ਮੌਸਮ ਦੇ ਬਦਲਾਅ ਦੇ ਨਾਲ ਵਾਇਰਲ ਤੇ ਬੈਕਟੀਰੀਅਲ ਇੰਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ। ਤੁਸੀਂ ਮਹਿਸੂਸ ਕੀਤਾ ਹੋਵੇਗਾ ਕਿ ਜਦੋਂ ਸਰਦੀ ਤੋਂ ਗਰਮੀ ਦਾ ਮੌਸਮ ਆਉਂਦਾ ਹੈ ਤਾਂ ਕੋਲਡ, ਖਾਂਸੀ, ਜੁਕਾਮ ਤੇ ਫਲੂ ਦਾ ਖਤਰਾ ਵਧਣ ਲੱਗਦਾ ਹੈ। ਅਜਿਹੇ ਵਿਚ ਤੁਹਾਨੂੰ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ
ਸਾਫ-ਸਫਾਈ ਦਾ ਰੱਖੋ ਧਿਆਨ
ਸਾਫ-ਸਫਾਈ ਦਾ ਧਿਆਨ ਰੱਖਣਾ ਬਦਲਦੇ ਮੌਸਮ ਵਿਚ ਇੰਫੈਕਸ਼ਨ ਤੋਂ ਬਚਾਅ ਵਿਚ ਜ਼ਰੂਰੀ ਹੈ। ਆਪਣੇ ਘਰ, ਮੁਹੱਲੇ, ਗਲੀ ਤੇ ਸੜਕ ਨੂੰ ਸਾਫ ਰੱਖਣ ਦੀ ਕੋਸ਼ਿਸ਼ ਕਰੋ। ਜੇਕਰ ਲੋੜ ਪਵੇ ਤਾਂ ਇਲਾਕੇ ਦੀ ਸਫਾਈ ਲਈ ਪ੍ਰਸ਼ਾਸਨ ਦੀ ਮਦਦ ਜ਼ਰੂਰ ਲਓ ਤਾਂ ਕਿ ਤੁਸੀਂ ਅਤੇ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਸੰਕਰਮਣ ਦਾ ਖਤਰਾ ਨਾ ਹੋ ਸਕੇ।
ਹੈਲਦੀ ਡਾਇਟ ਲੈਣਾ
ਸਫਾਈ ਦੇ ਨਾਲ-ਨਾਲ ਸੰਤੁਲਿਤ ਭੋਜਨ ਦਾ ਸੇਵਨ ਵੀ ਸਿਹਤ ਲਈ ਅਹਿਮ ਹੈ। ਜਦੋਂ ਤੁਸੀਂ ਹੈਲਤੀ ਤੇ ਬੈਲੇਂਸਡ ਡਾਇਟ ਲੈਂਦੇ ਹੋ ਤਾਂ ਇਸ ਨਾਲ ਇਮਿਊਨਿਟੀ ਬੂਸਟ ਹੁੰਦੀ ਹੈ। ਜ਼ਿਆਦਾਤਰ ਡਾਇਟੀਸ਼ੀਅੰਸ ਵਿਟਾਮਿਨਸ, ਮਿਨਰਲਸ, ਪ੍ਰੋਟੀਨ ਤੇ ਐਂਟੀ ਆਕਸੀਡੈਂਟਸ ਰਿਚ ਫੂਡਸ ਖਾਣ ਦੀ ਸਲਾਹ ਦਿੰਦੇ ਹਨ। ਆਮ ਤੌਰ ‘ਤੇ ਜੇਕਰ ਤੁਸੀਂ ਤਾਜ਼ੇ ਫਲ ਤੇ ਸਬਜ਼ੀਆਂ ਖਾਓਗੇ ਤਾਂ ਇਸ ਨਾਲ ਇੰਫੈਕਸ਼ਨ ਦਾ ਖਤਰਾ ਘੱਟ ਜਾਵੇਗਾ।
ਵਾਰ-ਵਾਰ ਹੱਥਾਂ ਨੂੰ ਧੋਵੋ
ਕਈ ਵਾਰ ਸੰਕਰਮਣ ਦਾ ਜ਼ਰੀਆ ਸਾਡੇ ਹੱਥ ਹੁੰਦੇ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਹੱਥਾਂ ਨੂੰ ਵੀ ਸਾਫ ਰੱਖੀਏ। ਇਸ ਲਈ ਤੁਸੀਂ ਆਪਣੇ ਹੱਥਾਂ ਨੂੰ ਦਿਨ ਵਿਚ ਕਈ ਵਾਰ ਸਾਬੁਣ ਨਾਲ ਧੋਵੋ। ਖਾਸ ਕਰਕੇ ਭੋਜਨ ਕਰਨ ਤੋਂ ਪਹਿਲਾਂ ਤੇ ਬਾਥਰੂਮ ਜਾਣ ਤੋਂ ਬਾਅਦ। ਅਜਿਹਾ ਕਰਨ ਨਾਲ ਕੀਟਾਣੂਆਂ ਦਾ ਖਾਤਮਾ ਹੋ ਜਾਂਦਾ ਹੈ।
ਸਾਫ ਕੱਪੜੇ ਪਹਿਨੋ
ਬਦਲਦੇ ਮੌਸਮ ਵਿਚ ਤੁਹਾਨੂੰ ਇਹ ਵੀ ਧਿਆਨ ਰੱਖਣਾ ਹੋਵੇਗਾ ਕਿ ਤੁਸੀਂ ਕਿਹੜੇ ਕੱਪੜੇ ਪਹਿਨ ਰਹੇ ਹੋ। ਤੁਸੀਂ ਇਕ ਹੀ ਆਊਟਫਿਟ ਬਿਨਾਂ ਧੋਤੇ ਵਾਰ-ਵਾਰ ਰਿਪੀਟ ਕਰ ਰਹੇ ਹੋ ਤਾਂ ਇਸ ਨਾਲ ਇੰਫੈਕਸ਼ਨ ਦਾ ਖਤਰਾ ਵਧ ਜਾਵੇਗਾ।
ਕੁਦਰਤੀ ਦਵਾਈਆਂ ਦਾ ਕਰੋ ਇਸਤੇਮਾਲ
ਕਈ ਕੁਦਰਤੀ ਔਸ਼ਧੀਆਂ ਤੇ ਹਰਬਲ ਇਲਾਜ ਇੰਫੈਕਸ਼ਨ ਤੋਂ ਬਚਣ ਤੇ ਇਸ ਦਾ ਇਲਾਜ ਕਰਨ ਵਿਚ ਮਦਦ ਕਰ ਸਕਦੇ ਹਨ ਜਿਵੇਂ ਕਿ ਤੁਲਸੀ, ਹਲਦੀ, ਗਿਲੋਏ, ਨਿੰਮ ਤੇ ਅਦਰਕ ਦਾ ਇਸਤੇਮਾਲ ਕਰ ਸਕਦੇ ਹੋ। ਇਹ ਤੁਹਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ ਤੇ ਤੁਹਾਨੂੰ ਸਿਹਤਮੰਦ ਰੱਖਦੇ ਹਨ।