uterus healthy food tips: ਯੂਟਰਸ ਨੂੰ ਹੈਲਥੀ ਕਿਵੇਂ ਰੱਖ ਸਕਦੇ ਹਾਂ ? ਔਰਤਾਂ ‘ਚ ਯੂਟਰਸ ਯਾਨਿ ਬੱਚੇਦਾਨੀ ਇੱਕ ਜ਼ਰੂਰੀ ਅੰਗ ਹੈ ਜਿਸ ਨੂੰ ਫੀਮੇਲ ਰਿਪ੍ਰੋਡੈਕਟਿਵ ਸਿਸਟਮ ਦਾ ਆਧਾਰ ਮੰਨਿਆ ਜਾਂਦਾ ਹੈ। ਯੂਟਰਸ ਤੋਂ ਬਿਨਾਂ ਪ੍ਰੈਗਨੈਂਸੀ ਸੰਭਵ ਹੀ ਨਹੀਂ ਹੈ ਇਸ ਲਈ ਇਸਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਯੂਟਰਸ ‘ਚ ਪੈਦਾ ਹੋਣ ਵਾਲੇ ਬੱਚੇ ਦਾ ਪਾਲਣ ਪੋਸ਼ਣ ਹੁੰਦਾ ਹੈ ਇਸ ਲਈ ਆਪਣੀ ਅਤੇ ਬੱਚੇ ਦੀ ਸਿਹਤ ਲਈ ਯੂਟਰਸ ਨੂੰ ਸਿਹਤਮੰਦ ਰੱਖਣਾ ਚਾਹੀਦਾ ਹੈ। ਇਸ ਲਈ ਆਓ ਅੱਜ ਜਾਣਦੇ ਹਾਂ ਕੁੱਝ ਅਜਿਹੇ ਹੈਲਦੀ ਫੂਡਜ਼ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਤੁਸੀਂ ਆਪਣੀ ਡਾਈਟ ‘ਚ ਸ਼ਾਮਲ ਕਰਕੇ ਯੂਟਰਸ ਦੀ ਚੰਗੀ ਸਿਹਤ ਨੂੰ ਯਕੀਨੀ ਬਣਾ ਸਕਦੇ ਹੋ। ਜੋ ਤੁਸੀਂ ਖਾਂਦੇ ਹੋ ਉਸਦਾ ਅਸਰ ਯੂਟਰਸ ‘ਤੇ ਵੀ ਪੈਂਦਾ ਹੈ। ਇਸ ਲਈ ਤੁਹਾਨੂੰ ਵਿਟਾਮਿਨ ਡੀ, ਓਮੇਗਾ 3, ਐਂਟੀਆਕਸੀਡੈਂਟਸ ਵਰਗੇ ਪੌਸ਼ਟਿਕ ਤੱਤਾਂ ਦਾ ਸੇਵਨ ਕਰਨਾ ਚਾਹੀਦਾ ਹੈ। ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲ ਨਾ ਸਿਰਫ ਯੂਟਰਸ ਹੈਲਥੀ ਰਹੇਗਾ ਬਲਕਿ ਉਸ ‘ਚ ਫਾਈਬਰੋਇਡ, ਯੂਟੀਆਈ ਵਰਗੀਆਂ ਬੀਮਾਰੀਆਂ ਵੀ ਨਹੀਂ ਹੋਣਗੀਆਂ।
ਯੂਟਰਸ ‘ਚ ਰਸੌਲੀਆਂ ਦਾ ਖ਼ਤਰਾ ਘੱਟ ਕਰਦੇ ਹਨ ਡੇਅਰੀ ਪ੍ਰੋਡਕਟਸ: ਔਰਤਾਂ ਨੂੰ ਆਪਣੀ ਡਾਇਟ ‘ਚ ਡੇਅਰੀ ਪ੍ਰੋਡਕਟਸ ਸ਼ਾਮਿਲ ਕਰਨੇ ਚਾਹੀਦੇ ਹਨ ਜਿਵੇਂ ਕਿ ਦਹੀਂ, ਦੁੱਧ, ਮੱਖਣ। ਇਹ ਸਾਰੇ ਪ੍ਰੋਡਕਟਸ uterine ਹੈਲਥ ਲਈ ਚੰਗੇ ਮੰਨੇ ਜਾਂਦੇ ਹਨ। ਇਨ੍ਹਾਂ ‘ਚ ਕੈਲਸ਼ੀਅਮ ਅਤੇ ਵਿਟਾਮਿਨ ਡੀ ਭਰਪੂਰ ਹੁੰਦੇ ਹਨ। ਕੈਲਸ਼ੀਅਮ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ ਅਤੇ ਡੇਅਰੀ ਪ੍ਰੋਡਕਟਸ ‘ਚ ਪਾਏ ਜਾਣ ਵਾਲੇ ਵਿਟਾਮਿਨ ਡੀ ਦਾ ਸੇਵਨ ਯੂਟਰਸ ਫਾਈਬਰੋਇਡਜ਼ ਦਾ ਖ਼ਤਰਾ ਘੱਟ ਹੁੰਦਾ ਹੈ। 100 ਗ੍ਰਾਮ ਲੋਅ ਫੈਟ ਮਿਲਕ ਅਤੇ ਦਹੀਂ ਤੋਂ ਲਗਭਗ 125 ਮਿਲੀਗ੍ਰਾਮ ਕੈਲਸ਼ੀਅਮ ਮਿਲਦਾ ਹੈ। ਜੇਕਰ ਤੁਸੀਂ ਦੁੱਧ ਨਹੀਂ ਪੀਣਾ ਚਾਹੁੰਦੇ ਤਾਂ ਤੁਸੀਂ ਤਿਲ ਜਾਂ ਬਦਾਮ ਦਾ ਸੇਵਨ ਵੀ ਕਰ ਸਕਦੇ ਹੋ। ਤੁਸੀਂ ਤਿਲ ਨੂੰ ਰੋਸਟ ਕਰਕੇ ਖਾਓ ਅਤੇ ਬਦਾਮ ਨੂੰ ਭਿਓ ਕੇ ਅਗਲੇ ਦਿਨ ਖਾਓ। ਇਸ ‘ਚ ਕੈਲਸ਼ੀਅਮ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ। ਕਾਟੇਜ ਪਨੀਰ ਕੱਚਾ ਖਾਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਔਰਤਾਂ ਨੂੰ 1 ਗਲਾਸ ਦੁੱਧ ਪੀਣਾ ਚਾਹੀਦਾ ਹੈ। ਇਸ ਨਾਲ ਯੂਟਰਸ ਦੇ ਨਾਲ-ਨਾਲ ਹੋਰ ਅੰਗ ਵੀ ਤੰਦਰੁਸਤ ਰਹਿਣਗੇ।
ਆਰਗੈਨਿਕ ਫ਼ੂਡ ਨਾਲ ਟਲਦਾ ਹੈ ਗਰਭਪਾਤ ਦਾ ਖ਼ਤਰਾ: ਫਾਈਬਰ ਨਾਲ ਭਰਪੂਰ ਭੋਜਨ ਲੈਣ ਨਾਲ ਸਾਡੇ ਬਾਡੀ ‘ਚੋਂ ਵੇਸਟ ਅਤੇ ਟੋਕਸਿਨਸ ਮਟੀਰੀਅਲ ਬਾਹਰ ਨਿਕਲਦਾ ਹੈ। ਹਾਈ ਫਾਈਬਰ ਡਾਈਟ ਕਾਰਨ ਸਰੀਰ ਤੋਂ ਵਾਧੂ ਐਸਟ੍ਰੋਜਨ ਬਾਹਰ ਨਿਕਲਦਾ ਹੈ। ਇਸ ਨਾਲ ਯੂਟਰਸ ਫਾਈਬਰੋਇਡਸ ਦਾ ਖਤਰਾ ਘੱਟ ਜਾਂਦਾ ਹੈ। ਆਪਣੀ ਡਾਇਟ ‘ਚ ਬੀਨਜ਼, ਸਬਜ਼ੀਆਂ, ਫਲ ਅਤੇ ਸਾਬਤ ਅਨਾਜ ਨੂੰ ਸ਼ਾਮਲ ਕਰੋ। ਤੁਹਾਨੂੰ ਆਰਗੈਨਿਕ ਭੋਜਨ ਖਾਣਾ ਚਾਹੀਦਾ ਹੈ ਇਸ ‘ਚ ਕੈਮੀਕਲ ਅਤੇ ਪੈਸਟੀਸਾਈਡ ਨਾ ਹੁੰਦੇ। ਇਨ੍ਹਾਂ ਕੈਮੀਕਲ ਤੋਂ ਗਰਭਪਾਤ ਹੋਣ ਦਾ ਖ਼ਤਰਾ ਹੈ। ਇਸ ਖਤਰੇ ਤੋਂ ਬਚਣ ਲਈ ਤੁਹਾਨੂੰ ਫਾਈਬਰ ਫੂਡਜ਼ ਖਾਣੇ ਚਾਹੀਦੇ ਹਨ। ਇਸ ਦੇ ਨਾਲ ਹੀ ਤੁਹਾਨੂੰ ਹਰ ਰੋਜ਼ 8-10 ਗਲਾਸ ਪਾਣੀ ਪੀਣਾ ਚਾਹੀਦਾ ਹੈ। ਸਬਜ਼ੀਆਂ ਨੂੰ ਸਲਾਦ ਦੇ ਰੂਪ ‘ਚ ਆਪਣੀ ਡਾਈਟ ‘ਚ ਸ਼ਾਮਲ ਕਰੋ। ਇਨ੍ਹਾਂ ਦੇ ਸੇਵਨ ਨਾਲ ਐਸਟ੍ਰੋਜਨ ਲੈਵਲ ਘੱਟ ਰਹਿੰਦਾ ਹੈ ਅਤੇ ਯੂਟਰਸ ‘ਚ ਟਿਊਮਰ ਦਾ ਖ਼ਤਰਾ ਨਹੀਂ ਰਹਿੰਦਾ।
ਫਾਈਬਰੋਇਡ ਹੈ ਤਾਂ ਰੋਜ਼ਾਨਾ ਗ੍ਰੀਨ ਟੀ ਪੀਓ: ਗ੍ਰੀਨ ਟੀ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ। ਇਹ ਨਾ ਸਿਰਫ਼ ਬੱਚੇਦਾਨੀ ਨੂੰ ਹੈਲਥੀ ਰੱਖਦੀ ਹੈ ਸਗੋਂ ਯੂਟਰਸ ‘ਚ ਫਾਈਬਰੋਇਡਜ਼ ਦੇ ਖ਼ਤਰੇ ਨੂੰ ਵੀ ਘੱਟ ਕਰਦੀ ਹੈ। ਮਾਹਿਰਾਂ ਅਨੁਸਾਰ ਜਿਨ੍ਹਾਂ ਔਰਤਾਂ ਨੂੰ ਫਾਈਬਰੋਇਡ ਦੀ ਬਿਮਾਰੀ ਹੈ ਉਨ੍ਹਾਂ ਨੂੰ 8 ਹਫ਼ਤਿਆਂ ਤੱਕ ਰੋਜ਼ਾਨਾ ਗ੍ਰੀਨ ਟੀ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਫਾਈਬਰੋਇਡਸ ਦੀ ਗਿਣਤੀ ਘੱਟ ਹੋ ਜਾਂਦੀ ਹੈ।
ਨਿੰਬੂ ਨਾਲ ਯੂਟਰਸ ‘ਚ ਇੰਫੈਕਸ਼ਨ ਦਾ ਖ਼ਤਰਾ ਹੋਵੇਗਾ ਘੱਟ: ਨਿੰਬੂ ਵਿਟਾਮਿਨ ਸੀ ਦਾ ਸਰੋਤ ਹੈ। ਨਿੰਬੂ ਦੇ ਸੇਵਨ ਨਾਲ ਇਮਿਊਨ ਸਿਸਟਮ ਠੀਕ ਰਹਿੰਦਾ ਹੈ। ਵਿਟਾਮਿਨ ਨਾਲ ਯੂਟਰਸ ਦੀ ਇਮਿਊਨਿਟੀ ਵੀ ਚੰਗੀ ਹੁੰਦੀ ਹੈ। ਨਿੰਬੂ ਦਾ ਸੇਵਨ ਨਾ ਸਿਰਫ ਸਰੀਰ ਤੋਂ ਬਲਕਿ ਯੂਟਰਸ ਤੋਂ ਵੀ ਬੈਕਟੀਰੀਆ ਅਤੇ ਇਨਫੈਕਸ਼ਨ ਦੂਰ ਰਹਿੰਦੇ ਹਨ। ਜੇਕਰ ਤੁਸੀਂ ਰੋਜ਼ਾਨਾ ਸਵੇਰੇ ਇੱਕ ਗਲਾਸ ਕੋਸੇ ਪਾਣੀ ‘ਚ ਨਿੰਬੂ ਦਾ ਰਸ ਮਿਲਾ ਕੇ ਪੀਓ ਤਾਂ ਯੂਟਰਸ ਹੈਲਥੀ ਰਹੇਗਾ। ਇਸ ਨਾਲ ਯੂਟੀਆਈ ਵਰਗੀਆਂ ਬਿਮਾਰੀਆਂ ਤੋਂ ਵੀ ਬਚਾਅ ਰਹੇਗਾ।
Uterus Contraction ਤੋਂ ਬਚਾਉਂਦਾ ਹੈ ਓਮੇਗਾ 3 ਫੈਟੀ ਐਸਿਡ: ਮੱਛੀ ‘ਚ ਓਮੇਗਾ 3 ਫੈਟੀ ਐਸਿਡ ਦੀ ਭਰਪੂਰ ਮਾਤਰਾ ਹੁੰਦੀ ਹੈ ਪਰ ਜੇਕਰ ਤੁਸੀਂ ਸ਼ਾਕਾਹਾਰੀ ਹੋ ਤਾਂ ਬਾਜ਼ਾਰ ‘ਚ ਓਮੇਗਾ ਦੀਆਂ ਗੋਲੀਆਂ ਮਿਲਦੀਆਂ ਹਨ ਤੁਸੀਂ ਇਨ੍ਹਾਂ ਦਾ ਸੇਵਨ ਕਰ ਸਕਦੇ ਹੋ ਪਰ ਗੋਲੀਆਂ ਡਾਕਟਰ ਦੀ ਸਲਾਹ ‘ਤੇ ਹੀ ਲਓ। ਓਮੇਗਾ 3 ਫੈਟੀ ਐਸਿਡ ਦੇ ਸੇਵਨ ਨਾਲ ਔਰਤਾਂ ਦੇ ਸਰੀਰ ‘ਚ ਪ੍ਰੋਸਟਾ ਗਲੈਂਡਜ਼ ਦਾ ਬਣਨਾ ਘੱਟ ਜਾਂਦਾ ਹੈ। ਇਹ ਇੱਕ ਹਾਰਮੋਨ ਹੈ ਜਿਸ ਨਾਲ ਯੂਟਰਸ ‘ਚ contraction ਹੁੰਦਾ ਹੈ। contraction ਨਾਲ ਯੂਟਰਸ ਦੀ ਪੋਜ਼ੀਸ਼ਨ ਬਦਲ ਸਕਦੀ ਹੈ। ਇਸ ਤੋਂ ਬਚਣ ਲਈ ਓਮੇਗਾ ਦਾ ਸੇਵਨ ਫਾਇਦੇਮੰਦ ਹੁੰਦਾ ਹੈ।
ਯੂਟਰਸ ਕੈਂਸਰ ਤੋਂ ਬਚਾਅ ਕਰਨਗੇ ਡ੍ਰਾਈ ਫਰੂਟਸ: ਡ੍ਰਾਈਫਰੂਟਸ ਅਤੇ ਬੀਜ ਤੁਹਾਡੇ ਸਰੀਰ ‘ਚ ਹਾਰਮੋਨਸ ਦੀ ਗ੍ਰੋਥ ‘ਚ ਮਦਦ ਕਰਦੇ ਹਨ। ਬੀਜ ਅਤੇ ਅਖਰੋਟ ਖਾਣ ਨਾਲ ਸਰੀਰ ‘ਚ ਚੰਗਾ ਕੋਲੈਸਟ੍ਰੋਲ ਬਣਦਾ ਹੈ। ਨਟਸ ‘ਚ ਮੌਜੂਦ ਓਮੇਗਾ 3 ਫੈਟੀ ਐਸਿਡ ਨਾਲ ਯੂਟਰਸ ‘ਚ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਦਾ ਹੈ। ਇਹ ਪ੍ਰੀ-ਮੈਚਿਓਰ ਬੇਬੀ ਦੇ ਖਤਰੇ ਨੂੰ ਵੀ ਕਾਫੀ ਹੱਦ ਤੱਕ ਘੱਟ ਕਰਦਾ ਹੈ। ਯੂਟਰਸ ਨੂੰ ਹੈਲਥੀ ਰੱਖਣ ਲਈ ਤੁਹਾਨੂੰ ਕਾਜੂ, ਫਲੈਕਸ ਬੀਜ, ਬਦਾਮ ਖਾਣੇ ਚਾਹੀਦੇ ਹਨ।
ਓਵੇਰੀਅਨ ਸਿਸਟ ਦੇ ਖ਼ਤਰੇ ਤੋਂ ਬਚਾਉਂਦਾ ਹੈ ਕੈਸਟਰ ਆਇਲ: ਬਚਪਨ ਤੋਂ ਹੀ ਅਸੀਂ ਕੈਸਟਰ ਆਇਲ ਦੇ ਫਾਇਦਿਆਂ ਬਾਰੇ ਸੁਣਦੇ ਆ ਰਹੇ ਹਾਂ। ਬਚਪਨ ‘ਚ ਦਾਦੀ ਜੀ 1 ਚੱਮਚ ਲੈਣ ਲਈ ਕਹਿੰਦੇ ਸਨ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਇਸ ਨਾਲ ਕਬਜ਼ ਨਹੀਂ ਹੁੰਦੀ। ਡਾਕਟਰਾਂ ਦਾ ਮੰਨਣਾ ਹੈ ਕਿ ਕੈਸਟਰ ਆਇਲ ਦੇ ਸੇਵਨ ਨਾਲ ਓਵੇਰੀਅਨ ਸਿਸਟ ਅਤੇ ਯੂਟਰਸ ਫਾਈਬਰੋਇਡ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਕੈਸਟਰ ਆਇਲ ‘ਚ ਰਿਕਾਨੋਲਿਕ ਐਸਿਡ ਹੁੰਦਾ ਹੈ ਜੋ ਇਮਿਊਨਿਟੀ ਨੂੰ ਬਰਕਰਾਰ ਰੱਖਦਾ ਹੈ ਅਤੇ ਯੂਟਰਸ ਵੀ ਇਨਫੈਕਸ਼ਨ ਦਾ ਸ਼ਿਕਾਰ ਨਹੀਂ ਹੁੰਦਾ।