Summer healthy drinks: ਗਰਮੀਆਂ ਦੀ ਸ਼ੁਰੂਆਤ ਦੇ ਨਾਲ ਹੀ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ। ਜਿਸ ਕਾਰਨ ਬੀਮਾਰੀਆਂ ਹੋਣ ਦਾ ਖਤਰਾ ਵੀ ਵਧ ਜਾਂਦਾ ਹੈ। ਗਰਮੀ ਤੋਂ ਰਾਹਤ ਪਾਉਣ ਲਈ ਹਰ ਕੋਈ ਠੰਡਾ ਸ਼ਰਬਤ ਪੀਣਾ ਪਸੰਦ ਕਰਦਾ ਹੈ। ਖਾਸ ਤੌਰ ‘ਤੇ ਇਸ ਮੌਸਮ ‘ਚ ਸਾਰੇ ਵੱਖ-ਵੱਖ ਤਰ੍ਹਾਂ ਦਾ ਸ਼ਰਬਤ ਬਣਾ ਕੇ ਪੀਣਾ ਪਸੰਦ ਕਰਦੇ ਹਨ। ਇਸ ਮੌਸਮ ‘ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਸਰੀਰ ‘ਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਇਨ੍ਹਾਂ ਸ਼ਰਬਤਾਂ ਨੂੰ ਆਪਣੀ ਡੇਲੀ ਰੁਟੀਨ ‘ਚ ਸ਼ਾਮਲ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਨ੍ਹਾਂ ਡਰਿੰਕਸ ਬਾਰੇ।
ਗੁੜ ਦਾ ਸ਼ਰਬਤ: ਔਸ਼ਧੀ ਦੇ ਨਜ਼ਰੀਏ ਤੋਂ, ਗੁੜ ਦਾ ਸ਼ਰਬਤ ਪੀਣ ਦੇ ਬਹੁਤ ਸਾਰੇ ਫਾਇਦੇ ਹਨ। ਫਲੇਵੋਨੋਇਡਸ, ਐਂਟੀਆਕਸੀਡੈਂਟ ਗੁਣ ਹੁੰਦੇ ਹਨ। ਜੋ ਸਕਿਨ ਨੂੰ ਡੀਟੌਕਸਫਾਈ ਕਰਨ ‘ਚ ਮਦਦ ਕਰਦੇ ਹਨ। ਇਹ ਸਿਹਤ ਸੰਬੰਧੀ ਸਮੱਸਿਆਵਾਂ ਲਈ ਵੀ ਬਹੁਤ ਫਾਇਦੇਮੰਦ ਹੈ। ਇਸ ਦੀ ਵਰਤੋਂ ਭਾਰ ਨੂੰ ਕੰਟਰੋਲ ਕਰਨ ਲਈ ਵੀ ਕੀਤੀ ਜਾਂਦੀ ਹੈ।
ਪੁਦੀਨਾ ਅਤੇ ਜਲਜੀਰਾ ਦਾ ਸ਼ਰਬਤ: ਇਹ ਗਰਮੀਆਂ ‘ਚ ਸਭ ਤੋਂ ਜ਼ਿਆਦਾ ਕੋਮਨ ਅਤੇ ਵਰਤਿਆ ਜਾਣ ਵਾਲਾ ਸ਼ਰਬਤ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ‘ਚ ਪਾਣੀ ਦੀ ਕਮੀ ਨਹੀਂ ਹੋਵੇਗੀ। ਇਸ ਦੇ ਨਿਯਮਤ ਸੇਵਨ ਨਾਲ ਸਰੀਰ ਦਾ ਤਾਪਮਾਨ ਕੰਟਰੋਲ ‘ਚ ਰਹਿੰਦਾ ਹੈ। ਇਹ ਸ਼ਰਬਤ ਬਣਾਉਣਾ ਵੀ ਆਸਾਨ ਹੈ ਅਤੇ ਇਸ ਨੂੰ ਪੀਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ। ਇਹ ਪੇਟ ਨੂੰ ਸਾਫ਼ ਕਰਨ ਦਾ ਵੀ ਕੰਮ ਕਰਦਾ ਹੈ।
ਤਰਬੂਜ ਦਾ ਸ਼ਰਬਤ: ਤਰਬੂਜ ਗਰਮੀਆਂ ‘ਚ ਸਰੀਰ ‘ਚੋਂ ਪਾਣੀ ਦੀ ਕਮੀ ਨੂੰ ਦੂਰ ਕਰਦਾ ਹੈ। ਮਾਹਿਰਾਂ ਦੇ ਮੁਤਾਬਕ ਇਸ ‘ਚ 90 ਫੀਸਦੀ ਤੋਂ ਜ਼ਿਆਦਾ ਪਾਣੀ ਪਾਇਆ ਜਾਂਦਾ ਹੈ ਜੋ ਸਰੀਰ ਨੂੰ ਹਾਈਡ੍ਰੇਟ ਅਤੇ ਠੰਡਾ ਰੱਖਣ ‘ਚ ਮਦਦ ਕਰਦਾ ਹੈ।
ਸੌਂਫ ਸ਼ਰਬਤ: ਸੌਂਫ ਦੀ ਤਾਸੀਰ ਬਹੁਤਹੀ ਠੰਡੀ ਹੁੰਦੀ ਹੈ। ਇਸ ਲਈ ਗਰਮੀਆਂ ‘ਚ ਇਸ ਦਾ ਸੇਵਨ ਕੀਤਾ ਜਾਂਦਾ ਹੈ। ਸੌਂਫ ‘ਚ ਫਾਈਬਰ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਫਾਈਬਰ ਪਾਏ ਜਾਂਦੇ ਹਨ, ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
ਚੰਦਨ ਦਾ ਸ਼ਰਬਤ: ਚੰਦਨ ਦੀ ਤਾਸੀਰ ਬਹੁਤ ਠੰਡੀ ਹੁੰਦੀ ਹੈ ਜਿਸ ਨਾਲ ਸਰੀਰ ਨੂੰ ਠੰਡਕ ਦਾ ਅਹਿਸਾਸ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਠੰਡਕ ਦਾ ਅਹਿਸਾਸ ਹੁੰਦਾ ਹੈ। ਇਸ ਤੋਂ ਬਣਿਆ ਸ਼ਰਬਤ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨ ‘ਚ ਮਦਦਗਾਰ ਹੁੰਦਾ ਹੈ।