ਅੱਜ ਦੀ ਤੇਜ਼ ਰਫਤਾਰ ਵਾਲੀ ਜ਼ਿੰਦਗੀ ਵਿਚ ਰਾਤ ਦੇਰ ਤੱਕ ਕੰਮ ਕਰਨਾ, ਸਵੇਰੇ ਕੌਫੀ ਦਾ ਸਹਾਰਾ ਲੈਣਾ ਤੇ ਦਿਨ ਭਰ ਸੁਸਤੀ ਦੇ ਨਾਲ ਕਿਸੇ ਤਰ੍ਹਾਂ ਆਪਣੇ ਆਪ ਨੂੰ ਖਿੱਚਦੇ ਰਹਿਣਾ ਇਹ ਆਮ ਹੋ ਗਿਆ ਹੈ ਪਰ ਇਹ ਆਦਤ ਹੌਲੀ-ਹੌਲੀ ਸਰੀਰ ‘ਤੇ ਭਾਰੀ ਪੈ ਸਕਦੀ ਹੈ। 6 ਘੰਟੇ ਤੋਂ ਘੱਟ ਨੀਂਦ ਲੈਣਾ ਸਰੀਰ ਦੀ ਸਿਹਤ ਨੂੰ ਵਿਗਾੜ ਸਕਦਾ ਹੈ ਭਾਵੇਂ ਉਹ ਦਿਮਾਗ ਹੋਵੇ, ਦਿਲ ਹੋਵੇ ਜਾਂ ਮੈਟਾਬਾਲਿਜਮ ਜਾਂ ਫਿਰ ਇਮਿਊਨਿਟੀ।
ਰੋਜ਼ਾਨਾ ਘੱਟੋ-ਘੱਟ 7 ਘੰਟੇ ਦੀ ਨੀਂਦ ਜ਼ਰੂਰੀ ਮੰਨੀ ਗਈ ਹੈ ਪਰ ਜਦੋਂ ਨੀਂਦ ਲਗਾਤਾਰ 6 ਘੰਟੇ ਤੋਂ ਹੇਠਾਂ ਚਲੀ ਜਾਂਦੀ ਹੈ ਤਾਂ ਅਸਰ ਸਿਰਫ ਥਕਾਵਟ ਤੱਕ ਹੀ ਸੀਮਤ ਨਹੀਂ ਰਹਿੰਦਾ ਸਗੋਂ ਸਰੀਰ ਦਾ ਸਿਸਟਮ ਵੀ ਵਿਗਾੜ ਦਿੰਦੀਆਂ ਹਨ।
ਮੈਟਾਬਾਲਿਜ਼ਮ, ਭੁੱਖ ਤੇ ਭਾਰ ‘ਤੇ ਅਸਰ
ਘੱਟ ਨੀਂਦ ਨਾਲ ਸਭ ਤੋਂ ਪਹਿਲਾ ਝਟਕਾ ਮੈਟਾਬਾਲਿਜ਼ਮ ਤੇ ਭੁੱਖ ਨੂੰ ਕੰਟਰੋਲ ਕਰਨ ਵਾਲੇ ਹਾਰਮੋਨਸ ‘ਤੇ ਪੈਂਦਾ ਹੈ। ਕਈ ਸਟੱਡੀਜ਼ ਵਿਚ ਦੇਖਿਆ ਗਿਆ ਹੈ ਕਿ 5 ਤੋਂ 6 ਘੰਟੇ ਨੀਂਦ ਲੈਣ ਵਾਲੇ ਲੋਕਾਂ ਵਿਚ ਪ੍ਰੀ-ਡਾਇਬਟੀਜ਼ ਜਾਂ ਟਾਈਪ-2 ਡਾਇਬਟੀਜ਼ ਦਾ ਖਤਰਾ ਦੁੱਗਣਾ ਹੋ ਜਾਂਦਾ ਹੈ। ਇਸ ਦੇ ਨਾਲ ਹੀ ਅਜਿਹੇ ਲੋਕਾਂ ਨੂੰ ਮੋਟਾਪਾ ਜਲਦੀ ਘੇਰਦਾ ਹੈ। ਇਸ ਦੇ ਕੁਝ ਕਾਰਨ ਵੀ ਹੁੰਦੇ ਹਨ ਜਿਵੇਂ ਕਿ ਲੈਪਟਿਨ (ਪੇਟ ਭਰਨ ਦਾ ਸੰਕੇਤ ਦੇਣ ਵਾਲਾ ਹਾਰਮੋਨ) ਘੱਟ ਹੋ ਜਾਂਦਾ ਹੈ। ਭੁੱਖ ਵਧਾਉਣ ਵਾਲਾ ਹਾਰਮੋਨ ਵਧ ਜਾਂਦਾ ਹੈ। ਸਰੀਰ ਲਗਾਤਾਰ ਸਟ੍ਰੈਸ ਮੋਡ ਵਿਚ ਰਹਿੰਦਾ ਹੈ। ਇਸ ਨਾਲ ਖਾਣ ਦੀ ਇੱਛਾ ਵਧਦੀ ਹੈ ਤੇ ਭਾਰ ਤੇਜ਼ੀ ਨਾਲ ਵਧ ਸਕਦਾ ਹੈ।
ਦਿਮਾਗ, ਸੋਚਣ ਦੀ ਸਮਰੱਥਾ ਤੇ ਮੂਡ ‘ਤੇ ਅਸਰ
ਘੱਟ ਨੀਂਦ ਸਿਰਫ ਸਰੀਰ ‘ਤੇ ਨਹੀਂ ਸਗੋਂ ਦਿਮਾਗ ‘ਤੇ ਵੀ ਅਸਰ ਪਾਉਂਦੀ ਹੈ। ਦਿਮਾਗ ਵਿਚ ਟਾਕਸਿਨਸ ਜਮ੍ਹਾ ਹੋਣ ਲੱਗਦੇ ਹਨ। ਯਾਦਦਾਸ਼ਤ, ਧਿਆਨ ਤੇ ਫੈਸਲਾ ਲੈਣ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ। ਇਸ ਦੇ ਚੱਲਦੇ ਰਿਸਪਾਂਸ ਦੇਣ ਦੀ ਰਫਤਾਰ ਘੱਟ ਹੋ ਜਾਂਦਾ ਹੈ। ਲੰਬੇ ਸਮੇਂ ਤੋਂ ਇਸ ਨਾਲ ਡਿਮੇਂਸ਼ੀਆ ਵਰਗੀਆਂ ਬੀਮਾਰੀਆਂ ਦਾ ਖਤਰਾ ਵੀ ਵਧ ਸਕਦਾ ਹੈ। ਮੂਡ ‘ਤੇ ਇਸ ਦਾ ਤੁਰੰਤ ਅਸਰ ਦਿਖਦਾ ਹੈ। ਚਿੜਚਿੜਾਪਣ, ਘਬਰਾਹਟ, ਚਿੰਤਾ, ਡਿਪ੍ਰੈਸ਼ਨ ਵਰਗੇ ਲੱਛਣ ਅਕਸਰ ਨੀਂਦ ਦੀ ਕਮੀ ਵਾਲੇ ਲੋਕਾਂ ਵਿਚ ਪਾਏ ਜਾਂਦੇ ਹਨ।
ਇਮਿਊਨਿਟੀ ਦੀ ਕਮੀ
ਨੀਂਦ ਸਰੀਰ ਦੀ ਮੁਰੰਮਤ, ਇੰਫੈਕਸ਼ਨ ਨਾਲ ਲੜਨ ਤੇ ਸੋਜਿਸ਼ ਨੂੰ ਕੰਟਰੋਲ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। 6 ਘੰਟੇ ਤੋਂ ਘੱਟ ਨੀਂਦ ਲੈਣ ‘ਤੇ ਸਰੀਰ ਦੇ ਸੈਂਕੜੇ ਜੀਨ ਪ੍ਰਭਾਵਿਤ ਹੁੰਦੇ ਦਿਖੇ ਹਨ। ਖਾਸ ਕਰਕੇ ਉਹ ਜੋ ਇਮਿਊਨ ਸਿਸਟਮ ਨਾਲ ਜੁੜੇ ਹੁੰਦੇ ਹਨ। ਇਸਦਾ ਨਤੀਜਾ ਇਹ ਹੁੰਦਾ ਹੈ ਕਿ ਸਰੀਰ ਹੌਲੀ-ਹੌਲੀ ਕਮਜ਼ੋਰ ਪੈਣ ਲੱਗਦਾ ਹੈ। ਇੰਫੈਕਸ਼ਨ ਜਲਦੀ ਫੜਦੇ ਹਨ, ਰਿਕਵਰੀ ਹੌਲੀ ਹੋ ਜਾਂਦੀ ਹੈ। ਹਾਰਮੋਨ, ਗ੍ਰੋਥ ਤੇ ਟਿਸ਼ੂ ਰਿਪੇਅਰ ‘ਤੇ ਅਸਰ ਪੈਂਦਾ ਹੈ। ਨੀਂਦ ਦੌਰਾਨ ਸਰੀਰ ਗ੍ਰੋਥ ਹਾਰਮੋਨ ਰਿਲੀਜ਼ ਕਰਦਾ ਹੈ, ਟਿਸ਼ੂ ਰਿਪੇਅਰ ਕਰਦਾ ਹੈ ਤੇ ਮੈਟਾਬਾਲਿਜ਼ਮ ਨੂੰ ਸੰਤੁਲਿਤ ਕਰਦਾ ਹੈ।
ਇਸ ਤੋਂ ਬਚਣ ਦੇ ਉਪਾਅ
ਨੀਂਦ ਦਾ ਕੋਈ ਬਦਲ ਨਹੀਂ ਹੈ। ਇਹ ਸਰੀਰ ਦੀ ਬੇਸਿਕ ਜ਼ਰੂਰਤ ਹੈ। ਜੇਕਰ ਤੁਸੀਂ ਲਗਾਤਾਰ 6 ਘੰਟੇ ਤੋਂ ਘੱਟ ਸੌਂ ਰਹੇ ਹੋ ਤਾਂ ਤੁਹਾਨੂੰ ਲੱਗਦਾ ਹੋਵੇਗਾ ਕਿ ਤੁਸੀਂ ਮੈਨੇਜ ਕਰ ਰਹੇ ਹੋ ਪਰ ਸਰੀਰ ਇਸ ਦੀ ਕੀਮਤ ਚੁਕਾ ਰਿਹਾ ਹੁੰਦਾ ਹੈ। ਬੇਹਤਰ ਨੀਂਦ ਲਈ ਕੁਝ ਆਸਾਨ ਕਦਮ ਇਹ ਹਨ ਕਿ ਰੋਜ਼ ਇਕ ਹੀ ਸਮੇਂ ‘ਤੇ ਸੌਣ ਤੇ ਉਠਣ ਦੀ ਆਦਤ ਪਾਓ, ਸੌਣ ਤੋਂ ਪਹਿਲਾਂ ਮੋਬਾਈਲ, ਲੈਪਟਾਪ ਤੇ ਤੇਜ਼ ਰੌਸ਼ਨੀ ਤੋਂ ਦੂਰੀ ਰੱਖੋ ਤੇ ਕਮਰਾ ਠੰਡਾ ਤੇ ਹਨ੍ਹੇਰਾ ਰੱਖਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























