ਪੇਟ ਵਿਚ ਗੈਸ ਤੇ ਐਸੀਡਿਟੀ ਅੱਜਕਲ ਇਕ ਆਮ ਸਮੱਸਿਆ ਬਣ ਚੁੱਕੀ ਹੈ। ਗਲਤ ਖਾਣ-ਪੀਣ, ਜ਼ਿਆਦਾ ਮਸਾਲੇਦਾਰ ਜਾਂ ਤਲਿਆ ਹੋਇਆ ਖਾਣਾ, ਲੋੜ ਤੋਂ ਵਧ ਖਾਣਾ ਤੇ ਤਣਾਅ ਵਰਗੀ ਲਾਈਫਸਟਾਈਲ ਆਦਤਾਂ ਇਸ ਦੇ ਪਿੱਛੇ ਵੱਡੀ ਵਜ੍ਹਾ ਮੰਨੀ ਜਾਂਦੀ ਹੈ। ਕਈ ਵਾਰ ਇਹ ਸਮੱਸਿਆ ਗੈਸਟ੍ਰਾਇਟਿਸ ਜਾਂ ਪੇਟ ਵਿਚ ਐਸਿਡ ਦੇ ਅੰਸਤੁਲਨ ਦੇ ਕਾਰਨ ਵੀ ਹੋ ਸਕਦੀ ਹੈ। ਹਲਕੀ ਐਸੀਡਿਟੀ ਵਿਚ ਘਰੇਲੂ ਉਪਾਅ ਕਾਫੀ ਰਾਹਤ ਦੇ ਸਕਦੇ ਹਨ ਪਰ ਜੇਕਰ ਸਮੱਸਿਆ ਲੰਬੇ ਸਮੇਂ ਤੱਕ ਬਣੀ ਰਹੇ ਜਾਂ ਜ਼ਿਆਦਾ ਗੰਭੀਰ ਹੋ ਜਾਵੇ ਤਾਂ ਡਾਕਟਰ ਤੋਂ ਸਲਾਹ ਲੈਣਾ ਜ਼ਰੂਰੀ ਹੁੰਦਾ ਹੈ ਜਾਂ ਘਰੇਲੂ ਨੁਸਖਿਆਂ ਨਾਲ ਵੀ ਤੁਸੀਂ ਇਸ ਨੂੰ ਠੀਕ ਕਰ ਸਕਦੇ ਹੋ।
ਅਦਰਕ
ਅਦਰਕ ਨੂੰ ਸਰਦੀਆਂ ਵਿਚ ਗੈਸ ਤੇ ਐਸੀਡਿਟੀ ਦੇ ਘਰੇਲੂ ਇਲਾਜ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ। ਇਹ ਅੰਤੜੀਆਂ ਵਿਚ ਬਣਨ ਵਾਲੀ ਗੈਸ ਨੂੰ ਘੱਟ ਕਰਦਾ ਹੈ। ਪੇਟ ਦੀ ਪਰਤ ਨੂੰ ਸ਼ਾਂਤ ਕਰਦਾ ਹੈ ਤੇ ਐਸਿਡ ਦੇ ਉਤਪਾਦਨ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ। ਅਦਰਕ ਡਾਇਜ਼ੈਸ਼ਨ ਨੂੰ ਬੇਹਤਰ ਬਣਾਉਂਦਾ ਹੈ ਤੇ ਸੋਜਿਸ਼ ਘੱਟ ਕਰਦਾ ਹੈ ਜਿਸ ਨਾਲ ਐਸੀਡਿਟੀ ਨਾਲ ਹੋਣ ਵਾਲੀ ਜਲਨ ਤੋਂ ਰਾਹਤ ਮਿਲਦੀ ਹੈ।
ਤੁਲਸੀ ਦੇ ਪੱਤੇ
ਤੁਲਸੀ ਦੇ ਪੱਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਵਿਚ ਕਾਫੀ ਫਾਇਦੇਮੰਦ ਮੰਨੇ ਜਾਂਦੇ ਹਨ। ਇਸ ਵਿਚ ਯੁਜੇਨਾਲ ਵਰਗੇ ਤੱਤ ਪਾਏ ਜਾਂਦੇ ਹਨ ਜੋ ਸੋਜਿਸ਼ ਨੂੰ ਘੱਟ ਕਰਦੇ ਹਨ ਤੇ ਪਾਚਣ ਨੂੰ ਸਹੀ ਰੱਖਦੇ ਹਨ। ਤੁਲਸੀ ਪੇਟ ਦੀ ਪਰਤ ਨੂੰ ਸ਼ਾਂਤ ਕਰਦੀ ਹੈ ਤੇ ਹਾਰਟਬਰਨ ਵਰਗੀ ਪ੍ਰੇਸ਼ਾਨੀ ਵਿਚ ਰਾਹਤ ਦਿੰਦੀ ਹੈ।
ਐਲੋਵੇਰਾ ਜੂਸ
ਐਲੋਵੇਰਾ ਪੇਟ ਲਈ ਠੰਡਕ ਦੇਣ ਵਾਲਾ ਮੰਨਿਆ ਜਾਂਦਾ ਹੈ। ਇਹ ਪੇਟ ਤੇ ਭੋਜਨ ਨਲੀ ਵਿਚ ਹੋਣ ਵਾਲੀ ਜਲਨ ਨੂੰ ਘੱਟ ਕਾਦ ਹੈ ਤੇ ਐਸਿਡ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ। ਐੈਲੋਵੇਰਾ ਪੇਟ ਦੀ ਅੰਦਰੂਨੀ ਪਰਤ ਨੂੰ ਠੀਕ ਕਰਨ ਵਿਚ ਸਹਾਇਕ ਹੁੰਦਾ ਹੈ। ਖਾਮੇ ਤੋਂ ਪਹਿਲਾਂ ਥੋੜ੍ਹਾ ਜਿਹਾ ਐਲੋਵੇਰਾ ਜੂਸ ਲੈਣ ਨਾਲ ਪਾਚਣ ਤੰਤਰ ਨੂੰ ਆਰਾਮ ਮਿਲਦਾ ਹੈ।
ਸੌਂਫ
ਸੌਂਫ ਦੇ ਬੀਜਾਂ ਵਿਚ ਏਨੇਥੋਲ ਨਾਂ ਦਾ ਤੱਤ ਹੁੰਦਾ ਹੈ ਜੋ ਪਾਚਣ ਨੂੰ ਬੇਹਤਰ ਬਣਾਉਂਦਾ ਹੈ ਤੇ ਐਸਿਡਿਟੀ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਇਹ ਗੈਸ ਤੇ ਪੇਟ ਫੁੱਲਣ ਦੀ ਸਮੱਸਿਆ ਨੂੰ ਵੀ ਘੱਟ ਕਰਦਾ ਹੈ। ਖਾਣ ਦੇ ਬਾਅਦ ਸੌਂਫ ਚਬਾਉਣਾ ਜਾਂ ਸੌਂਫ ਦੀ ਚਾਹ ਪੀਣਾ ਫਾਇਦੇਮੰਦ ਮੰਨਿਆ ਜਾਂਦਾ ਹੈ।
ਗੁੜ
ਗੁੜ ਪਾਚਣ ਇੰਜਾਇਮਸ ਨੂੰ ਸਰਗਰਮ ਕਰਦਾ ਹੈ ਜਿਸ ਨਾਲ ਖਾਣਾ ਬੇਹਤਰ ਤਰੀਕੇ ਨਾਲ ਪਚਦਾ ਹੈ ਤੇ ਪੇਟ ਵਿਚ ਗੈਸ ਬਣਨ ਦੀ ਸੰਭਾਵਨਾ ਘੱਟ ਹੁੰਦੀ ਹੈ। ਇਹ ਪੇਟ ਦੀ ਪਰਤ ਨੂੰ ਸ਼ਾਂਤ ਕਰਨ ਵਿਚ ਵੀ ਮਦਦ ਕਰਦਾ ਹੈ ਤੇ ਐਸੀਡਿਟੀ ਵਿਚ ਰਾਹਤ ਦਿਵਾ ਸਕਦਾ ਹੈ।
ਲੱਸੀ
ਲੱਸੀ ਨੂੰ ਐਸੀਡਿਟੀ ਲਈ ਇਕ ਆਸਾਨ ਤੇ ਅਸਰਦਾਰ ਘਰੇਲੂ ਉਪਾਅ ਮੰਨਿਆ ਜਾਂਦਾ ਹੈ। ਇਸ ਵਿਚ ਮੌਜੂਦ ਲੈਕਟਿਕ ਐਸਿਡ ਪਾਚਣ ਨੂੰ ਬੇਹਤਰ ਬਣਾਉਂਦਾ ਹੈ ਤੇ ਪੇਟ ਦੇ ਐਸਿਡ ਨੂੰ ਸੰਤੁਲਿਤ ਕਰਦਾ ਹੈ। ਮਸਾਲਿਆਂ ਨਾਲ ਲਈ ਲਈ ਲੱਸੀ ਐਸਿਡ ਰਿਫਲਕਸ ਵਿਚ ਤੁਰੰਤ ਰਾਹਤ ਦੇ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:
























