Teenager Kids parenting tips: ਜਿਵੇਂ-ਜਿਵੇਂ ਬੱਚੇ ਉਮਰ ‘ਚ ਵਧਦੇ ਜਾਂਦੇ ਹਨ ਉਨ੍ਹਾਂ ਪ੍ਰਤੀ ਮਾਪਿਆਂ ਦੀ ਜ਼ਿੰਮੇਵਾਰੀ ਵੀ ਵੱਧ ਜਾਂਦੀ ਹੈ। ਅਜਿਹੇ ‘ਚ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਵਧੀਆ ਬਣਾਉਣ ਲਈ ਕਈ ਪੜਾਵਾਂ ‘ਚੋਂ ਲੰਘਣਾ ਪੈਂਦਾ ਹੈ। ਕਈ ਵਾਰ ਬੱਚੇ ਪਿਆਰ ਨਾਲ ਸਮਝਾਉਣ ਨਾਲ ਮੰਨ ਜਾਂਦੇ ਹਨ ਅਤੇ ਕਈ ਵਾਰ ਮਾਪਿਆਂ ਨੂੰ ਬੱਚਿਆਂ ਨਾਲ ਸਖ਼ਤੀ ਕਰਨੀ ਪੈਂਦੀ ਹੈ। teenage ਉਮਰ ਇੱਕ ਅਜਿਹਾ ਪੜਾਅ ਹੈ ਜਿੱਥੋਂ ਬੱਚੇ ਦਾ ਭਵਿੱਖ ਸ਼ੁਰੂ ਹੁੰਦਾ ਹੈ। ਇਸ ਦੌਰਾਨ ਜੇਕਰ ਮਾਤਾ-ਪਿਤਾ ਬੱਚਿਆਂ ਨਾਲ ਜ਼ਿਆਦਾ ਸਖਤੀ ਨਾਲ ਪੇਸ਼ ਆਉਂਦੇ ਹਨ ਤਾਂ ਉਹ ਗੱਲਾਂ ਲੁਕਾਉਣ ਲੱਗ ਜਾਂਦੇ ਹਨ। ਟੀਨ ਏਜ ਦੌਰਾਨ ਆਪਣੇ ਬੱਚੇ ਦੇ ਦੋਸਤ ਬਣਨ ਦੀ ਕੋਸ਼ਿਸ਼ ਕਰੋ। ਤੁਸੀਂ ਉਨ੍ਹਾਂ ਨਾਲ ਦੋਸਤੀ ਕਰਕੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਗਾਈਡ ਕਰ ਸਕਦੇ ਹੋ। ਤਾਂ ਆਓ ਅਸੀਂ ਤੁਹਾਨੂੰ ਅਜਿਹੇ ਟਿਪਸ ਦੱਸਦੇ ਹਾਂ ਜਿਸ ਨਾਲ ਤੁਸੀਂ ਬੱਚਿਆਂ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਗਾਈਡ ਕਰ ਸਕੋਗੇ।
ਸਾਥ ਦੇਣ ਦੀ ਕੋਸ਼ਿਸ਼ ਕਰੋ: ਇਹ ਉਮਰ ਬਹੁਤ ਨਾਜ਼ੁਕ ਹੁੰਦੀ ਹੈ। ਇਸ ਦੌਰਾਨ ਬੱਚੇ ਕਈ ਗਲਤੀਆਂ ਕਰਦੇ ਹਨ ਉਨ੍ਹਾਂ ਨੂੰ ਝਿੜਕਣ ਦੀ ਬਜਾਏ ਉਨ੍ਹਾਂ ਦੀ ਗੱਲ ਸਮਝਣ ਦੀ ਕੋਸ਼ਿਸ਼ ਕਰੋ। ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸੀਬਤ ‘ਚੋਂ ਕੱਢਣ ਦੀ ਕੋਸ਼ਿਸ਼ ਕਰੋ। ਤੁਹਾਨੂੰ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਤਾਂ ਜੋ ਉਹ ਭਵਿੱਖ ‘ਚ ਆਪਣੀ ਗਲਤੀ ਨਾ ਦੁਹਰਾਉਣ। ਬੱਚੇ ਤੁਹਾਨੂੰ ਆਪਣਾ ਚੰਗਾ ਦੋਸਤ ਸਮਝਣ ਲੱਗ ਜਾਣਗੇ।
ਆ ਰਹੇ ਬਦਲਾਅ ਕਰੋ ਸਵੀਕਾਰ: ਇਸ ਉਮਰ ‘ਚ ਬੱਚੇ ਦਾ ਸੁਭਾਅ ਵੀ ਬਹੁਤ ਜਲਦੀ ਬਦਲ ਜਾਂਦਾ ਹੈ। ਬੱਚੇ ਕਈ ਵਾਰ ਬਹੁਤ ਖੁਸ਼ ਹੋ ਜਾਂਦੇ ਹਨ ਅਤੇ ਕਈ ਵਾਰ ਬਹੁਤ ਗੁੱਸੇ ਹੋ ਜਾਂਦੇ ਹਨ। ਉਨ੍ਹਾਂ ਦੀ ਉਮਰ ਦੇ ਪੜਾਅ ਨੂੰ ਧਿਆਨ ‘ਚ ਰੱਖਦੇ ਹੋਏ ਉਨ੍ਹਾਂ ਦੇ ਦਿਲ ਦੀ ਗੱਲ ਨੂੰ ਜਾਣਨ ਦੀ ਕੋਸ਼ਿਸ਼ ਕਰੋ। ਉਨ੍ਹਾਂ ਦੇ ਵਿਵਹਾਰ ‘ਚ ਆਈ ਤਬਦੀਲੀ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਜੇਕਰ ਬੱਚਿਆਂ ਨੂੰ ਕੋਈ ਸਮੱਸਿਆ ਹੈ ਤਾਂ ਉਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ।
ਬੱਚਿਆਂ ਨੂੰ ਸਮਾਂ ਦਿਓ: ਅੱਜ ਕੱਲ੍ਹ ਮਾਪੇ ਆਪਣੀ ਜ਼ਿੰਦਗੀ ‘ਚ ਇੰਨੇ ਰੁੱਝੇ ਹੋਏ ਹਨ ਕਿ ਉਹ ਆਪਣੇ ਬੱਚਿਆਂ ਨੂੰ ਪੂਰਾ ਸਮਾਂ ਨਹੀਂ ਦੇ ਪਾ ਰਹੇ ਹਨ। ਇਸ ਸਮੱਸਿਆ ਕਾਰਨ ਬੱਚੇ ਬਹੁਤ ਇਕੱਲਾਪਣ ਮਹਿਸੂਸ ਕਰਨ ਲੱਗਦੇ ਹਨ। ਅਜਿਹੇ ‘ਚ ਕਈ ਵਾਰ ਬੱਚੇ ਆਪਣੇ ਮਾਤਾ-ਪਿਤਾ ਤੋਂ ਦੂਰ ਵੀ ਹੋ ਜਾਂਦੇ ਹਨ। ਆਪਣੇ ਬਿਜ਼ੀ ਲਾਈਫਸਟਾਈਲ ‘ਚੋਂ ਕੁਝ ਸਮਾਂ ਬੱਚਿਆਂ ਲਈ ਜ਼ਰੂਰ ਕੱਢੋ। ਉਹਨਾਂ ਨਾਲ ਗੱਲ ਕਰੋ। ਇਸ ਤੋਂ ਇਲਾਵਾ ਤੁਹਾਨੂੰ ਬੱਚਿਆਂ ਦੇ ਸਕੂਲ ਦੇ ਪ੍ਰੋਜੈਕਟਾਂ ‘ਚ ਵੀ ਮਦਦ ਕਰਨੀ ਚਾਹੀਦੀ ਹੈ।
ਆਪਣੀਆਂ ਗੱਲਾਂ ਸ਼ੇਅਰ ਕਰੋ: ਬੱਚਿਆਂ ਨਾਲ ਨੇੜਤਾ ਵਧਾਉਣ ਲਈ ਜ਼ਰੂਰੀ ਨਹੀਂ ਕਿ ਤੁਸੀਂ ਸਿਰਫ਼ ਉਨ੍ਹਾਂ ਦੀਆਂ ਗੱਲਾਂ ਹੀ ਸੁਣੋ। ਤੁਸੀਂ ਆਪਣੀਆਂ ਸਮੱਸਿਆਵਾਂ ਵੀ ਬੱਚਿਆਂ ਨਾਲ ਸ਼ੇਅਰ ਕਰ ਸਕਦੇ ਹੋ। ਇਸ ਨਾਲ ਬੱਚਿਆਂ ਦਾ ਤੁਹਾਡੇ ‘ਚ ਵਿਸ਼ਵਾਸ ਹੋਰ ਵੀ ਵਧੇਗਾ। ਉਨ੍ਹਾਂ ਨਾਲ ਤੁਹਾਡਾ ਰਿਸ਼ਤਾ ਹੋਰ ਵੀ ਮਜ਼ਬੂਤ ਹੋਵੇਗਾ। ਬੱਚੇ ਤੁਹਾਡੇ ਨਾਲ ਕੋਈ ਵੀ ਗੱਲ ਸ਼ੇਅਰ ਕਰਨ ਤੋਂ ਪਹਿਲਾਂ ਘਬਰਾਉਣ ਨਾ।
ਦੋਸਤ ਬਣਨ ਦੀ ਕੋਸ਼ਿਸ਼ ਕਰੋ: ਆਪਣੇ ਬੱਚਿਆਂ ਦੇ ਚੰਗੇ ਦੋਸਤ ਬਣਨ ਦੀ ਕੋਸ਼ਿਸ਼ ਕਰੋ। ਉਨ੍ਹਾਂ ਨਾਲ ਦੋਸਤੀ ਕਰਨ ਦੀ ਕੋਸ਼ਿਸ਼ ਕਰੋ ਇਸ ਨਾਲ ਬੱਚੇ ਤੁਹਾਡੇ ਹੋਰ ਵੀ ਨੇੜੇ ਆਉਣਗੇ। ਬੱਚੇ ਨੂੰ ਉਨ੍ਹਾਂ ਦੇ ਦਿਲ ਦੀ ਗੱਲ ਪੁੱਛਣ ਦੀ ਕੋਸ਼ਿਸ਼ ਕਰੋ। ਬਦਲਦੇ ਸਮੇਂ ‘ਚ ਤੁਸੀਂ ਬੱਚੇ ਲਈ ਉਸ ਦੀ ਪਸੰਦ ਦੀਆਂ ਚੀਜ਼ਾਂ ਕਰ ਕੇ ਉਸ ਦੇ ਬਹੁਤ ਚੰਗੇ ਦੋਸਤ ਬਣ ਸਕਦੇ ਹੋ।