Summer Bridal Makeup tips: ਇੱਕ ਪਾਸੇ ਵਿਆਹ, ਦੂਜੇ ਪਾਸੇ ਗਰਮੀ। ਅੱਜ ਕੱਲ੍ਹ ਦੇ ਮੌਸਮ ‘ਚ ਵਿਆਹ ਕਰਵਾਉਣਾ ਕੋਈ ਆਸਾਨ ਕੰਮ ਨਹੀਂ ਹੈ ਕਿਉਂਕਿ ਪਸੀਨੇ ਕਾਰਨ ਸਭ ਕੁਝ ਖਰਾਬ ਹੋ ਜਾਂਦਾ ਹੈ। ਖਾਸ ਕਰਕੇ ਦੁਲਹਨ ਦਾ ਮੇਕਅੱਪ ਜੋ ਪਸੀਨੇ ਕਾਰਨ ਟਿਕਦਾ ਹੀ ਨਹੀਂ। ਬਿਨਾਂ ਮੇਕਅੱਪ ਦੇ ਵਿਆਹ ‘ਚ ਜਾਣ ਦੀ ਗੱਲ ਤਾਂ ਸੋਚ ਵੀ ਨਹੀਂ ਸਕਦੇ। ਇਸ ਲਈ ਅੱਜ ਅਸੀਂ ਕੁਝ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਧਿਆਨ ‘ਚ ਰੱਖ ਕੇ ਦੁਲਹਨ ਆਪਣੇ ਮੇਕਅਪ ਨੂੰ ਫਿੱਕਾ ਹੋਣ ਤੋਂ ਬਚਾ ਸਕਦੇ ਹੋ।
ਆਈਸ ਕਿਊਬ: ਗਰਮੀਆਂ ‘ਚ ਚਿਹਰੇ ‘ਤੇ ਬਰਫ ਲਗਾਉਣ ਨਾਲ ਤੁਹਾਡਾ ਮੇਕਅੱਪ ਜ਼ਿਆਦਾ ਦੇਰ ਤੱਕ ਟਿਕਿਆ ਰਹਿੰਦਾ ਹੈ। ਇਸ ਦੇ ਲਈ ਆਈਸ ਕਿਊਬ ਲਓ ਅਤੇ ਆਪਣੇ ਚਿਹਰੇ ‘ਤੇ ਸਰਕੂਲੇਸ਼ਨ ਮੋਸ਼ਨ ‘ਚ ਮਸਾਜ ਕਰੋ। ਇਸ ਦੇ ਨਾਲ ਅੱਖਾਂ ਦੇ ਆਲੇ-ਦੁਆਲੇ ਵੀ ਮਸਾਜ ਕਰੋ। ਮਾਲਿਸ਼ ਕਰਨ ਤੋਂ ਬਾਅਦ ਇਸ ਨੂੰ ਕੁਝ ਦੇਰ ਇਸ ਤਰ੍ਹਾਂ ਹੀ ਸੁੱਕਣ ਦਿਓ।
ਸੈੱਟਿੰਗ ਸਪਰੇਅ: ਮੇਕਅੱਪ ਕਰਨ ਤੋਂ ਪਹਿਲਾਂ ਤੁਸੀਂ ਚਿਹਰੇ ‘ਤੇ ਮੇਕਅੱਪ ਸੈਟਿੰਗ ਸਪਰੇਅ ਲਗਾ ਸਕਦੇ ਹੋ। ਇਸ ਨੂੰ ਆਪਣੇ ਚਿਹਰੇ ਅਤੇ ਗਰਦਨ ‘ਤੇ ਲਗਾਓ। ਇਸ ਨਾਲ ਪਸੀਨਾ ਗਾਇਬ ਹੋ ਜਾਂਦਾ ਹੈ। ਇਸ ਨੂੰ ਸਪਰੇਅ ਕਰਨ ਤੋਂ ਬਾਅਦ ਹੀ ਆਪਣਾ ਮੇਕਅੱਪ ਸ਼ੁਰੂ ਕਰੋ।
ਲਾਈਟ ਮੇਕਅਪ: ਮੇਕਅੱਪ ਨੂੰ ਲਾਈਟ ਅਤੇ ਸੌਫਟ ਹੀ ਰੱਖੋ ਤਾਂ ਕਿ ਪਸੀਨੇ ਨਾਲ ਤੁਹਾਡਾ ਮੇਕਅੱਪ ਖਰਾਬ ਨਾ ਹੋਵੇ। ਗਰਮੀਆਂ ‘ਚ ਅੱਖਾਂ ਦਾ ਮੇਕਅੱਪ ਕਰਦੇ ਸਮੇਂ ਆਈਸ਼ੈਡੋ ਲਈ ਲਾਈਟ ਅਤੇ ਨਿਊਟ੍ਰਲ ਸ਼ੇਡਜ਼ ਦੀ ਚੋਣ ਕਰੋ।
ਵਾਟਰਪ੍ਰੂਫ਼ ਬੇਸ: ਮੇਕਅੱਪ ਨੂੰ ਪਸੀਨੇ ਤੋਂ ਬਚਾਉਣ ਲਈ ਤੁਸੀਂ ਸਭ ਤੋਂ ਪਹਿਲਾਂ ਬੇਸ ‘ਚ ਵਾਟਰਪਰੂਫ ਪ੍ਰਾਈਮਰ ਦੀ ਵਰਤੋਂ ਕਰੋ। ਇਸ ਨਾਲ ਮੇਕਅਪ ਨਹੀਂ ਉਤਰੇਗਾ। ਨਾਲ ਹੀ ਜੇਕਰ ਤੁਹਾਨੂੰ ਪ੍ਰਾਈਮਰ ਨਹੀਂ ਮਿਲਦਾ ਤਾਂ ਤੁਸੀਂ BB ਜਾਂ CC ਕਰੀਮ ਦੀ ਵਰਤੋਂ ਵੀ ਕਰ ਸਕਦੇ ਹੋ।
ਲਾਈਟ ਲਿਪਸਟਿਕ: ਗਰਮੀਆਂ ‘ਚ ਹੈਵੀ ਲਿਪ ਮੇਕਅੱਪ ਤੋਂ ਪਰਹੇਜ਼ ਕਰੋ। ਗਰਮੀਆਂ ਦੇ ਵਿਆਹ ਲਈ ਤੁਸੀਂ ਨਿਊਡ ਲਿਪ ਸ਼ੇਡਜ਼ ਚੁਣ ਸਕਦੇ ਹੋ। ਮੈਟ ਲਿਪਸਟਿਕ ਦੀ ਬਜਾਏ ਕ੍ਰੀਮੀ ਲਿਪਸਟਿਕ ਪਹਿਨਣ ਦੀ ਕੋਸ਼ਿਸ਼ ਕਰੋ। ਗਰਮੀਆਂ ਲਈ Coral Peach ਲਿਪਸ਼ੇਡ ਵੀ ਬੈਸਟ ਆਪਸ਼ਨ ਹੈ।
ਵਾਟਰਪ੍ਰੂਫ਼ ਮੇਕਅਪ: ਹਮੇਸ਼ਾ ਵਾਟਰਪਰੂਫ ਮੇਕਅੱਪ ਦੀ ਵਰਤੋਂ ਕਰੋ। ਇਸ ‘ਚ ਤੁਸੀਂ ਵਾਟਰਪਰੂਫ ਆਈ ਮੇਕਅੱਪ, ਵਾਟਰਪਰੂਫ ਲਿਪ ਬਾਮ ਅਤੇ ਵਾਟਰਪਰੂਫ ਫਾਊਂਡੇਸ਼ਨ ਦੀ ਵਰਤੋਂ ਕਰ ਸਕਦੇ ਹੋ। ਅਜਿਹਾ ਕਰਨ ਨਾਲ ਪਸੀਨਾ ਆਉਣ ‘ਤੇ ਵੀ ਮੇਕਅੱਪ ਖਰਾਬ ਨਹੀਂ ਹੋਵੇਗਾ।