Uterus prolapse reason tips: ਬੱਚੇਦਾਨੀ ਔਰਤ ਦੇ ਸਭ ਤੋਂ ਮਹੱਤਵਪੂਰਨ ਅੰਗਾਂ ‘ਚੋਂ ਇੱਕ ਹੈ। ਇਸ ਦੇ ਜ਼ਰੀਏ ਔਰਤ ਨੂੰ ਪੀਰੀਅਡਸ ਆਉਂਦੇ ਹਨ ਅਤੇ ਉਸ ਨੂੰ ਮਾਂ ਬਣਨ ਦੀ ਖੁਸ਼ੀ ਮਿਲਦੀ ਹੈ ਪਰ ਬੱਚੇਦਾਨੀ ਨਾਲ ਜੁੜੀਆਂ ਕਈ ਸਮੱਸਿਆਵਾਂ ਵੀ ਹੁੰਦੀਆਂ ਹਨ ਜਿਵੇਂ ਕਿ ਯੂਟਰਸ ‘ਚ ਰਸੌਲੀ, ਸੋਜ਼, ਇੰਫੈਕਸ਼ਨ ਜਿਸ ਕਾਰਨ ਪ੍ਰੈਗਨੈਂਸੀ ‘ਚ ਵੀ ਸਮੱਸਿਆ ਹੁੰਦੀ ਹੈ। ਇਸ ਦੇ ਨਾਲ ਹੀ ਇੱਕ ਹੋਰ ਸਮੱਸਿਆ ਹੈ ਬੱਚੇਦਾਨੀ ਦੇ ਬਾਹਰ ਖਿਸਕਣ ਦੀ ਜਿਸ ਨੂੰ Uterine prolapse ਜਾਂ ਯੂਟਰਸ ਦਾ ਬਾਹਰ ਆਉਣਾ ਵੀ ਕਿਹਾ ਜਾਂਦਾ ਹੈ। ਇਹ ਸਮੱਸਿਆ 40 ਤੋਂ ਬਾਅਦ ਅਤੇ 50 ਤੋਂ 60 ਸਾਲ ਦੀ ਉਮਰ ਦੀਆਂ ਲਗਭਗ ਅੱਧੀਆਂ ਔਰਤਾਂ ‘ਚ ਹੁੰਦੀ ਹੈ ਜਿਸ ‘ਚ ਬੱਚੇਦਾਨੀ ਅੱਗੇ ਖਿਸਕ ਜਾਂਦੀ ਹੈ ਅਤੇ ਬਾਹਰ ਵੱਲ ਜਾਣ ਲੱਗਦੀ ਹੈ। ਇਸ ਕਾਰਨ ਕਈ ਔਰਤਾਂ ਯੂਰਿਨ ਨੂੰ ਰੋਕ ਨਹੀਂ ਪਾਉਂਦੀਆਂ ਉਨ੍ਹਾਂ ਨੂੰ ਹਮੇਸ਼ਾ ਬਲੋਟਿੰਗ ਅਤੇ ਗੈਸ ਦੀ ਸ਼ਿਕਾਇਤ ਰਹਿੰਦੀ ਹੈ ਹਾਲਾਂਕਿ ਔਰਤਾਂ ਇਸ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੀਆਂ ਜਦੋਂਕਿ ਇਸ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਬਹੁਤ ਸਾਰੀਆਂ ਔਰਤਾਂ ਇਸ ਸਮੱਸਿਆ ਤੋਂ ਜਾਣੂ ਵੀ ਨਹੀਂ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਬੱਚੇਦਾਨੀ ਦੇ ਖਿਸਕਣ ਦਾ ਕਾਰਨ ਕੀ ਹੈ ਅਤੇ ਇਸ ਨੂੰ ਵਾਪਸ ਆਪਣੀ ਜਗ੍ਹਾ ‘ਤੇ ਕਿਵੇਂ ਲਿਆਇਆ ਜਾਵੇ।
ਬੱਚੇਦਾਨੀ, ਬਲੈਡਰ ਅਤੇ ਰੈਕਟਮ ਦੇ ਵਿਚਕਾਰ ਹੁੰਦੀ ਹੈ ਅਤੇ ਇਹਨਾਂ ਦੋ ਹਿੱਸਿਆਂ ਨੂੰ ਵੰਡਦੀ ਹੈ। ਰੈਕਟਮ ਰਾਹੀਂ ਅਸੀਂ ਸਟੂਲ ਪਾਸ ਕਰਦੇ ਹਾਂ ਅਤੇ ਜਦੋਂ ਬੱਚੇਦਾਨੀ ਖਿਸਕਦੀ ਹੈ ਤਾਂ ਸਭ ਤੋਂ ਵੱਡੀ ਸਮੱਸਿਆ ਬਲੈਡਰ ਅਤੇ ਰੈਕਟਮ ਨਾਲ ਜੁੜੀ ਹੀ ਆਉਂਦੀ ਹੈ।
- ਜਿਵੇਂ ਕਿ ਕਬਜ਼ ਦੀ ਸਮੱਸਿਆ ਹੋ ਜਾਂਦੀ ਹੈ
- ਬਲੋਟਿੰਗ ਦੀ ਸਮੱਸਿਆ
- ਯੂਰਿਨ ਪਾਸ ਕਰਨ ‘ਚ ਦਰਦ ਹੋਣਾ
- ਪੇਟ ਦੇ ਹੇਠਲੇ ਹਿੱਸੇ, ਵੈਜਾਇਨਾ ਦੇ ਆਸ-ਪਾਸ ਭਾਰੀਪਨ ਮਹਿਸੂਸ ਹੋਣਾ
- ਨੀਚੇ ਬੈਠਣ ‘ਚ ਮੁਸ਼ਕਲ ਅਤੇ ਹੈਵੀਪਣ ਲੱਗਣਾ
- ਹਿਪਸ ਅਤੇ ਪੇਟ ਦਾ ਜ਼ਿਆਦਾ ਬਾਹਰ ਨਿਕਲਣਾ
- ਅਤੇ ਕਈ ਵਾਰ ਹੱਸਣ, ਖੰਘਣ ਜਾਂ ਛਾਲ ਮਾਰਨ ਵੇਲੇ ਯੂਰਿਨ ਨਿਕਲਣਾ
- ਇਹ ਸਾਰੇ ਕਾਰਨ ਬੱਚੇਦਾਨੀ ਖਿਸਕਣ ਦੇ ਹੋ ਸਕਦੇ ਹਨ ਅਤੇ ਹੁਣ ਜਾਣੋ ਬੱਚੇਦਾਨੀ ਦੇ ਖਿਸਕਣ ਦਾ ਕੀ ਕਾਰਨ ਹੈ?
ਤੁਹਾਨੂੰ ਦੱਸ ਦਈਏ ਕਿ ਅਜਿਹਾ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਕਿਉਂਕਿ ਉਮਰ ਦੇ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ। ਪ੍ਰੈਗਨੈਂਸੀ ਅਤੇ ਲੇਬਰ ਪੇਨ ਕਾਰਨ, ਮੇਨੋਪੌਜ਼ ਦੇ ਕਾਰਨ
- ਜ਼ਿਆਦਾ ਭਾਰ ਹੋਣਾ
- ਫਿਜ਼ੀਕਲ ਐਕਟੀਵਿਟੀ ਨਾ ਕਰਨਾ
- ਉਮਰ ਦੇ ਨਾਲ ਔਰਤ ਦੇ ਸਰੀਰ ਦਾ ਹੇਠਲਾ ਹਿੱਸਾ ਕਮਜ਼ੋਰ ਹੋ ਜਾਂਦਾ ਹੈ ਜਿਵੇਂ ਕਿ ਪੇਲਵਿਕ ਏਰੀਆ, ਪਿੱਠ ਅਤੇ ਪੈਰ। ਇਸ ਹਿੱਸੇ ਦੀਆਂ ਮਾਸਪੇਸ਼ੀਆਂ ਦੇ ਕਮਜ਼ੋਰ ਹੋਣ ਕਾਰਨ ਬੱਚੇਦਾਨੀ ਹੇਠਾਂ ਖਿਸਕਣ ਲੱਗਦੀ ਹੈ।
- ਜਿਹੜੀਆਂ ਔਰਤਾਂ ਨਾਰਮਲ ਡਿਲੀਵਰੀ ਰਾਹੀਂ 2 ਜਾਂ 3 ਬੱਚਿਆਂ ਦੀ ਮਾਂ ਬਣ ਚੁੱਕੀਆਂ ਹਨ।
Uterine prolapse ਤੋਂ ਬਚਾਅ ਦੇ ਟਿਪਸ
ਸਭ ਤੋਂ ਪਹਿਲਾਂ ਆਪਣਾ ਪੋਸ਼ਚਰ ਸਹੀ ਰੱਖੋ। ਕਈ ਵਾਰ ਔਰਤਾਂ ਦੀ ਹਿੱਪ ਪਿਛਲੇ ਪਾਸੇ ਤੋਂ ਉੱਪਰ ਉੱਠਣ ਲੱਗਦੀ ਹੈ ਅਤੇ ਉਹ ਅੱਗੇ ਤੋਂ ਝੁਕੀ ਦਿਖਾਈ ਦਿੰਦੀ ਹੈ। ਇਹ ਤੁਹਾਡੇ ਬੱਚੇਦਾਨੀ ਦੇ ਏਰੀਆ ਨੂੰ ਕਮਜ਼ੋਰ ਕਰਦਾ ਹੈ।
- ਯੂਰਿਨ ਅਤੇ ਸਟੂਲ ਪਾਸ ਕਰਦੇ ਹੋਏ ਪ੍ਰੈਸ਼ਰ ਨਾ ਪਾਓ। ਇਸ ਨਾਲ ਬੱਚੇਦਾਨੀ ‘ਤੇ ਦਬਾਅ ਪੈਂਦਾ ਹੈ ਅਤੇ ਤੁਹਾਡੀ ਬੱਚੇਦਾਨੀ ਬਾਹਰ ਵੱਲ ਆਉਣੀ ਸ਼ੁਰੂ ਹੋ ਜਾਂਦੀ ਹੈ।
- ਤੁਸੀਂ ਹਫ਼ਤੇ ‘ਚ ਦੋ ਵਾਰ ਸਟਰੈਨਥ ਟ੍ਰੇਨਿੰਗ ਅਤੇ ਦੋ ਵਾਰ ਸਾਈਕਲਿੰਗ ਜ਼ਰੂਰ ਕਰੋ। ਇਹ ਤੁਹਾਡੇ ਪੇਲਵਿਕ ਖੇਤਰ ਅਤੇ ਲੱਤਾਂ ਨੂੰ ਮਜ਼ਬੂਤ ਕਰੇਗਾ। ਬ੍ਰਿਜ ਪੋਜ਼, ਡੌਗ ਪੋਜ਼ ਜਾਂ ਬਟਰਫਲਾਈ ਆਸਣ ਕਰੋ।
- ਕੀਗਲ ਕਸਰਤ ਕਰੋ ਇਸ ਨਾਲ ਤੁਹਾਡੀ ਬੱਚੇਦਾਨੀ ਮਜ਼ਬੂਤ ਹੋਵੇਗੀ। ਕੀਗਲ ਕਸਰਤ ਕਰਨ ਦਾ ਸਭ ਤੋਂ ਆਸਾਨ ਤਰੀਕਾ ਇਹ ਹੈ ਕਿ ਇੱਕ ਥਾਂ ‘ਤੇ ਬੈਠੋ ਅਤੇ ਆਪਣੇ ਪੇਡੂ ਦੇ ਖੇਤਰ ਨੂੰ ਖੋਲ੍ਹੋ ਅਤੇ ਲੱਤਾਂ ਨੂੰ ਇੱਕ ਵਾਰ ਫੈਲਾਓ ਅਤੇ ਇੱਕ ਵਾਰ ਫਿਰ ਪੈਰਾਂ ਨੂੰ ਚਿਪਕਾਓ। ਇਸ ਤਰ੍ਹਾਂ ਲਗਾਤਾਰ ਕਰਨ ਨਾਲ ਤੁਸੀਂ ਆਪਣੀ ਬੱਚੇਦਾਨੀ ਨੂੰ ਮਜ਼ਬੂਤ ਬਣਾ ਸਕੋਗੇ। ਇਸ ਨੂੰ ਦਿਨ ‘ਚ 10 ਵਾਰ ਕਰੋ। ਇਸ ਤੋਂ ਇਲਾਵਾ ਰੋਜ਼ਾਨਾ 5 ਤੋਂ 10 ਵਾਰ ਸਕੁਐਟ ਕਸਰਤ ਕਰੋ। ਹੇਠਲੇ ਸਰੀਰ ਨੂੰ ਮਜ਼ਬੂਤ ਕਰਨ ਵਾਲੇ ਯੋਗਾ ਕਰੋ ਜਿਵੇਂ ਕਿ ਬਟਰਫਲਾਈ ਆਸਣ।
- ਹਰ ਬਿਮਾਰੀ ਤੋਂ ਬਚਣ ਲਈ ਡਾਇਟ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ। ਭੋਜਨ ‘ਚ ਫਾਈਬਰ ਵਾਲੇ ਫ਼ੂਡ ਜ਼ਿਆਦਾ ਲਓ ਤਾਂ ਕਿ ਕਬਜ਼ ਨਾ ਹੋਵੇ। ਕੈਲਸ਼ੀਅਮ ਖਾਓ ਤਾਂ ਜੋ ਹੱਡੀਆਂ ਮਜ਼ਬੂਤ ਹੋਣ। ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਡਾਇਟ ਵੀ ਖਾਓ। ਆਂਵਲੇ ਦਾ ਸੇਵਨ ਕਰੋ, ਸ਼ਹਿਤੂਤ, ਕਰੌਂਦਾ ਅਤੇ ਖਰਵਸ ਖਾਓ। ਇਹ ਸਾਰੀਆਂ ਚੀਜ਼ਾਂ ਫੋਲਿਕ ਐਸਿਡ, ਵਿਟਾਮਿਨ ਸੀ, ਫਾਈਬਰ, ਖਣਿਜ ਅਤੇ ਕੈਲਸ਼ੀਅਮ ਨਾਲ ਭਰਪੂਰ ਹੁੰਦੀਆਂ ਹਨ।
- ਸਹੀ ਜੁੱਤੀ ਪਹਿਨੋ ਅਤੇ ਹਿਪਸ ਬਾਹਰ ਕੱਢਕੇ ਨਾ ਚੱਲੋ।
- ਜੇਕਰ ਇਸ ਦੇ ਬਾਵਜੂਦ ਕੋਈ ਫਰਕ ਨਹੀਂ ਪੈਂਦਾ ਹੈ ਤਾਂ ਯਕੀਨੀ ਤੌਰ ‘ਤੇ ਗਾਇਨੀਕੋਲੋਜਿਸਟ ਨਾਲ ਸੰਪਰਕ ਕਰੋ।