Thyroid Healthy drinks tips: ਅਨਹੈਲਥੀ ਡਾਇਟ, ਇਨਐਕਟਿਵ ਲਾਈਫਸਟਾਈਲ ਅਤੇ ਤਣਾਅ ‘ਚ ਰਹਿਣਾ ਥਾਇਰਾਇਡ ਦੇ ਮੁੱਖ ਕਾਰਨ ਮੰਨੇ ਜਾਂਦੇ ਹਨ। ਅੱਜ ਕੱਲ੍ਹ ਜ਼ਿਆਦਾਤਰ ਲੋਕ ਥਾਇਰਾਇਡ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਥਾਇਰਾਇਡ ਇੱਕ ਗਲੈਂਡ ਹੈ ਜੋ ਸਾਡੇ ਸਰੀਰ ਦੇ ਮੇਟਾਬੋਲਿਜ਼ਮ ਨੂੰ ਕੰਟਰੋਲ ਕਰਨ ‘ਚ ਮਦਦ ਕਰਦੀ ਹੈ। ਜਦੋਂ ਥਾਈਰੋਇਡ ਗਲੈਂਡ ‘ਚ ਗੜਬੜ ਹੁੰਦੀ ਹੈ ਤਾਂ ਥਾਇਰਾਇਡ ਨਾਲ ਸਬੰਧਤ ਬਿਮਾਰੀਆਂ ਜਿਵੇਂ ਕਿ ਹਾਈਪੋਥਾਇਰਾਇਡਿਜ਼ਮ ਅਤੇ ਹਾਈਪਰਥਾਇਰਾਇਡਿਜ਼ਮ ਹੁੰਦਾ ਹੈ। ਸਿਹਤਮੰਦ ਰਹਿਣ ਲਈ ਥਾਇਰਾਇਡ ਹਾਰਮੋਨ ਨੂੰ ਕੰਟਰੋਲ ‘ਚ ਰੱਖਣਾ ਬਹੁਤ ਜ਼ਰੂਰੀ ਹੈ। ਇਸ ਦੇ ਲਈ ਡਾਕਟਰ ਹਰ ਰੋਜ਼ ਦਵਾਈ ਲੈਣ ਦੀ ਸਲਾਹ ਦਿੰਦੇ ਹਨ। ਪਰ ਜੇਕਰ ਤੁਸੀਂ ਚਾਹੋ ਤਾਂ ਦਵਾਈ ਦੇ ਨਾਲ-ਨਾਲ ਕੁਝ ਹੈਲਥੀ ਡਾਇਟ ਲੈ ਸਕਦੇ ਹੋ ਇਸ ਨਾਲ ਥਾਇਰਾਇਡ ਦੇ ਲੱਛਣਾਂ ਨੂੰ ਘੱਟ ਕਰਨ ‘ਚ ਮਦਦ ਮਿਲ ਸਕਦੀ ਹੈ।
ਧਨੀਏ ਦਾ ਪਾਣੀ: ਥਾਇਰਾਇਡ ਦੇ ਮਰੀਜ਼ਾਂ ਲਈ ਧਨੀਏ ਦਾ ਪਾਣੀ ਪੀਣਾ ਬਹੁਤ ਫਾਇਦੇਮੰਦ ਹੋ ਸਕਦਾ ਹੈ। ਰੋਜ਼ਾਨਾ ਧਨੀਏ ਦਾ ਪਾਣੀ ਪੀਣ ਨਾਲ ਤੁਸੀਂ ਥਾਇਰਾਇਡ ਹਾਰਮੋਨਸ ਨੂੰ ਕੰਟਰੋਲ ‘ਚ ਰੱਖ ਸਕਦੇ ਹੋ। ਇਸਦੇ ਲਈ ਤੁਸੀਂ ਇੱਕ ਗਲਾਸ ਪਾਣੀ ‘ਚ ਧਨੀਆ ਦੇ ਬੀਜਾਂ ਨੂੰ ਉਬਾਲੋ। ਤੁਸੀਂ ਚਾਹੋ ਤਾਂ ਇਸ ‘ਚ ਕੁਝ ਕਰੀ ਪੱਤੇ ਵੀ ਮਿਲਾ ਸਕਦੇ ਹੋ। ਇਸ ਪਾਣੀ ਨੂੰ ਛਾਣਕੇ ਪੀਓ। ਇਸ ਨਾਲ ਤੁਹਾਡਾ ਭਾਰ ਅਤੇ ਥਾਇਰਾਈਡ ਕੰਟਰੋਲ ‘ਚ ਰਹੇਗਾ।
ਨਿੰਬੂ ਸ਼ਹਿਦ ਦਾ ਪਾਣੀ: ਥਾਇਰਾਇਡ ਨੂੰ ਕੰਟਰੋਲ ‘ਚ ਰੱਖਣ ਲਈ ਤੁਸੀਂ ਨਿੰਬੂ ਪਾਣੀ ਪੀ ਸਕਦੇ ਹੋ। ਅਸਲ ‘ਚ ਨਿੰਬੂ ਪਾਣੀ ਇੱਕ ਕਿਸਮ ਦਾ ਡੀਟੌਕਸ ਪਾਣੀ ਹੈ। ਰੋਜ਼ਾਨਾ ਨਿੰਬੂ ਪਾਣੀ ਪੀਣ ਨਾਲ ਫੈਟ ਬਰਨ ਕਰਨ ‘ਚ ਮਦਦ ਮਿਲਦੀ ਹੈ। ਥਾਇਰਾਈਡ ਦੇ ਮਰੀਜ਼ਾਂ ਲਈ ਭਾਰ ਨੂੰ ਕੰਟਰੋਲ ‘ਚ ਰੱਖਣਾ ਬਹੁਤ ਜ਼ਰੂਰੀ ਹੈ। ਇਸਦੇ ਲਈ ਤੁਸੀਂ ਇੱਕ ਗਲਾਸ ਗੁਣਗੁਣਾ ਪਾਣੀ ਲਓ। ਇਸ ‘ਚ ਨਿੰਬੂ ਅਤੇ ਸ਼ਹਿਦ ਦੀਆਂ ਕੁਝ ਬੂੰਦਾਂ ਮਿਲਾ ਕੇ ਪੀਓ। ਇਸ ਪਾਣੀ ਨੂੰ ਤੁਸੀਂ ਸਵੇਰੇ ਖਾਲੀ ਪੇਟ ਪੀ ਸਕਦੇ ਹੋ। ਇਸ ਨਾਲ ਸਰੀਰ ਦੀ ਇਮਿਊਨਿਟੀ ਵਧੇਗੀ, ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਵੀ ਮਿਲੇਗੀ। ਪਰ ਇਸਦੇ ਲਈ ਚੰਗੀ ਕੁਆਲਿਟੀ ਦਾ ਸ਼ਹਿਦ ਹੋਣਾ ਬਹੁਤ ਜ਼ਰੂਰੀ ਹੈ।
ਗ੍ਰੀਨ ਟੀ: ਥਾਇਰਾਇਡ ਦੇ ਮਰੀਜ਼ਾਂ ਲਈ ਵੀ ਗ੍ਰੀਨ ਟੀ ਪੀਣਾ ਫਾਇਦੇਮੰਦ ਹੋ ਸਕਦਾ ਹੈ। ਨਿੰਬੂ ਪਾਣੀ ਦੀ ਤਰ੍ਹਾਂ, ਗ੍ਰੀਨ ਟੀ ਵੀ ਥਾਇਰਾਇਡ ਦੇ ਮਰੀਜ਼ਾਂ ਦਾ ਭਾਰ ਘਟਾਉਣ ‘ਚ ਮਦਦ ਕਰ ਸਕਦੀ ਹੈ। ਗ੍ਰੀਨ ਟੀ ‘ਚ ਐਂਟੀਆਕਸੀਡੈਂਟ ਵੀ ਹੁੰਦੇ ਹਨ, ਜੋ ਸਰੀਰ ਨੂੰ ਫ੍ਰੀ ਰੈਡੀਕਲਸ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੇ ਹਨ। ਇਸ ਤੋਂ ਇਲਾਵਾ ਇਹ ਆਕਸੀਡੇਟਿਵ ਤਣਾਅ ਨੂੰ ਦੂਰ ਕਰਨ ‘ਚ ਵੀ ਮਦਦ ਕਰਦੇ ਹਨ। ਗ੍ਰੀਨ ਟੀ ਮੈਟਾਬੋਲਿਕ ਰੇਟ ਵਧਾਉਂਦੀ ਹੈ ਇਹ ਕੈਲੋਰੀ ਬਰਨ ਕਰਦੀ ਹੈ ਅਤੇ ਭਾਰ ਵਧਣ ਤੋਂ ਰੋਕ ਸਕਦੀ ਹੈ।
ਸਬਜ਼ੀਆਂ ਦਾ ਜੂਸ: ਜੇਕਰ ਤੁਹਾਨੂੰ ਹਾਈਪੋਥਾਇਰਾਇਡਿਜ਼ਮ ਹੈ ਤਾਂ ਤੁਸੀਂ ਆਪਣੀ ਡਾਇਟ ‘ਚ ਸਬਜ਼ੀਆਂ ਦੇ ਰਸ ਨੂੰ ਵੀ ਸ਼ਾਮਲ ਕਰ ਸਕਦੇ ਹੋ। ਹਾਈਪੋਥਾਇਰਾਇਡਿਜ਼ਮ ਦੇ ਮਰੀਜ਼ਾਂ ਲਈ ਲੌਕੀ, ਕਰੇਲੇ ਅਤੇ ਚਿੱਟੇ ਕੱਦੂ ਦਾ ਰਸ ਪੀਣਾ ਲਾਭਕਾਰੀ ਹੋ ਸਕਦਾ ਹੈ। ਪਰ ਜੇਕਰ ਤੁਹਾਨੂੰ ਹਾਈਪਰਥਾਇਰਾਇਡਿਜ਼ਮ ਹੈ ਤਾਂ ਡਾਕਟਰ ਦੀ ਸਲਾਹ ‘ਤੇ ਹੀ ਇਨ੍ਹਾਂ ਸਬਜ਼ੀਆਂ ਤੋਂ ਬਣੇ ਜੂਸ ਦਾ ਸੇਵਨ ਕਰਨਾ ਚਾਹੀਦਾ ਹੈ। ਥਾਇਰਾਇਡ ‘ਚ ਤੁਹਾਨੂੰ ਫਲਾਂ ਦੇ ਜੂਸ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਅਦਰਕ ਦਾ ਪਾਣੀ: ਅਦਰਕ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਥਾਇਰਾਇਡ ਦੇ ਮਰੀਜ਼ ਹੋ ਤਾਂ ਅਦਰਕ ਦਾ ਪਾਣੀ ਪੀ ਸਕਦੇ ਹੋ। ਇਸ ਦੇ ਲਈ ਇੱਕ ਗਲਾਸ ਪਾਣੀ ‘ਚ ਅਦਰਕ ਦਾ ਇੱਕ ਛੋਟਾ ਟੁਕੜਾ ਪਾਓ। ਇਸ ਨੂੰ ਚੰਗੀ ਤਰ੍ਹਾਂ ਉਬਾਲੋ ਅਤੇ ਫਿਰ ਇਸ ਨੂੰ ਛਾਣ ਕੇ ਪੀਓ। ਇਸ ਪਾਣੀ ਨੂੰ ਪੀਣ ਨਾਲ ਪਾਚਨ ਕਿਰਿਆ ‘ਚ ਸੁਧਾਰ ਹੁੰਦਾ ਹੈ ਨਾਲ ਹੀ ਭਾਰ ਘਟਾਉਣ ‘ਚ ਵੀ ਮਦਦ ਮਿਲਦੀ ਹੈ। ਅਦਰਕ ਦਾ ਪਾਣੀ ਪੀਣ ਨਾਲ ਮੈਟਾਬੋਲਿਜ਼ਮ ਵੀ ਠੀਕ ਕੰਮ ਕਰਦਾ ਹੈ ਜਿਸ ਨਾਲ ਥਾਇਰਾਇਡ ਕੰਟਰੋਲ ‘ਚ ਰਹਿੰਦਾ ਹੈ। ਅਦਰਕ ਦਾ ਪਾਣੀ ਹਾਈਪੋਥਾਇਰਾਇਡਿਜ਼ਮ ਦੇ ਲੱਛਣਾਂ ਨੂੰ ਘੱਟ ਕਰਨ ‘ਚ ਮਦਦ ਕਰ ਸਕਦਾ ਹੈ।
ਗਿਲੋਅ ਦਾ ਜੂਸ: ਗਿਲੋਏ ਦਾ ਜੂਸ ਥਾਇਰਾਇਡ ਦੇ ਮਰੀਜ਼ਾਂ ਲਈ ਵੀ ਫਾਇਦੇਮੰਦ ਹੋ ਸਕਦਾ ਹੈ। ਇਸ ਦੇ ਲਈ ਤੁਸੀਂ ਗਿਲੋਅ ਲਓ ਇਸ ਨੂੰ ਪਾਣੀ ‘ਚ ਉਬਾਲ ਲਓ। ਫਿਰ ਇਸ ਪਾਣੀ ਨੂੰ ਛਾਣ ਕੇ ਪੀਓ। ਇਸ ਨਾਲ ਤੁਸੀਂ ਆਪਣੇ ਥਾਇਰਾਇਡ ਲੈਵਲ ਨੂੰ ਕੰਟਰੋਲ ‘ਚ ਰੱਖ ਸਕਦੇ ਹੋ।
ਥਾਇਰਾਇਡ ਦੇ ਮਰੀਜ਼ਾਂ ਲਈ ਡ੍ਰਿੰਕਸ: ਜੇਕਰ ਤੁਹਾਨੂੰ ਥਾਇਰਾਈਡ ਹੈ ਤਾਂ ਤੁਸੀਂ ਨਿੰਬੂ, ਅਦਰਕ, ਫਲ ਅਤੇ ਗ੍ਰੀਨ ਟੀ ਵਰਗੇ ਡ੍ਰਿੰਕਸ ਨੂੰ ਆਪਣੀ ਡਾਇਟ ਦਾ ਹਿੱਸਾ ਬਣਾ ਸਕਦੇ ਹੋ। ਇਨ੍ਹਾਂ ਡਰਿੰਕਸ ਨੂੰ ਪੀਣ ਨਾਲ ਤੁਹਾਡਾ ਮੈਟਾਬੋਲਿਜ਼ਮ ਠੀਕ ਤਰ੍ਹਾਂ ਕੰਮ ਕਰੇਗਾ ਅਤੇ ਥਾਇਰਾਇਡ ਕੰਟਰੋਲ ‘ਚ ਰਹੇਗਾ। ਪਰ ਜੇਕਰ ਤੁਸੀਂ ਥਾਇਰਾਈਡ ਦੇ ਮਰੀਜ਼ ਹੋ ਪਹਿਲਾਂ ਹੀ ਕੋਈ ਵੀ ਡਾਇਟ ਫੋਲੋ ਕਰ ਰਹੇ ਹੋ ਤਾਂ ਡਾਕਟਰ ਦੀ ਸਲਾਹ ‘ਤੇ ਹੀ ਇਨ੍ਹਾਂ ਡਰਿੰਕਸ ਦਾ ਸੇਵਨ ਕਰੋ।