚ ਮਸੂਰ ਦੀ ਦਾਲ ਦਾ ਆਟਾ ਅਤੇ ਹਲਦੀ ਨੂੰ ਕੱਚੇ ਪਪੀਤੇ ਦੇ ਰਸ ‘ਚ ਪੇਸਟ ਬਣਾਕੇ ਚਿਹਰੇ ‘ਤੇ ਲਗਾਓ ਅਤੇ ਸੁੱਕਣ ਤੋਂ ਬਾਅਦ ਚਿਹਰਾ ਧੋ ਲਓ।
ਚੇਚਕ ਦੇ ਦਾਗ ਹੋਣਗੇ ਘੱਟ: ਚੇਚਕ ਦੇ ਦਾਗ ਨੂੰ ਹਲਕਾ ਕਰਨ ਲਈ ਆਂਡੇ ਦੇ ਸਫੇਦੀ ‘ਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਮਿਲਾਓ ਅਤੇ ਇਸ ਮਿਸ਼ਰਣ ਨੂੰ ਬੁਰਸ਼ ਦੀ ਮਦਦ ਨਾਲ ਲਗਾਓ। ਤੁਸੀਂ ਆਂਡੇ ਦੀ ਬਜਾਏ ਦਹੀਂ ਵੀ ਵਰਤ ਸਕਦੇ ਹੋ।
ਮੋਟੀਆਂ ਅਤੇ ਸੰਘਣੀਆਂ ਪਲਕਾਂ ਲਈ: ਪਲਕਾਂ ਨੂੰ ਸੰਘਣੀਆਂ ਅਤੇ ਮੋਟਾ ਬਣਾਉਣ ਲਈ ਕੈਸਟਰ ਆਇਲ ਦੀ ਵਰਤੋਂ ਬਹੁਤ ਫਾਇਦੇਮੰਦ ਹੈ ਪਰ ਯਾਦ ਰੱਖੋ ਕਿ ਇਹ ਅੱਖਾਂ ‘ਚ ਨਹੀਂ ਆਉਣਾ ਚਾਹੀਦਾ।