Summer Baby care tips: ਗਰਮੀ ਦੇ ਮੌਸਮ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਤੇਜ਼ ਧੁੱਪ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਇਨ੍ਹਾਂ ਦਿਨਾਂ ‘ਚ ਘਰ ਦੇ ਅੰਦਰ ਹੀ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਜੇਕਰ ਤੁਹਾਨੂੰ ਕਿਸੇ ਜ਼ਰੂਰੀ ਕੰਮ ਦੇ ਕਾਰਨ ਬਾਹਰ ਜਾਣਾ ਪੈਂਦਾ ਹੈ ਤਾਂ ਤੁਹਾਨੂੰ ਬੱਚੇ ਦੀ ਸਿਹਤ ਦਾ ਖਾਸ ਧਿਆਨ ਰੱਖਣਾ ਹੋਵੇਗਾ। ਇਸ ਮੌਸਮ ਦਾ ਅਸਰ ਬੱਚੇ ਦੇ ਸਰੀਰ ‘ਤੇ ਬਹੁਤ ਜਲਦੀ ਪੈਂਦਾ ਹੈ। ਥੋੜ੍ਹੀ ਜਿਹੀ ਧੁੱਪ ਵੀ ਬੱਚੇ ਦੀ ਸਕਿਨ ‘ਤੇ ਰੈਸ਼ੇਜ ਕਰ ਸਕਦੀ ਹੈ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਆਪਣੇ ਬੱਚੇ ਨੂੰ ਇਸ ਤੇਜ਼ ਧੁੱਪ ਤੋਂ ਕਿਵੇਂ ਬਚਾ ਸਕਦੇ ਹੋ…
ਬੱਚੇ ਦੇ ਕੱਪੜਿਆਂ ਦਾ ਰੱਖੋ ਧਿਆਨ: ਜਦੋਂ ਵੀ ਤੁਸੀਂ ਬੱਚੇ ਨੂੰ ਆਪਣੇ ਨਾਲ ਬਾਹਰ ਲੈ ਜਾ ਰਹੇ ਹੋ ਤਾਂ ਉਸ ਦੇ ਕੱਪੜਿਆਂ ਦਾ ਖਾਸ ਧਿਆਨ ਰੱਖੋ। ਆਪਣੇ ਬੱਚੇ ਨੂੰ ਸਿਰਫ਼ ਕੋਟਨ ਦੇ ਕੱਪੜੇ ਹੀ ਪਹਿਨਾਓ। ਇਨ੍ਹਾਂ ਕੱਪੜਿਆਂ ‘ਚ ਬੱਚਾ ਆਰਾਮਦਾਇਕ ਮਹਿਸੂਸ ਕਰੇਗਾ। ਬੱਚੇ ਦੀ ਸਕਿਨ ‘ਤੇ ਕੋਈ ਰੈਸ਼ੇਜ ਨਹੀਂ ਹੋਣਗੇ। ਕੋਟਨ ਦੇ ਕੱਪੜੇ ਬੱਚਿਆਂ ਨੂੰ ਇੱਕ ਤਰ੍ਹਾਂ ਦੀ ਠੰਢਕ ਦਾ ਅਹਿਸਾਸ ਕਰਵਾਉਂਦੇ ਹਨ। ਬੱਚੇ ਦੇ ਸਿਰ ਨੂੰ ਹਮੇਸ਼ਾ ਕੋਟਨ ਦੇ ਕੱਪੜੇ ਨਾਲ ਢੱਕ ਕੇ ਬਾਹਰ ਲੈ ਕੇ ਜਾਓ ਤਾਂ ਜੋ ਸਿੱਧੀ ਧੁੱਪ ਉਨ੍ਹਾਂ ‘ਤੇ ਨਾ ਪਵੇ।
ਬੱਚੇ ਨੂੰ ਰੈਸ਼ੇਜ ਤੋਂ ਬਚਾਓ: ਛੋਟੇ ਬੱਚਿਆਂ ਦੀ ਸਕਿਨ ਬਹੁਤ ਹੀ ਕੋਮਲ ਹੁੰਦੀ ਹੈ। ਉਸ ਦੀ ਸਕਿਨ ‘ਤੇ ਬਹੁਤ ਜਲਦੀ ਰੈਸ਼ੇਜ ਹੋਣ ਲੱਗਦੇ ਹਨ। ਬੱਚੇ ਨੂੰ ਹਮੇਸ਼ਾ ਸੂਤੀ ਦੀ ਨੈਪੀ ਪਹਿਨਾਕੇ ਬਾਹਰ ਲੈ ਕੇ ਜਾਓ। ਬੱਚੇ ਦੀ ਨੈਪੀ ਦਾ ਵੀ ਖਾਸ ਧਿਆਨ ਰੱਖੋ। ਨੈਪੀ ਹਮੇਸ਼ਾ ਸੁੱਕੀ ਅਤੇ ਸਾਫ਼ ਹੀ ਵਰਤੋਂ ਕਰੋ। ਬੱਚਿਆਂ ਦੇ ਪੱਟਾਂ ਅਤੇ ਪੇਟ ‘ਤੇ ਰੈਸ਼ੇਜ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ। ਰੈਸ਼ੇਜ ਹੋਣ ‘ਤੇ ਬੱਚੇ ਨੂੰ ਕਰੀਮ ਜ਼ਰੂਰ ਲਗਾਓ। ਗਰਮੀਆਂ ‘ਚ ਪਸੀਨਾ ਆਉਣ ਕਾਰਨ ਵੀ ਬੱਚੇ ਨੂੰ ਰੈਸ਼ੇਜ ਹੋ ਸਕਦੇ ਹਨ।
ਬੱਚੇ ਨੂੰ ਪਿੱਤ ਤੋਂ ਬਚਾਓ: ਗਰਮੀਆਂ ਦੇ ਮੌਸਮ ‘ਚ ਸਿੰਥੈਟਿਕ ਕੱਪੜੇ ਵੀ ਬੱਚੇ ਦੇ ਸਰੀਰ ‘ਤੇ ਪਿੱਤ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਆਪਣੇ ਬੱਚੇ ਨੂੰ ਹਮੇਸ਼ਾ ਸੂਤੀ ਕੱਪੜੇ ਪਹਿਨਾਓ। ਜੇਕਰ ਬੱਚੇ ਦੇ ਸਰੀਰ ‘ਤੇ ਪਿੱਤ ਹੋ ਜਾਂਦੀ ਹੈ ਤਾਂ ਤੁਸੀਂ ਬੇਬੀ ਪਾਊਡਰ ਜਾਂ ਕਿਸੇ ਵੀ ਪ੍ਰਿਕਲੀ ਪਾਊਡਰ ਨੂੰ ਉਸ ਦੇ ਸਰੀਰ ‘ਤੇ ਲਗਾ ਸਕਦੇ ਹੋ। ਇਸ ਦੌਰਾਨ ਬੱਚੇ ਦੇ ਸਰੀਰ ਦੀ ਮਸਾਜ ਬਿਲਕੁਲ ਵੀ ਨਾ ਕਰੋ। ਬੱਚੇ ਦੇ ਸਰੀਰ ਨੂੰ ਜਿੰਨਾ ਹੋ ਸਕੇ ਠੰਡਾ ਰੱਖਣ ਦੀ ਕੋਸ਼ਿਸ਼ ਕਰੋ।
ਕੋਸ਼ਿਸ਼ ਕਰੋ ਕਿ ਬੱਚੇ ਨੂੰ ਧੁੱਪ ‘ਚ ਨਾ ਲੈ ਕੇ ਜਾਓ: ਜੇਕਰ ਤੁਹਾਡਾ ਬੱਚਾ ਬਹੁਤ ਛੋਟਾ ਹੈ ਤਾਂ ਉਸਨੂੰ ਤੇਜ਼ ਧੁੱਪ ‘ਚ ਬਾਹਰ ਨਾ ਲੈ ਜਾਓ। ਗਰਮੀ ਦੀ ਇਸ ਕੜਕਦੀ ਧੁੱਪ ‘ਚ ਬੱਚੇ ਨੂੰ ਅੰਦਰ ਰੱਖੋ। ਬੱਚਿਆਂ ਦੀ ਸਕਿਨ ‘ਚ ਬਹੁਤ ਘੱਟ ਮਾਤਰਾ ‘ਚ ਮੇਲਾਨਿਨ ਪਾਇਆ ਜਾਂਦਾ ਹੈ ਜਿਸ ਕਾਰਨ ਸੂਰਜ ਦੀਆਂ ਤੇਜ਼ ਕਿਰਨਾਂ ਉਨ੍ਹਾਂ ਦੇ ਵਾਲਾਂ, ਅੱਖਾਂ ਅਤੇ ਸਕਿਨ ਲਈ ਨੁਕਸਾਨਦੇਹ ਹੋ ਸਕਦੀਆਂ ਹਨ। ਇਸ ਲਈ ਤੁਹਾਨੂੰ ਉਸ ਨੂੰ ਤੇਜ਼ ਧੁੱਪ ‘ਚ ਲੈ ਕੇ ਜਾਣ ਤੋਂ ਬਚਣਾ ਚਾਹੀਦਾ ਹੈ।
ਬੱਚੇ ਨੂੰ ਪਿਲਾਓ ਜ਼ਿਆਦਾ ਤੋਂ ਜ਼ਿਆਦਾ ਪਾਣੀ: ਜੇਕਰ ਤੁਹਾਡੀ ਐਮਰਜੈਂਸੀ ‘ਚ ਬੱਚੇ ਨੂੰ ਬਾਹਰ ਲਿਜਾਣਾ ਪੈਂਦਾ ਹੈ ਤਾਂ ਉਸਨੂੰ ਵੱਧ ਤੋਂ ਵੱਧ ਪਾਣੀ ਪਿਲਾਉ। ਬੱਚੇ ਦੇ ਸਰੀਰ ਨੂੰ ਹਾਈਡਰੇਟ ਰੱਖਣ ਦੀ ਕੋਸ਼ਿਸ਼ ਕਰੋ। ਸੂਰਜ ਦੀਆਂ ਸਿੱਧੀਆਂ ਕਿਰਨਾਂ ਬੱਚੇ ਦੇ ਸਰੀਰ ‘ਚੋਂ ਪਾਣੀ ਨੂੰ ਬਾਹਰ ਕੱਢ ਲੈਂਦੀਆਂ ਹਨ ਅਤੇ ਡੀਹਾਈਡਰੇਸ਼ਨ ਦਾ ਕਾਰਨ ਬਣ ਸਕਦੀਆਂ ਹਨ। ਜੇਕਰ ਬੱਚਾ ਛੋਟਾ ਹੈ ਤਾਂ ਉਸ ਨੂੰ ਸਮੇਂ-ਸਮੇਂ ‘ਤੇ ਦੁੱਧ ਪਿਲਾਉਂਦੇ ਰਹੋ ਤਾਂ ਕਿ ਉਸ ਦੇ ਸਰੀਰ ਨੂੰ ਪੋਸ਼ਣ ਮਿਲੇ ਅਤੇ ਸਰੀਰ ਹਾਈਡ੍ਰੇਟਿਡ ਰਹੇ।