Stomach Heat relief food: ਅਕਸਰ ਲੋਕਾਂ ਦੇ ਗਲਤ ਖਾਣ-ਪੀਣ ਅਤੇ ਰਹਿਣ-ਸਹਿਣ ਦੇ ਤਰੀਕਿਆਂ ਕਾਰਨ ਪੇਟ ‘ਚ ਜਲਣ ਅਤੇ ਗਰਮੀ ਦੀ ਸਮੱਸਿਆ ਹੋ ਸਕਦੀ ਹੈ। ਪੇਟ ਦੀ ਗਰਮੀ ਕਾਰਨ ਤੁਹਾਨੂੰ ਭੋਜਨ ਪਚਣ ‘ਚ ਦਿੱਕਤ ਆ ਸਕਦੀ ਹੈ ਨਾਲ ਹੀ ਪੇਟ ‘ਚ ਜਲਣ, ਫੁੱਲਣ ਅਤੇ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਦਰਅਸਲ ਪੇਟ ‘ਚ ਗਰਮੀ ਇਸ ਲਈ ਮਹਿਸੂਸ ਹੁੰਦੀ ਹੈ ਕਿਉਂਕਿ ਜਦੋਂ ਅਸੀਂ ਕੁਝ ਗਲਤ ਖਾਂਦੇ ਹਾਂ ਤਾਂ ਇਸ ਨਾਲ ਪੇਟ ‘ਚ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਇਸ ਕਾਰਨ ਬਦਹਜ਼ਮੀ, ਐਸੀਡਿਟੀ ਅਤੇ ਕਬਜ਼ ਦੀ ਸਮੱਸਿਆ ਹੋ ਸਕਦੀ ਹੈ। ਇਹ ਚੀਜ਼ਾਂ ਤੁਹਾਡੀ ਸਮੁੱਚੀ ਸਿਹਤ ‘ਤੇ ਵੀ ਅਸਰ ਪਾ ਸਕਦੀਆਂ ਹਨ। ਨਾਲ ਹੀ ਪੇਟ ਦੀ ਗਰਮੀ ਕਾਰਨ ਤੁਹਾਨੂੰ ਪਸੀਨਾ ਜ਼ਿਆਦਾ ਆ ਸਕਦਾ ਹੈ। ਇਸ ਤੋਂ ਇਲਾਵਾ ਤੁਹਾਡੀ ਸਕਿਨ ‘ਤੇ ਜਲਣ ਅਤੇ ਧੱਫੜ ਵੀ ਹੋ ਸਕਦੇ ਹਨ। ਇਸ ਆਓ ਅੱਜ ਜਾਣਦੇ ਹਾਂ ਪੇਟ ਦੀ ਗਰਮੀ ਤੋਂ ਰਾਹਤ ਲਈ ਤੁਸੀਂ ਕਿਹੜੇ ਨੁਸਖ਼ੇ ਅਪਣਾ ਸਕਦੇ ਹੋ।
ਇਨ੍ਹਾਂ ਤਰੀਕਿਆਂ ਨਾਲ ਪਾਓ ਪੇਟ ਦੀ ਗਰਮੀ ਤੋਂ ਛੁਟਕਾਰਾ
ਪੁਦੀਨੇ ਦਾ ਪਾਣੀ: ਪੁਦੀਨੇ ਦਾ ਪਾਣੀ ਪੇਟ ਨੂੰ ਠੰਡਾ ਰੱਖਣ ‘ਚ ਮਦਦ ਕਰਦਾ ਹੈ। ਇਹ ਪੇਟ ਦੀ ਗਰਮੀ ਨੂੰ ਘੱਟ ਕਰਦਾ ਹੈ। ਇਹ ਪੇਟ ‘ਚ ਪੈਦਾ ਹੋਣ ਵਾਲੇ ਐਸਿਡ ਦੀ ਮਾਤਰਾ ਨੂੰ ਵੀ ਘਟਾਉਂਦਾ ਹੈ। ਪੁਦੀਨੇ ਦੇ ਐਂਟੀਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ-ਇੰਫਲੇਮੇਟਰੀ ਅਤੇ ਔਸ਼ਧੀ ਗੁਣਾਂ ਦੇ ਕਾਰਨ ਪੇਟ ‘ਚ ਜਲਣ ਨਹੀਂ ਹੁੰਦੀ ਹੈ। ਇਸ ਤੋਂ ਇਲਾਵਾ ਇਹ ਪੇਟ ਦੇ ਫੁੱਲਣ ਨੂੰ ਵੀ ਘੱਟ ਕਰ ਸਕਦਾ ਹੈ। ਇਹ ਤੁਹਾਡੇ ਇਮਿਊਨ ਸਿਸਟਮ ਅਤੇ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ।
ਸੌਂਫ: ਸੌਂਫ ਦੀ ਤਾਸੀਰ ਬਹੁਤ ਠੰਡੀ ਹੁੰਦੀ ਹੈ ਜੋ ਪੇਟ ਦੀ ਗਰਮੀ ਨੂੰ ਸ਼ਾਂਤ ਕਰਨ ‘ਚ ਮਦਦਗਾਰ ਸਾਬਤ ਹੋ ਸਕਦਾ ਹੈ। ਭੋਜਨ ਤੋਂ ਬਾਅਦ ਸੌਂਫ ਦਾ ਸੇਵਨ ਕਰਨ ਨਾਲ ਪੇਟ ਦੀ ਜਲਣ, ਗੈਸ, ਗਰਮੀ ਆਦਿ ਠੀਕ ਹੋ ਜਾਂਦੀ ਹੈ। ਤੁਸੀਂ ਚਾਹੋ ਤਾਂ ਸਵੇਰੇ ਉੱਠਣ ਤੋਂ ਬਾਅਦ ਸੌਂਫ ਦਾ ਪਾਣੀ ਪੀ ਸਕਦੇ ਹੋ। ਇਸ ਦੇ ਲਈ ਸੌਂਫ ਨੂੰ ਰਾਤ ਭਰ ਭਿਉਂ ਕੇ ਰੱਖੋ। ਇਸ ਨਾਲ ਤੁਹਾਨੂੰ ਠੰਢਕ ਦਾ ਅਹਿਸਾਸ ਹੁੰਦਾ ਹੈ।
ਇਲਾਇਚੀ: ਇਲਾਇਚੀ ਦੀ ਤਾਸੀਰ ਵੀ ਠੰਡ ਹੁੰਦੀ ਹੈ। ਤੁਸੀਂ ਇਸ ਦਾ ਸੇਵਨ ਚਾਹ ਜਾਂ ਭੋਜਨ ‘ਚ ਕਰ ਸਕਦੇ ਹੋ। ਪੇਟ ਦੀ ਗਰਮੀ ਨੂੰ ਦੂਰ ਕਰਨ ਲਈ ਤੁਸੀਂ ਇਲਾਇਚੀ ਅਤੇ ਮਿਸ਼ਰੀ ਦਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਸ ਦੇ ਪਾਣੀ ਦਾ ਸੇਵਨ ਵੀ ਕਰ ਸਕਦੇ ਹੋ। ਇਸ ਦਾ ਸੇਵਨ ਕਰਨ ਨਾਲ ਪੇਟ ਦੀ ਗਰਮੀ, ਜਲਣ ਅਤੇ ਐਸੀਡਿਟੀ ਨੂੰ ਦੂਰ ਕੀਤਾ ਜਾ ਸਕਦਾ ਹੈ।
ਦਹੀ: ਪੇਟ ਦੀ ਗਰਮੀ ਨੂੰ ਦੂਰ ਕਰਨ ਲਈ ਤੁਸੀਂ ਦਹੀਂ ਦਾ ਸੇਵਨ ਕਰ ਸਕਦੇ ਹੋ। ਇਸ ‘ਚ ਮੌਜੂਦ ਪ੍ਰੋਬਾਇਓਟਿਕਸ ਤੁਹਾਡੀ ਅੰਤੜੀਆਂ ਨੂੰ ਸਿਹਤਮੰਦ ਰੱਖਦੇ ਹਨ ਅਤੇ ਪਾਚਨ ਤੰਤਰ ਨੂੰ ਵੀ ਠੀਕ ਰੱਖਦੇ ਹਨ। ਇਸ ਤੋਂ ਇਲਾਵਾ ਤੁਹਾਡਾ ਮੂਡ ਵੀ ਠੀਕ ਰਹਿੰਦਾ ਹੈ।
ਮੇਥੀ: ਪੇਟ ਦੀ ਗਰਮੀ ਨੂੰ ਸ਼ਾਂਤ ਕਰਨ ਲਈ ਤੁਸੀਂ ਮੇਥੀ ਦੇ ਬੀਜਾਂ ਤੋਂ ਤਿਆਰ ਕੀਤੇ ਠੰਡੇ ਪਾਣੀ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਪੇਟ ਦੀ ਗਰਮੀ ਤੋਂ ਤੁਰੰਤ ਰਾਹਤ ਮਿਲ ਸਕਦੀ ਹੈ। ਇਸ ਪਾਣੀ ਨੂੰ ਤਿਆਰ ਕਰਨ ਲਈ ਤੁਸੀਂ ਇਕ ਗਲਾਸ ਪਾਣੀ ‘ਚ ਮੇਥੀ ਪਾ ਕੇ ਕੁਝ ਘੰਟਿਆਂ ਲਈ ਛੱਡ ਦਿਓ। ਹੁਣ ਇਸ ਪਾਣੀ ‘ਚ ਸ਼ਹਿਦ ਮਿਲਾ ਕੇ ਪੀਓ। ਇਸ ਤੋਂ ਇਲਾਵਾ ਮੇਥੀ ਦੇ ਬੀਜਾਂ ਨੂੰ ਪਾਣੀ ‘ਚ ਉਬਾਲ ਕੇ ਠੰਡਾ ਹੋਣ ਲਈ ਛੱਡ ਦਿਓ। ਫਿਰ ਇਸ ਨੂੰ ਕੁਝ ਸਮੇਂ ਲਈ ਫਰਿੱਜ ‘ਚ ਰੱਖ ਦਿਓ। ਬਾਅਦ ‘ਚ ਇਸਦਾ ਸੇਵਨ ਕਰੋ। ਇਸ ਨਾਲ ਵੀ ਬਹੁਤ ਰਾਹਤ ਮਿਲਦੀ ਹੈ।
ਐਲੋਵੇਰਾ: ਐਲੋਵੇਰਾ ਪੇਟ ਦੀ ਗਰਮੀ ਨੂੰ ਸ਼ਾਂਤ ਕਰਨ ਲਈ ਵੀ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਦੇ ਲਈ ਤੁਸੀਂ ਐਲੋਵੇਰਾ ਦੇ ਤਾਜ਼ੇ ਪੱਤਿਆਂ ਦੀ ਵਰਤੋਂ ਕਰ ਸਕਦੇ ਹੋ। ਇਸ ‘ਚ ਮੌਜੂਦ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦੇ ਹਨ।