Skip Breakfast health effects: ਭੱਜ-ਦੌੜ ਭਰੀ ਜ਼ਿੰਦਗੀ ਦੇ ਕਾਰਨ ਜ਼ਿਆਦਾਤਰ ਲੋਕ ਸਵੇਰ ਦਾ ਨਾਸ਼ਤਾ ਕਰਨਾ ਛੱਡ ਦਿੰਦੇ ਹਨ। ਜਿਸ ਦਾ ਸਿਹਤ ‘ਤੇ ਡੂੰਘਾ ਅਸਰ ਪੈਂਦਾ ਹੈ। ਗਲਤ ਲਾਈਫਸਟਾਈਲ ਅਤੇ ਗਲਤ ਖਾਣ-ਪੀਣ ਕਾਰਨ ਦਿਮਾਗ ‘ਤੇ ਗਹਿਰਾ ਅਸਰ ਪੈਂਦਾ ਹੈ। ਇੱਕ ਰਿਸਰਚ ਮੁਤਾਬਕ ਸਵੇਰ ਦਾ ਖਾਣਾ ਛੱਡਣ ਨਾਲ ਭੁੱਲਣ ਦੀ ਬੀਮਾਰੀ ਹੋ ਸਕਦੀ ਹੈ ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਨਾਸ਼ਤਾ ਨਾ ਕਰਨ ਨਾਲ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਹਨ।
ਸਵੇਰੇ ਨਾਸ਼ਤਾ ਕਰਨਾ ਕਿਉਂ ਹੈ ਜ਼ਰੂਰੀ: ਸਵੇਰ ਦਾ ਨਾਸ਼ਤਾ ਜ਼ਰੂਰ ਕਰਨਾ ਚਾਹੀਦਾ ਹੈ। ਇਸ ਨਾਲ ਤੁਸੀਂ ਦਿਨ ਭਰ ਐਂਰਜੈਟਿਕ ਮਹਿਸੂਸ ਕਰੋਗੇ। ਦਿਨ ਭਰ ਕੰਮ ਕਰਨ ਦੀ ਸਮਰੱਥਾ ਵਧੇਗੀ। ਇਸ ਲਈ ਤੁਹਾਨੂੰ ਸਵੇਰ ਦਾ ਨਾਸ਼ਤਾ ਜ਼ਰੂਰ ਕਰਨਾ ਚਾਹੀਦਾ ਹੈ। ਸਵੇਰ ਦਾ ਨਾਸ਼ਤਾ ਸਿਹਤ ਨੂੰ ਠੀਕ ਰੱਖਣ ‘ਚ ਮਦਦ ਕਰਦਾ ਹੈ। ਅਮਰੀਕਾ ‘ਚ ਹੋਏ ਇੱਕ ਅਧਿਐਨ ਅਨੁਸਾਰ ਜੇਕਰ ਤੁਸੀਂ ਸਵੇਰ ਦਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਨੂੰ Dementia ਦੀ ਬਿਮਾਰੀ ਹੋ ਸਕਦੀ ਹੈ।
ਰਿਸਰਚ ਦੇ ਅਨੁਸਾਰ: ਵਿਗਿਆਨੀਆਂ ਮੁਤਾਬਕ 6 ਸਾਲ ਦੀ ਖੋਜ ਤੋਂ ਬਾਅਦ ਇਹ ਸਿੱਧ ਹੋਇਆ ਕਿ ਸਵੇਰ ਦਾ ਨਾਸ਼ਤਾ ਸਿਹਤ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ। ਇਸ ਦੇ ਸੇਵਨ ਨਾਲ ਕਈ ਬਿਮਾਰੀਆਂ ਦੂਰ ਹੋ ਸਕਦੀਆਂ ਹਨ।
ਸਵੇਰੇ ਨਾਸ਼ਤਾ ਨਾ ਕਰਨ ਨਾਲ ਕਿਹੜੀਆਂ-ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਹਨ
ਬਲੱਡ ਸ਼ੂਗਰ ਦਾ ਖ਼ਤਰਾ: ਖਾਲੀ ਪੇਟ ਰਹਿਣ ਨਾਲ ਤੁਹਾਡੇ ਸਰੀਰ ‘ਚ ਸ਼ੂਗਰ ਲੈਵਲ ਘੱਟ ਹੋ ਸਕਦਾ ਹੈ। ਭੁੱਖਾ ਲੱਗਣ ਤੁਹਾਨੂੰ ਜ਼ਿਆਦਾ ਗੁੱਸਾ ਆ ਸਕਦਾ ਹੈ। ਕੰਮ ਕਰਨ ਦੀ ਐਨਰਜ਼ੀ ਵੀ ਘੱਟ ਜਾਂਦੀ ਹੈ।
ਸ਼ੂਗਰ ਦੀਆਂ ਸਮੱਸਿਆਵਾਂ: ਸਰੀਰ ‘ਚ ਇਨਸੁਲਿਨ ਅਤੇ ਹਾਰਮੋਨਸ ਦਾ ਸੰਤੁਲਨ ਵਿਗੜ ਸਕਦਾ ਹੈ। ਜਿਸ ਕਾਰਨ ਸਰੀਰ ‘ਚ ਮੋਟਾਪਾ ਵਧਦਾ ਹੈ।
ਇਮਿਊਨਿਟੀ ਦੀ ਕਮੀ: ਭੋਜਨ ਨਾ ਖਾਣ ਨਾਲ ਤੁਹਾਡੇ ਸਰੀਰ ਦਾ ਇਮਿਊਨ ਸਿਸਟਮ ਖਰਾਬ ਹੋ ਸਕਦਾ ਹੈ। ਰਾਤ ਨੂੰ 7-8 ਘੰਟੇ ਤੱਕ ਕੁਝ ਨਾ ਖਾਣ ਨਾਲ ਸੈੱਲਾਂ ਨੂੰ ਡੂੰਘਾ ਨੁਕਸਾਨ ਹੋ ਸਕਦਾ ਹੈ। ਇਸ ਲਈ ਸਵੇਰੇ ਨਾਸ਼ਤਾ ਕਰਨਾ ਜ਼ਰੂਰੀ ਹੈ।
ਪੋਸ਼ਕ ਤੱਤਾਂ ਦੀ ਕਮੀ: ਸਵੇਰ ਦੇ ਨਾਸ਼ਤੇ ‘ਚ ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਸਰੀਰ ਦਾ ਵਿਕਾਸ ਨਹੀਂ ਹੁੰਦਾ। ਨਾਸ਼ਤਾ ਕਰਨ ਤੋਂ ਬਾਅਦ ਪੂਰਾ ਦਿਨ ਕੰਮ ਕਰਨਾ ਪੈਂਦਾ ਹੈ ਜਿਸ ਲਈ ਐਨਰਜ਼ੀ ਦੀ ਲੋੜ ਹੁੰਦੀ ਹੈ। ਜੋ ਨਾਸ਼ਤਾ ਕਰਨ ਨਾਲ ਮਿਲਦੀ ਹੈ। ਸਵੇਰ ਦਾ ਨਾਸ਼ਤਾ ਛੱਡਣ ਨਾਲ ਸਰੀਰ ‘ਚ ਜ਼ਰੂਰੀ ਤੱਤਾਂ ਦੀ ਕਮੀ ਹੋ ਜਾਂਦੀ ਹੈ।
ਨੋਟ: ਸਵੇਰ ਦਾ ਨਾਸ਼ਤਾ ਜ਼ਰੂਰ ਕਰੋ ਅਤੇ ਆਪਣੀ ਡਾਇਟ ‘ਚ ਫਲ, ਹਰੀਆਂ ਸਬਜ਼ੀਆਂ ਅਤੇ ਜ਼ਰੂਰੀ ਵਿਟਾਮਿਨ ਸ਼ਾਮਲ ਕਰੋ।