ਪੇਟ ਨੂੰ ਠੀਕ ਰੱਖ ਲਿਆ ਤਾਂ ਤੁਸੀਂ ਬੀਮਾਰੀਆਂ ਤੋਂ ਬਚੇ ਰਹੋਗੇ। ਤੁਸੀਂ ਕਈ ਵਾਰ ਹੈਲਥ ਮਾਹਿਰਾਂ ਨਾਲ ਅਜਿਹੀਆਂ ਮਿਲਦੀਆਂ-ਜੁਲਦੀਆਂ ਗੱਲਾਂ ਸੁਣੀਆਂ ਹੋਣਗੀਆਂ। ਗੱਲ ਵੀ ਸਹੀ ਹੈ ਕਿ ਜ਼ਿਆਦਾਤਰ ਬੀਮਾਰੀਆਂ ਦਾ ਕਾਰਨ ਪੇਟ ਹੀ ਹੈ। ਖਾਣ-ਪੀਣ ਵਿਚ ਗੜਬੜੀ ਤੇ ਅਨਹੈਲਦੀ ਲਾਈਫਸਟਾਈਲ ਕਾਰਨ ਪੇਟ ਨਾਲ ਜੁੜੀਆਂ ਬੀਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ। ਗੈਸ, ਕਬਜ਼ ਤੇ ਬਲੋਟਿੰਗ ਇਹ ਸਾਰੀਆਂ ਪੇਟ ਦੀਆਂ ਸਮੱਸਿਆਵਾਂ ਹਨ।
ਪਰ ਜੇਕਰ ਇਹ ਦਿੱਕਤਾਂ ਜ਼ਿਆਦਾ ਵਧ ਜਾਣ ਤਾਂ ਸਿਹਤ ਸਮੱਸਿਆਵਾਂ ਵੱਧ ਸਕਦੀਆਂ ਹਨ। ਗੱਲ ਕਰੀਏ ਬਲੋਟਿੰਗ ਦੀ ਤਾਂ ਅਜਿਹੀ ਸਥਿਤੀ ਵਿਚ ਖਾਣਾ ਖਾਣ ਦੇ ਬਾਅਦ ਪੇਟ ਫੁੱਲਿਆ ਹੋਇਆ ਮਹਿਸੂਸ ਹੁੰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਗੈਸ ਬਣਾਉਣ ਵਾਲੇ ਫੂਡ, ਤਮਾਅ ਤੇ ਹਾਰਮੋਨ ਵਿਚ ਗੜਬੜੀ ਇਸ ਦਾ ਕਾਰਨ ਹੋ ਸਕਦਾ ਹੈ।
ਇਸ ਲਈ ਤੁਸੀਂ ਕੁਝ ਘਰੇਲੂ ਨੁਸਖੇ ਅਪਣਾ ਸਕਦੇ ਹੋ। ਸਦੀਆਂ ਤੋਂ ਅਸੀਂ ਸਾਧਾਰਨ ਬੀਮਾਰੀਆਂ ਲਈ ਆਯੁਰਵੇਦ ਦੇ ਨਾਲ-ਨਾਲ ਘਰੇਲੂ ਨੁਸਖੇ ਫਾਲੋ ਕਰਦੇ ਆ ਰਹੇ ਹਾਂ। ਬਲੋਟਿੰਗ ਦੀ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਘਰੇਲੂ ਨੁਸਖਿਆਂ ਦਾ ਇਸਤੇਮਾਲ ਕਰ ਸਕਦੇ ਹੋ।
ਜ਼ੀਰੇ ਨਾਲ ਹੋਵੇਗਾ ਫਾਇਦਾ
ਤੁਸੀਂ ਜ਼ੀਰੇ ਨੂੰ ਪੀਸ ਕੇ ਉਸ ਵਿਚ ਕਾਲਾ ਨਮਕ ਮਿਲਾ ਕੇ ਰੱਖ ਲਓ ਤੇ ਖਾਣਾ-ਖਾਣ ਦੇ ਬਾਅਦ ਥੋੜ੍ਹਾ ਜਿਹਾ ਮਿਸ਼ਰਣ ਸਿਰਫ ਇਕ ਘੁੱਟ ਪਾਣੀ ਨਾਲ ਨਿਗਲ ਜਾਓ। ਇਸ ਨਾਲ ਤੁਹਾਨੂੰ ਰਾਹਤ ਮਿਲੇਗੀ ਪਰ ਇਸ ਦੇ ਨਾਲ ਹੀ ਫਾਈਬਰ ਯੁਕਤ ਖਾਧ ਪਦਾਰਥਾਂ ਦਾ ਸੇਵਨ ਘੱਟ ਕਰੋ।
ਦਾਲਚੀਨੀ, ਹਲਦੀ ਤੇ ਨਿੰਬੂ
ਇਸ ਤੋਂ ਇਲਾਵਾ ਦਾਲਚੀਨੀ, ਹਲਦੀ ਤੇ ਨਿੰਬੂ ਦਾ ਪਾਣੀ ਬਲੋਟਿੰਗ ਦੀ ਸਮੱਸਿਆ ਨੂੰ ਘੱਟ ਕਰਨ ਲਈ ਕਾਰਗਰ ਡ੍ਰਿੰਕ ਹੈ। ਇਸ ਨਾਲ ਤੁਹਾਡੇ ਪਾਚਣ ਵਿਚ ਸੁਧਾਰ ਹੁੰਦਾ ਹੈ। ਇਸ ਡ੍ਰਿੰਕ ਨਾਲ ਬੈਲੀ ਫੈਟ ਘੱਟ ਹੁੰਦਾ ਹੈ ਤੇ ਬਲੋਟਿੰਗ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਰੋਜ਼ਾਨਾ ਪੁਦੀਨੇ ਦੀ ਚਾਹ ਜਾਂ ਗ੍ਰੀਨ ਟੀ ਦਾ ਸੇਵਨ ਕਰਨ ਨਾਲ ਵੀ ਬਲੋਟਿੰਗ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
ਖਾਣ ਤੋਂ ਪਹਿਲਾਂ ਕਰੋ ਇਹ ਕੰਮ
ਗਰਮੀਆਂ ਦੇ ਮੌਸਮ ਵਿਚ ਜੇਕਰ ਕਿਸੇ ਵੀ ਚੀਜ਼ ਨੂੰ ਖਾਣ ਦੇ ਬਾਅਦ ਤੁਹਾਨੂੰ ਬਲੋਟਿੰਗ ਹੋ ਰਹੀ ਹੈ ਤਾਂ ਤੁਹਾਨੂੰ ਖਾਣ ਤੋਂ ਘੱਟ ਤੋਂ ਘੱਟ 30 ਮਿੰਟ ਪਹਿਲਾਂ ਨਿੰਬੂ ਪਾਣੀ ਪੀਣਾ ਚਾਹੀਦਾ ਹੈ। ਨਿੰਬੂ ਪਾਣੀ ਪੀਣ ਨਾਲ ਤੁਹਾਡਾ ਪਾਚਣ ਸ਼ਾਂਤ ਹੋਵੇਗਾ ਤੇ ਪੀਐੱਚ ਲੈਵਲ ਮੇਂਟੇਨ ਕਰਨ ਵਿਚ ਮਦਦ ਮਿਲੇਗੀ।
ਗਰਮੀ ਦੇ ਮੌਸਮ ਵਿਚ ਜੇਕਰ ਪੇਟ ਫੁੱਲਣ ਤੋਂ ਪ੍ਰੇਸ਼ਾਨ ਹੋ ਤਾਂ ਇਸਬਗੋਲ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਨੂੰ ਦਹੀਂ ਨਾਲ ਖਾਣ ‘ਤੇ ਦਸਤ ਤੇ ਬਲੋਟਿੰਗ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
ਖਾਣਾ ਬਣਾਉਣ ਵਿਚ ਹੀਂਗ ਦਾ ਇਸਤੇਮਾਲ ਜ਼ਰੂਰ ਕਰੋ। ਖਾਸ ਕਰਕੇ ਜਦੋਂ ਤੁਸੀਂ ਦਾਲ ਬਣਾਓ ਤਾਂ ਇਸ ਵਿਚ ਹੀਂਗ ਜ਼ਰੂਰ ਪਾਓ। ਦਾਲ ਵਿਚ ਪ੍ਰੋਟੀਨ ਦੀ ਚੰਗੀ ਮਾਤਰਾ ਹੁੰਦੀ ਹੈ ਪਰ ਇਸ ਨੂੰ ਪਚਾਉਣਾ ਮੁਸ਼ਕਲ ਹੁੰਦਾ ਹੈ। ਜੇਕਰ ਤੁਸੀਂ ਦਾਲ ਵਿਚ ਹੀਂਗ ਦਾ ਇਸਤੇਮਾਲ ਕਰਦੇ ਹੋ ਤਾਂ ਪਾਚਣ ਸਿਸਟਮ ਬੂਸਟ ਹੁੰਦਾ ਹੈ ਤੇ ਖਾਣਾ ਜਲਦੀ ਪਚਦਾ ਹੈ, ਨਾਲ ਹੀ ਪੇਟ ਫੁੱਲਣ ਦੀ ਸਮੱਸਿਆ ਨਹੀਂ ਹੁੰਦੀ।
ਵੀਡੀਓ ਲਈ ਕਲਿੱਕ ਕਰੋ -: