Uric Acid Ajwain Water: ਅੱਜ ਕੱਲ੍ਹ ਦੀ ਭੱਜ-ਦੌੜ ਅਤੇ ਖ਼ਰਾਬ ਲਾਈਫਸਟਾਈਲ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੱਧ ਰਹੀਆਂ ਹਨ। ਜਿਨ੍ਹਾਂ ‘ਚੋਂ ਸ਼ੂਗਰ, ਯੂਰਿਕ ਐਸਿਡ ਅਤੇ ਥਾਇਰਾਈਡ ਵਰਗੀਆਂ ਖਤਰਨਾਕ ਬਿਮਾਰੀਆਂ ਦੇ ਨਾਂ ਸ਼ਾਮਲ ਹਨ। ਯੂਰਿਕ ਐਸਿਡ ਵੀ ਕਈ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਯੂਰਿਕ ਐਸਿਡ ਵਧਣ ਨਾਲ ਸਰੀਰ ‘ਚ ਸ਼ੂਗਰ ਲੈਵਲ, ਦਿਲ ਦੀਆਂ ਸਮੱਸਿਆਵਾਂ, ਕਿਡਨੀ ਦੀਆਂ ਸਮੱਸਿਆਵਾਂ ਅਤੇ ਜੋੜਾਂ ਅਤੇ ਪੈਰਾਂ ਦੀਆਂ ਉਂਗਲਾਂ ‘ਚ ਤੇਜ਼ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਤੁਸੀਂ ਇਸ ਘਰੇਲੂ ਨੁਸਖ਼ੇ ਨਾਲ ਯੂਰਿਕ ਐਸਿਡ ਨੂੰ ਕੰਟਰੋਲ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਸ ਬਾਰੇ…
ਸਰੀਰ ‘ਚ ਜਮ੍ਹਾ ਹੋਣ ਲੱਗਦੇ ਹਨ ਕ੍ਰਿਸਟਲ: ਯੂਰਿਕ ਐਸਿਡ ਸਰੀਰ ‘ਚ ਪਾਇਆ ਜਾਣ ਵਾਲਾ ਇੱਕ ਤੱਤ ਹੈ ਜੋ ਹਰ ਵਿਅਕਤੀ ਦੇ ਸਰੀਰ ‘ਚ ਬਣਦਾ ਹੈ। ਜੇਕਰ ਯੂਰਿਕ ਐਸਿਡ ਯੂਰਿਨ ਰਾਹੀਂ ਬਾਹਰ ਨਹੀਂ ਆ ਪਾਉਂਦਾ ਹੈ ਤਾਂ ਇਹ ਐਸਿਡ ਕ੍ਰਿਸਟਲ ਦੇ ਰੂਪ ‘ਚ ਸਰੀਰ ਵਿੱਚ ਜਮ੍ਹਾਂ ਹੋਣਾ ਲੱਗਦਾ ਹੈ। ਇਹ ਕ੍ਰਿਸਟਲ ਬਾਅਦ ‘ਚ ਗਠੀਏ ‘ਚ ਬਦਲ ਜਾਂਦੇ ਹਨ ਜਿਸ ਕਾਰਨ ਤੁਹਾਡੇ ਜੋੜਾਂ ‘ਚ ਦਰਦ ਰਹਿੰਦਾ ਹੈ। ਯੂਰਿਕ ਐਸਿਡ ਨੂੰ ਕੰਟਰੋਲ ਕਰਨ ਲਈ ਤੁਸੀਂ ਘਰੇਲੂ ਨੁਸਖਿਆਂ ਦੀ ਵਰਤੋਂ ਕਰ ਸਕਦੇ ਹੋ।
ਅਜਵਾਇਣ ਦਾ ਪਾਣੀ: ਐਕਸਪਰਟ ਅਨੁਸਾਰ ਯੂਰਿਕ ਐਸਿਡ ‘ਚ ਅਜਵਾਇਣ ਦਾ ਪਾਣੀ ਬਹੁਤ ਫਾਇਦੇਮੰਦ ਹੁੰਦਾ ਹੈ। ਅਜਵਾਇਣ ‘ਚ ਕਾਰਬੋਹਾਈਡਰੇਟ, ਫਾਈਬਰ, ਪ੍ਰੋਟੀਨ ਵਰਗੇ ਕਈ ਮਿਨਰਲਜ਼ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਇਸ ਲਈ ਇਹ ਯੂਰਿਕ ਐਸਿਡ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਅਜਵਾਇਣ ‘ਚ ਫਾਸਫੋਰਸ, ਕੈਲਸ਼ੀਅਮ, ਆਇਰਨ, ਰਿਬੋਫਲੇਵਿਨ, ਥਿਆਮੀਨ ਅਤੇ ਨਿਆਸੀਨ ਵੀ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ।
ਇਸ ਤਰ੍ਹਾਂ ਕਰੋ ਅਜਵਾਇਣ ਦਾ ਸੇਵਨ: ਅਜਵਾਇਣ ਦਾ ਸੇਵਨ ਕਰਨ ਲਈ ਰਾਤ ਨੂੰ 1 ਚੱਮਚ ਅਜਵਾਇਣ 1 ਗਲਾਸ ਪਾਣੀ ‘ਚ ਭਿਓ ਦਿਓ। ਫਿਰ ਸਵੇਰੇ ਅਜਵਾਇਣ ਨੂੰ ਛਾਣਕੇ ਪਾਣੀ ਪੀਓ। ਜੇਕਰ ਤੁਸੀਂ ਇਸ ਦਾ ਰੂਟੀਨ ‘ਚ ਸੇਵਨ ਕਰਦੇ ਹੋ ਤਾਂ ਤੁਹਾਨੂੰ ਫਾਇਦੇ ਮਿਲਣਗੇ।
ਅਜਵਾਇਣ ਦੇ ਫ਼ਾਇਦੇ
ਇਨਸੌਮਨੀਆ ਦਾ ਇਲਾਜ: ਕਈ ਲੋਕਾਂ ਨੂੰ ਰਾਤ ਨੂੰ ਚੰਗੀ ਨੀਂਦ ਨਹੀਂ ਆਉਂਦੀ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਅਜਵਾਇਣ ਦਾ ਸੇਵਨ ਕਰ ਸਕਦੇ ਹੋ। ਜੇ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਅਜਵਾਇਣ ਦਾ ਸੇਵਨ ਕਰਦੇ ਹੋ ਤਾਂ ਤੁਹਾਡਾ ਦਿਮਾਗ ਸ਼ਾਂਤ ਹੁੰਦਾ ਹੈ। ਦਿਮਾਗ ਸ਼ਾਂਤ ਹੋਣ ਨਾਲ ਤੁਹਾਨੂੰ ਚੰਗੀ ਨੀਂਦ ਆਵੇਗੀ। ਅਜਵਾਇਣ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ।
ਸਰਦੀ-ਜ਼ੁਕਾਮ ‘ਚ ਲਾਭਦਾਇਕ: ਜੇਕਰ ਤੁਹਾਨੂੰ ਜ਼ੁਕਾਮ ਦੀ ਸਮੱਸਿਆ ਹੈ ਤਾਂ ਤੁਹਾਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਕੋਸੇ ਪਾਣੀ ਨਾਲ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਤੁਹਾਨੂੰ ਇਸ ਸਮੱਸਿਆ ਤੋਂ ਰਾਹਤ ਮਿਲੇਗੀ। ਅਜਵਾਇਣ ‘ਚ ਥੋੜ੍ਹਾ ਜਿਹਾ ਕਾਲਾ ਨਮਕ ਮਿਲਾ ਕੇ ਕੋਸੇ ਪਾਣੀ ਨਾਲ ਸੇਵਨ ਕਰੋ। ਤੁਹਾਨੂੰ ਬਹੁਤ ਰਾਹਤ ਮਿਲੇਗੀ।
ਡਾਇਰੀਆ ਤੋਂ ਰਾਹਤ: ਜੇਕਰ ਤੁਹਾਨੂੰ ਡਾਇਰੀਆ ਹੈ ਤਾਂ ਤੁਸੀਂ ਅਜਵਾਇਣ ਦਾ ਸੇਵਨ ਕਰ ਸਕਦੇ ਹੋ। ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਗਰਮ ਪਾਣੀ ‘ਚ ਅਜਵਾਇਣ ਪਾ ਕੇ ਗਰਮ ਕਰੋ। ਤੁਸੀਂ ਇਸ ਪਾਣੀ ਨੂੰ ਸੌਣ ਤੋਂ ਲਗਭਗ 30 ਮਿੰਟ ਪਹਿਲਾਂ ਸੇਵਨ ਕਰੋ। ਇਸ ਨਾਲ ਤੁਹਾਨੂੰ ਡਾਇਰੀਆ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ।
ਜੋੜਾਂ ਦੇ ਦਰਦ ‘ਚ ਫਾਇਦੇਮੰਦ: ਯੂਰਿਕ ਐਸਿਡ ਕਾਰਨ ਜੋੜਾਂ ਦੇ ਦਰਦ ਦੀ ਸਮੱਸਿਆ ਵੀ ਹੁੰਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਅਜਵਾਇਣ ਦਾ ਸੇਵਨ ਵੀ ਕਰ ਸਕਦੇ ਹੋ। ਰਾਤ ਨੂੰ ਸੌਣ ਤੋਂ ਪਹਿਲਾਂ ਕੋਸੇ ਪਾਣੀ ਦੇ ਨਾਲ 1 ਚੱਮਚ ਅਜਵਾਇਣ ਦਾ ਸੇਵਨ ਕਰੋ। ਜੋੜਾਂ ਦੇ ਦਰਦ ਤੋਂ ਤੁਹਾਨੂੰ ਬਹੁਤ ਰਾਹਤ ਮਿਲੇਗੀ।