Uric acid Control food: ਯੂਰਿਕ ਐਸਿਡ ਦੀ ਸਮੱਸਿਆ ਤੁਸੀਂ ਅੱਜ ਹਰ 5 ਵਿੱਚੋਂ 2 ਵਿਅਕਤੀਆਂ ਦੇ ਮੂੰਹੋ ਸੁਣੋਗੇ। ਜੇ ਇਸ ਨੂੰ ਕੰਟਰੋਲ ਨਾ ਕੀਤਾ ਜਾਵੇ ਤਾਂ ਇਹ ਗਠੀਏ ਅਤੇ ਹੱਡੀਆਂ ਵਿਚ ਸੋਜ਼ ਦਾ ਕਾਰਨ ਬਣ ਜਾਂਦਾ ਹੈ ਅਤੇ ਜੇ ਤੁਸੀਂ ਯੂਰਿਕ ਐਸਿਡ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਤੁਹਾਨੂੰ ਆਪਣੇ ਖਾਣ-ਪੀਣ ਵੱਲ ਵਿਸ਼ੇਸ਼ ਧਿਆਨ ਦੇਣਾ ਹੋਵੇਗਾ ਕਿਉਂਕਿ ਇਹ ਬਿਮਾਰੀ ਤੁਹਾਡੀ ਲਾਈਫਸਟਾਈਲ ‘ਤੇ ਨਿਰਭਰ ਕਰਦੀ ਹੈ। ਅੱਜ ਅਸੀਂ ਤੁਹਾਨੂੰ ਇਸ ਬਾਰੇ ਮਹੱਤਵਪੂਰਣ ਜਾਣਕਾਰੀ ਦੇਵਾਂਗੇ ਪਰ ਉਸ ਤੋਂ ਪਹਿਲਾਂ ਇਹ ਜਾਣ ਲਓ ਕਿ ਯੂਰਿਕ ਐਸਿਡ ਕੀ ਹੈ?
ਕਿਉਂ ਬਣਦਾ ਹੈ ਯੂਰਿਕ ਐਸਿਡ: ਸਰੀਰ ਵਿਚ ਪਿਯੂਰਿਕ ਦੇ ਟੁੱਟਣ ਕਾਰਨ ਯੂਰਿਕ ਐਸਿਡ ਬਣਦਾ ਹੈ ਅਤੇ ਪਿਯੂਰਿਕ ਖਾਣ ਵਾਲੀਆਂ ਚੀਜ਼ਾਂ ‘ਚ ਪਾਇਆ ਜਾਂਦਾ ਹੈ ਅਤੇ ਇਹ ਭੋਜਨ ਦੇ ਜਰੀਏ ਸਰੀਰ ‘ਚ ਪਹੁੰਚਦਾ ਹੈ ਅਤੇ ਕਿਡਨੀ ਤੱਕ। ਵੈਸੇ ਤਾਂ ਇਹ ਯੂਰਿਨ ਰਾਹੀਂ ਸਰੀਰ ਤੋਂ ਬਾਹਰ ਨਿਕਲ ਜਾਦਾ ਹੈ ਪਰ ਜਦੋਂ ਯੂਰੀਕ ਐਸਿਡ ਦੀ ਮਾਤਰਾ ਵੱਧਣੀ ਸ਼ੁਰੂ ਹੋ ਜਾਂਦੀ ਹੈ ਤਾਂ ਇਹ ਬਾਹਰ ਨਾ ਨਿਕਲ ਕੇ ਜੋੜਾਂ ਵਿਚ ਜੰਮਣਾ ਸ਼ੁਰੂ ਹੋ ਜਾਂਦਾ ਹੈ। ਯੂਰਿਕ ਐਸਿਡ ਦੀ ਸਮੱਸਿਆ ਹੋਣ ‘ਤੇ ਪੈਰਾਂ, ਅੱਡੀਆਂ ਜਾਂ ਜੋੜਾਂ ਵਿਚ ਦਰਦ ਸ਼ੁਰੂ ਹੁੰਦਾ ਹੈ। ਇਸ ਤੋਂ ਇਲਾਵਾ ਗੱਠਾਂ ‘ਚ ਸੋਜ਼ ਆਉਣ ਲੱਗੇ ਜਾਂ ਜ਼ਿਆਦਾ ਦੇਰ ਤੱਕ ਇਕ ਜਗ੍ਹਾ ਬੈਠੇ ਰਹਿਣ ਨਾਲ ਅੱਡੀਆਂ ‘ਚ ਦਰਦ ਹੋਵੇ ਤਾਂ ਆਪਣੇ ਯੂਰੀਕ ਐਸਿਡ ਲੈਵਲ ਦੀ ਜਾਂਚ ਕਰਵਾਓ ਕਿਉਂਕਿ ਇਹ ਸਾਰੇ ਲੱਛਣ ਇਸ ਦੇ ਹੀ ਹਨ।
ਯੂਰਿਕ ਐਸਿਡ ਬਚਣ ਲਈ ਸਭ ਤੋਂ ਜ਼ਰੂਰੀ ਹੈ ਪਰਹੇਜ਼
- ਕੁਝ ਚੀਜ਼ਾਂ ਅਜਿਹੀਆਂ ਹਨ ਜੋ ਯੂਰਿਕ ਐਸਿਡ ਦੀ ਮਾਤਰਾ ਨੂੰ ਵਧਾ ਦਿੰਦੀਆਂ ਹਨ ਜਿਵੇਂ ਦਹੀਂ, ਇਸ ‘ਚ ਬਹੁਤ ਜ਼ਿਆਦਾ ਪ੍ਰੋਟੀਨ ਹੁੰਦਾ ਹੈ ਜੋ ਯੂਰਿਕ ਐਸਿਡ ਦੇ ਮਰੀਜ਼ਾਂ ਲਈ ਚੰਗਾ ਨਹੀਂ ਹੁੰਦਾ।
- ਮੱਛੀ ਅਤੇ ਚਿਕਨ ਵੀ ਨਾ ਖਾਓ ਕਿਉਂਕਿ ਸੀ-ਫੂਡ ‘ਚ ਪਿਯੂਰਿਨ ਦੀ ਮਾਤਰਾ ਵੱਧਦੀ ਹੈ।
- ਸੋਇਆ ਮਿਲਕ, ਜੰਕਫੂਡ, ਮਸਾਲੇਦਾਰ ਚਟਪਟੀ ਤਲੀਆਂ-ਭੁੰਨੀਆਂ ਚੀਜ਼ਾਂ, ਕੋਲਡ ਡਰਿੰਕ ਯੂਰਿਕ ਐਸਿਡ ਨੂੰ ਵਧਾਉਂਦੇ ਹਨ।
- ਰਾਤ ਨੂੰ ਦਾਲ ਅਤੇ ਚੌਲਾਂ ਦਾ ਸੇਵਨ ਕਰਨਾ ਨੁਕਸਾਨਦੇਹ ਹੈ। ਇਸ ਨਾਲ ਸਰੀਰ ‘ਚ ਯੂਰਿਕ ਐਸਿਡ ਜੰਮਣਾ ਸ਼ੁਰੂ ਹੋ ਜਾਂਦਾ ਹੈ। ਛਿਲਕੇ ਵਾਲੀਆਂ ਦਾਲਾਂ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰੋ।
ਹੁਣ ਜਾਣੋ ਕਿਵੇਂ ਇਸ ਨੂੰ ਕੰਟਰੋਲ ਕਰਨਾ ਹੈ…
- ਸਭ ਤੋਂ ਪਹਿਲਾਂ ਅਤੇ ਜ਼ਰੂਰੀ ਗੱਲ ਕਿ ਭਰਪੂਰ ਪਾਣੀ ਪੀਓ ਕਿਉਂਕਿ ਇਹ ਯੂਰਿਕ ਐਸਿਡ ਨੂੰ ਪਤਲਾ ਕਰਨ ‘ਚ ਮਦਦ ਕਰਦਾ ਹੈ ਅਤੇ ਕਿਡਨੀ ਨੂੰ ਐਕਟਿਵ ਜਿਸ ਨਾਲ ਯੂਰਿਨ ਦੇ ਰਾਸਤੇ ਰਾਹੀਂ ਬਾਹਰ ਨਿਕਲਣ ਲੱਗਦਾ ਹੈ।
- ਸੇਬ ਦੇ ਸਿਰਕੇ ‘ਚ ਐਂਟੀਆਕਸੀਡੈਂਟ ਅਤੇ ਐਂਟੀ ਇੰਨਫਲਾਮੈਟਰੀ ਗੁਣ ਹੁੰਦੇ ਹਨ ਜੋ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਲਈ ਕੰਮ ਕਰਦੇ ਹਨ। ਸੇਬ ਦਾ ਸਿਰਕਾ ਖੂਨ ਵਿਚ pH ਦੇ ਲੈਵਲ ਨੂੰ ਵਧਾਉਂਦਾ ਹੈ ਜੋ ਯੂਰਿਕ ਐਸਿਡ ਨੂੰ ਘਟਾਉਣ ਵਿਚ ਸਹਾਇਤਾ ਕਰਦਾ ਹੈ।
- ਜੈਤੂਨ ਯਾਨਿ ਕਿ ਆਲਿਵ ਆਇਲ ਬਹੁਤ ਹੀ ਲਾਭਦਾਇਕ ਚੀਜ਼ ਹੈ ਜੋ ਤੁਹਾਡੇ ਯੂਰਿਕ ਐਸਿਡ ਨੂੰ ਵਧਣ ਨਹੀਂ ਦਿੰਦੀ ਕਿਉਂਕਿ ਇਸ ਵਿਚ ਵਿਟਾਮਿਨ ਈ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਯੂਰਿਕ ਐਸਿਡ ਦੇ ਲੈਵਲ ਨੂੰ ਘੱਟ ਰੱਖਦਾ ਹੈ।
- ਬੇਕਿੰਗ ਸੋਡਾ ਸਰੀਰ ਵਿਚ ਅਲਕਾਲੀਨ ਲੈਵਲ ਨੂੰ ਸਧਾਰਣ ਰੱਖਣ ਵਿਚ ਮਦਦ ਕਰਦਾ ਹੈ ਅਤੇ ਇਹ ਯੂਰਿਕ ਐਸਿਡ ਨੂੰ ਘੁਲਣਸ਼ੀਲ ਬਣਾਉਂਦਾ ਹੈ ਜਿਸ ਨਾਲ ਉਹ ਕਿਡਨੀ ਦੇ ਰਾਸਤੇ ਤੋਂ ਬਾਹਰ ਆ ਜਾਂਦਾ ਹੈ ਪਰ ਇਸ ਨੂੰ ਲੈਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲਓ ਅਤੇ ਉਹ ਲੋਕ ਜੋ ਹਾਈ ਬਲੱਡ ਪ੍ਰੈਸ਼ਰ ਨਾਲ ਪੀੜਤ ਹਨ ਉਹ ਇਸ ਨੁਸਖ਼ੇ ਨੂੰ ਫੋਲੋ ਨਾ ਕਰੋ।
ਯੂਰਿਕ ਐਸਿਡ ਦੇ ਮਰੀਜ਼ ਨੂੰ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ: ਹਰੀਆਂ ਸਬਜ਼ੀਆਂ, ਫਲ, ਡੇਅਰੀ ਪ੍ਰੋਡਕਟਸ, ਆਂਡੇ, ਚੈਰੀ, ਪੀਣ ਵਾਲੇ ਪਦਾਰਥ ‘ਚ ਕੌਫ਼ੀ, ਚਾਹ ਅਤੇ ਗ੍ਰੀਨ ਟੀ ਪੀਓ। ਸਾਬਤ ਅਨਾਜ ਵਿਚ ਓਟਸ, ਬ੍ਰਾਊਨ ਰਾਈਸ ਅਤੇ ਜੌ ਸ਼ਾਮਲ ਕਰੋ। ਉੱਥੇ ਹੀ ਹਰ ਕਿਸਮ ਦੇ ਸੁੱਕੇ ਮੇਵੇ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ। ਯਾਦ ਰੱਖੋ ਕਿ ਯੂਰਿਕ ਐਸਿਡ ਨੂੰ ਤੁਸੀਂ ਲਾਈਫਸਟਾਈਲ ਨੂੰ ਹੈਲਥੀ ਬਣਾ ਕੇ ਹੀ ਕੰਟਰੋਲ ਕਰ ਸਕਦੇ ਹੋ। ਸੈਰ ਅਤੇ ਯੋਗਾ ਨੂੰ ਆਪਣੀ ਰੋਜ਼ਾਨਾ ਰੁਟੀਨ ਦਾ ਹਿੱਸਾ ਬਣਾਓ। ਜੇ ਤੁਸੀਂ ਇਨ੍ਹਾਂ ਚੀਜ਼ਾਂ ਦੀ ਪਾਲਣਾ ਕਰਦੇ ਹੋ ਤਾਂ ਯੂਰਿਕ ਐਸਿਡ ਆਪਣੇ ਆਪ ਕੰਟਰੋਲ ਵਿੱਚ ਆ ਜਾਵੇਗਾ।