Uterus Fibroid healthy diet: ਔਰਤਾਂ ਨੂੰ ਯੂਟਰਸ ਨਾਲ ਜੁੜੀ ਇੱਕ ਸਮੱਸਿਆ ਹੁਣ ਆਮ ਹੀ ਸੁਣਨ ਨੂੰ ਮਿਲ ਰਹੀ ਹੈ। ਰਸੌਲੀ ਦੀ ਸਮੱਸਿਆ ਜਿਸ ਨੂੰ ਅਸੀਂ ਆਮ ਭਾਸ਼ਾ ‘ਚ ਗੰਢਾਂ ਵੀ ਕਹਿੰਦੇ ਹਾਂ। ਇਸ ਕਾਰਨ ਬੱਚੇਦਾਨੀ ਜਾਂ ਇਸ ਦੇ ਆਲੇ-ਦੁਆਲੇ ਦੀ ਜਗ੍ਹਾ ‘ਤੇ ਗੰਢਾਂ ਬਣਨ ਲੱਗਦੀਆਂ ਹਨ। ਇਹ ਗੰਢਾਂ ਪੀਰੀਅਡਜ਼ ਤੋਂ ਲੈ ਕੇ ਪ੍ਰੈਗਨੈਂਸੀ ਤੱਕ ਦੀ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਜਿੱਥੇ ਪਹਿਲਾਂ 30 ਤੋਂ 50 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਇਹ ਸਮੱਸਿਆ ਹੁੰਦੀ ਸੀ ਪਰ ਅੱਜ-ਕੱਲ੍ਹ ਇਹ Teenage ਕੁੜੀਆਂ ਨੂੰ ਵੀ ਹੋਣ ਲੱਗੀ ਹੈ। ਅੱਜ ਦੇ ਸਮੇਂ ‘ਚ ਇਸਦਾ ਸਭ ਤੋਂ ਵੱਡਾ ਕਾਰਨ ਖਰਾਬ ਲਾਈਫਸਟਾਈਲ ਹੈ। ਜੇਕਰ ਤੁਹਾਡਾ ਖਾਣਾ-ਪੀਣਾ ਠੀਕ ਨਹੀਂ ਤੁਸੀਂ ਹੈਲਥੀ ਦੀ ਬਜਾਏ ਅਨਹੈਲਥੀ ਭੋਜਨ ਖਾਂਦੇ ਹੋ। ਜੇਕਰ ਤੁਸੀਂ ਘੱਟ ਪਾਣੀ ਪੀਂਦੇ ਹੋ ਅਤੇ ਫਿਜ਼ੀਕਲ ਐਕਟੀਵਿਟੀ ਨਹੀਂ ਕਰਦੇ ਅਤੇ ਮੋਟਾਪੇ ਦੇ ਸ਼ਿਕਾਰ ਹੋ ਤਾਂ ਤੁਹਾਨੂੰ ਛੋਟੀ ਉਮਰ ‘ਚ ਹੀ ਬੱਚੇਦਾਨੀ ‘ਚ ਗੰਢਾਂ ਦੀ ਸਮੱਸਿਆ ਹੋ ਸਕਦੀ ਹੈ।
ਯੂਟਰਸ ‘ਚ ਰਸੌਲੀ ਜਾਂ ਗੱਠਾਂ ਹੋਣ ਦੇ ਲੱਛਣ
- ਪੀਰੀਅਡਜ਼ ‘ਚ ਹੈਵੀ ਬਲੀਡਿੰਗ ਜਾਂ Irregular Periods
- ਪੇਟ ਦੇ ਹੇਠਲੇ ਹਿੱਸੇ ‘ਚ ਦਰਦ
- ਖੂਨ ਦੀ ਕਮੀ
- ਕਮਜ਼ੋਰ ਮਹਿਸੂਸ ਹੋਣਾ
- ਯੂਰਿਨ ਰੁੱਕ-ਰੁੱਕ ਕੇ ਆਉਣਾ
- ਬਦਬੂਦਾਰ ਡਿਸਚਾਰਜ ਹੁੰਦਾ
ਯੂਟਰਸ ‘ਚ ਰਸੌਲੀ ਜਾਂ ਗੱਠਾਂ ਹੋਣ ਦੇ ਕਾਰਨ
- ਐਸਟ੍ਰੋਜਨ ਹਾਰਮੋਨ ਦੀ ਜ਼ਿਆਦਾ ਮਾਤਰਾ
- ਜਨਮ ਨਿਯੰਤਰਣ ਵਾਲੀਆਂ ਗੋਲੀਆਂ ਦੀ ਬਹੁਤ ਜ਼ਿਆਦਾ ਵਰਤੋਂ
- ਮੋਟਾਪੇ ਦੇ ਕਾਰਨ
- ਰਸੌਲੀ ਪਰਿਵਾਰ ਦੇ ਇੱਕ ਜਨਰੇਸ਼ਨ ਨਾਲ ਦੂਜੀ ਜਨਰੇਸ਼ਨ ‘ਚ ਚਲੀ ਜਾਂਦੀ ਹੈ ਜੋ ਜ਼ਿਆਦਾਤਰ ਹਾਰਮੋਨ ਲੈਵਲ ਦੁਆਰਾ ਨਿਰਧਾਰਤ ਹੁੰਦੀ ਹੈ।
ਰਸੌਲੀ ਤੋਂ ਬਚਣ ਲਈ ਨੁਸਖ਼ੇ: ਸਭ ਤੋਂ ਪਹਿਲਾਂ ਆਪਣਾ ਲਾਈਫਸਟਾਈਲ ਹੈਲਥੀ ਰੱਖੋ। ਹਰੀਆਂ ਸਬਜ਼ੀਆਂ, ਸਾਬਤ ਅਨਾਜ, ਤਾਜ਼ੇ ਫਲਾਂ ਦੇ ਜੂਸ ਅਤੇ ਸੁੱਕੇ ਮੇਵੇ, ਭਰਪੂਰ ਮਾਤਰਾ ‘ਚ ਪਾਣੀ ਆਪਣੀ ਡਾਇਟ ‘ਚ ਸ਼ਾਮਲ ਕਰੋ। ਇਸ ਤੋਂ ਬਚਣ ਲਈ ਤੁਸੀਂ ਕੁਝ ਘਰੇਲੂ ਨੁਸਖਿਆਂ ਦੀ ਵੀ ਵਰਤੋਂ ਕਰ ਸਕਦੇ ਹੋ।
ਆਂਵਲੇ ਦਾ ਜੂਸ: ਆਂਵਲੇ ਦਾ ਜੂਸ ਰਸੌਲੀ ਦੂਰ ਕਰਨ ਦਾ ਬੈਸਟ ਆਪਸ਼ਨ ਹੈ। ਆਂਵਲੇ ‘ਚ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ। ਰੋਜ਼ ਸਵੇਰੇ ਇਕ ਵੱਡਾ ਚੱਮਚ ਆਂਵਲੇ ਦੇ ਜੂਸ ‘ਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਖਾਲੀ ਪੇਟ ਪੀਓ ਇਸ ਨਾਲ ਗੱਠਾਂ ਦੀ ਸਮੱਸਿਆ ਨਹੀਂ ਹੋਵੇਗੀ।
ਗ੍ਰੀਨ ਟੀ: ਗ੍ਰੀਨ-ਟੀ ਰਸੌਲੀ ਸੈੱਲਾਂ ਦੇ ਗਠਨ ਨੂੰ ਵੀ ਰੋਕਦੀ ਹੈ। ਇਸ ਦੇ ਲਈ ਰੋਜ਼ਾਨਾ 2 ਕੱਪ ਗ੍ਰੀਨ ਟੀ ਦਾ ਸੇਵਨ ਕਰੋ ਪਰ ਯਾਦ ਰੱਖੋ ਕਿ ਤੁਹਾਨੂੰ ਬਹੁਤ ਜ਼ਿਆਦਾ ਗ੍ਰੀਨ-ਟੀ ਦਾ ਸੇਵਨ ਕਰਨ ਦੀ ਜ਼ਰੂਰਤ ਨਹੀਂ ਹੈ।
ਹਲਦੀ: ਹਲਦੀ ‘ਚ ਮੌਜੂਦ ਐਂਟੀਬਾਇਓਟਿਕ ਗੁਣ ਸਰੀਰ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ‘ਚ ਮਦਦ ਕਰਦੇ ਹਨ। ਇਸ ਦੇ ਨਾਲ ਹੀ ਇਹ ਬੱਚੇਦਾਨੀ ਦੇ ਕੈਂਸਰ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ। ਇਸ ਲਈ ਹਲਦੀ ਨੂੰ ਸਬਜ਼ੀ ਦੇ ਰੂਪ ‘ਚ ਸ਼ਾਮਿਲ ਕਰੋ ਜਾਂ ਹਲਦੀ ਵਾਲਾ ਦੁੱਧ ਪੀਓ। ਤੁਸੀਂ ਹਫ਼ਤੇ ‘ਚ 2 ਤੋਂ 3 ਵਾਰ ਇਸ ਦਾ ਸੇਵਨ ਕਰ ਸਕਦੇ ਹੋ।
ਲਸਣ: ਰੋਜ਼ਾਨਾ ਖਾਲੀ ਪੇਟ ਲਸਣ ਦੀ 1 ਕਲੀ ਲਓ। 2 ਮਹੀਨੇ ਤੱਕ ਲਗਾਤਾਰ ਇਸ ਦਾ ਸੇਵਨ ਕਰਨ ਨਾਲ ਜੇਕਰ ਬੱਚੇਦਾਨੀ ‘ਚ ਗੰਢਾਂ ਬਣ ਗਈਆਂ ਹਨ ਤਾਂ ਤੁਹਾਨੂੰ ਆਰਾਮ ਮਿਲੇਗਾ।
ਇਸ ਤੋਂ ਇਲਾਵਾ 30 ਮਿੰਟ ਦੀ ਸੈਰ, ਕਸਰਤ ਅਤੇ ਯੋਗਾ ਨੂੰ ਆਪਣੀ ਰੋਜ਼ਾਨਾ ਰੁਟੀਨ ਦਾ ਹਿੱਸਾ ਬਣਾਓ। ਤੁਸੀਂ ਜਿੰਨਾ ਜ਼ਿਆਦਾ ਤਣਾਅ ਮੁਕਤ ਰਹੋਗੇ, ਓਨੀ ਹੀ ਜ਼ਿਆਦਾ ਬੀਮਾਰੀਆਂ ਤੁਹਾਡੇ ਤੋਂ ਦੂਰ ਹੋਣਗੀਆਂ। ਜੇਕਰ ਸਮੱਸਿਆ ਜ਼ਿਆਦਾ ਵਧ ਗਈ ਹੈ ਤਾਂ ਗਾਇਨੀਕੋਲੋਜਿਸਟ ਨਾਲ ਸਲਾਹ ਕਰਨਾ ਨਾ ਭੁੱਲੋ।