ਸਰਦੀਆਂ ‘ਚ ਹਰ ਕਿਸੇ ਨੂੰ Dry Skin ਦੀ Problem ਰਹਿੰਦੀ ਹੈ, ਸਹੀ ਹਾਈਡ੍ਰੇਸ਼ਨ ਕਿਸੇ ਵੀ ਚੰਗੀ Skincare Routine ਦੀ ਨੀਂਹ ਹੁੰਦੀ ਹੈ, ਪਰ ਸਰਦੀਆਂ ਦੇ ਮਹੀਨਿਆਂ ਵਿੱਚ ਇਹ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ। ਜਦੋਂ ਹਵਾ ਖੁਸ਼ਕ ਹੁੰਦੀ ਹੈ, ਤੁਹਾਡੀ Skin ਜ਼ਿਆਦਾ ਤੇਜ਼ੀ ਨਾਲ Dry ਹੋਣ ਲੱਗ ਜਾਂਦੀ ਹੈ, ਇਸੇ ਲਈ ਅਜੇ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਸਰਦੀਆਂ ‘ਚ ਵੀ ਆਪਣੀ Skin ਨੂੰ Glowing ਤੇ Hydrated ਰੱਖ ਸਕਦੇ ਹੋ..
ਬਹੁਤ ਸਾਰਾ ਪਾਣੀ ਪੀਓ
ਹਾਲਾਂਕਿ ਜਦੋਂ ਬਾਹਰ ਠੰਡਾ ਹੁੰਦਾ ਹੈ ਤਾਂ ਪਾਣੀ ਪੀਣ ਬਾਰੇ ਭੁੱਲਣਾ ਆਸਾਨ ਹੁੰਦਾ ਹੈ, ਪਰ ਅੰਦਰੂਨੀ ਤੌਰ ‘ਤੇ ਹਾਈਡਰੇਟਿਡ ਰਹਿਣ ਲਈ ਪਾਣੀ ਪੀਨਾ ਜ਼ਰੂਰੀ ਹੁੰਦਾ ਹੈ। ਪ੍ਰਤੀ ਦਿਨ ਘੱਟੋ-ਘੱਟ 8 ਗਲਾਸ ਪਾਣੀ ਪੀਓ।
ਸਕਿਨਕੇਅਰ
ਸਰਦੀਆਂ ਦੇ ਮਹੀਨਿਆਂ ਦੌਰਾਨ ਵਧੇਰੇ ਨਮੀ ਦੇਣ ਵਾਲੇ ਸਕਿਨਕੇਅਰ Products ਜਿਵੇ ਸੀਰਮ, ਤੇਲ ਅਤੇ ਕ੍ਰੀਮਾਂ ਦੀ ਵਰਤੋਂ ਕਰੋ | ਇਹ ਨੁਸਖਾ ਚਮੜੀ ਨੂੰ ਬਹੁਤ ਜ਼ਿਆਦਾ ਖੁਸ਼ਕ ਹੋਣ ਤੋਂ ਰੋਕਦੇ ਹਨ।
ਆਪਣੀ Diet ਅਤੇ Lifestyle ‘ਤੇ ਧਿਆਨ ਦੀਓ
ਤੁਸੀਂ ਕੀ ਖਾਂਦੇ ਹੋ ਅਤੇ ਤੁਸੀਂ ਆਪਣੇ ਸਰੀਰ ਦੀ ਦੇਖਭਾਲ ਕਿਵੇਂ ਕਰਦੇ ਹੋ ਇਹ ਵੀ ਤੁਹਾਡੀ ਚਮੜੀ ਦੀ ਸਿਹਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸਰਦੀਆਂ ਦੇ ਦੌਰਾਨ, ਤੁਸੀਂ ਆਰਾਮਦਾਇਕ ਭੋਜਨਾਂ ਦੀ ਇੱਛਾ ਕਰ ਸਕਦੇ ਹੋ ਜੋ fats ਅਤੇ sugars ਨਾਲ ਭਰਪੂਰ ਹੁੰਦੇ ਹਨ।
Skin ਲਈ ਸੁਪਰਫੂਡ
ਆਪਣੀ ਖੁਰਾਕ ਵਿੱਚ ਵਧੇਰੇ ਓਮੇਗਾ -3- ਭੋਜਨ ਜਿਵੇਂ ਕਿ ਅਖਰੋਟ, ਬਦਾਮ ਤੇ flaxseed ਨੂੰ ਸ਼ਾਮਲ ਕਰੋ। ਇਹ ਸਿਹਤਮੰਦ ਫੂਡ ਤੁਹਾਡੀ ਚਮੜੀ ਨੂੰ Glowing ਬਣਾਈ ਰੱਖਣ ਵਿੱਚ ਮਦਦ ਕਰਦੇ ਹਨ, ਤੇ Skin ਨੂੰ ਖੁਸ਼ਕ ਹੋਣ ਤੋਂ ਰੋਕਦੇ ਹਨ। ਇਸ ਤੋਂ ਇਲਾਵਾ, ਵਿਟਾਮਿਨ ਸੀ ਤੇ ਵਿਟਾਮਿਨ ਈ ਨਾਲ ਭਰਪੂਰ ਚੀਜ਼ ਜਿਵੇਂ ਕੀ ਸੰਤਰਾ, ਸਟ੍ਰਾਬੇਰੀ, ਸੂਰਜਮੁਖੀ ਦੇ ਬੀਜ ਅਤੇ ਪਾਲਕ ਖਾਓ। ਇਹ ਭੋਜਨ ਕੋਲੇਜਨ ਨਾਲ ਭਰਪੂਰ ਹੁੰਦੇ ਹਨ।
ਇਹ ਵੀ ਪੜ੍ਹੋ : ਏਅਰ ਇੰਡੀਆ ਦੀ 25 ਸਾਲਾ ਪਾਇਲਟ ਨੇ ਦਿੱਤੀ ਜਾਨ, ਪੁਲਿਸ ਨੇ ਮ੍ਰਿਤਕਾ ਦੇ ਪ੍ਰੇਮੀ ਨੂੰ ਕੀਤਾ ਗ੍ਰਿਫ਼ਤਾਰ
ਵੀਡੀਓ ਲਈ ਕਲਿੱਕ ਕਰੋ -: