ਗਠੀਆ ਅੱਜ ਦੇ ਸਮੇਂ ਵਿਚ ਇਕ ਗੰਭੀਰ ਬੀਮਾਰੀ ਹੈ ਜੋ ਯੂਰਿਕ ਐਸਿਡ ਵਧਣ ਦੇ ਕਾਰਨ ਹੁੰਦਾ ਹੈ। ਇਸ ਨੂੰ ਆਮ ਤੌਰ ‘ਤੇ ਗਾਊਟੀ ਆਰਥਰਾਈਟਸ ਵੀ ਕਿਹਾ ਜਾਂਦਾ ਹੈ। ਇਸ ਦੀ ਸ਼ੁਰੂਆਤ ਸਭ ਤੋਂ ਪਹਿਲੇ ਪੈਰ ਦੇ ਅੰਗੂਠੇ ਦੇ ਜੋੜਾਂ ਤੋਂ ਹੁੰਦੀ ਹੈ। ਹੌਲੀ-ਹੌਲੀ ਸਰੀਰ ਵਿਚ ਯੂਰਿਕ ਐਸਿਡ ਦੇ ਕ੍ਰਿਸਟਲਸ ਦੂਜੇ ਜੋੜਾਂ ਤੱਕ ਫੈਲ ਜਾਂਦੇ ਹਨ ਤੇ ਇਸ ਦੇ ਨਾਲ ਹੀ ਗੋਡੇ, ਕੂਹਣੀ ਤੇ ਹੱਥਾਂ ਦੀਆਂ ਉਂਗਲੀਆਂ ਦੇ ਜੋੜਾਂ ਤੱਕ ਇਹ ਦਰਦ ਫੈਲ ਜਾਂਦਾ ਹੈ।
ਗਠੀਏ ਦਾ ਮੁੱਖ ਕਾਰਨ ਮੋਟਾਪਾ ਹੈ। ਵਧਦੇ ਭਾਰ ਦਾ ਪ੍ਰਭਾਵ ਜੋੜਾਂ ‘ਤੇ ਪੈਣ ਲਗਦਾ ਹੈ ਜਿਸ ਕਾਰਨ ਜੋੜਾਂ ਵਿਚ ਦਰਦ ਦੀ ਸਮੱਸਿਆ ਬਣੀ ਰਹਿੰਦੀ ਹੈ ਤੇ ਹੌਲੀ-ਹੌਲੀ ਇਹ ਗਠੀਏ ਦਾ ਰੂਪ ਲੈ ਲੈਂਦੀ ਹੈ। ਇਸ ਤੋਂ ਇਲਾਵਾ ਗਠੀਏ ਦਾ ਮੁੱਖ ਕਾਰਨ ਵਧਦੀ ਉਮਰ, ਸਿਗਰਟਨੋਸ਼ੀ ਤੇ ਸੱਟ ਆਦਿ ਲੱਗਣਾ ਹੈ।
ਗਠੀਏ ਦਾ ਲੱਛਣ ਸਾਰੇ ਵਿਅਕਤੀਆਂ ਵਿਚ ਵੱਖ-ਵੱਖ ਹੁੰਦਾ ਹੈ। ਜੇਕਰ ਕਿਸੇ ਨੂੰ ਗਠੀਆ ਹੈ ਤਾਂ ਨਿਸ਼ਚਿਤ ਤੌਰ ‘ਤੇ ਸਰੀਰ ਦੇ ਜੋੜਾਂ ਵਿਚ ਦਰਦ, ਸੋਜਿਸ਼, ਗਰਮੀ, ਸਰੀਰ ਵਿਚ ਥਕਾਵਟ ਦੀ ਸਮੱਸਿਆ ਹੋਣ ਲੱਗਦੀ ਹੈ।
ਘਰੇਲੂ ਇਲਾਜ
ਜੇਕਰ ਕੋਈ ਵਿਅਕਤੀ ਗਠੀਏ ਤੋਂ ਪ੍ਰੇਸ਼ਾਨ ਹੋ ਤਾਂ ਉਸ ਨੂੰ ਸਭ ਤੋਂ ਪਹਿਲਾਂ ਘਰੇਲੂ ਨੁਸਖਿਆਂ ਨੂੰ ਅਪਨਾਉਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੇ ਸੇਵਨ ਨਾਲ ਗਠੀਏ ਦੇ ਦਰਦ ਤੋਂ ਛੁਟਕਾਰਾ ਮਿਲ ਸਕਦਾ ਹੈ।
ਲੱਸਣ ਦੇ ਸੇਵਨ ਨਾਲ
ਗਠੀਏ ਨਾਲ ਜੂਝ ਰਹੇ ਲੋਕਾਂ ਨੂੰ ਰੋਜ਼ਾਨਾ ਲੱਸਣ ਦੀਆਂ 2-3 ਕਲੀਆਂ ਨੂੰ ਗਰਮ ਪਾਣੀ ਦੇ ਨਾਲ ਸੇਵਨਾ ਕਰਨਾ ਚਾਹੀਦਾ ਹੈ। ਇਸ ਨਾਲ ਗਠੀਏ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕਦਾ ਹੈ।
ਮੇਥੀ ਦਾ ਕਰੋ ਸੇਵਨ
ਅਰਥਰਾਈਟਸ ਯਾਨੀ ਗਠੀਏ ਦੇ ਦਰਦ ਤੋਂ ਰਾਹਤ ਪਾਉਣ ਲਈ ਰੋਜ਼ਾਨਾ ਇਕ ਚੱਮਚ ਮੇਥੀ ਦੇ ਬੀਜ ਨੂੰ ਚਬਾ ਕੇ ਖਾਣਾ ਚਾਹੀਦਾ ਹੈ। ਇਸ ਨਾਲ ਜੋੜਾਂ ਵਿਚ ਆਈ ਸੋਜਿਸ਼ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕਦਾ ਹੈ।
ਧਨੀਏ ਦਾ ਕਰੋ ਸੇਵਨ
ਗਠੀਏ ਤੋਂ ਪ੍ਰੇਸ਼ਾਨ ਲੋਕਾਂ ਨੂੰ ਰੋਜ਼ਾਨਾ ਅੱਧਾ ਚੱਮਚ ਧਨੀਏ ਦੇ ਬੀਜ ਨੂੰ ਪੀਸ ਕੇ ਅੱਧਾ ਗਿਲਾਸ ਕੋਸੇ ਪਾਣੀ ਵਿਚ ਮਿਲਾ ਕੇ ਪੀਣਾ ਚਾਹੀਦਾ ਹੈ। ਇਸ ਨਾਲ ਯੂਰਿਕ ਐਸਿਡ ਦੇ ਪੱਧਰ ਨੂੰ ਘੱਟ ਕੀਤਾ ਜਾ ਸਕਦਾ ਹੈ।