ਅੱਜਕਲ੍ਹ ਅਨਹੈਲਦੀ ਲਾਈਫਸਟਾਈਲ ਵਿਚ ਪੇਟ ਨਾਲ ਜੁੜੀਆਂ ਪ੍ਰੇਸ਼ਾਨੀਆਂ ਸਭ ਤੋਂ ਜ਼ਿਆਦਾ ਦੇਖੀਆਂ ਜਾ ਰਹੀਆਂ ਹਨ। ਜੇਕਰ ਤੁਸੀਂ ਵੀ ਗੈਸ, ਬਦਹਜ਼ਮੀ ਤੇ ਪੇਟ ਦੀ ਜਲਨ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਤੁਹਾਡੇ ਲਈ ਸੌਂਫ ਦੇ ਦਾਣੇ ਕਾਫੀ ਫਾਇਦੇਮੰਦ ਸਾਬਤ ਹੋ ਸਕਦੇ ਹਨ। ਜੇਕਰ ਰੈਗੂਲਰ ਤੌਰ ਤੋਂ ਸੌਂਫ ਦੇ ਦਾਣੇ ਦਾ ਇਸਤੇਮਾਲ ਕੀਤਾ ਜਾਵੇ ਤਾਂ ਤੁਹਾਡਾ ਪਾਚਣ ਤੰਤਰ ਮਜ਼ਬੂਤ ਬਣੇਗਾ ਤੇ ਚਿਹਰੇ ‘ਤੇ ਚਮਕ ਵੀ ਵਾਪਸ ਆ ਜਾਵੇਗੀ।
ਪਾਚਣ ਤੰਤਰ ਹੋਵੇਗਾ ਮਜ਼ਬੂਤ
ਆਯੁਰਵੇਦ ਮੁਤਾਬਕ ਸੌਂਫ ਨੂੰ ਚਬਾਉਣ ਜਾਂ ਚਾਹ ਵਿਚ ਪਾਉਣ ਨਾਲ ਪਾਚਣ ਤੰਤਰ ਮਜ਼ਬੂਤ ਹੁੰਦਾ ਹੈ ਤੇ ਮਾਨਸਿਕ ਸ਼ਾਂਤੀ ਵੀ ਮਿਲਦੀ ਹੈ। ਸੌਂਫ ਦੇ ਦਾਣੇ ਚਬਾਉਣ ਨਾਲ ਪੇਟ ਫੁੱਲਣਾ ਤੇ ਭਾਰੀਪਨ ਘੱਟ ਹੁੰਦਾ ਹੈ ਜਿਸ ਨਾਲ ਪਾਚਣ ਸਹੀ ਰਹਿੰਦਾ ਹੈ।
ਮੂੰਹ ਤੋਂ ਹਟੇਗੀ ਬਦਬੂ
ਪੇਟ ਦੀਆਂ ਸਮੱਸਿਆਵਾਂ ਤੋਂ ਇਲਾਵਾ ਸੌਂਫ ਦੇ ਦਾਣੇ ਖਾਣ ਨਾਲ ਮੂੰਹ ਤੋਂ ਆਉਣ ਵਾਲੀ ਬਦਬੂ ਵੀ ਦੂਰ ਹੁੰਦੀ ਹੈ। ਸੌਂਫ ਵਿਚ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ ਜੋ ਮੂੰਹ ਦੀ ਬਦਬੂ ਨੂੰ ਘੱਟ ਕਰਦੇ ਹਨ ਤੇ ਮਸੂੜਿਆਂ ਨੂੰ ਸਿਹਤਮੰਦ ਰੱਖਦੇ ਹਨ।
ਪੇਟ ਦਰਦ ਤੋਂ ਆਰਾਮ
ਸੌਂਫ ਦੀ ਚਾਹ ਪੀਣ ਨਾਲ ਪੇਟ ਦਰਦ ਵਿਚ ਆਰਾਮ ਮਿਲਦਾ ਹੈ। ਰੋਜ਼ਾਨਾ ਸੌਂਫ ਦਾ ਸੇਵਨ ਸਰੀਰ ਨੂੰ ਮੌਸਮੀ ਬੀਮਾਰੀਆਂ ਤੋਂ ਬਚਾਉਣ ਵਿਚ ਮਦਦ ਕਰਦਾ ਹੈ। ਸੌਂਫ ਖਾਣ ਨਾਲ ਮਾਨਸਿਕ ਤਣਾਅ ਦੂਰ ਹੁੰਦਾ ਹੈ ਤੇ ਨੀਂਦ ਚੰਗੀ ਆਉਂਦੀ ਹੈ।
ਪਿਤ ਦੋਸ਼ ਹੋਵੇਗਾ ਦੂਰ
ਸੌਂਫ ਦੇ ਦਾਣੇ ਸ਼ੀਤਲ ਤੇ ਸ਼ਾਂਤੀਦਾਇਕ ਹੁੰਦੇ ਹਨ ਜੋ ਪਿਤ ਦੋਸ਼ ਨੂੰ ਸੰਤੁਲਿਤ ਕਰਨ ਵਿਚ ਮਦਦਗਾਰ ਹੁੰਦੇ ਹਨ। ਇਸ ਨਾਲ ਗੈਸ, ਬਦਹਜ਼ਮੀ ਤੇ ਪੇਟ ਦੀ ਜਲਨ ਦੀ ਸਮੱਸਿਆ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਸੌਂਫ ਦਾ ਇਸਤੇਮਾਲ ਘਰਾਂ ਵਿਚ ਮਸਾਲਿਆਂ ਦੇ ਤੌਰ ‘ਤੇ ਕੀਤਾ ਜਾਂਦਾਹੈ ਪਰ ਰਾਤ ਨੂੰ ਖਾਣਾ ਖਾਣ ਦੇ ਬਾਅਦ ਮੂੰਹ ਦਾ ਸੁਆਦ ਬਦਲਣ ਤੇ ਤਾਜ਼ਗੀ ਮਹਿਸੂਸ ਕਰਨ ਲਈ ਲੋਕ ਸੌਂਫ ਦਾ ਇਸਤੇਮਾਲ ਕਰਦੇ ਹਨ।
ਗਰਭਵਤੀ ਮਹਿਲਾਵਾਂ ਲੈਣ ਡਾਕਟਰ ਦੀ ਸਲਾਹ
ਸੌਂਫ ਖਾਣ ਦੇ ਉਂਝ ਤਾਂ ਕੋਈ ਨੁਕਸਾਨ ਨਹੀਂ ਹਨ ਪਰ ਗਰਭਵਤੀ ਔਰਤਾਂ ਨੂੰ ਸੌਂਫਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ। ਕਈ ਵਾਰ ਕੁਝ ਲੋਕਾਂ ਵਿਚ ਐਲਰਜੀ ਜਾਂ ਹਾਰਮੋਨਲ ਬਦਲਾਅ ਕਾਰਨ ਬਣ ਸਕਦਾ ਹੈ। ਜੇਕਰ ਤੁਸੀਂ ਕੋਈ ਦਵਾਈ ਲੈ ਰਹੇ ਹੋ ਤਾਂ ਸੌਂਫ ਖਾਣ ਲਈ ਇਕ ਵਾਰ ਡਾਕਟਰ ਤੋਂ ਸਲਾਹ ਲੈ ਲਓ।
ਵੀਡੀਓ ਲਈ ਕਲਿੱਕ ਕਰੋ -:
























