ਥਾਇਰਾਇਡ ਇਕ ਹਾਰਮੋਲਨ ਬੀਮਾਰੀ ਹੈ ਜਿਸ ‘ਤੇ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਗੰਭੀਰ ਸਾਬਤ ਹੋ ਸਕਦੀ ਹੈ। ਇਸ ਸਮੱਸਿਆ ਦਾ ਸਭ ਤੋਂ ਵੱਧ ਖਤਰਾ ਮਹਿਲਾਵਾਂ ਵਿਚ ਹੁੰਦਾ ਹੈ। ਥਾਇਰਾਇਡ ਇਕ ਗ੍ਰੰਥੀ ਹੈ ਜਿਸ ਵਿਚ ਅਸੰਤੁਲਨ ਨਾਲ ਇਹ ਸਮੱਸਿਆ ਪੈਦਾ ਹੁੰਦੀ ਹੈ। ਇਹ ਗਲੈਂਡ ਗਰਦਨ ਦੇ ਸਾਹਮਣੇ ਹੁੰਦੀ ਹੈ। ਅੱਜ ਕਲ ਬਦਲਦੇ ਲਾਈਫਸਟਾਈਲ ਤੇ ਖਾਣਪੀਣ ਕਾਰਨ ਇਹ ਸਮੱਸਿਆ ਆਮ ਹੋ ਚੁੱਕੀ ਹੈ।
ਵਧੇ ਹੋਏ ਥਾਇਰਾਇਡ ਦੀ ਸਥਿਤੀ ਨੂੰ ਹਾਈਪੋਥਾਈਰੋਡਿਜ਼ਮ ਜਾਂ ਹਾਈਪਰਥਾਇਰਾਇਡਿਜ਼ਮ ਕਿਹਾ ਜਾਂਦਾ ਹੈ। ਹਾਈਪੋਥਾਈਰੋਡਿਜ਼ਮ ਉਦੋਂ ਹੁੰਦਾ ਹੈ ਜਦੋਂ ਥਾਈਰੋਇਡ ਗਲੈਂਡ ਕਾਫ਼ੀ ਥਾਈਰੋਇਡ ਹਾਰਮੋਨ ਨਹੀਂ ਬਣਾਉਂਦੀ। ਦੂਜੇ ਪਾਸੇ ਹਾਈਪਰਥਾਇਰਾਇਡਿਜ਼ਮ ਇੱਕ ਅਜਿਹੀ ਸਥਿਤੀ ਹੈ ਜਦੋਂ ਬਹੁਤ ਜ਼ਿਆਦਾ ਥਾਇਰਾਇਡ ਹਾਰਮੋਨ ਪੈਦਾ ਹੁੰਦਾ ਹੈ। ਥਾਇਰਾਇਡ ‘ਤੇ ਵੀ ਧਿਆਨ ਦੇਣਾ ਚਾਹੀਦਾ ਹੈ। ਕਿਉਂਕਿ ਇਸ ਨਾਲ ਸਮੱਸਿਆ ਵਧ ਸਕਦੀ ਹੈ। ਇੱਥੇ ਜਾਣੋ ਸਰੀਰ ਵਿੱਚ ਹੋ ਰਹੇ ਬਦਲਾਅ ਥਾਇਰਾਇਡ ਦੇ ਲੱਛਣ ਹਨ ਜਾਂ ਨਹੀਂ।
ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ ‘ਚ ਹੋਲਾ ਮਹੱਲਾ ਸ਼ੁਰੂ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਜਾਇਆ ਗਿਆ ਨਗਰ ਕੀਰਤਨ
ਥਾਇਰਾਇਡ ਦੇ ਸ਼ੁਰੂਆਤੀ ਲੱਛਣ ਇਸ ‘ਤੇ ਨਿਰਭਰ ਕਰਦੇ ਹੋਏ ਵੱਖ-ਵੱਖ ਹੋ ਸਕਦੇ ਹਨ ਕਿ ਸਮੱਸਿਆ ਹਾਰਮੋਨ ਦੇ ਜ਼ਿਆਦਾ ਉਤਪਾਦਨ ਦੀ ਹੈ ਜਾਂ ਘੱਟ ਉਤਪਾਦਨ ਦੀ। ਹਾਲਾਂਕਿ ਕੁਝ ਸਾਧਾਰਨ ਲੱਛਣ ਹਨ ਜਿਨ੍ਹਾਂ ਨੂੰ ਅਣਦੇਖਾ ਕਰਨ ਨਾਲ ਮੁਸ਼ਕਲ ਹੋ ਸਕਦੀ ਹੈ।
ਲੋੜੀਂਦੀ ਨੀਂਦ ਦੇ ਬਾਅਦ ਵੀ ਥਕਾਵਟ ਜਾਂ ਐਨਰਜੀ ਦੀ ਕਮੀ ਮਹਿਸੂਸ ਹੋਣਾ
ਅਚਾਨਕ ਭਾਰ ਘੱਟ ਹੋਣਾ ਜਾਂ ਵੱਧ ਹੋਣਾ
ਮੂਡ ਵਿਚ ਬਦਲਾਅ, ਚਿੜਚਿੜਾਪਣ, ਚਿੰਤਾ ਜਾਂ ਡਿਪ੍ਰੈਸ਼ਨ
ਨੀਂਦ ‘ਚ ਰੁਕਾਵਟ, ਅਨੀਂਦਰਾ ਜਾਂ ਜ਼ਿਆਦਾ ਨੀਂਦ ਆਉਣਾ
ਖੁਸ਼ਕ ਚਮੜੀ ਜਾਂ ਵਾਲਾਂ ਦਾ ਝੜਣਾ
ਮਾਸਪੇਸ਼ੀਆਂ ਵਿਚ ਕਮਜ਼ੋਰੀ ਜਾਂ ਜੋੜਾਂ ਵਿਚ ਦਰਦ
ਹਾਰਟ ਰੇਟ ਦਾ ਵਧਣਾ ਜਾਂ ਘੱਟ ਹੋਣਾ
ਪੀਰੀਅਡਸ ਵਿਚ ਬਦਲਾਅ ਜਿਵੇਂ ਹਲਕਾ ਜਾਂ ਭਾਰੀ ਪੀਰੀਅਡਸ ਜਾਂ ਅਨਿਯਮਿਤ ਸਾਈਕਲ
ਗਰਦਨ ਵਿਚ ਸੋਜਿਸ਼ ਪੈਦਾ ਕਰ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: