Tanning Tomato Face Pack: ਗਰਮੀਆਂ ਦੀ ਕੜਕਦੀ ਧੁੱਪ ਕਾਰਨ ਸਕਿਨ ਡ੍ਰਾਈ ਅਤੇ ਰੁੱਖੀ ਹੋਣ ਲੱਗਦੀ ਹੈ। ਇਨ੍ਹਾਂ ਦਿਨਾਂ ‘ਚ ਸਕਿਨ ਦੀ ਖਾਸ ਦੇਖਭਾਲ ਦੀ ਲੋੜ ਹੁੰਦੀ ਹੈ। ਵੱਖ-ਵੱਖ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਨ ਨਾਲ ਵੀ ਚਿਹਰੇ ਦੀ ਚਮਕ ਫਿੱਕੀ ਪੈ ਜਾਂਦੀ ਹੈ। ਤੁਸੀਂ ਘਰੇਲੂ ਪ੍ਰੋਡਕਟ ਦੀ ਵਰਤੋਂ ਕਰਕੇ ਚਿਹਰੇ ਦੀ ਰੰਗਤ ਵਧਾ ਸਕਦੇ ਹਨ। ਟਮਾਟਰ ਐਂਟੀਆਕਸੀਡੈਂਟਸ ਗੁਣ ਨਾਲ ਭਰਪੂਰ ਹੁੰਦੇ ਹਨ ਜੋ ਐਂਟੀਏਜਿੰਗ ਗੁਣਾਂ ਨੂੰ ਘਟਾਉਣ ‘ਚ ਮਦਦ ਕਰਦੇ ਹਨ। ਇਨ੍ਹਾਂ ਦਿਨਾਂ ‘ਚ ਜੇਕਰ ਤੁਹਾਡੇ ਚਿਹਰੇ ‘ਤੇ ਜਲਣ ਹੁੰਦੀ ਹੈ ਤਾਂ ਤੁਸੀਂ ਟਮਾਟਰ ਨੂੰ ਚਿਹਰੇ ‘ਤੇ ਲਗਾ ਸਕਦੇ ਹੋ। ਇਹ ਸਕਿਨ ਦੇ ਪੋਰਸ ਨੂੰ ਟਾਈਟ ਕਰਨ ‘ਚ ਮਦਦ ਕਰਦੇ ਹਨ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਸ ਦੀ ਵਰਤੋਂ ਚਿਹਰੇ ‘ਤੇ ਕਿਵੇਂ ਕਰ ਸਕਦੇ ਹੋ।
ਟਮਾਟਰ ਦਾ ਪਲਪ: ਤੁਸੀਂ ਟਮਾਟਰ ਦਾ ਪਲਪ ਚਿਹਰੇ ‘ਤੇ ਲਗਾ ਸਕਦੇ ਹੋ। ਟਮਾਟਰ ਦਾ ਪਲਪ ਕੱਢਕੇ ਠੰਡਾ ਹੋਣ ਲਈ ਫਰਿੱਜ ‘ਚ ਰੱਖ ਦਿਓ। 30 ਮਿੰਟ ਬਾਅਦ ਇਸ ਨੂੰ ਕੱਢਕੇ ਚਿਹਰੇ ‘ਤੇ ਲਗਾਓ। ਤੁਸੀਂ ਟਮਾਟਰ ਨੂੰ ਹਲਕੇ ਹੱਥਾਂ ਨਾਲ ਰੱਬ ਕਰਕੇ ਚਿਹਰੇ ਤੋਂ ਹਟਾ ਸਕਦੇ ਹੋ। ਫਿਰ ਆਪਣੇ ਚਿਹਰੇ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ। ਇਸ ਦਾ ਪਲਪ ਤੁਹਾਡੇ ਚਿਹਰੇ ‘ਤੇ ਕੁਦਰਤੀ ਬਲੀਚ ਦੀ ਤਰ੍ਹਾਂ ਕੰਮ ਕਰੇਗਾ।
ਟਮਾਟਰ ਦਹੀਂ ਦਾ ਪਲਪ ਲਗਾਓ: ਗਰਮੀਆਂ ‘ਚ ਜੇਕਰ ਤੁਹਾਡੇ ਚਿਹਰੇ ‘ਤੇ ਟੈਨਿੰਗ ਹੁੰਦੀ ਹੈ ਤਾਂ ਤੁਸੀਂ ਟਮਾਟਰ ਅਤੇ ਦਹੀਂ ਦਾ ਬਣਿਆ ਪਲਪ ਚਿਹਰੇ ‘ਤੇ ਲਗਾ ਸਕਦੇ ਹੋ। ਦਹੀਂ ‘ਚ ਪਾਇਆ ਜਾਣ ਵਾਲਾ ਲੈਕਟਿਕ ਐਸਿਡ ਸਕਿਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਟਮਾਟਰ ਦਾ ਪਲਪ ਕੱਢ ਕੇ ਉਸ ‘ਚ ਦੋ ਚੱਮਚ ਦਹੀਂ ਪਾਓ। ਦੋਵੇ ਚੀਜ਼ਾਂ ਨਾਲ ਬਣਿਆ ਇੱਕ ਪੇਸਟ ਤਿਆਰ ਕਰ ਲਓ। ਇਸ ਪੇਸਟ ਨੂੰ 15-20 ਮਿੰਟਾਂ ਲਈ ਚਿਹਰੇ ‘ਤੇ ਲਗਾਓ। ਫਿਰ ਸਾਦੇ ਪਾਣੀ ਨਾਲ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਲਓ। ਤੁਸੀਂ ਇਸ ਪੈਕ ਦੀ ਵਰਤੋਂ ਹਫ਼ਤੇ ‘ਚ ਦੋ ਵਾਰ ਕਰ ਸਕਦੇ ਹੋ।
ਟਮਾਟਰ, ਖੀਰੇ ਦਾ ਜੂਸ ਅਤੇ ਐਲੋਵੇਰਾ ਜੈੱਲ: ਜੇਕਰ ਤੁਹਾਡਾ ਤੇਜ਼ ਧੁੱਪ ਕਾਰਨ ਸਨਬਰਨ ਹੋ ਜਾਂਦਾ ਹੈ ਤਾਂ ਤੁਸੀਂ ਟਮਾਟਰ ਦੀ ਵਰਤੋਂ ਕਰ ਸਕਦੇ ਹੋ। ਐਲੋਵੇਰਾ ਜੈੱਲ ਅਤੇ ਖੀਰਾ ਸਕਿਨ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਟਮਾਟਰ ਦੇ ਪਲਪ ‘ਚ ਖੀਰੇ ਦਾ ਰਸ ਅਤੇ ਐਲੋਵੇਰਾ ਜੈੱਲ ਚੰਗੀ ਤਰ੍ਹਾਂ ਮਿਲਾਓ ਅਤੇ ਫਿਰ ਤਿੰਨਾਂ ਚੀਜ਼ਾਂ ਦਾ ਪੇਸਟ ਤਿਆਰ ਕਰੋ। ਇਸ ਪੇਸਟ ਨੂੰ 15-20 ਮਿੰਟਾਂ ਲਈ ਚਿਹਰੇ ‘ਤੇ ਲਗਾਓ। ਇਸ ਤੋਂ ਬਾਅਦ ਸਾਦੇ ਪਾਣੀ ਨਾਲ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਲਓ।
ਟਮਾਟਰ ਦੇ ਰਸ ‘ਚ ਸ਼ਹਿਦ ਮਿਲਾ ਕੇ ਲਗਾਓ: ਤੁਸੀਂ ਟਮਾਟਰ ਦੇ ਰਸ ‘ਚ ਸ਼ਹਿਦ ਮਿਲਾ ਕੇ ਚਿਹਰੇ ‘ਤੇ ਲਗਾ ਸਕਦੇ ਹੋ। ਇਸ ਨਾਲ ਤੁਹਾਡੇ ਚਿਹਰੇ ਤੋਂ ਦਾਗ-ਧੱਬੇ ਦੂਰ ਹੋ ਜਾਣਗੇ। ਨਾਲ ਹੀ ਤੁਹਾਡੀ ਸਕਿਨ ‘ਚ ਗਲੋਂ ਵੀ ਆਵੇਗੀ।
ਵੇਸਣ, ਟਮਾਟਰ ਅਤੇ ਮਲਾਈ: ਤੁਸੀਂ ਵੇਸਣ, ਟਮਾਟਰ ਅਤੇ ਮਲਾਈ ਦਾ ਪੈਕ ਬਣਾ ਕੇ ਚਿਹਰੇ ‘ਤੇ ਲਗਾ ਸਕਦੇ ਹੋ। ਵੇਸਣ ਤੁਹਾਡੀ ਸਕਿਨ ਦੀ ਰੰਗਤ ਨੂੰ ਸੁਧਾਰਨ ‘ਚ ਮਦਦ ਕਰਦਾ ਹੈ ਅਤੇ ਮਲਾਈ ਚਿਹਰੇ ‘ਤੇ Moisturizer ਦਾ ਕੰਮ ਕਰਦੀ ਹੈ। ਤੁਸੀਂ ਤਿੰਨਾਂ ਚੀਜ਼ਾਂ ਦਾ ਫੇਸ ਪੈਕ ਬਣਾ ਕੇ ਚਿਹਰੇ ‘ਤੇ ਲਗਾ ਸਕਦੇ ਹੋ।