ਦੇਸ਼ ਵਿਚ ਚਾਹ ਪ੍ਰੇਮੀ ਬਹੁਤ ਹਨ ਤੇ ਅੱਜ ਕਲ ਸਿਹਤ ਨੂੰ ਧਿਆਨ ਵਿਚ ਰੱਖ ਕੇ ਕਈ ਤਰ੍ਹਾਂ ਦੀ ਚਾਹ ਵੀ ਮਿਲਣ ਲੱਗੀ ਹੈ ਜਿਵੇਂ ਗ੍ਰੀਨ ਟੀ, ਰੈੱਡ ਟੀ, ਬਲਿਊ ਟੀ ਆਦਿ। ਇਹ ਸਾਰੇ ਚਾਹ ਸਿਹਤ ਲਈ ਲਿਹਾਜ਼ ਤੋਂ ਕਾਫੀ ਫਾਇਦੇਮੰਦ ਹਨ। ਉਂਝ ਹੀਹਰਬਲ ਟੀ ਪੀਣ ਨਾਲ ਸਿਹਤ ਸਬੰਧੀ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ।ਇਸ ਵਿਚ ਕਾਫੀ ਮਾਤਰਾ ਵਿਚ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਰੀਰ ਨੂੰ ਕਈ ਤਰ੍ਹਾਂ ਦੇ ਲਾਭ ਪਹੁੰਚਾਉਂਦੇ ਹਨ। ਹਰਬਲ ਚਾਹ ਪੀਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਸਟ੍ਰੈੱਸ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਪਾਚਣ ਤੰਤਰ ਵੀ ਸਿਹਤਮੰਦ ਰਹਿੰਦਾ ਹੈ, ਨਾਲ ਹੀ ਭਾਰ ਘੱਟ ਹੋਣ ਵਿਚ ਵੀ ਮਦਦ ਮਿਲਦੀ ਹੈ।
ਗ੍ਰੀਨ ਟੀ ਐਂਟੀ ਆਕਸੀਡੈਂਟ ਨਾਲ ਭਰਪੂਰ ਹੁੰਦੀ ਹੈ। ਤੁਸੀਂ ਇਸ ਚਾਹ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰ ਸਕਦੇ ਹੋ, ਜਿਸ ਨਾਲ ਸਿਹਤ ਨੂੰ ਕਈ ਫਾਇਦੇ ਮਿਲਣਗੇ।
ਪਿਪਰਮੈਂਟ ਟੀ
ਪਿਪਰਮੈਂਟ ਟੀ ਯਾਨੀ ਪੁਦੀਨੇ ਦੀ ਚਾਹ ਪੀਣ ਨਾਲ ਡਾਇਜੈਸ਼ਨ ਚੰਗਾ ਰਹਿੰਦਾ ਹੈ ਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਵੀ ਘੱਟ ਹੁੰਦੀਆਂ ਹਨ।
ਅਦਰਕ ਦੀ ਚਾਹ
ਅਦਰਕ ਦੀ ਚਾਹ ਪੀਣ ਨਾਲ ਸਿਹਤ ਤਾਂ ਬਣਦੀ ਹੀ ਹੈ, ਨਾਲ ਹੀ ਇਹ ਸਰੀਰ ਨੂੰ ਊਰਜਾਵਾਨ ਬਣਾਉਂਦਾ ਹੈ।
ਕੈਮੋਮਾਈਲ ਟੀ
ਕੈਮੋਮਾਈਲ ਟੀ ਅਕਸਰ ਸੌਣ ਤੋਂ ਪਹਿਲਾਂ ਪੀ ਜਾਂਦੀ ਹੈ। ਇਸਨੂੰ ਪੀਣ ਨਾਲ ਤਣਾਅ ਘੱਟ ਹੁੰਦਾ ਹੈ ਤੇ ਮਨ ਨੂੰ ਸ਼ਾਂਤੀ ਮਿਲਦੀ ਹੈ।
ਗੁਡਹਲ ਦੀ ਚਾਹ
ਗੁਡਹਲ ਦੀ ਚਾਹ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੀ ਹੈ। ਇਸ ਨੂੰ ਪੀਣ ਨਾਲ ਥਕਾਵਟ ਦੂਰ ਹੁੰਦੀ ਹੈ।
ਲੇਵੇਂਡਰ ਟੀ
ਲੇਵੇਂਡਰ ਦੀ ਚਾਹ ਪੀਣ ਨਾਲ ਤਣਾਅ ਘੱਟ ਕਰਨ ਵਿਚ ਮਦਦ ਮਿਲਦੀ ਹੈ। ਸਵੇਰੇ ਇਸਦੀ ਚਾਹ ਪੀਣ ਨਾਲ ਜ਼ਿਆਦਾ ਫਾਇਦਾ ਮਿਲਦਾ ਹੈ।
ਦਾਲਚੀਨੀ ਦੀ ਚਾਹ
ਦਾਲਚੀਨੀ ਦੀ ਚਾਹ ਸਵੇਰੇ ਪੀਣਾ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ਵਿਚ ਰਹਿੰਦਾ ਹੈ।
ਡਾਂਡੇਲਿਓਨ ਰੂਟ ਟੀ
ਡਾਂਡੇਲਿਓਨ ਰੂਟ ਟੀ ਪੀਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਪੀਣ ਨਾਲ ਲੀਵਰ ਤੰਦਰੁਸਤ ਰਹਿੰਦਾ ਹੈ ਤੇ ਸਰੀਰ ਤੋਂ ਟਾਕਸਿਨ ਬਾਹਰ ਨਿਕਲ ਆਉਂਦੇ ਹਨ।
ਮੁਲੱਠੀ ਦੀ ਚਾਹ
ਮੁਲੱਠੀ ਦੀ ਚਾਹ ਪੀਣ ਨਾਲ ਗਲੇ ਦੀ ਖਰਾਸ਼ ਤੇ ਸੋਜਿਸ਼ ਘੱਟ ਕਰਨ ਲਈ ਫਾਇਦੇਮੰਦ ਮੰਨੀ ਜਾਂਦੀ ਹੈ।
ਅਸ਼ਵਗੰਧਾ ਦੀ ਚਾਹ
ਅਸਵਗੰਧਾ ਦੀ ਚਾਹ ਤਣਾਅ ਨੂੰ ਘੱਟ ਕਰਨ ਦੇ ਨਾਲ-ਨਾਲ ਦਿਮਾਗ ਤੇਜ਼ ਕਰਦੀ ਹੈ।
ਮੋਰਿੰਗਾ ਟੀ
ਮੋਰਿੰਗਾ ਦੀ ਚਾਹ ਪੀਣ ਨਾਲ ਦਿਨ ਭਰ ਐਨਰਜੀ ਮਿਲਦੀ ਹੈ। ਇਸ ਨੂੰ ਸਵੇਰ ਦੇ ਸਮੇਂ ਪੀਣਾ ਕਾਫੀ ਚੰਗਾ ਬਦਲ ਹੈ।