UTI Infection symptoms: ਗਰਮੀਆਂ ਦੇ ਮੌਸਮ ‘ਚ ਔਰਤਾਂ ਨੂੰ ਯੂਟੀਆਈ ਇਨਫੈਕਸ਼ਨ ਸਮੇਤ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਯੂਟੀਆਈ ਯਾਨਿ ਯੂਰੀਨਰੀ ਟ੍ਰੈਕਟ ਇੰਫੈਕਸ਼ਨ ਜੋ ਕਿ ਯੂਰਿਨ ਰਾਹੀਂ ਪ੍ਰਾਈਵੇਟ ਪਾਰਟ ਅਤੇ ਹੋਰ ਅੰਗਾਂ ਤੱਕ ਫੈਲਦੀ ਹੈ। ਇਨਫੈਕਸ਼ਨ ਕਾਰਨ ਪੇਟ ‘ਚ ਦਰਦ, ਟਾਇਲਟ ‘ਚ ਜਲਣ ਆਦਿ ਹੋਣ ਲੱਗਦੀ ਹੈ। ਜੇਕਰ ਸਮੇਂ ‘ਤੇ ਇਸ ਸਮੱਸਿਆ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਇਨਫੈਕਸ਼ਨ ਬਲੈਡਰ ਰਾਹੀਂ ਕਿਡਨੀ ਤੱਕ ਫੈਲ ਸਕਦੀ ਹੈ ਤਾਂ ਆਓ ਜਾਣਦੇ ਹਾਂ UTI ਇਨਫੈਕਸ਼ਨ ਨਾਲ ਜੁੜੀਆਂ ਕੁਝ ਜ਼ਰੂਰੀ ਗੱਲਾਂ।
ਕਿਉਂ ਹੁੰਦੀ ਹੈ UTI ਇੰਫੈਕਸ਼ਨ: ਯੂਟੀਆਈ ਇੰਫੈਕਸ਼ਨ ਉਦੋਂ ਹੁੰਦੀ ਹੈ ਜਦੋਂ ਬਲੈਡਰ ਟਿਊਬ ‘ਚ ਬੈਕਟੀਰੀਆ ਫੈਲਣਾ ਲੱਗਦਾ ਹੈ। ਈ-ਕੋਲਾਈ ਨਾਮਕ ਬੈਕਟੀਰੀਆ ਦਾ ਇੰਫੈਕਸ਼ਨ ਇਸ ਦਾ ਮੁੱਖ ਕਾਰਨ ਹੁੰਦਾ ਹੈ। ਇਸ ਇੰਫੈਕਸ਼ਨ ਹੋਣ ਦੇ ਮੁੱਖ ਕਾਰਨ ਲੰਬੇ ਸਮੇਂ ਤੱਕ ਯੂਰਿਨ ਰੋਕ ਕੇ ਰੱਖਣਾ, ਪ੍ਰੈਗਨੈਂਸੀ, ਸ਼ੂਗਰ ਦੇ ਮਰੀਜ਼ ਜਾਂ ਇੰਟਰਕੋਰਸ ਤੋਂ ਬਾਅਦ ਪ੍ਰਾਈਵੇਟ ਪਾਰਟ ਦੀ ਸਫ਼ਾਈ ਨਹੀਂ ਰੱਖਦੇ, ਉੱਥੇ ਹੀ ਜੋ ਲੋਕ ਪਾਣੀ ਘੱਟ ਪੀਂਦੇ ਹਨ ਉਨ੍ਹਾਂ ਨੂੰ ਵੀ ਇਹ ਸਮੱਸਿਆ ਹੋ ਸਕਦੀ ਹੈ।
UTI ਦੇ ਲੱਛਣ
- ਯੂਰਿਨ ਕਰਦੇ ਸਮੇਂ ਜਲਣ ਹੋਣਾ
- ਵਾਰ ਵਾਰ ਯੂਰਿਨ ਆਉਣਾ
- ਪੇਟ ਦੇ ਹੇਠਲੇ ਹਿੱਸੇ ‘ਚ ਦਰਦ ਰਹਿਣਾ
- ਹਲਕਾ ਬੁਖਾਰ ਰਹਿਣਾ
- ਯੂਰਿਨ ਤੋਂ ਗੰਦੀ ਬਦਬੂ ਆਉਣਾ
- ਪਿੱਠ ਦੇ ਹੇਠਲੇ ਹਿੱਸੇ ‘ਚ ਦਰਦ ਰਹਿਣਾ
- ਠੰਢ ਲੱਗਣਾ ਜਾਂ ਉਲਟੀਆਂ ਆਉਣਾ
ਕੀ ਹੈ ਇਲਾਜ: ਮਾਹਿਰਾਂ ਅਨੁਸਾਰ ਯੂਟੀਆਈ ਦੀ ਸਮੱਸਿਆ ‘ਚ ਤੁਸੀਂ ਐਂਟੀਬਾਇਓਟਿਕਸ ਦੀ ਵਰਤੋਂ ਕਰ ਸਕਦੇ ਹੋ। ਇਸ ਤੋਂ ਇਲਾਵਾ ਭਰਪੂਰ ਪਾਣੀ ਅਤੇ ਤਰਲ ਚੀਜ਼ਾਂ ਦਾ ਸੇਵਨ ਕਰੋ। ਇਸ ਨਾਲ ਤੁਹਾਡੇ ਬਲੈਡਰ ‘ਚ ਮੌਜੂਦ ਬੈਕਟੀਰੀਆ ਬਾਹਰ ਨਿਕਲ ਜਾਵੇਗਾ।
UTI ਤੋਂ ਕਿਵੇਂ ਕਰੀਏ ਬਚਾਅ ?
- ਵੱਧ ਤੋਂ ਵੱਧ ਪਾਣੀ ਪੀਓ।
- ਪ੍ਰਾਈਵੇਟ ਪਾਰਟਸ ਦੀ ਸਫਾਈ ਦਾ ਧਿਆਨ ਰੱਖੋ।
- ਸਫਾਈ ਜਾਂ ਖੁਸ਼ਬੂ ਵਾਲੇ ਸਪਰੇਅ ਦੀ ਵਰਤੋਂ ਨਾ ਕਰੋ।
- ਨਹਾਉਣ ਲਈ ਬਾਥਟਬ ਦੀ ਵਰਤੋਂ ਨਾ ਕਰੋ।
- ਕੋਟਨ ਦੇ ਅੰਡਰਵੀਅਰ ਪਹਿਨੋ
- ਬਜ਼ੁਰਗ ਅਤੇ ਸ਼ੂਗਰ ਦੇ ਮਰੀਜ਼ਾਂ ਨੂੰ UTI ਦੀ ਸਮੱਸਿਆ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।